Home Blog Page 810
ਵਾਸ਼ਿੰਗਟਨ| ਅਮਰੀਕਾ ਦੇ ਵਾਸ਼ਿੰਗਟਨ ਵਿਚ 2 ਟਰਾਲਿਆਂ ਵਿਚਕਾਰ ਹੋਈ ਟੱਕਰ ਦੌਰਾਨ ਪੰਜਾਬੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਟਿਆਲਾ ਨੇੜਲੇ ਪਿੰਡ ਸਵਾਜਪੁਰ ਦੇ ਬਲਵਿੰਦਰ ਸਿੰਘ (42) ਵਜੋਂ ਹੋਈ ਹੈ। ਮ੍ਰਿਤਕ ਦੀ ਆਪਣੇ ਅਮਰੀਕਾ ਪਹੁੰਚੇ ਪਰਿਵਾਰ ਨਾਲ 7 ਸਾਲ ਬਾਅਦ ਮੁਲਾਕਾਤ ਹੋਣੀ ਸੀ। ਇਸ ਤੋਂ ਪਹਿਲਾਂ ਹੀ ਇਹ ਦਰਦਨਾਕ ਹਾਦਸਾ ਵਾਪਰ ਗਿਆ। ਮਿਲੀ ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ ਦੀ ਪਤਨੀ ਅਤੇ...
ਲੁਧਿਆਣਾ| ਦੁੱਗਰੀ 'ਚ ਆਪਣੇ ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ ਔਰਤ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ। ਇਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ ਤੇ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਸ ਦੀ ਲੱਤ ਟੁੱਟ ਗਈ ਹੈ ਅਤੇ ਹਸਪਤਾਲ ਵਿਚ ਇਲਾਜ ਅਧੀਨ ਹੈ। ਸਮਰਾਲਾ ਚੌਕ ਦੀ ਰਹਿਣ ਵਾਲੀ ਵੀਨਾ ਇੱਕ ਆਟੋ 'ਚ ਦੁੱਗਰੀ ਸਥਿਤ ਆਪਣੇ ਭਰਾ ਕਮਲਜੀਤ...
ਜਲੰਧਰ| ਖੁਰਲਾ ਕਿੰਗਰਾ ਦੇ ਰਹਿਣ ਵਾਲੇ ਸ਼ਿਵ ਸੈਨਾ ਨੇਤਾ ਨੇ ਆਕਲੈਂਡ ਵਿਚ ਰਹਿਣ ਵਾਲੀ ਆਪਣੀ ਭੈਣ ਨੂੰ ਰੱਖੜੀ ਦੇ ਪਾਰਸਲ ਨਾਲ ਅਫੀਮ ਵੀ ਭੇਜ ਦਿੱਤੀ। ਕੋਰੀਅਰ ਕੰਪਨੀ ਦੇ ਮੁਲਾਜ਼ਮ ਨੇ ਕੋਰੀਅਰ ਵਿਚੋਂ ਅਜੀਬ ਜਿਹੀ ਸਮੈੱਲ ਆਉਣ ਉਤੇ ਪੁਲਿਸ ਨੂੰ ਪਾਰਸਲ ਸੌਂਪ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਪਾਰਸਲ ਦੀ ਡੱਬੀ ਵਿਚੋਂ 700 ਗ੍ਰਾਮ ਅਫੀਮ ਬਰਾਮਦ ਕਰਕੇ ਖੁਰਲਾ ਕਿੰਗਰਾ ਦੇ...
ਹੁਸ਼ਿਆਰਪੁਰ : ਮੰਗਲਵਾਰ ਦੁਪਹਿਰ ਪ੍ਰੀਤ ਨਗਰ ਦੀ ਗਲੀ ਨੰਬਰ ’ਚ ਇਕ ਵਿਅਕਤੀ ਨੇ ਗੋਲ਼ੀਆਂ ਚਲਾ ਕੇ ਔਰਤ ਦੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਘਟਨਾ ਉਸ ਸਮੇਂ ਵਾਪਰੀ ਜਦੋਂ ਉਕਤ ਔਰਤ ਆਪਣੇ ਭਰਾ ਨਾਲ ਬਾਜ਼ਾਰ ਤੋਂ ਰੱਖੜੀ ਖਰੀਦ ਕੇ ਘਰ ਜਾ ਰਹੀ ਸੀ। ਗੋਲ਼ੀ ਚਲਾਉਣ ਵਾਲਾ ਵਿਅਕਤੀ ਔਰਤ ਦਾ ਪਹਿਲਾ ਪਤੀ ਹੈ। ਕ੍ਰਿਸ਼ਮਾ ਵਾਸੀ ਨਿਊ ਫਤਿਹਗੜ੍ਹ ਨੇ ਦੱਸਿਆ ਕਿ ਉਸ ਦਾ ਵਿਆਹ...
ਨਿਊਜ਼ ਡੈਸਕ| ਕੈਨੇਡਾ ‘ਤੋਂ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਉਚੇਰੀ ਸਿੱਖਿਆ ਅਤੇ ਚੰਗੇ ਭਵਿੱਖ ਲਈ 4 ਮਹੀਨੇ ਪਹਿਲਾਂ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਸਾਹਿਲਪ੍ਰੀਤ ਸਿੰਘ ਵੱਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨੀਂ ਸਵੇਰੇ ਕੰਮ ਵਾਲੀ ਥਾਂ ‘ਤੇ ਸਾਹਿਲਪ੍ਰੀਤ ਸਿੰਘ ਦੀ ਮੌਤ ਹੋ ਗਈ ਸੀ। ਜਾਣਕਾਰੀ ਮੁਤਾਬਕ ਸਾਹਿਲਪ੍ਰੀਤ ਨੇਕਸਸਾਈਕਲ ਬਰੈਂਪਟਨ...
ਨਿਊਜ਼ ਡੈਸਕ| ਕੈਨੇਡੀਅਨ ਸਰਕਾਰ ਦੇ ਮੰਤਰੀ ਸੀਨ ਫਰੇਜ਼ਰ ਨੇ ਸੰਕੇਤ ਦਿੱਤਾ ਹੈ ਕਿ ਟਰੂਡੋ ਸਰਕਾਰ ਨੂੰ ਸਟੱਡੀ ਵੀਜ਼ਿਆਂ ਦਾ ਮੁਲਾਂਕਣ ਕਰਨ ਅਤੇ ਗਿਣਤੀ ਨੂੰ ਸੀਮਤ ਕਰਨ 'ਤੇ ਸਖ਼ਤ ਨਜ਼ਰ ਰੱਖਣ ਦੀ ਲੋੜ ਹੈ। ਫਰੇਜ਼ਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਕੈਨੇਡਾ ਵਿੱਚ ਵਿਦਿਆਰਥੀਆਂ ਦੀ ਤੇਜ਼ੀ ਨਾਲ ਆਮਦ ਜ਼ਮੀਨਾਂ ਅਤੇ ਮਕਾਨਾਂ ਦੀ ਕੀਮਤ 'ਤੇ ਬਹੁਤ ਮਾੜਾ ਪ੍ਰਭਾਵ ਪਾ ਰਹੀ...
ਗੁਰਦਾਸਪੁਰ| ਬੀਐਸਐਫ ਨੇ ਪੰਜਾਬ ਦੇ ਗੁਰਦਾਸਪੁਰ ਵਿੱਚ ਇੱਕ ਸਰਚ ਅਭਿਆਨ ਵਿੱਚ 6.3 ਕਿਲੋਗ੍ਰਾਮ ਹੈਰੋਇਨ ਅਤੇ ਲਗਭਗ 70 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਨਸ਼ੀਲੇ ਪਦਾਰਥਾਂ ਦੀ ਛੁਪੀ ਹੋਈ ਖੇਪ ਬਾਰੇ ਖਾਸ ਸੂਚਨਾ 'ਤੇ ਬੀਐਸਐਫ ਦੇ ਜਵਾਨਾਂ ਨੇ ਪਿੰਡ ਦੋਸਤਪੁਰ ਨੇੜੇ ਸਰਹੱਦੀ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਸੀ। ਤਲਾਸ਼ੀ ਦੌਰਾਨ ਜਵਾਨਾਂ ਨੇ 12 ਵੋਲਟ ਦੀ ਬੈਟਰੀ ਅੰਦਰ ਛੁਪਾ ਕੇ ਰੱਖੀ ਹੋਈ...
ਅੰਮ੍ਰਿਤਸਰ| ਅੰਮ੍ਰਿਤਸਰ ਤੋਂ ਕਾਫੀ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਸਾਲਾਂ ਦੀ ਕੁੜੀ ਦੇ ਉਸਦੇ ਸਿਰਫਿਰੇ ਆਸ਼ਿਕ ਨੇ ਗੋਲ਼ੀ ਮਾਰ ਦਿੱਤੀ। ਜਾਣਕਾਰੀ ਅਨੁਸਾਰ 23 ਸਾਲਾਂ ਦਾ ਮੁੰਡਾ 13 ਸਾਲ ਦੀ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਲੜਕੀ ਵਲੋਂ ਵਿਆਹ ਕਰਵਾਉਣ ਤੋਂ ਮਨ੍ਹਾਂ ਕਰਨ ਉਤੇ ਮੁੰਡੇ ਨੇ ਲੜਕੀ ਦੇ ਗੋਲ਼ੀ ਮਾਰ ਦਿੱਤੀ। ਪੜ੍ਹੋ ਪੂਰੀ ਖਬਰ- https://fb.watch/mKvcViW-lV/
ਬਠਿੰਡਾ| 7 ਸਾਲਾ ਲੜਕੇ ਗੀਤਾਂਸ਼ ਗੋਇਲ ਨੇ 1 ਮਿੰਟ 54 ਸੈਕੰਡ ਵਿਚ ਰਿਕਾਰਡ ਸਮੇਂ ਵਿਚ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ। ਇਸ ਦੇ ਬਾਅਦ ਹੁਣ ਬੱਚੇ ਨੂੰ ਰਾਸ਼ਟਰਪਤੀ ਨੂੰ ਮਿਲਣ ਦਾ ਸੱਦਾ ਮਿਲਿਆ ਹੈ। ਬਠਿੰਡਾ ਜ਼ਿਲ੍ਹੇ ਦੇ ਕਸਬੇ ਮੌੜ ਮੰਡੀ ਨਾਲ ਸਬੰਧਤ 4 ਸਾਲ 3 ਮਹੀਨੇ ਦੇ ਬੱਚੇ ਗੀਤਾਂਸ਼ ਗੋਇਲ ਨੂੰ ਰਾਸ਼ਟਰਪਤੀ ਨੂੰ ਮਿਲਣ ਦਾ ਸੱਦਾ ਮਿਲਿਆ ਹੈ। ਬੱਚੇ ਨੇ ਰਿਕਾਰਡ...
ਨਵੀਂ ਦਿੱਲੀ| ਭਾਰਤੀ ਜਨਤਾ ਪਾਰਟੀ ਨੇ ਮਨਜਿੰਦਰ ਸਿਰਸਾ ਦਾ ਕੱਦ ਪਾਰਟੀ ਵਿਚ ਉੱਚਾ ਕਰ ਦਿੱਤਾ ਹੈ। ਭਾਜਪਾ ਨੇ ਸਿਰਸਾ ਨੂੰ ਪਾਰਟੀ ਦਾ ਕੌਮੀ ਸਕੱਤਰ ਬਣਾਇਆ ਹੈ। ਮਨਜਿੰਦਰ ਸਿਰਸਾ ਨੇ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਹੈ।
- Advertisement -

MOST POPULAR