Samsung ਲਾਂਚ ਕਰੇਗਾ ਕੀਮਤੀ ਸਟੋਨਜ਼ ਤੇ ਹੀਰਿਆਂ ਨਾਲ ਜੜਿਆ ਨਵਾਂ Smartphone, ਜਾਣੋ ਕੀਮਤ

0
1918

ਨਵੀਂ ਦਿੱਲੀ | ਅੱਜ ਦੇ ਆਧੁਨਿਕ ਸਮੇਂ ‘ਚ ਜਦੋਂ ਵੀ ਕੋਈ ਨਵਾਂ ਸਮਾਰਟਫ਼ੋਨ ਲਾਂਚ ਹੁੰਦਾ ਹੈ ਤਾਂ ਇਸ ਵਿਚ ਕੁਝ ਨਵਾਂ ਦੇਖਣ ਨੂੰ ਮਿਲਦਾ ਹੈ ਪਰ ਅੱਜ ਅਸੀਂ ਤੁਹਾਡੇ ਨਾਲ ਅਜਿਹੇ ਹੀ ਇਕ ਖ਼ਾਸ ਸਮਾਰਟਫ਼ੋਨ ਬਾਰੇ ਚਰਚਾ ਕਰਨ ਜਾ ਰਹੇ ਹਾਂ, ਜਿਸ ਨੂੰ ਹਾਲ ਹੀ ‘ਚ ਕੰਪਨੀ ਵੱਲੋਂ ਪੇਸ਼ ਕੀਤਾ ਜਾਵੇਗਾ।

ਅਜਿਹਾ ਫ਼ੋਨ ਤੁਸੀਂ ਕਦੇ ਨਹੀਂ ਵੇਖਿਆ ਹੋਵੇਗਾ ਅਤੇ ਇਸ ਦੀ ਕੀਮਤ ਵੀ ਤੁਹਾਨੂੰ ਹੈਰਾਨ ਕਰ ਦੇਵੇਗੀ। ਅਸਲ ਵਿੱਚ ਇਸ ਫੋਨ ‘ਚ ਕੀਮਤੀ ਪੱਥਰ ਅਤੇ ਹੀਰੇ ਜੜੇ ਹੋਏ ਹਨ। ਇਹੀ ਕਾਰਨ ਹੈ ਕਿ ਇਹ ਫ਼ੋਨ ਸੁਰਖੀਆਂ ਵਿਚ ਬਣਿਆ ਹੋਇਆ ਹੈ।

ਸੈਮਸੰਗ ਕੰਪਨੀ 11 ਅਗਸਤ ਨੂੰ ਆਪਣੇ ਨਵੇਂ ਪ੍ਰੋਡਕਟ Galaxy Z Fold 3 ਤੇ Galaxy Z Flip 3 ਲਾਂਚ ਕੀਤਾ। ਇਸ ਤੋਂ ਪਹਿਲਾਂ ਵੀ ਲਗਜ਼ਰੀ ਕੰਪਨੀ ਕੈਵੀਅਰ ਨੇ ਆਪਣਾ ਅਲਟਰਾ ਪ੍ਰੀਮੀਅਰ ਵੇਰੀਐਂਟ ਪੇਸ਼ ਕੀਤਾ ਹੈ, ਜੋ ਕੀਮਤੀ ਪੱਥਰਾਂ ਅਤੇ ਹੀਰਿਆਂ ਨਾਲ ਜੜਿਆ ਹੋਇਆ ਹੈ।

ਲਗਜ਼ਰੀ ਬ੍ਰਾਂਡ ਕੈਵੀਅਰ Galaxy Z Fold 3 ਤੇ Galaxy Z Flip 3 ਦੇ ਅਲਟਰਾ-ਪ੍ਰੀਮੀਅਮ ਵੇਰੀਐਂਟ ਨੂੰ ਲਿਆਉਣ ਜਾ ਰਿਹਾ ਹੈ। ਇਸ ਵੇਰੀਐਂਟ ਦੀ ਕੀਮਤ 35 ਲੱਖ ਰੁਪਏ ਦੱਸੀ ਜਾ ਰਹੀ ਹੈ।

ਕੈਵੀਅਰ Galaxy Z Flip 3 ਨੂੰ ਤਿੰਨ ਨਵੇਂ ਡਿਜ਼ਾਈਨਜ਼ ਵਿਚ ਪੇਸ਼ ਕਰਨ ਜਾ ਰਿਹਾ ਹੈ, ਜਿਨ੍ਹਾਂ ‘ਚੋਂ ਪਹਿਲਾ ਗੋਲਡਨ ਵਾਇਲਟ ‘ਚ, ਦੂਜਾ ਪਰਲ ਰੋਜ਼ ‘ਚ ਅਤੇ ਤੀਜਾ ਪਰਲ ਬੇਂਕਵੇਟ ‘ਚ ਹੋਵੇਗਾ। ਜੇਕਰ ਅਸੀਂ ਇਸ ਫ਼ੋਨ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ 46,460 ਡਾਲਰ ਹੋਵੇਗੀ ਅਤੇ ਭਾਰਤੀ ਕੀਮਤ ਅਨੁਸਾਰ ਇਹ ਕਰੀਬ 35 ਲੱਖ ਰੁਪਏ ਹੋਵੇਗੀ।

ਇਸ ਖ਼ਾਸ ਕਿਸਮ ਦੇ ਫ਼ੋਨ ਦਾ ਨਾਂ CATRINA CALAVERA ਹੈ। ਇਸ ਫ਼ੋਨ ਦੇ 20 ਯੂਨਿਟ ਕੰਪਨੀ ਵੱਲੋਂ ਬਣਾਏ ਜਾਣਗੇ। ਕੈਵੀਅਰ ਦੁਆਰਾ ਪੇਸ਼ ਇਸ ਫ਼ੋਨ ਵਿਚ 419 ਕੀਮਤੀ ਪੱਥਰ ਲਗਾਏ ਗਏ ਹਨ, ਸਕੱਲ ਦਾ ਡਿਜ਼ਾਈਨ ਵੀ ਫ਼ੋਨ ਵਿੱਚ ਦਿਖਾਈ ਦੇਵੇਗਾ।

ਇਨ੍ਹਾਂ ਕੀਮਤੀ ਪੱਥਰਾਂ ਤੋਂ ਇਲਾਵਾ ਇਸ ਵਿਚ ਹੀਰਾ, ਨੀਲਮ ਅਤੇ ਵ੍ਹਾਈਟ ਹੋਲਡ ਦੀ ਵਰਤੋਂ ਵੀ ਕੀਤੀ ਗਈ ਹੈ। ਕੰਪਨੀ ਇਸ ਨੂੰ 3 ਲੁੱਕਸ ‘ਚ ਪੇਸ਼ ਕਰਨ ਜਾ ਰਹੀ ਹੈ, ਜਿਸ ਵਿੱਚ ਇਸ ਦੇ ਬਾਡੀ ‘ਚ ਟਾਈਟੇਨੀਅਮ ਦੀ ਵਰਤੋਂ ਕੀਤੀ ਗਈ ਹੈ। ਇਸ ਨੂੰ ਖਰੀਦਣ ਲਈ ਤੁਸੀਂ ਬਿਟਕੋਇਨ ਤੋਂ ਇਲਾਵਾ ਕ੍ਰੈਡਿਟ ਕਾਰਡ, ਪੇਅ ਪਲ, ਐਪਲ ਪੇਅ ਦੀ ਵਰਤੋਂ ਕਰ ਸਕਦੇ ਹੋ।