Home Blog Page 762
ਲੁਧਿਆਣਾ, 13 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਨਮ ਦਿਨ ਦੀ ਪਾਰਟੀ ਤੋਂ ਪਰਤ ਰਹੇ 2 ਦੋਸਤਾਂ ਦਾ ਬਾਈਕ ਬੇਕਾਬੂ ਹੋ ਕੇ ਖੜ੍ਹੀ ਕਾਰ ਟਕਰਾਅ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਨੂੰ ਦੇਖ ਕੇ ਰਾਹਗੀਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਟਿੱਬਾ ਥਾਣੇ ਦੀ ਪੁਲਿਸ ਨੇ ਮੌਕੇ ’ਤੇ...
ਸਮਾਣਾ, 13 ਸਤੰਬਰ| ਬੀਤੇ ਦਿਨੀਂ ਪਿੰਡ ਕਕਰਾਲਾ ਭਾਈਕਾ ਦੇ ਇਕ ਨੌਜਵਾਨ ਦੀ ਕੈਨੇਡਾ ’ਚ ਮੌਤ ਹੋ ਗਈ ਸੀ, ਜਿਸ ਦੀ ਮ੍ਰਿਤਕ ਦੇਹ ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡ ਕਕਰਾਲਾ ਭਾਈਕਾ ਲਿਆਂਦਾ ਗਿਆ। ਜਿੱਥੇ ਉਸ ਦਾ ਰਹੁ ਰੀਤਾਂ ਮੁਤਾਬਕ ਅੰਤਿਮ ਸੰਸਕਾਰ ਕੀਤਾ ਗਿਆ। ਜਾਣਕਾਰੀ ਮੁਤਾਬਕ ਬੀਤੇ ਦਿਨੀਂ ਕੈਨੇਡਾ ’ਚ ਦਿਲ ਦਾ ਦੌਰਾ ਪੈਣ ਨਾਲ ਕਕਰਾਲਾ ਦੇ ਨੌਜਵਾਨ ਸੁਰਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਦੀ...
ਅੰਮ੍ਰਿਤਸਰ, 13 ਸਤੰਬਰ | ਪਿਸਤੌਲ ਦੀ ਨੋਕ ’ਤੇ ਲੁਟੇਰਿਆਂ ਵੱਲੋਂ ਲੱਖਾਂ ਰੁਪਏ ਨਾਲ ਭਰਿਆ ਬੈਗ ਖੋਹ ਕੇ ਫ਼ਰਾਰ ਹੋਣ ਦੇ ਮਾਮਲੇ ਵਿਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਕੇਸ ਦਰਜ ਕੀਤਾ ਹੈ। ਰਾਜੇਸ਼ ਕੁਮਾਰ ਨੇ ਦੱਸਿਆ ਕਿ ਉਹ ਦੀਪ ਕੰਪਲੈਕਸ ਸਥਿਤ ਇਨਫੋ ਸਿਸਟਮ ਲਿਮਟਿਡ ਵਿਚ 2012 ਤੋਂ ਕੰਮ ਕਰਦਾ ਹੈ, ਉਹ ਨਕਦੀ ਇਕੱਠੀ ਕਰਕੇ ਬੈਂਕ ਵਿਚ ਜਮ੍ਹਾ ਕਰਵਾਉਂਦਾ ਹੈ।...
ਅੰਮ੍ਰਿਤਸਰ, 13 ਸਤੰਬਰ| ਅੰਮ੍ਰਿਤਸਰ ਦੇ ਝਬਾਲ ਰੋਡ 'ਤੇ ਗ੍ਰੈਂਡ ਸਿਟੀ ਕਾਲੋਨੀ ਵਿੱਚ ਇਕ ਵਿਹਾਉਤਾ ਵਕੀਲ ਲੜਕੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਲੜਕੀ ਦਾ ਨਾਂ ਹਿਨਾ ਦੱਸਿਆ ਜਾ ਰਿਹਾ ਹੈ। ਇਸ ਮੌਕੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਿਨਾ ਨਾਂ ਦੀ ਵਿਹਾਉਤਾ ਵਕੀਲ ਲੜਕੀ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ...
ਅੰਮ੍ਰਿਤਸਰ, 13 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਥਾਣਾ ਬੀ ਡਵੀਜ਼ਨ ਅਧੀਨ ਪੈਂਦੇ ਚੌਕ ਕਰੋੜੀ ਨੇੜੇ ਸਥਿਤ ਇਕ ਹੋਟਲ ਦੇ ਕਮਰੇ ’ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਗਈ। ਨੌਜਵਾਨ ਦੀ ਮੌਤ ਦਾ ਉਦੋਂ ਪਤਾ ਲੱਗਾ ਜਦੋਂ ਹੋਟਲ ਦਾ ਸਟਾਫ ਸਵੇਰੇ ਕਮਰਾ ਖੁੱਲ੍ਹਵਾਉਣ ਲਈ ਗਿਆ। ਕਾਫ਼ੀ ਦੇਰ ਤੱਕ ਕਮਰਾ ਨਾ ਖੁੱਲ੍ਹਣ ’ਤੇ ਦਰਵਾਜ਼ਾ ਖੋਲ੍ਹਿਆ...
ਲੁਧਿਆਣਾ, 12 ਸਤੰਬਰ | ਲੁਧਿਆਣਾ ਦੇ ਡਾਬਾ ਤੋਂ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ। ਇਥੇ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਇਕ ਮੁੰਡੇੇ ਨੂੰ ਉਸਦੇ 3 ਸਾਥੀਆਂ ਸਣੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਘਟਨਾ ਡਾਬਾ ਇਲਾਕੇ ਵਿਚ 8-9 ਸਤੰਬਰ ਦੀ ਦਰਮਿਆਨੀ ਰਾਤ ਨੂੰ ਹੋਈ ਸੀ। ਇਥੇ ਇਕ ਨੌਜਵਾਨ ਇਕ ਲੜਕੀ ਨੂੰ ਰੋਜ਼ਾਨਾ ਤੰਗ ਪਰੇਸ਼ਾਨ ਕਰਦਾ ਸੀ।...
ਬਠਿੰਡਾ, 13 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਸੜਕ ਹਾਦਸੇ ’ਚ ਪੀਐੱਚਡੀ ਦੀ ਵਿਦਿਆਰਥਣ ਦੀ ਮੌਤ ਹੋਣ ਤੇ ਉਸ ਦੀ ਸਹੇਲੀ ਸਮੇਤ 2 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਸੈਂਟਰਲ ਯੂਨੀਵਰਸਿਟੀ ਘੁੱਦਾ ਦੀ ਵਿਦਿਆਰਥਣ ਤੇ ਉਸਦੀ ਸਹੇਲੀ ਸਕੂਟਰੀ ’ਤੇ ਸਵਾਰ ਹੋ ਕੇ ਜਾ ਰਹੀਆਂ ਸਨ। ਜਦੋਂ ਉਹ ਪਿੰਡ ਘੁੱਦਾ ਦੇ ਬੱਸ ਅੱਡੇ...
ਸੰਗਰੂਰ, 13 ਸਤੰਬਰ| ਮੰਗਲਵਾਰ ਨੂੰ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਪਟਿਆਲਾ ਰੇਂਜ ਨੇ ਪੁਲਿਸ ਲਾਇਨ, ਸੰਗਰੂਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਸੰਗਰੂਰ ਪੁਲਿਸ ਨੇ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਫਿਰੌਤੀ ਮੰਗਣ ਤੇ ਹੱਤਿਆ ਸਮੇਤ ਹੋਰਨਾਂ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਚੱਕਰ ਵਿਚ ਬੈਠੇ ਗੈਂਗਸਟਰ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਫਿਰੋਜ਼ਪੁਰ ਜੇਲ੍ਹ ਵਿਚ ਬੰਦ ਬੀ ਸ਼੍ਰੇਣੀ ਦੇ ਗੈਂਗਸਟਰ...
ਲੁਧਿਆਣਾ, ਜਗਰਾਓਂ, 13 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੁੱਤ ਹੋਣ ਦੀ ਖ਼ੁਸ਼ੀ ’ਚ ਅਖਾੜਾ ਨਹਿਰ ’ਚ ਸੁੱਖ ਲਾਹੁਣ ਗਿਆ ਪਿਤਾ ਕੱਲ ਨਹਿਰ ’ਚ ਪ੍ਰਸ਼ਾਦ ਪਾਉਂਦਿਆਂ ਰੁੜ੍ਹ ਗਿਆ ਸੀ, ਜਿਸ ਦੀ ਲਾਸ਼ ਮਿਲ ਗਈ ਹੈ। ਦੱਸ ਦਈਏ ਕਿ ਦੁਪਹਿਰ ਨੂੰ ਮਿੱਠੇ ਚੌਲ ਬਣਾ ਕੇ ਅਖਾੜਾ ਨਹਿਰ ’ਤੇ ਪ੍ਰਸ਼ਾਦ ਚੜ੍ਹਾਉਣ ਲਈ ਮਨਜੀਤ ਆਪਣੇ ਮੋਟਰਸਾਈਕਲ ’ਤੇ ਗਿਆ ਸੀ।...
ਚੰਡੀਗੜ੍ਹ, 13 ਸਤੰਬਰ | ਸ੍ਰੀ ਦਰਬਾਰ ਸਾਹਿਬ ਦੀ ਤਰ੍ਹਾਂ ਹੁਣ ਪੰਚਕੂਲਾ ਦੇ ਨਾਡਾ ਸਾਹਿਬ ਗੁਰਦੁਆਰੇ ਤੋਂ ਗੁਰਬਾਣੀ ਦੀ ਰੋਜ਼ਾਨਾ ਲਾਈਵ ਸਟ੍ਰੀਮਿੰਗ ਸ਼ੁਰੂ ਕਰ ਦਿੱਤੀ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਤਵਾਰ ਤੋਂ ਇਸ ਦੀ ਸ਼ੁਰੂਆਤ ਕੀਤੀ। ਹਰਿਆਣਾ ਹੀ ਨਹੀਂ ਕੈਨੇਡਾ, ਇਟਲੀ ਸਮੇਤ 63 ਦੇਸ਼ਾਂ ਵਿਚ ਇਸਦਾ ਲਾਈਵ ਪ੍ਰਸਾਰਨ ਕੀਤਾ ਜਾਵੇਗਾ। ਐਚਐਸਜੀਪੀਸੀ ਵੱਲੋਂ ਲਾਈਵ ਪ੍ਰਸਾਰਨ ਦੇ...
- Advertisement -

MOST POPULAR