ਆਨੰਦਪੁਰ ਸਾਹਿਬ. ਸ਼੍ਰੀ ਆਨੰਦਪੁਰ ਸਾਹਿਬ ਹੋਲਾ-ਮੁਹੱਲਾ ਤਿਉਹਾਰ ਵਿੱਚ ਸ਼ਾਮਲ ਹੋਣ ਲਈ ਸੰਗਤ ਬੜੇ ਜੋਸ਼ ਨਾਲ ਪਰਿਵਾਰਾਂ ਸਮੇਤ ਪੰਜਾਬ ਤੋਂ ਇਲਾਵਾ ਦੇਸ਼ਾਂ-ਵਿਦੇਸ਼ਾਂ ਤੋਂ ਵੀ ਭਾਰੀ ਗਿਣਤੀ ਵਿੱਚ ਪਹੁੰਚ ਰਹੀ ਹੈ। ਖਾਲਸਾ ਸੇਵਕ ਵੈਲਫੇਅਰ ਸੁਸਾਇਟੀ ਰਜਿ. ਕਾਲੇਕੇ ਦੇ ਪੈ੍ਸ ਸਕੱਤਰ ਹਰਮਿੰਦਰ ਸਿੰਘ ਗਿੱਲ ਕਾਲੇਕੇ ਨੇ ਦੱਸਿਆ ਕਿ ਸ਼ਿਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਨੇ ਸੰਗਤ ਦੀ ਸੁੱਖ ਸਹੂਲਤਾਂ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਪ੍ਰਬੰਧ ਕੀਤੇ ਹਨ। ਸੁਰੱਖਿਆ ਦੇ ਮੱਦੇਨਜਰ ਸ਼ਹਿਰ ਅਤੇ ਮੇਲੇ ਵਿੱਚ ਪੰਜਾਬ ਪੁਲਿਸ ਦੀਆਂ ਟੁਕੜੀਆਂ ਵੱਖ-ਵੱਖ ਟੀਮਾਂ ਬਣਾ ਕੇ 24 ਘੰਟੇ ਗਸ਼ਤ ਕਰਕੇ ਮੇਲੇ ਅਤੇ ਸੰਗਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਰਹੀਆਂ ਹਨ।
ਇਸ ਮੌਕੇ ਤੇ ਤਰਸੇਮ ਸਿੰਘ, ਰਾਵਲਪ੍ਰੀਤ ਸਿੰਘ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ, ਸੁਖਚੈਨ ਸਿੰਘ, ਹਰਜੀਤ ਸਿੰਘ ਨਿੱਕੂ, ਗੁਰਪ੍ਰੀਤ ਸਿੰਘ, ਵੀਰਪਾਲ ਸਿੰਘ, ਭਾਈ ਹਰਪਰੀਤ ਸਿੰਘ ਆਦਿ ਹਾਜਰ ਸਨ। ਖਾਲਸਾ ਸੇਵਕ ਜੱਥਾ ਕਾਲੇਕੇ ਦੇ ਸਮੁੱਚੇ ਸੇਵਾਦਾਰ ਤਨ ਮਨ ਅਤੇ ਸੱਚੀ ਲਗਨ ਨਾਲ ਸੰਗਤਾਂ ਦੇ ਸਮਾਨ ਦੀ ਸੇਵਾ ਕਰ ਰਹੇ ਸਨ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।