Home Blog Page 641
ਬੇਗੂਸਰਾਏ, 27 ਨਵੰਬਰ| ਬਿਹਾਰ ’ਚ ਬੇਗੂਸਰਾਏ ਜ਼ਿਲ੍ਹੇ ’ਚ ਸ਼ਨਿਚਰਵਾਰ ਰਾਤ ਪੇਕਿਓਂ ਦੇਰ ਨਾਲ ਪਰਤਣ ’ਤੇ ਪਤੀ ਨੇ ਪਤਨੀ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ। ਪਤਨੀ ਆਪਣੇ ਬਿਮਾਰ ਪਿਤਾ ਨੂੰ ਦੇਖਣ ਪੇਕੇ ਗਈ ਸੀ। ਉਹ ਉੱਥੇ ਤਿੰਨ ਦਿਨ ਰਹਿਣ ਪਿੱਛੋਂ ਸ਼ਨਿਚਰਵਾਰ ਸਹੁਰੇ ਪਰਤੀ ਸੀ। ਪਤੀ ਨੂੰ ਪਤਨੀ ਦੇ ਚਰਿੱਤਰ ’ਤੇ ਵੀ ਸ਼ੱਕ ਸੀ। ਸਹੁਰਾ ਘਰ ਪੁੱਜਣ ’ਤੇ ਪਤੀ ਨੇ ਪਤਨੀ ਨੂੰ...
ਫਰੀਦਕੋਟ, 27 ਨਵੰਬਰ| ਪੰਜਾਬ ਵਿੱਚ ਕਤਲ, ਅਪਰਾਧ ਨਾਲ ਜੁੜੀਆਂ ਵਾਰਦਾਤਾਂ ਵਧ ਰਹੀਆਂ ਹਨ। ਅੱਜ ਤਾਜ਼ਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਹੈ। ਫਰੀਦਕੋਟ ਦੇ ਕਸਬਾ ਕੋਟਕਪੁਰੇ ਦੇ ਮੁਹੱਲਾ ਨਿਰਮਾਨਪੁਰਾ ਵਿੱਚ ਕਰੀਬ 50 ਸਾਲ ਦੇ ਇੱਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ। ਮਹੱਲਾ ਵਾਸੀਆਂ ਨੇ ਦੱਸਿਆ ਕਿ ਇੱਕ ਰਵੀ ਨਾਮ ਦੇ ਵਿਅਕਤੀ ਵੱਲੋਂ ਆਪਦੇ ਹੀ ਇੱਕ ਸਾਥੀ ਨੂੰ ਨਿਰਮਾਣ ਅਧੀਨ ਇਮਾਰਤ ...
ਅੰਮ੍ਰਿਤਸਰ/ਰਈਆ, 27 ਨਵੰਬਰ | ਕੈਨੇਡਾ ਤੋਂ ਇਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। 3 ਮਹੀਨੇ ਪਹਿਲਾਂ ਕੈਨੇਡਾ ਗਏ ਰਈਆ ਦੇ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਇਸ ਖਬਰ ਤੋਂ ਬਾਅਦ ਮ੍ਰਿਤਕ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੀ ਪਛਾਣ ਮਨਿੰਦਰਪਾਲ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਫੇਰੂਮਾਨ ਰੋਡ ਰਈਆ ਵਜੋਂ ਹੋਈ ਹੈ। ਮਨਿੰਦਰਪਾਲ ਸਟੱਡੀ ਵੀਜ਼ੇ ’ਤੇ...
ਕੁਆਲਾਲੰਪੁਰ, 27 ਨਵੰਬਰ| ਸੈਰ ਸਪਾਟਾ ਤੇ ਆਮਦਨੀ ਵਧਾਉਣ ਲਈ ਮਲੇਸ਼ੀਆ ਸਰਕਾਰ ਨੇ ਇਕ ਵੱਡੀ ਪਹਿਲ ਕੀਤੀ ਹੈ। ਇਸਦੇ ਤਹਿਤ ਭਾਰਤ ਤੇ ਚੀਨ ਦੇ ਲੋਕਾਂ ਨੂੰ ਬਿਨਾਂ ਵੀਜ਼ਾ ਦੇ ਮਲੇਸ਼ੀਆ ਵਿਚ ਐਂਟਰੀ ਮਿਲੇਗੀ। ਮਲ਼ੇਸ਼ੀਆ ਦੇ ਪ੍ਰਧਾਨ ਮੰਤਰੀ ਮੁਨੱਵਰ ਇਬਰਾਹਿਮ ਨੇ ਐਲਾਨ ਕੀਤਾ ਹੈ ਕਿ 1 ਦਸੰਬਰ ਤੋਂ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਮਲੇਸ਼ੀਆ ਵਿਚ ਇਕ ਮਹੀਨਾ ਠਹਿਰਨ ਲਈ ਵੀਜ਼ਾ ਦੀ ਲੋੜ...
ਜਲੰਧਰ, 27 ਨਵੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਮੰਗਲਵਾਰ ਤੋਂ ਮਕਸੂਦਾਂ ਸਬਜ਼ੀ ਮੰਡੀ 'ਚ ਛੋਲਿਆਂ ਦੀ ਦਾਲ ਦਾ ਭਾਅ 90 ਰੁਪਏ ਤੋਂ ਘੱਟ ਕੇ 60 ਰੁਪਏ ਪ੍ਰਤੀ ਕਿਲੋ ਹੋ ਜਾਵੇਗਾ। ਵਧਦੀਆਂ ਕੀਮਤਾਂ ਦਰਮਿਆਨ ਰਾਹਤ ਪ੍ਰਦਾਨ ਕਰਨ ਲਈ ਨੈਸ਼ਨਲ ਕੋਆਪ੍ਰੇਟਿਵ ਕੰਜ਼ਿਊਮਰ ਫੈਡਰੇਸ਼ਨ ਆਫ ਇੰਡੀਆ ਲਿਮਟਿਡ (ਐੱਨ.ਸੀ.ਸੀ.ਐੱਫ.) ਦੁਆਰਾ ਦਾਲਾਂ ਦੀ ਸਪਲਾਈ ਭੇਜੀ ਗਈ ਹੈ। ਪਿਛਲੀ ਪਿਆਜ਼ ਯੋਜਨਾ ਦੀ ਤਰ੍ਹਾਂ...
ਚੰਡੀਗੜ੍ਹ, 27 ਨਵੰਬਰ| ਦਿੱਲੀ ਤੋਂ ਬਾਅਦ ਹੁਣ ਪੰਜਾਬ ਵਿੱਚ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੱਜ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸ਼ੁਰੂ ਹੋ ਗਈ ਹੈ। ਇਹ ਪਹਿਲੀ ਯਾਤਰਾ ਅੰਮ੍ਰਿਤਸਰ ਤੋਂ ਨਾਂਦੇੜ ਸਾਹਿਬ ਤੱਕ ਹੈ ਅਤੇ ਸਾਰੇ ਯਾਤਰੀਆਂ ਨੂੰ ਟਰੇਨ ਰਾਹੀਂ ਭੇਜਣ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀਐਨਡੀਯੂ), ਅੰਮ੍ਰਿਤਸਰ...
ਨਵੀਂ ਦਿੱਲੀ, 27 ਨਵੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅੱਜ ਕਾਰਵਾਈ ਕਰਦਿਆਂ ਖਾਲਿਸਤਾਨੀ ਅੱਤਵਾਦੀ ਅਰਸ਼ਦੀਪ ਡੱਲਾ ਦੇ 2 ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਦੋਵੇਂ ਸ਼ੂਟਰ ਪੰਜਾਬ ਦੇ ਇਕ ਮਾਮਲੇ 'ਚ ਪੈਰੋਲ 'ਤੇ ਆਉਣ ਮਗਰੋਂ ਫਰਾਰ ਸਨ। ਜਾਣਕਾਰੀ ਮੁਤਾਬਕ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮਯੂਰ ਵਿਹਾਰ ਇਲਾਕੇ 'ਚ ਹੋਏ...
ਚੰਡੀਗੜ੍ਹ, 27 ਨਵੰਬਰ | ਮੁਸਾਫਿਰਾਂ ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆਈ ਹੈ। ਉੱਤਰੀ ਰੇਲਵੇ ਨੇ ਪੰਜਾਬ 'ਚ 3 ਮਹੀਨਿਆਂ ਲਈ ਕੁਝ ਐਕਸਪ੍ਰੈਸ ਗੱਡੀਆਂ ਬੰਦ ਕਰ ਦਿੱਤੀਆਂ ਹਨ। ਇਹ ਫੈਸਲਾ ਧੁੰਦ ਕਾਰਨ ਲਿਆ ਗਿਆ ਹੈ। ਉੱਤਰੀ ਰੇਲਵੇ ਨੇ ਅੰਬਾਲਾ ਡਵੀਜ਼ਨ ਦੇ ਸਰਹਿੰਦ ਸੈਕਸ਼ਨ ‘ਚ ਚੱਲਣ ਵਾਲੀਆਂ 2 ਟਰੇਨਾਂ ਨੂੰ 3 ਮਹੀਨਿਆਂ ਲਈ ਬੰਦ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।...
ਬਠਿੰਡਾ, 27 ਨਵੰਬਰ| ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਲਈ ਭਾਰਤੀ ਸੈਨਾ ਦੇ ਟੈਂਕ ਦੀ ਜਾਸੂਸੀ ਕਰਨ ਵਾਲੇ ਡਰਾਈਵਰ ਅੰਮ੍ਰਿਤਪਾਲ ਗਿਲ ਨੂੰ 23 ਨਵੰਬਰ ਨੂੰ ਬਠਿੰਡਾ ਦੇ ਤਲਵੰਡੀ ਸਾਬੋ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਗ੍ਰਿਫਤਾਰ ਆਰੋਪੀ ਰਾਮਪੁਰਾ ਫੂਲ ਦੇ ਦੂਲ੍ਹੇ ਬਾਲ ਪਿੰਡ ਦਾ ਰਹਿਣ ਵਾਲਾ ਹੈ। ਜਦਕਿ ਆਰੋਪੀ ਮਦਦਗਾਰ ਰਿਆਜੁਦੀਨ ਨੂੰ ਲਖਨਊ ਏਟੀਐਸ ਨੇ ਗ੍ਰਿਫਤਾਰ ਕੀਤਾ ਹੈ। ਲਖਨਊ ਪੁਲਿਸ ਬਠਿੰਡਾ ਤੋਂ...
ਬਠਿੰਡਾ, 27 ਨਵੰਬਰ | ਕੈਨੇਡਾ ਤੋਂ ਇਕ ਹੋਰ ਮੰਦਭਾਗੀ ਖਬਰ ਆਈ ਹੈ। ਉਥੇ ਬਠਿੰਡਾ ਦੇ ਪਿੰਡ ਚੱਕ ਫਤਿਹ ਸਿੰਘ ਵਾਲਾ ਦੀ ਰਹਿਣ ਵਾਲੀ ਔਰਤ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਨਾਲ ਉਸਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਦਿਓਰ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਮਾਸਟਰ ਪ੍ਰਿਤਪਾਲ ਸਿੰਘ ਅਤੇ ਭਰਜਾਈ ਬਸਰਾਜ ਕੌਰ ਪਿਛਲੇ 2 ਸਾਲ...
- Advertisement -

MOST POPULAR