ਜਲੰਧਰ ਪੁੱਜੇ ਸੰਧਵਾਂ ਦਾ ਭਾਜਪਾ ‘ਤੇ ਤੰਜ, ਕਿਹਾ- “ਛੱਜ ਤਾਂ ਬੋਲੇ, ਛਾਣਨੀ ਵੀ ਬੋਲੇ”

0
1060

ਜਲੰਧਰ, 19 ਜੁਲਾਈ। ਅੱਜ ਇੱਥੇ ਜਲੰਧਰ ਪੁੱਜੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਭਾਜਪਾ ‘ਤੇ ਤੰਜ ਕੱਸਦਿਆਂ ਕਿਹਾ ਕਿ “ਛੱਜ ਤਾਂ ਬੋਲੇ, ਛਾਣਨੀ ਵੀ ਬੋਲੇ।” ਉਨ੍ਹਾਂ ਕਿਹਾ ਕਿ ਭਾਜਪਾ ਵਾਲਿਆਂ ਨੇ ਕਦੇ ਵੀ ਦਲਿਤਾਂ ਨੂੰ ਸਨਮਾਨ ਨਹੀਂ ਦਿੱਤਾ ਤੇ ਅੱਜ ਉਹ ਦਲਿਤਾਂ ਦੀਆਂ ਗੱਲਾਂ ਕਰ ਰਹੇ ਨੇ। ਬੀਜੇਪੀ ਵਾਲੇ ਤਾਂ ਉਹ ਲੋਕ ਨੇ ਜੋ ਮੰਦਿਰਾਂ ‘ਚ ਕੋਈ ਦਲਿਤ ਮੱਥਾ ਟੇਕਣ ਵੀ ਚਲਾ ਜਾਵੇ ਤਾਂ ਉਸ ਜਗ੍ਹਾ ਉੱਪਰ ਉਸ ਥਾਂ ਨੂੰ ਕਈ ਵਾਰ ਧੋਇਆ ਜਾਂਦਾ ਹੈ ਤੇ ਉਸ ਤੋਂ ਬਾਅਦ ਉਸ ਨੂੰ ਪਵਿੱਤਰ ਕੀਤਾ ਜਾਂਦਾ ਹੈ।

ਉਹ ਅੱਜ ਦਲਿਤਾਂ ਦੇ ਹੱਕਾਂ ਦੀ ਗੱਲ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਜੇਕਰ ਰਾਮਾਇਣ ਦੀ ਬੇਅਦਬੀ ਹੁੰਦੀ ਹੈ ਤੇ ਉਸ ‘ਤੇ ਇਨਸਾਫ ਮਿਲਦਾ ਹੈ ਤਾਂ ਕੀ ਉਹ ਦਲਿਤਾਂ ਨੂੰ ਇਨਸਾਫ ਨਹੀਂ ਮਿਲਿਆ ਜਾਂ ਫਿਰ ਕਿਸੇ ਹੋਰ ਧਰਮ ਗ੍ਰੰਥਾਂ ਦੀ ਬੇਅਦਬੀ ਹੁੰਦੀ ਹੈ ਉਸ ਤੋਂ ਬਾਅਦ ਉਨ੍ਹਾਂ ‘ਤੇ ਕਾਰਵਾਈ ਹੁੰਦੀ ਹੈ ਕੀ ਉਹ ਦਲਿਤਾਂ ਨੂੰ ਇਨਸਾਫ ਨਹੀਂ ਮਿਲਿਆ। ਇਹ ਚੀਜ਼ਾਂ ਭਾਜਪਾ ਵਾਲੇ ਨਹੀਂ ਸਮਝਣਗੇ ,ਜੋ ਚੀਜ਼ ਭਾਜਪਾ ਚਾਹੁੰਦੀ ਹੈ ਉਹ ਪੰਜਾਬ ‘ਚ ਨਹੀਂ ਚੱਲੇਗੀ, ਉਹ ਕਿਤੇ ਹੋਰ ਜਾ ਕੇ ਇਹ ਚੀਜ਼ਾਂ ਚਲਾਉਣ ।

ਉੱਥੇ ਹੀ ਉਨ੍ਹਾਂ ਕਿਹਾ ਕਿ ਜੋ ਵਿਧਾਨ ਸਭਾ ‘ਚ ਬਾਵਾ ਹੈਨਰੀ ਵੱਲੋਂ ਭੱਦੀ ਸ਼ਬਦਾਵਲੀ ਵਰਤੀ ਗਈ, ਉਹ ਨਿੰਦਣਯੋਗ ਹੈ। ਉਸ ਦੀ ਮਾਫੀ ਉਨ੍ਹਾਂ ਨੂੰ ਨਹੀਂ ਦਿੱਤੀ ਜਾਵੇਗੀ, ਉਸਦੀ ਸਜ਼ਾ ਉਨ੍ਹਾਂ ਨੂੰ ਮਿਲੇਗੀ। ਹਾਲਾਂਕਿ ਸਭਾ ‘ਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਵੱਲੋਂ ਮਾਫੀ ਤਾਂ ਜ਼ਰੂਰ ਮੰਗੀ ਗਈ ਹੈ ਪਰ ਜੋ ਸ਼ਬਦਾਵਲੀ ਵਰਤੀ ਗਈ ਹੈ ਉਹ ਮਾਫੀ ਯੋਗ ਨਹੀਂ।