Home Blog Page 780
ਟੋਰਾਂਟੋ, 15 ਸਤੰਬਰ | ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਸਿੱਖ ਵਿਦਿਆਰਥੀ ਉੱਤੇ ਝਗੜੇ ਤੋਂ ਬਾਅਦ ਹਮਲਾ ਕੀਤਾ ਗਿਆ। ਇਹ ਹਾਈ ਸਕੂਲ ਦੇ 17 ਸਾਲਾ ਵਿਦਿਆਰਥੀ 'ਤੇ ਹਮਲਾ ਹੋਇਆ ਹੈ। ਇਹ ਘਟਨਾ ਕੇਲੋਨਾ ਵਿਚ ਰਟਲੈਂਡ ਰੋਡ ਸਾਊਥ ਅਤੇ ਰੌਬਸਨ ਰੋਡ ਈਸਟ ਦੇ ਚੌਰਾਹੇ 'ਤੇ ਵਾਪਰੀ, ਜਿਥੇ ਹਾਈ ਸਕੂਲ ਦੇ ਵਿਦਿਆਰਥੀ ਨੂੰ ਕਥਿਤ ਤੌਰ 'ਤੇ ਮਿਰਚ ਸਪਰੇਅ ਕਰਨ ਤੋਂ ਬਾਅਦ...
ਜਲੰਧਰ, 15 ਸਤੰਬਰ | ਸ਼ਹਿਰ ਦੇ ਹਰਦਿਆਲ ਨਗਰ 'ਚ ਪ੍ਰੇਮ ਵਿਆਹ ਕਰਵਾਉਣ ਵਾਲੀ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਲੜਕੇ ਦੇ ਪਰਿਵਾਰ ਤੇ ਘਰ 'ਤੇ ਹਮਲਾ ਕਰ ਦਿੱਤਾ। ਲੜਕੀ ਦੇ ਭਰਾ ਨੇ ਭੈਣ, ਸੱਸ ਅਤੇ ਪਤੀ ਨੂੰ ਗਲੀ 'ਚ ਕੁੱਟਿਆ। ਉਨ੍ਹਾਂ ਨੇ ਘਰ 'ਚ ਦਾਖਲ ਹੋ ਕੇ ਭੰਨਤੋੜ ਵੀ ਕੀਤੀ। ਇਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ। ਇਹ ਸਾਰੀ...
ਪਾਣੀਪਤ, 15 ਸਤੰਬਰ | ਕਸ਼ਮੀਰ ਦੇ ਅਨੰਤਨਾਗ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ ਸ਼ਹੀਦ ਹੋਏ ਮੇਜਰ ਆਸ਼ੀਸ਼ ਧੌਣਚੱਕ (36) ਦੀ ਮ੍ਰਿਤਕ ਦੇਹ ਪਾਣੀਪਤ ਤੋਂ ਉਨ੍ਹਾਂ ਦੇ ਜੱਦੀ ਪਿੰਡ ਬਿੰਜੌਲ ਪਹੁੰਚ ਗਈ ਹੈ। ਪਾਣੀਪਤ ਤੋਂ ਬਿੰਜੌਲ ਸ਼ਮਸ਼ਾਨਘਾਟ ਤੱਕ ਪਹੁੰਚਣ ਲਈ ਆਖਰੀ ਯਾਤਰਾ 14 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਮੇਜਰ ਆਸ਼ੀਸ਼ ਦਾ ਜਲਦ ਹੀ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ। ਅੰਤਿਮ ਯਾਤਰਾ ਵਿਚ...
ਅੰਮ੍ਰਿਤਸਰ, 15 ਸਤੰਬਰ | ਸੀਬੀਆਈ ਅਦਾਲਤ ਨੇ 1992 ਵਿਚ ਹੋਏ ਝੂਠੇ ਮੁਕਾਬਲੇ ਦੇ ਕੇਸ ਵਿਚ ਫੈਸਲਾ ਸੁਣਾਉਂਦੇ ਹੋਏ ਅੰਮ੍ਰਿਤਸਰ ਦੇ 3 ਤਤਕਾਲੀਨ ਪੁਲਿਸ ਮੁਲਾਜ਼ਮਾਂ ਇੰਸਪੈਕਟਰ ਧਰਮ ਸਿੰਘ, ਏਐਸਆਈ ਸੁਰਿੰਦਰ ਸਿੰਘ ਅਤੇ ਗੁਰਦੇਵ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ ਤਿੰਨਾਂ ਪੁਲਿਸ ਮੁਲਾਜ਼ਮਾਂ 'ਤੇ 2 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਸਾਲ 1992 ਵਿਚ...
ਫਿਰੋਜ਼ਪੁਰ, 15 ਸਤੰਬਰ | ਸਰਹੱਦੀ ਪਿੰਡ ਜੱਲੋ ਕੇ ਦੇ ਲੋਕਾਂ ਵੱਲੋਂ ਵੀਰਵਾਰ ਰਾਤ ਜਲੰਧਰ ਪੁਲਿਸ ਦੇ 2 ਮੁਲਾਜ਼ਮਾਂ ਨੂੰ ਹਿੰਦ-ਪਾਕਿ ਕੌਮਾਂਤਰੀ ਸਰਹੱਦ ਕੋਲੋਂ ਕਾਬੂ ਕਰ ਲਿਆ ਗਿਆ। ਇਹ ਪੁਲਿਸ ਮੁਲਾਜ਼ਮ ਰਾਤ ਵੇਲੇ ਕਾਰ 'ਚ ਲੁਕੋ ਕੇ 2 ਕਿਲੋ ਚਿੱਟਾ ਲਿਜਾ ਰਹੇ ਸਨ। ਪਿੰਡ ਵਾਲਿਆਂ ਨੇ ਇਨ੍ਹਾਂ ਦੋਵਾਂ ਨੂੰ ਬੀਐੱਸਐੱਫ ਦੇ ਹਵਾਲੇ ਕਰ ਦਿੱਤਾ ।ਖ਼ਬਰ ਮਿਲਦਿਆਂ ਹੀ ਸਥਾਨਕ ਪੁਲਿਸ ਟੀਮਾਂ...
ਜਲੰਧਰ, 15 ਸਤੰਬਰ | ਪੰਜਾਬੀ ਕਲਾਕਾਰ ਤੇ ਕਾਮੇਡੀਅਨ ਜਸਵਿੰਦਰ ਭੱਲਾ ਦਾ ਮੋਬਾਇਲ ਚੋਰੀ ਹੋ ਗਿਆ ਹੈ। ਭੱਲਾ ਜਲੰਧਰ ਦੇ ਪੀਪੀਆਰ ਮਾਲ ’ਚ ਕਿਸੇ ਫਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ ਵਿਚ ਆਏ ਸਨ ਅਤੇ ਇਸ ਦੌਰਾਨ ਉਨ੍ਹਾਂ ਦਾ ਫੋਨ ਚੋਰੀ ਹੋ ਗਿਆ। ਭੱਲਾ ਨੇ ਚੋਰ ਨੂੰ ਫੋਨ ਵਾਪਸ ਕਰਨ ’ਤੇ ਇਨਾਮ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਫਿਲਮ...
ਬਨੂੜ, ਮੋਹਾਲੀ, 15 ਸਤੰਬਰ | ਪਿੰਡ ਖਲੌਰ ਦੇ ਐਤਵਾਰ ਨੂੰ ਲਾਪਤਾ ਹੋਏ 24 ਸਾਲ ਦੇ ਨੌਜਵਾਨ ਦੀ ਲਾਸ਼ ਭਾਖੜਾ ਨਹਿਰ 'ਚੋਂ ਮਿਲੀ ਹੈ। ਜਾਂਚ ਅਧਿਕਾਰੀ ਏਐੱਸਆਈ ਬਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪਿੰਡ ਖਲੌਰ ਦੇ ਵਸਨੀਕ ਹਾਕਮ ਸਿੰਘ ਨੇ ਥਾਣਾ ਬਨੂੜ ਵਿਖੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਪੁੱਤ ਜਗਦੀਪ ਸਿੰਘ ਜੋ ਕਿ ਐਤਵਾਰ ਨੇੜਲੇ ਪਿੰਡ ਖ਼ਾਸਪੁਰ ਵਿਚ...
ਅੰਮ੍ਰਿਤਸਰ, 14 ਸਤੰਬਰ । ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਸਨਅਤੀਕਰਨ ਨੂੰ ਤੇਜ਼ ਕੀਤਾ ਜਾਵੇਗਾ। ਇੱਥੇ ਪਹਿਲੀ ਸਰਕਾਰ-ਸਨਅਤਕਾਰ ਮਿਲਣੀ ਦੌਰਾਨ ਸਨਅਤਕਾਰਾਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਸਰਹੱਦੀ ਖਿੱਤੇ ਵਿੱਚ ਸਨਅਤ ਦਾ ਸਮੁੱਚਾ ਵਿਕਾਸ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ...
ਨਵੀਂ ਦਿੱਲੀ, 14 ਸਤੰਬਰ| ਪੋਰਨ ਕਲਿੱਪ ਦੇਖਣਾ ਕੋਈ ਜੁਰਮ ਨਹੀਂ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਪੋਰਨੋਗ੍ਰਾਫੀ ਨੂੰ ਲੈ ਕੇ ਭਾਰਤੀ ਕਾਨੂੰਨ 'ਚ ਸਜ਼ਾ ਦੀ ਵਿਵਸਥਾ ਹੈ। ਕਿਸੇ ਨਾਲ ਵੀ ਪੋਰਨ ਕਲਿੱਪ ਦਿਖਾਉਣਾ ਜਾਂ ਸਾਂਝਾ ਕਰਨਾ ਅਪਰਾਧ ਹੈ ਅਤੇ ਅਜਿਹਾ ਕਰਨ ਨਾਲ ਜੇਲ੍ਹ ਹੋ ਸਕਦੀ ਹੈ। ਜੁਰਮਾਨਾ ਵੀ ਭਰਨਾ ਪਵੇਗਾ। ਇਸ ਦੇ ਲਈ ਕਾਨੂੰਨ ਸਖ਼ਤ ਹਨ। ਅਸੀਂ ਤੁਹਾਨੂੰ...
ਬਿਹਾਰ, 14 ਸਤੰਬਰ| ਮੁਜ਼ੱਫਰਪੁਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮੁਜ਼ੱਫਰਪੁਰ ਵਿੱਚ ਇੱਕ ਵੱਡਾ ਕਿਸ਼ਤੀ ਹਾਦਸਾ ਵਾਪਰਿਆ ਹੈ। ਜਾਣਕਾਰੀ ਮੁਤਾਬਕ ਕਿਸ਼ਤੀ 'ਚ 33 ਬੱਚੇ ਸਵਾਰ ਸਨ। ਜਾਣਕਾਰੀ ਅਨੁਸਾਰ ਮੁਜ਼ੱਫਰਪੁਰ ਦੇ ਗਾਏਘਾਟ ਦੇ ਬੇਨੀਬਾਦ ਓਪੀ ਇਲਾਕੇ ਦੇ ਮਧੂਪੱਟੀ ਘਾਟ ਉਤੇ ਕਿਸ਼ਤੀ ਹਾਦਸੇ ਦੌਰਾਨ 16 ਬੱਚੇ ਲਾਪਤਾ ਹੋ ਗਏ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ ਅਤੇ 17 ਬੱਚਿਆਂ ਨੂੰ ਬਾਹਰ ਕੱਢ...
- Advertisement -

MOST POPULAR