Home Blog Page 935
ਨਵੀਂ ਦਿੱਲੀ | ਬ੍ਰਿਜਭੂਸ਼ਣ ਖਿਲਾਫ 2 FIR ਦੀਆਂ ਕਾਪੀਆਂ ਸਾਹਮਣੇ ਆਈਆਂ ਹਨ। ਮਹਿਲਾ ਪਹਿਲਵਾਨਾਂ ਨੇ 21 ਅਪ੍ਰੈਲ ਨੂੰ ਬ੍ਰਿਜਭੂਸ਼ਣ ਖਿਲਾਫ ਸ਼ਿਕਾਇਤ ਕੀਤੀ ਸੀ ਅਤੇ ਪੁਲਿਸ ਨੇ 28 ਅਪ੍ਰੈਲ ਨੂੰ ਐਫ.ਆਈ.ਆਰ. ਦਰਜ ਕੀਤੀ ਸੀ। ਬ੍ਰਿਜ ਭੂਸ਼ਣ ਸਿੰਘ ਵਿਰੁੱਧ 2 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ ਦਿੱਲੀ ਦੇ ਕਨਾਟ ਪਲੇਸ ਥਾਣੇ ‘ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ।...
ਚੰਡੀਗੜ੍ਹ | ਪੰਜਾਬ 'ਚ ਗਲੈਂਡਰਜ਼ ਵਾਇਰਸ ਦੀ ਐਂਟਰੀ ਹੋ ਗਈ ਹੈ। ਘੋੜਿਆਂ ਤੋਂ ਇਨਸਾਨਾਂ 'ਚ ਬੀਮਾਰੀ ਫੈਲ ਰਹੀ ਹੈ। ਇਹ ਬੀਮਾਰੀ ਘੋੜਿਆਂ ਤੋਂ ਖੱਚਰਾਂ ਵਿਚ ਵੀ ਫੈਲਦੀ ਹੈ ਤੇ ਕੈਂਸਰ ਤੋਂ ਵੀ ਖਤਰਨਾਕ ਹੈ। ਗਲੈਂਡਰਜ਼ ਵਾਇਰਸ ਫੈਲਣ ਤੋਂ ਬਾਅਦ ਇੰਜੈਕਸ਼ਨ ਲਗਾ ਕੇ ਘੋੜੇ ਨੂੰ ਮਾਰਨਾ ਪੈਂਦਾ ਹੈ। ਹਰਿਆਣਾ ਵਿਚ ਵੀ ਕਈ ਥਾਵਾਂ ਉਤੇ ਅਜਿਹੇ ਮਾਮਲੇ ਸਾਹਮਣੇ ਆਏ ਹਨ। ਕੁੱਲੂ...
ਦਿੱਲੀ| ਦਿੱਲੀ ਸਿੱਖ ਦੰਗਿਆਂ ਵਿਚ ਨਾਮਜ਼ਦ ਰਹੇ ਕਾਂਗਰਸ ਦੇ ਸੀਨੀਅਰ ਲੀਡਰ ਜਗਦੀਸ਼ ਟਾਈਟਲਰ ਖਿਲਾਫ ਸਪਲੀਮੈਂਟਰੀ ਚਾਰਜਸ਼ੀਟ ਮਨਜ਼ੂਰ ਹੋ ਗਈ ਹੈ। ਦਿੱਲੀ ਦੀ ਰਾਊਜ਼ ਐਵੇਨਿਊ ਕੋਰਟ ਨੇ ਇਸਦੀ ਮਨਜ਼ੂਰੀ ਦਿੱਤੀ ਹੈ। ਵਿਸ਼ੇਸ਼ ਐਮਪੀ-ਐਮਐਲਏ ਕੋਰਟ ਵਿਚ ਕੇਸ ਨੂੰ ਟਰਾਂਸਫਰ ਕੀਤਾ ਗਿਆ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 8 ਜੂਨ ਨੂੰ ਹੋਵੇਗੀ।
ਕੈਨੇਡਾ/ਲੋਹੀਆਂ ਖਾਸ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਲੋਹੀਆਂ ਖਾਸ ਕਸਬੇ ਦੇ ਬਿਲਕੁਲ ਨਾਲ ਪੈਂਦੇ ਪਿੰਡ ਫੁੱਲ ਘੁੱਦੂਵਾਲ ਜਿਥੋਂ ਦੀ 21 ਸਾਲ ਦੀ ਲੜਕੀ ਦੀ ਕੈਨੇਡਾ ਵਿਚ ਨਿਆਗਰਾ ਫਾਲ਼ ਵਿਚ ਡਿੱਗਣ ਨਾਲ ਮੌਤ ਹੋ ਗਈ। ਖਬਰ ਸੁਣਨ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਸੂਤਰਾਂ ਮੁਤਾਬਕ ਪੂਨਮਦੀਪ ਕੌਰ ਪੜ੍ਹਾਈ ਕਰਨ ਪਿਛਲੇ ਡੇਢ ਕੁ ਸਾਲ ਤੋਂ ਕੈਨੇਡਾ ਵਿਚ...
ਜਲੰਧਰ| ਜੰਗ-ਏ-ਆਜ਼ਾਦੀ ਯਾਦਗਾਰ ਵਿਖੇ ਵਿਜੀਲੈਂਸ ਜਾਂਚ ਦਾ ਸਾਹਮਣਾ ਕਰ ਰਹੇ ਸੀਨੀਅਰ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ ਦੇ ਸਮਰਥਨ ਵਿੱਚ ਕਾਂਗਰਸ ਵੱਲੋਂ ਸੱਦੀ ਗਈ ਸਰਬ ਪਾਰਟੀ ਮੀਟਿੰਗ ਵਿੱਚ ਸਾਰੀਆਂ ਪ੍ਰਮੁੱਖ ਪਾਰਟੀਆਂ ਦੇ ਆਗੂ ਇੱਕ ਮੰਚ ’ਤੇ ਇਕੱਠੇ ਹੋਏ। ਇਸ ਦੌਰਾਨ ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਨੇ ਜੱਫੀ ਪਾਈ। ਸਿਆਸਤ ਵਿੱਚ ਸਿੱਧੂ ਅਤੇ ਮਜੀਠੀਆ ਹਮੇਸ਼ਾ ਇੱਕ ਦੂਜੇ ਦੇ ਖਿਲਾਫ ਖੜੇ ਨਜ਼ਰ ਆਏ ਹਨ।...
ਲੁਧਿਆਣਾ | ਇਥੇ ਇਕ ਘਰ ਵਿਚ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਦੇ ਮਾਮਲੇ ਨੂੰ ਪੁਲਿਸ ਨੇ ਹੱਲ ਕਰ ਲਿਆ ਹੈ। ਦੱਸ ਦਈਏ ਕਿ ਨਕਾਬਪੋਸ਼ ਬਦਮਾਸ਼ਾਂ ਵੱਲੋਂ ਇਕ ਪਰਿਵਾਰ ਦੀ ਕੁੱਟਮਾਰ ਕਰਕੇ ਗਹਿਣੇ ਅਤੇ ਨਕਦੀ ਲੁੱਟ ਲਈ ਗਈ ਸੀ। ਮਾਮਲੇ ਵਿਚ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਵਿਚੋਂ ਇਕ ਪਹਿਲਾ ਪੀੜਤ ਦਾ ਡਰਾਈਵਰ ਸੀ। ਇਸ ਕਰਕੇ ਉਸ...
ਚੰਡੀਗੜ੍ਹ| ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਦੇ ਮੁੱਖ ਦੋਸ਼ੀ ਤੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਬੰਦੀ ਸਿੱਖ ਗੁਰਮੀਤ ਸਿੰਘ ਨੂੰ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਉਨ੍ਹਾਂ ਦੀ ਰਿਹਾਈ ਦੇ ਹੁਕਮ ਨਾਲ ਸਿੱਖ ਜਗਤ ਵਿਚ ਖੁਸ਼ੀ ਦੀ ਲਹਿਰ ਹੈ। ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ 31 ਅਗਸਤ 1995 ਵਿਚ ਚੰਡੀਗੜ੍ਹ ਦੇ ਸੈਕਟਰੀਏਟ...
ਸ੍ਰੀ ਅਨੰਦਪੁਰ ਸਾਹਿਬ | ਆਮ ਆਦਮੀ ਪਾਰਟੀ ਦਾ ਵੱਡਾ ਬਦਲਾਅ ਵੇਖਣ ਨੂੰ ਸਾਹਮਣੇ ਆਇਆ ਹੈ। ਪਾਰਟੀ ਨੇ ਜੇਲ 'ਚ ਬੈਠੇ ਵਿਅਕਤੀ ਨੂੰ ਚੇਅਰਮੈਨੀ ਦੇ ਦਿੱਤੀ ਹੈ, ਜਿਸ ਨੂੰ ਲੈ ਕੇ ਵਿਵਾਦ ਭਖ ਗਿਆ ਹੈ। ਉਕਤ ਵਿਅਕਤੀ ਦਾ ਨਾਂ ਕਮਿੱਕਰ ਸਿੰਘ ਹੈ। ਦੱਸ ਦਈਏ ਕਿ ਉਸ ਨੂੰ ਜੇਲ ਵਿਚ ਬੈਠ ਕੇ ਹੀ ਮਾਰਕੀਟ ਕਮੇਟੀ ਦਾ ਚੇਅਰਮੈਨ ਲਗਾਇਆ ਗਿਆ ਹੈ। ਉਸ...
ਜਲੰਧਰ| ਥਾਣਾ ਸਦਰ-2 ਦੀ ਪੁਲਸ ਨੇ ਕਿਸ਼ਨਪੁਰਾ ਦੇ ਉਮੇਸ਼ ਗਿਰੀ ਅਤੇ ਉਸ ਦੀ ਪਤਨੀ ਦੇ ਨਾਂ 'ਤੇ 70-70 ਹਜ਼ਾਰ ਦਾ ਕਰਜ਼ਾ ਲੈ ਕੇ ਪੈਸੇ ਦਾ ਗਬਨ ਕਰਨ ਵਾਲੇ ਏਜੰਟ ਸੰਦੀਪ ਸਿੰਘ ਵਾਸੀ ਅਮਨ ਵਿਹਾਰ ਕਾਲੋਨੀ (ਲੁਧਿਆਣਾ) ਨੂੰ ਗ੍ਰਿਫਤਾਰ ਕੀਤਾ ਹੈ। ਸੰਦੀਪ ਖ਼ਿਲਾਫ਼ ਆਈਪੀਸੀ ਦੀ ਧਾਰਾ 402-406 ਤਹਿਤ ਕੇਸ ਦਰਜ ਕੀਤਾ ਗਿਆ ਹੈ। ਏਸੀਪੀ ਨਿਰਮਲ ਸਿੰਘ ਨੇ ਦੱਸਿਆ ਕਿ ਕਿਸ਼ਨਪੁਰਾ ਦਾ...
ਬਟਾਲਾ| ਪੁਲਿਸ ਨੇ  ਜੱਗੂ ਭਗਵਾਨਪੁਰੀਆ ਗਰੁੱਪ ਦੇ ਸਰਗਰਮ ਮੈਂਬਰ ਪਿਆਰਾ ਮਸੀਹ ਉਰਫ ਪਿਆਰਾ ਸ਼ੂਟਰ ਪੁੱਤਰ ਲੇਟ ਪਾਲ ਮਸੀਹ ਵਾਸੀ ਕਾਲਾ ਅਫਗਾਨਾ ਪੱਤੀ ਚੰਡੀਗੜ੍ਹ ਥਾਣਾ ਫਤਿਹਗੜ੍ਹ ਚੂੜੀਆ ਨੂੰ ਉਸ ਦੇ ਤਿੰਨ ਸਾਥੀਆਂ ਸਮੇਤ ਨਜਾਇਜ ਅਸਲਾ ਅਤੇ ਇਕ ਕਾਰ ਸਵਿੱਫਟ ਸਮੇਤ ਕਾਬੂ ਕਰਕੇ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਜਿਨ੍ਹਾਂ ਦੇ ਖਿਲਾਫ ਇਰਾਦਾ ਕਤਲ ਦੇ ਚਾਰ ਮੁਕੱਦਮੇ ਦਰਜ ਹਨ। ਗ੍ਰਿਫਤਾਰ ਕੀਤੇ ਦੋਸ਼ੀ ਕਈ ਕੇਸਾਂ ਵਿਚ...
- Advertisement -

MOST POPULAR