Home Blog Page 843
ਹਰਿਆਣਾ| ਹਰਿਆਣਾ ਦੇ ਨੂਹ ਅਤੇ ਗੁਰੂਗ੍ਰਾਮ ਜ਼ਿਲ੍ਹਿਆਂ ਵਿੱਚ ਫਿਰਕੂ ਹਿੰਸਾ ਤੋਂ ਬਾਅਦ ਤਣਾਅ ਬਣਿਆ ਹੋਇਆ ਹੈ। ਸਥਿਤੀ 'ਤੇ ਕਾਬੂ ਪਾਉਣ ਲਈ ਪੁਲਿਸ ਬਲ ਅਤੇ ਕੇਂਦਰੀ ਬਲਾਂ ਨੂੰ ਵੱਡੀ ਗਿਣਤੀ 'ਚ ਤਾਇਨਾਤ ਕੀਤਾ ਗਿਆ ਹੈ। ਇਸ ਦੌਰਾਨ ਪੁਲਿਸ ਨੇ ਕਿਹਾ ਹੈ ਕਿ ਨੂਹ ਵਿੱਚ ਹਿੰਸਾ ਦੇ ਸਬੰਧ ਵਿੱਚ ਹੁਣ ਤੱਕ 22 ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਹਿੰਸਾ ਦੇ ਸਬੰਧ ਵਿਚ...
ਪਟਿਆਲਾ| ਐਨਆਈਏ ਦੀ ਟੀਮ ਵੱਲੋਂ ਖਾਲਸਾ ਏਡ ਦੇ ਪਟਿਆਲਾ ਸਥਿਤ ਦਫ਼ਤਰ 'ਚ ਜਾਂਚ ਕੀਤੀ ਗਈ। ਇਹ ਜਾਂਚ ਕਰੀਬ 5 ਘੰਟੇ ਤਕ ਚੱਲੀ। ਇਸ ਦੌਰਾਨ ਐਨਆਈਏ ਦੀ ਟੀਮ ਨਾਲ ਪੰਜਾਬ ਪੁਲਿਸ ਵੀ ਮੌਜੂਦ ਰਹੀ ਤੇ ਜਾਂਚ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਗਿਆ। ਦਫ਼ਤਰ ਇੰਚਾਰਜ ਅਮਰਪ੍ਰੀਤ ਸਿੰਘ ਦੇ ਘਰ 'ਚ ਵਿਚ ਵੀ ਜਾਂਚ ਕੀਤੀ ਗਈ ਹੈ। ਏਡ ਦੇ...
ਮੋਗਾ| ਸ਼ਹਿਰ ’ਚ ਸੋਮਵਾਰ ਦੁਪਹਿਰ ਨੂੰ ਤੇਜ਼ ਰਫ਼ਤਾਰ ਕੈਂਟਰ ਟਰੈਕਟਰ-ਟਰਾਲੀ ਨੂੰ ਟੱਕਰ ਮਾਰ ਕੇ ਹਾਈਵੇ ਦਾ ਡਿਵਾਈਡਰ ਪਾਰ ਕਰ ਕੇ ਦੂਜੇ ਪਾਸੇ ਮੋਟਰਸਾਈਕਲ ਨਾਲ ਜਾ ਟਕਰਾਇਆ। ਹਾਦਸੇ ’ਚ ਮੋਟਰਸਾਈਕਲ ਸਵਾਰ ਜੋੜੇ ਦੀ ਮੌਤ ਹੋ ਗਈ ਜਦਕਿ ਉਨ੍ਹਾਂ ਦੀਆਂ ਦੋ ਧੀਆਂ ਗੰਭੀਰ ਹਨ। ਹਾਦਸੇ ’ਚ ਟਰੈਕਟਰ ਸਵਾਰ ਦੋ ਹੋਰ ਲੋਕ ਵੀ ਜ਼ਖਮੀ ਹੋਏ ਹਨ। ਸਥਾਨਕ ਲੋਹਾਰਾ ਚੌਕ ਨੇੜੇ ਸੋਮਵਾਰ ਬਾਅਦ ਦੁਪਹਿਰ ਇਕ...
ਪਟਿਆਲਾ| ਸ਼ਹਿਰ ਦੇ ਇਕ ਦੁਕਾਨਦਾਰ ਵੱਲੋਂ ਨਿਗਮ ਦਫ਼ਤਰ 'ਚ ਜ਼ਹਿਰੀਲੀ ਦਵਾਈ ਪੀਣ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਨੂੰ ਨਿਗਮ ਮੁਲਾਜ਼ਮਾਂ ਨੇ ਹਸਪਤਾਲ ਦਾਖਲ ਕਰਵਾਇਆ ਹੈ। ਦਵਾਈ ਪੀਣ ਵਾਲੇ ਦੀ ਪਛਾਣ ਸੂਰਜ ਭਾਟੀਆ ਵਜੋਂ ਹੋਈ ਹੈ, ਜਿਸਦੀ ਅਨਾਰਦਾਣਾ ਚੌਕ ਨੇੜੇ ਗੱਦਿਆਂ ਦੀ ਦੁਕਾਨ ਹੈ। ਸੂਰਜ ਨੇ ਦਵਾਈ ਪੀਣ ਤੋਂ ਪਹਿਲਾਂ ਨਿਗਮ ਦਫ਼ਤਰ ਦੇ ਬਾਹਰ ਖੜ੍ਹ ਕੇ ਸੋਸ਼ਲ ਮੀਡੀਆ 'ਤੇ ਲਾਈਵ...
, ਨਿਊਜ਼ ਡੈਸਕ| ਘਰੋਂ ਭੱਜੇ ਇਕ ਪ੍ਰੇਮੀ ਜੋੜੇ ਦੀ ਵੀਡੀਓ ਵਾਇਰਲ ਹੋਈ ਹੈ। ਪ੍ਰੇਮੀ ਜੋੜਾ ਆਪਣੇ ਘਰਦਿਆਂ ਤੋਂ ਹੀ ਆਪਣੀ ਜਾਨ ਨੂੰ ਖਤਰਾ ਦੱਸ ਰਿਹਾ ਹੈ। ਇਹ ਵੀਡੀਓ ਕਿੱਥੇ ਦੀ ਹੈ, ਇਹ ਤਾਂ ਪਤਾ ਨਹੀਂ ਲੱਗਾ ਪਰ ਵੀਡੀਓ ਵਿਚ ਕੁੜੀ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ। ਕੁੜੀ ਕਹਿੰਦੀ ਹੈ ਕਿ ਉਹ ਬ੍ਰਾਹਮਣ ਹੈ ਤੇ ਮੁੰਡਾ ਠਾਕੁਰਾਂ ਦਾ। ਲੋਕਾਂ...
ਨਵੀਂ ਦਿੱਲੀ| ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਭਾਰਤੀ ਫੌਜ (Indian Army) ਦੀ ਡਰੈੱਸ ਵਿੱਚ ਬਦਲਾਅ ਕੀਤਾ ਗਿਆ ਹੈ। ਭਾਰਤੀ ਫੌਜ ਨੇ ਮੂਲ ਕੇਡਰ ਅਤੇ ਸ਼ੁਰੂਆਤੀ ਨਿਯੁਕਤੀ ਦੇ ਬਾਵਜੂਦ ਬ੍ਰਿਗੇਡੀਅਰ ਅਤੇ ਇਸ ਤੋਂ ਉੱਪਰ ਦੇ ਰੈਂਕ ਦੇ ਸੀਨੀਅਰ ਅਫਸਰਾਂ ਲਈ ਨਵਾਂ ਸਾਂਝਾ ਯੂਨੀਫਾਰਮ ਰੈਗੂਲੇਸ਼ਨ  (India Army Officers New Uniform)  ਲਾਗੂ ਕੀਤਾ ਹੈ। ਬ੍ਰਿਗੇਡੀਅਰ ਤੇ ਉਸ ਤੋਂ ਉਪਰਲੇ ਰੈਂਕ ਦੇ...
ਕਰਨਾਟਕ| ਕਰਨਾਟਕ ਦੇ ਕੋਲਾਰ ਤੋਂ ਰਾਜਸਥਾਨ ਜਾ ਰਿਹਾ 21 ਲੱਖ ਰੁਪਏ ਦੇ ਟਮਾਟਰਾਂ ਦਾ ਟਰੱਕ ਰਸਤੇ ਵਿੱਚ ਲਾਪਤਾ ਹੋ ਗਿਆ। ਟਰੱਕ ਡਰਾਈਵਰ ਅਤੇ ਕਲੀਨਰ ਨਾਲ ਵੀ ਸੰਪਰਕ ਨਹੀਂ ਹੋ ਸਕਿਆ। ਟਰੱਕ ਮਾਲਕ ਨੇ ਦੱਸਿਆ ਕਿ ਡਰਾਈਵਰ ਨੇ ਆਪਣੇ ਸਾਥੀ ਨਾਲ ਮਿਲ ਕੇ ਟਮਾਟਰ ਚੋਰੀ ਕਰ ਲਏ ਹਨ। ਦੋਵਾਂ ਖਿਲਾਫ ਕੋਲਾਰ ਨਗਰ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਟਰੱਕ...
ਜਲੰਧਰ। ਦਿੱਲੀ ਵਿੱਚ ਫਿਊਚਰ ਪਾਵਰਲਿਫਟਿੰਗ ਅਕੈਡਮੀ ਫੈਡਰੇਸ਼ਨ ਵੱਲੋਂ ਬੈਂਚਪ੍ਰੈ੍ੱਸ ਅਤੇ ਡੈੱਡਲਿਫਟ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਦੇਸ਼ ਭਰ ਦੇ ਪਹਿਲਵਾਨਾਂ ਨੇ ਹਿੱਸਾ ਲਿਆ। ਇਸੇ ਤਰ੍ਹਾਂ 74 ਕਿਲੋ ਵਰਗ ਵਿੱਚ ਜਲੰਧਰ  ਦੇ ਭਾਨੂ ਪ੍ਰਤਾਪ ਪਠਾਨੀਆ ਨੇ ਪਹਿਲਾ ਸਥਾਨ ਹਾਸਲ ਕਰਕੇ ਸੋਨ ਤਗਮਾ ਜਿੱਤਿਆ। ਇਸ ਦੇ ਨਾਲ ਹੀ ਭਾਨੂ ਨੂੰ ਸਭ ਤੋਂ ਵੱਧ ਵਜ਼ਨ ਚੁੱਕਣ ਲਈ ਉਨ੍ਹਾਂ ਦੀ ਸ਼੍ਰੇਣੀ ਵਿੱਚ ਸਭ ਤੋਂ ਮਜ਼ਬੂਤ...
ਚੰਡੀਗੜ੍ਹ| NIA ਨੇ ਵੱਡੀ ਕਾਰਵਾਈ ਕਰਦਿਆਂ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਅਰਸ਼ ਡੱਲਾ, ਰਹਵਿੰਦਰ ਰਿੰਦਾ ਤੇ ਲਖਬੀਰ ਸਿੰਘ ਲੰਡਾ ਨੂੰ ਭਗੌੜਾ ਕਰਾਰ ਦਿੱਤਾ ਹੈ। ਰਾਸ਼ਟਰੀ ਜਾਂਚ ਏਜੰਸੀ ਦੀ ਇਸ ਕਾਰਵਾਈ ਨੂੰ ਹੁਣ ਤੱਕ ਦੀ ਵੱਡੀ ਕਾਰਵਾਈ ਮੰਨਿਆ ਜਾ ਰਿਹਾ ਹੈ।
ਕਪੂਰਥਲਾ| ਕਪੂਰਥਲਾ ਦੇ ਪਿੰਡ ਰਾਏਪੁਰ ਪੀਰਬਖਸ਼ਵਾਲਾ ਦੇ ਦੋ ਨੌਜਵਾਨਾਂ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਦੀ ਸੂਚਨਾ ਹੈ। ਦੋਵਾਂ ਦੀਆਂ ਲਾਸ਼ਾਂ ਹਮੀਰਾ ਫਲਾਈਓਵਰ ਦੇ ਹੇਠਾਂ ਖੇਤਾਂ 'ਚ ਵੱਖ-ਵੱਖ ਥਾਵਾਂ 'ਤੇ ਪਈਆਂ ਮਿਲੀਆਂ। ਲਾਸ਼ਾਂ ਕੋਲੋਂ ਇੱਕ ਬਾਈਕ ਅਤੇ ਫ਼ੋਨ ਵੀ ਬਰਾਮਦ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਬੰਧਤ ਥਾਣੇ ਦੀ ਪੁਲਸ ਮੌਕੇ 'ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਕਬਜ਼ੇ...
- Advertisement -

MOST POPULAR