Home Blog Page 522
ਜਲੰਧਰ, 8 ਜਨਵਰੀ | ਜਲੰਧਰ ਦੇ ਨੂਰਪੁਰ ਨੇੜੇ ਇਕ ਨਸ਼ਾ ਤਸਕਰ ਨੇ ਆਪਣੀ ਪਤਨੀ ਨਾਲ ਮਿਲ ਕੇ ਗਰਭਵਤੀ ਔਰਤ 'ਤੇ ਜਾਨਲੇਵਾ ਹਮਲਾ ਕੀਤਾ। ਮੁਲਜ਼ਮ ਨੇ ਪੀੜਤਾ ਦੇ ਪੇਟ 'ਚ ਲੱਤ ਮਾਰੀ, ਜਿਸ ਕਾਰਨ ਉਹ ਦਰਦ 'ਚ ਤੜਫਦੀ ਰਹੀ। ਪੀੜਤ ਔਰਤ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਐੱਮ.ਐੱਲ.ਆਰ. ਤੋਂ ਬਾਅਦ ਮਾਮਲੇ ਦੀ ਸ਼ਿਕਾਇਤ ਥਾਣਾ ਮਕਸੂਦਾਂ ਦੀ ਪੁਲਿਸ ਨੂੰ ਦਿੱਤੀ ਗਈ। ਨਾਗਰਾ ਦੀ...
ਅੰਮ੍ਰਿਤਸਰ, 8 ਜਨਵਰੀ | ਅੰਮ੍ਰਿਤਸਰ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ 3 ਕਿੱਲੋ 500 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਮਾਮਲੇ ਵਿਚ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਤਿੰਨ ਵਿਅਕਤੀਆਂ ਕੋਲੋਂ 19 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਇਸ ਫੜੀ ਗਈ ਹੈਰੋਇਨ ਦੀ ਕੀਮਤ 21 ਕਰੋੜ ਹੈ ਜਿਨ੍ਹਾਂ ਨੂੰ ਇਨ੍ਹਾਂ ਤਸਕਰਾਂ ਤੋਂ ਫੜਿਆ ਹੈ। ਕੁਝ...
ਬਰਨਾਲਾ/ਲੁਧਿਆਣਾ, 8 ਜਨਵਰੀ | ਬੱਸ ਸਟੈਂਡ ਬਰਨਾਲਾ ਦੇ ਬੈਕਸਾਈਡ ਨਸ਼ਿਆਂ ਲਈ ਬਦਨਾਮ ਸੈਂਸੀ ਬਸਤੀ ’ਚ ਜ਼ਿਲ੍ਹਾ ਪੁਲਿਸ ਦੇ ਐੱਸਐੱਸਪੀ ਸੰਦੀਪ ਮਲਿਕ ਦੀ ਅਗਵਾਈ ਹੇਠ ਨਸ਼ਿਆਂ ਖਿਲਾਫ਼ ਸਰਚ ਅਭਿਆਨ ਕੀਤਾ ਜਾ ਰਿਹਾ ਹੈ। ਬਸਤੀ ਨੂੰ ਜਾਂਦੇ ਰਸਤੇ ਪੁਲਿਸ ਵੱਲੋਂ ਸੀਲ ਕੀਤੇ ਗਏ ਹਨ। ਇਸ ਸਰਚ ਅਭਿਆਨ ’ਚ ਹਰ ਘਰ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ। ਕਈ ਘਰਾਂ ’ਚੋਂ...
ਹੁਸ਼ਿਆਰਪੁਰ/ਗੜ੍ਹਸ਼ੰਕਰ, 8 ਜਨਵਰੀ | ਗੜ੍ਹਸ਼ੰਕਰ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਪਿੰਡ ਬੀਣੇਵਾਲ ਵਿਖੇ ਰੇਤ ਰਾਤ ਧੁੰਦ ਕਾਰਨ ਇਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਰਨੈਲ ਸਿੰਘ 25 ਸਾਲ ਪੁੱਤਰ ਸੁਰਜੀਤ ਸਿੰਘ ਵਾਸੀ ਮਹਿਤਪੁਰ ਥਾਣਾ ਸਦਰ ਨੰਗਲ ਜ਼ਿਲ੍ਹਾ ਰੂਪਨਗਰ ਵਜੋਂ ਹੋਈ ਹੈ। ਜਰਨੈਲ ਸਿੰਘ ਆਪਣੀ ਟਰੈਕਟਰ-ਟਰਾਲੀ ਵਿੱਚ ਰੇਤਾ ਲੈ...
ਗੁਰਦਾਸਪੁਰ, 8 ਜਨਵਰੀ | ਦੁਬਈ ‘ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਪੰਜਾਬੀ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 45 ਸਾਲਾ ਪਰਮਜੀਤ ਸਿੰਘ ਵਾਸੀ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਸਿੰਘਪੁਰਾ ਵਜੋਂ ਹੋਈ ਹੈ। ਪਰਮਜੀਤ 29 ਦਸੰਬਰ 2023 ਨੂੰ ਦੁਬਈ ਗਿਆ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਪਰਮਜੀਤ ਸਿੰਘ ਦੀ ਲਾਸ਼...
ਜਲੰਧਰ, 8 ਜਨਵਰੀ | ਜਲੰਧਰ ਦੇ ਥਾਣਾ ਨੰਬਰ 8 ਦੇ ਇਲਾਕੇ ਅਧੀਨ ਆਉਂਦੇ ਗਦਈਪੁਰ 'ਚ ਚੋਰਾਂ ਨੇ 2 ਜਿਊਲਰਾਂ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ 56 ਲੱਖ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਇੰਨਾ ਹੀ ਨਹੀਂ, ਜਾਂਦੇ ਸਮੇਂ ਜਿਸ ਅਲਮਾਰੀ 'ਚ ਗਹਿਣੇ ਰੱਖੇ ਸਨ, ਉਸ ਨੂੰ ਨਹਿਰ 'ਚ ਸੁੱਟ ਦਿੱਤਾ। ਚੋਰਾਂ ਨੇ ਅਮਿਤ ਜਿਊਲਰਜ਼ ਅਤੇ ਸ੍ਰੀਨਾਥ ਜਿਊਲਰਜ਼ ਨੂੰ ਨਿਸ਼ਾਨਾ...
ਨਵੀਂ ਦਿੱਲੀ, 8 ਜਨਵਰੀ | ਸੁਪਰੀਮ ਕੋਰਟ ਨੇ ਸੋਮਵਾਰ ਨੂੰ ਬਿਲਕਿਸ ਬਾਨੋ ਸਮੂਹਿਕ ਜਬਰ-ਜ਼ਨਾਹ ਕੇਸ ਦੇ 11 ਦੋਸ਼ੀਆਂ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕਰਨ ਦੇ ਗੁਜਰਾਤ ਸਰਕਾਰ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ। ਜਸਟਿਸ ਬੀਵੀ ਨਾਗਰਥਨਾ ਅਤੇ ਜਸਟਿਸ ਉੱਜਲ ਭੁਈਆ ਦੀ ਬੈਂਚ ਨੇ ਸੁਣਵਾਈ ਦੌਰਾਨ ਕਿਹਾ ਕਿ ਅਪਰਾਧ ਨੂੰ ਰੋਕਣ ਲਈ ਸਜ਼ਾ ਦਿੱਤੀ ਜਾਂਦੀ ਹੈ। ਸੁਪਰੀਮ ਕੋਰਟ ਨੇ ਕਿਹਾ...
ਚੰਡੀਗੜ੍ਹ, 8 ਜਨਵਰੀ | ਪੰਜਾਬ ਅਤੇ ਹਰਿਆਣਾ ਦੇ 4-4 ਜ਼ਿਲ੍ਹਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ। ਦੋਵਾਂ ਰਾਜਾਂ ਵਿਚ ਸਵੇਰ ਅਤੇ ਸ਼ਾਮ ਨੂੰ ਧੁੰਦ ਲਈ ਓਰੇਂਜ ਅਲਰਟ ਵੀ ਹੈ। ਉੱਤਰੀ ਭਾਰਤ ਵਿਚ ਪੱਛਮੀ ਗੜਬੜੀ ਕਾਰਨ ਲਗਾਤਾਰ ਸੀਤ ਲਹਿਰ ਕਾਰਨ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਹਿਮਾਚਲ ਦੇ 5 ਜ਼ਿਲ੍ਹਿਆਂ ਵਿਚ ਠੰਡ ਦਾ ਯੈਲੋ ਅਲਰਟ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ...
ਜਲੰਧਰ, 8 ਜਨਵਰੀ | ਸਪੈਸ਼ਲ ਬੱਚਿਆਂ ਲਈ ਟ੍ਰੇਨਿੰਗ ਸੈਂਟਰ ਚਲਾਉਣ ਵਾਲੇ ਅਮਰਜੀਤ ਸਿੰਘ ਆਨੰਦ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਸੋਮਵਾਰ 8 ਜਨਵਰੀ ਨੂੰ ਮਾਡਲ ਟਾਊਨ ਸ਼ਮਸ਼ਾਨਘਾਟ 'ਚ ਕੀਤਾ ਜਾਵੇਗਾ। ਅਮਰਜੀਤ ਸਿੰਘ ਆਨੰਦ ਪੰਜਾਬ ਦਾ ਇਕ ਜਾਣਿਆ-ਪਛਾਣਿਆ ਨਾਂ ਸੀ। ਉਹ ਸਪੈਸ਼ਲ ਬੱਚਿਆਂ ਨੂੰ ਜ਼ਿੰਦਗੀ 'ਚ ਅੱਗੇ ਵਧਣ ਲਈ ਲੰਮੇ ਸਮੇਂ ਤੋਂ ਕੰਮ ਕਰ ਰਹੇ...
ਫਿਰੋਜ਼ਪੁਰ, 8 ਜਨਵਰੀ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਫਿਰੋਜ਼ਪੁਰ ਵਿਚ ਇਕ ਵਿਆਹ ਵਾਲੇ ਘਰ ਵਿਚ ਉਸ ਸਮੇਂ ਮਾਤਮ ਛਾ ਗਿਆ ਜਦੋਂ ਲਾੜੀ ਦੇ ਭਰਾ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਸ਼ਨੀਵਾਰ ਦੇਰ ਰਾਤ ਨੂੰ ਧੁੰਦ ਕਾਰਨ ਪਿੰਡ ਨਵਾਂ ਪੁਰਬਾ ਨੇੜੇ ਇਕ ਤੇਜ਼ ਰਫ਼ਤਾਰ ਕਾਰ ਨੇ ਮੋਟਰਸਾਈਕਲ ਸਵਾਰ 3 ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ’ਚ...
- Advertisement -

MOST POPULAR