Home Blog Page 557
ਤਰਨਤਾਰਨ, 27 ਦਸੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। 3 ਮਹੀਨੇ ਪਹਿਲਾਂ ਵਿਆਹੇ ਮੁੰਡੇ ਦੀ ਕਾਰ ਨਾਲ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ ਦੌਰਾਨ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਮ੍ਰਿਤਕ ਆਪਣੀ ਨਵ ਵਿਆਹੁਤਾ ਪਤਨੀ ਨੂੰ ਪੇ ਕੇ ਘਰ ਛੱਡਣ ਤੋਂ ਬਾਅਦ ਆਪਣੀ ਭੈਣ ਨੂੰ ਮਿਲਣ ਲਈ ਸਹੁਰੇ ਘਰ ਜਾ ਰਿਹਾ ਸੀ। ਜਾਣਕਾਰੀ ਦਿੰਦਿਆਂ ਕਪਿਲ ਦੇਵ ਸ਼ਰਮਾ ਪੁੱਤਰ ਸੁਖਦੇਵ ਰਾਜ...
ਰਾਜਸਥਾਨ, 27 ਦਸੰਬਰ| ਰਾਜਸਥਾਨ ਦੇ ਅਲਵਰ ਇਲਾਕੇ ਦੇ ਤਿਜਾਰਾ ‘ਚ ਸਿਰਫ 20 ਰੁਪਏ ਲਈ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ। ਛੋਟੇ ਭਰਾ ਨੇ ਵੱਡੇ ਭਰਾ ‘ਤੇ ਚਾਕੂ ਨਾਲ ਇੰਨਾ ਜ਼ਬਰਦਸਤ ਹਮਲਾ ਕੀਤਾ ਕਿ ਉਸ ਦੀਆਂ ਆਂਦਰਾਂ ਬਾਹਰ ਆ ਗਈਆਂ ਤੇ ਉਸਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਦੋਸ਼ੀ ਨੇ ਵਾਰਦਾਤ ਨੂੰ ਅੰਜਾਮ ਦਿੱਤਾ...
ਉਤਰ ਪ੍ਰਦੇਸ਼/ਆਗਰਾ, 27 ਦਸੰਬਰ | ਇਥੋੋਂ ਇਕ ਹੈਰਾਨ ਕਰਦੀ ਖਬਰ ਸਾਹਮਣੇ ਆਈ ਹੈ। ਆਗਰਾ-ਫਿਰੋਜ਼ਾਬਾਦ ਨੈਸ਼ਨਲ ਹਾਈਵੇਅ 'ਤੇ ਬੁੱਧਵਾਰ ਸੰਘਣੀ ਧੁੰਦ ਕਾਰਨ ਗੱਡੀ ਦੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਉਸ 'ਚ ਭਰੇ ਮੁਰਗੇ-ਮੁਰਗੀਆਂ ਨੂੰ ਘਰ ਲੈ ਗਏ। ਹਾਈਵੇਅ ਤੋਂ ਲੰਘਣ ਵਾਲੇ ਰਾਹਗੀਰ, ਜਿਸ ਨੂੰ ਵੀ ਮੌਕਾ ਮਿਲਿਆ, ਓਹੀ ਮੁਰਗੇ-ਮੁਰਗੀਆਂ ਨੂੰ ਪਿੰਜਰੇ 'ਚੋਂ ਕੱਢ ਕੇ ਲੈ ਗਏ। ਕੋਈ ਹੱਥਾਂ 'ਚ...
ਨਵੀਂ ਦਿੱਲੀ, 27 ਦਸੰਬਰ| ਸ਼ਰਾਬ ਸਿਹਤ ਲਈ ਭਾਵੇਂ ਹਾਨੀਕਾਰਕ ਹੋ ਸਕਦੀ ਹੈ ਪਰ ਸਰਕਾਰ ਦੀ ਕਮਾਈ ਲਈ ਇਹ ਬਹੁਤ ਫਾਇਦੇਮੰਦ ਹੈ। ਕਿਉਂਕਿ, ਰਾਜ ਸਰਕਾਰਾਂ ਨੂੰ ਸ਼ਰਾਬ ‘ਤੇ ਐਕਸਾਈਜ਼ ਡਿਊਟੀ ਤੋਂ ਭਾਰੀ ਮਾਲੀਆ ਮਿਲਦਾ ਹੈ। ਆਮ ਤੌਰ ਉਤੇ ਰਾਜਾਂ ਲਈ ਆਮਦਨ ਦੇ ਮੁੱਖ ਸਰੋਤਾਂ ਵਿੱਚ ਰਾਜ ਜੀਐਸਟੀ, ਜ਼ਮੀਨੀ ਮਾਲੀਆ, ਪੈਟਰੋਲ ਅਤੇ ਡੀਜ਼ਲ ‘ਤੇ ਟੈਕਸ ਅਤੇ ਹੋਰ ਟੈਕਸ ਸ਼ਾਮਲ ਹੁੰਦੇ ਹਨ,...
ਚੰਡੀਗੜ੍ਹ, 27 ਦਸੰਬਰ | ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸੂਬੇ ਵਿਚ ਇਸ ਸਮੇਂ ਕੋਵਿਡ ਦੇ ਜੇਐਨ 1 ਰੂਪ ਦਾ ਕੋਈ ਕੇਸ ਨਹੀਂ ਹੈ। ਹਾਲਾਂਕਿ 4-5 ਮਰੀਜ਼ ਸਾਹਮਣੇ ਆਏ ਹਨ ਜਦੋਂਕਿ ਮਰਨ ਵਾਲੇ ਮਰੀਜ਼ਾਂ ਨੂੰ ਸ਼ੂਗਰ ਸਮੇਤ ਹੋਰ ਬੀਮਾਰੀਆਂ ਸਨ। ਪੰਜਾਬ ਵਿਚ ਕੋਰੋਨਾ ਦੇ ਨਵੇਂ ਵੇਰੀਐਂਟ ਦਾ ਕੋਈ ਨਵਾਂ ਕੇਸ ਸਾਹਮਣੇ ਨਹੀਂ ਆਇਆ ਹੈ। ਵਿਭਾਗ...
ਤਰਨਤਾਰਨ, 27 ਦਸੰਬਰ | ਪੰਜਾਬ ਦੇ ਤਰਨਤਾਰਨ ਵਿਚ ਵੱਡਾ ਹਾਦਸਾ ਵਾਪਰਿਆ ਹੈ। ਇਥੇ ਬੱਸ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋਈ। ਇਸ ਭਿਆਨਕ ਹਾਦਸੇ ਵਿਚ 35 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿਚ ਪੰਜਾਬ ਪੁਲਿਸ ਦੀਆਂ ਮਹਿਲਾ ਕਾਂਸਟੇਬਲ ਤੇ ਸਿਹਤ ਵਿਭਾਗ ਨਾਲ ਸਬੰਧਤ ਕੁਝ ਮੁਲਾਜ਼ਮ ਵੀ ਸ਼ਾਮਲ ਹਨ। ਇਨ੍ਹਾਂ ‘ਚ 4 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਹਾਦਸਾ ਬੁੱਧਵਾਰ...
ਚੰਡੀਗੜ੍ਹ, 27 ਦਸੰਬਰ| ਦੇਰ ਰਾਤ ਕਰੀਬ 1.30 ਵਜੇ ਬਰਵਾਲਾ ਰੋਡ 'ਤੇ ਪੁਰਾਣੀ ਟਰੱਕ ਯੂਨੀਅਨ ਨੇੜੇ ਇਕ ਤੇਜ਼ ਰਫਤਾਰ ਕੈਂਟਰ ਨੇ ਕਾਰ ਨੂੰ ਟੱਕਰ ਮਾਰਨ ਤੋਂ ਬਾਅਦ ਸਾਹਮਣੇ ਤੋਂ ਬਾਈਕ ਉਤੇ ਆ ਰਹੇ ਦੋ ਪੁਲਿਸ ਮੁਲਾਜ਼ਮਾਂ ਨੂੰ ਕੁਚਲ ਦਿੱਤਾ, ਦੋਵਾਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਤੋਂ ਬਾਅਦ ਡਰਾਈਵਰ ਕੈਂਟਰ...
ਅੰਮ੍ਰਿਤਸਰ, 27 ਦਸੰਬਰ| ਮਾਮਲਾ ਅੰਮ੍ਰਿਤਸਰ ਦੇ ਥਾਣਾ ਮਜੀਠਾ ਰੋਡ ਦੇ ਅਧੀਨ ਆਉਂਦੇ ਹੋਟਲ ਜੇਕੇ ਕਲਾਸਿਕ ਦਾ ਹੈ, ਜਿਥੋਂ ਬੀਤੀ ਰਾਤ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ। ਹੋਟਲ ਮੈਨੇਜਰ ਜਗਰੂਪ ਸਿੰਘ ਨੂੰ ਗੋਲੀ ਲੱਗਣ 'ਤੇ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਅੰਮ੍ਰਿਤਸਰ ਉਤਰੀ ਦੇ ਏਸੀਪੀ ਵਰਿੰਦਰ ਖੋਸਾ ਨੇ ਦੱਸਿਆ ਕਿ ਹੋਟਲ ਵਿਚ ਦੋ ਦਿਨ ਤੋਂ ਗਗਨਦੀਪ ਕੁਮਾਰ ਫਰੀਦਕੋਟ...
ਨਵੀਂ ਦਿੱਲੀ, 27 ਦਸੰਬਰ| ਦੇਸ਼ ਵਿੱਚ ਸੋਨੇ ਦੇ ਗਹਿਣਿਆਂ ਦੀਆਂ ਕੀਮਤਾਂ ਹੇਠਾਂ ਆਉਣ ਵਾਲੀਆਂ ਹਨ। ਇਸ ਸਬੰਧੀ ਮੋਦੀ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਕੇਂਦਰ ਸਰਕਾਰ ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਵੱਡੀ ਮਾਤਰਾ ਵਿੱਚ ਸੋਨਾ ਦਰਾਮਦ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਮੁਕਤ ਵਪਾਰ ਸਮਝੌਤੇ ਤਹਿਤ ਯੂਏਈ ਤੋਂ ਰਿਆਇਤੀ ਡਿਊਟੀ 'ਤੇ ਸੋਨਾ ਆਯਾਤ ਕੀਤਾ ਜਾਵੇਗਾ। ਇਸ ਸਬੰਧੀ ਦੋ...
ਹੁਸ਼ਿਆਰਪੁਰ/ਦਸੂਹਾ, 27 ਦਸੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਬੇਕਾਬੂ ਹੋ ਕੇ ਕਾਰ ਨਹਿਰ ਵਿਚ ਡਿੱਗ ਗਈ। ਜਾਣਕਾਰੀ ਦਿੰਦਿਆਂ ਕਾਰ ਚਾਲਕ ਵਿਕਰਾਂਤ ਸਿੰਘ ਨੇ ਦੱਸਿਆ ਕਿ ਉਹ ਪਿੰਡ ਘਗਵਾਲ ਤੋਂ ਦਾਤਾਰਪੁਰ ਜਾ ਰਿਹਾ ਸੀ ਕਿ ਮੋੜ 'ਤੇ ਅਚਾਨਕ ਕਾਰ ਬੇਕਾਬੂ ਹੋ ਕੇ ਨਹਿਰ 'ਚ ਜਾ ਡਿੱਗੀ। ਕਾਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਛੁੱਟੀ ਉਤੇ ਆਏ ਫੌਜੀ...
- Advertisement -

MOST POPULAR