Home Blog Page 681
ਬਠਿੰਡਾ | ਇਥੋਂ ਦੇ ਮਾਲ ਰੋਡ 'ਤੇ ਹੋਟਲ ਬਾਹੀਆ ਫੋਰਟ ਦੇ ਪਿੱਛੇ 2 ਦੋਸਤਾਂ ਵਿਚਾਲੇ ਮਾਮੂਲੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਦੌਰਾਨ ਗੋਲੀਆਂ ਚੱਲ ਗਈਆਂ। ਇਸ ਦੌਰਾਨ 2 ਲੋਕ ਜ਼ਖਮੀ ਹੋ ਗਏ। ਸਹਾਰਾ ਜਨਸੇਵਾ ਦੇ ਵਰਕਰਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। 1 ਨੂੰ ਸਿਵਲ ਹਸਪਤਾਲ ਤੋਂ ਬਠਿੰਡਾ ਏਮਜ਼ ਲਈ ਰੈਫਰ ਕਰ ਦਿੱਤਾ ਗਿਆ। ਜਿਥੇ ਜ਼ਖਮੀ ਸ਼ਿਵਮ...
ਚੰਡੀਗੜ੍ਹ, 3 ਨਵੰਬਰ | 2 ਹਜ਼ਾਰ ਰੁਪਏ ਦੇ ਨੋਟਾਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਚੰਡੀਗੜ੍ਹ ਸਥਿਤ ਆਰਬੀਆਈ ਦਫ਼ਤਰ ਦੇ ਬਾਹਰ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ। ਤੁਹਾਨੂੰ ਦੱਸ ਦਈਏ ਕਿ ਇਹ ਲਾਈਨਾਂ 2,000 ਦੇ ਨੋਟਾਂ ਨੂੰ ਬਦਲਣ ਲਈ ਲਗਾਈਆਂ ਗਈਆਂ ਹਨ। ਇਥੇ ਸਿਰਫ਼ ਪੰਜਾਬ ਤੋਂ ਹੀ ਨਹੀਂ ਬਲਕਿ ਹਿਮਾਚਲ ਅਤੇ ਹਰਿਆਣਾ ਤੋਂ ਵੀ...
ਅੰਮ੍ਰਿਤਸਰ, 3 ਨਵੰਬਰ | ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਤੇ ਸ਼੍ਰੋਮਣੀ ਕਮੇਟੀ ਦੀ ਤਾਕੀਦ ਦੇ ਉਲਟ ਫਿਲਮ ਦਾਸਤਾਨ-ਏ- ਸਰਹੰਦ ਅੱਜ ਰਿਲੀਜ਼ ਹੋਈ। ਅੰਮ੍ਰਿਤਸਰ ਵਿਖੇ ਰੋਹ ਵਿਚ ਆਈਆਂ ਸਿੱਖ ਜਥੇਬੰਦੀਆਂ ਨੇ ਜ਼ਬਰਦਸਤ ਵਿਰੋਧ ਕੀਤਾ। ਸੂਰਜ ਚੰਦਾ ਤਾਰਾ ਸਿਨੇਮਾ ਘਰ ਵਿਚ ਪਹੁੰਚ ਕੇ ਫਿਲਮ ਦਾ ਸ਼ੋਅ ਰੁਕਵਾਇਆ ਗਿਆ। ਇਸ ਦੌਰਾਨ ਉਨ੍ਹਾਂ ਕਿਹਾ ਕਿ ਵਾਰ-ਵਾਰ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਕੀਤਾ ਜਾ ਰਿਹਾ...
ਚੰਡੀਗੜ੍ਹ, 3 ਨਵੰਬਰ | ਆਮ ਆਦਮੀ ਪਾਰਟੀ (ਆਪ) ਨੇ ਕੇਂਦਰ ਸਰਕਾਰ ਤੋਂ ਪੰਜਾਬ ਨੂੰ ਵੱਖ-ਵੱਖ ਸਕੀਮਾਂ ਤਹਿਤ ਮਿਲਣ ਵਾਲੀਆਂ ਗ੍ਰਾਂਟਾਂ ਵਿਚ ਕਰੀਬ 61 ਫੀਸਦੀ ਕਟੌਤੀ ਨੂੰ ਲੈ ਕੇ ਪੰਜਾਬ ਭਾਜਪਾ ਅਤੇ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਅਹਿਬਾਬ ਗਰੇਵਾਲ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਪਾਰਟੀ ਹੈੱਡਕੁਆਰਟਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ...
ਜਲੰਧਰ,  3 ਨਵੰਬਰ | ਪੰਜਾਬ ਸਰਕਾਰ ਵਲੋਂ ਉਦਯੋਗਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਸ਼ਾਜਗਾਰ ਮਾਹੌਲ, ਬਿਹਤਰੀਨ ਬੁਨਿਆਦੀ ਢਾਂਚਾ, ਪਾਰਦਰਸ਼ੀ ਪ੍ਰਸ਼ਾਸਨ, ਜਲਦ ਪ੍ਰਵਾਨਗੀ ਅਤੇ ਸਰਕਾਰ ਦੀਆਂ ਉਦਯੋਗ ਪੱਖੀ ਨੀਤੀਆਂ ਸਦਕਾ ਜਲੰਧਰ ਵਿਚ ਬੀਤੇ 4 ਮਹੀਨਿਆਂ ਦੌਰਾਨ 316 ਕਰੋੜ ਰੁਪਏ ਦਾ ਨਿਵੇਸ਼ ਪ੍ਰਵਾਨ ਕੀਤਾ ਗਿਆ ਹੈ । 23 ਮਈ 2023 ਤੋਂ 30 ਸਤੰਬਰ 2023 ਤੱਕ 316.12 ਕਰੋੜ ਰੁਪਏ ਦੇ ਨਿਵੇਸ਼ ਤਜਵੀਜ਼ਾਂ...
ਅੰਮ੍ਰਿਤਸਰ, 3 ਨਵੰਬਰ | ਦੇਸ਼ ਦੀ ਰਾਖੀ ਕਰਦਾ ਪੰਜਾਬ ਦਾ ਇਕ ਹੋਰ ਜਵਾਨ ਸ਼ਹੀਦ ਹੋ ਗਿਆ। ਜਾਣਕਾਰੀ ਅਨੁਸਾਰ ਡਿਊਟੀ ਦੌਰਾਨ ਫੌਜੀ ਦੀ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਜਵਾਨ ਦੀ ਪਛਾਣ ਸ਼ਮਸ਼ੇਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਫੌਜੀ ਕੋਟਲੀ ਦੌਸੰਧੀ ਬਲਾਕ ਚੋਗਾਵਾਂ ਦਾ ਰਹਿਣ ਵਾਲਾ ਸੀ। ਮ੍ਰਿਤਕ ਸ਼ਮਸ਼ੇਰ ਸਿੰਘ 9 ਸਾਲ ਪਹਿਲਾਂ ਫ਼ੌਜ ’ਚ ਭਰਤੀ ਹੋਇਆ ਸੀ। ਫ਼ੌਜੀ ਦੀ ਮੌਤ...
ਰੂਪਨਗਰ, 3 ਨਵੰਬਰ | ਬਜ਼ੁਰਗ ਮਾਂ ’ਤੇ ਤਸ਼ੱਦਦ ਕਰਦੇ ਮਾਮਲੇ ਵਿਚ ਜੇਲ ’ਚ ਬੰਦ ਵਕੀਲ ਅੰਕੁਰ ਵਰਮਾ ਦੀ ਅਧਿਆਪਕ ਪਤਨੀ ਸੁਧਾ ਵਰਮਾ ਨੂੰ ਸਿੱਖਿਆ ਵਿਭਾਗ ’ਚੋਂ ਮੁਅੱਤਲ ਕਰ ਦਿੱਤਾ ਗਿਆ ਹੈ। ਦਰਅਸਲ ਰੂਪਨਗਰ ਦੇ ਗਿਆਨੀ ਜ਼ੈਲ ਸਿੰਘ ਨਗਰ ਦੀ ਕੋਠੀ ਨੰ. 478 'ਚ ਕੁਝ ਸਮੇਂ ਤੋਂ ਨਾਮੀ ਵਕੀਲ ਅੰਕੁਰ ਵਰਮਾ ਵੱਲੋਂ ਆਪਣੀ ਅਧਰੰਗ ਦੀ ਮਰੀਜ਼ ਬਜ਼ੁਰਗ ਮਾਂ ’ਤੇ ਤਸ਼ੱਦਦ ਦੀਆਂ...
ਗੁਰਦਾਸਪੁਰ, 3 ਨਵੰਬਰ | ਦੀਨਾਨਗਰ ਨੇੜੇ ਅਣਪਛਾਤੇ ਵਾਹਨ ਨੇ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਦੀਨਾਨਗਰ ਦੀ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਹੀਰਾ ਲਾਲ ਪੁੱਤਰ ਸੋਮਰਾਜ ਵਾਸੀ ਤਾਰਾਗੜ੍ਹ ਪਠਾਨਕੋਟ ਨੇ ਦੱਸਿਆ ਕਿ ਉਸ ਦਾ ਭਰਾ ਸੰਚਿਤ ਕੁਮਾਰ ਆਪਣੇ ਮੋਟਰਸਾਈਕਲ ’ਤੇ ਭੈਣ ਸੋਨੀਆ ਦੇਵੀ ਕੋਲ...
ਬਠਿੰਡਾ, 3 ਨਵੰਬਰ | ਪੰਜਾਬ ਸਰਕਾਰ ਜਲਦੀ ਸੂਬੇ ਅੰਦਰ ਤੀਰਥ ਯਾਤਰਾ ਸਕੀਮ ਸ਼ੁਰੂ ਕਰਨ ਜਾ ਰਹੀ ਹੈ। ਇਸ ਤਹਿਤ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਰਾਹੀਂ ਲੋਕਾਂ ਨੂੰ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਏ ਜਾਣਗੇ। ਹਾਲਾਂਕਿ ਇਹ ਸਕੀਮ ਤਤਕਾਲੀ ਅਕਾਲੀ-ਭਾਜਪਾ ਸਰਕਾਰ ਨੇ ਸ਼ੁਰੂ ਕੀਤੀ ਸੀ, ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਉਸੇ ਤਰਜ਼ ’ਤੇ ਤੀਰਥ ਯਾਤਰਾ...
ਚੰਡੀਗੜ੍ਹ, 3 ਨਵੰਬਰ | ਇਥੋਂ ਵੱਡੀ ਖਬਰ ਆਈ ਹੈ। ਨਵੇਂ ਸਿਲੈਕਟ ਹੋਏ 179 IAS ਅਫਸਰਾਂ ਨੂੰ ਕੇਡਰ ਅਲਾਟ ਹੋਣ ਸਦਕਾ ਪੰਜਾਬ ਨੂੰ ਪੰਜ ਨਵੇਂ IAS ਅਫਸਰ ਮਿਲ ਗਏ ਹਨ। 2022 ਬੈਚ ਦੇ IAS ਕਾਡਰ ਦੀ ਸੂਚੀ ਵੀਰਵਾਰ ਨੂੰ ਜਾਰੀ ਕਰ ਦਿੱਤੀ ਗਈ ਹੈ, ਜਿਸ ’ਚ ਪੰਜਾਬ ਨੂੰ 5 ਅਧਿਕਾਰੀ ਮਿਲੇ ਹਨ। ਇਨ੍ਹਾਂ ’ਚ ਕ੍ਰਿਤਿਕਾ ਗੋਇਲ ਜੋ ਮੂਲ ਰੂਪ ਵਿਚ...
- Advertisement -

MOST POPULAR