Home Blog Page 519
ਬਠਿੰਡਾ, 29 ਜਨਵਰੀ| ਜ਼ਿਲ੍ਹੇ ਦੇ ਪਿੰਡ ਚਾਉਕੇ ਵਿਖੇ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ, ਜਦੋਂ ਰੰਜਿਸ਼ ਦੇ ਚੱਲਦਿਆਂ ਦੋਸਤਾਂ ਵੱਲੋਂ ਹੀ ਦੋਸਤ ਨੂੰ ਕਤਲ ਕਰਕੇ ਬਾਹਰਲੇ ਘਰ ਵਿੱਚ ਉਸ ਦੀ ਲਾਸ਼ ਦਬਾ ਦਿੱਤੀ ਗਈ। ਇਸ ਸਬੰਧੀ ਡੀਐਸਪੀ ਰਾਮਪੁਰਾ ਫੂਲ ਨੇ ਦੱਸਿਆ ਕਿ ਉਨ੍ਹਾਂ ਪਾਸ ਅਕਾਸ਼ਦੀਪ ਸਿੰਘ ਪੁੱਤਰ ਸੁਖਦੀਪ ਸਿੰਘ ਵਾਸੀ ਚਾਉਕੇ ਨੇ ਪੁਲਿਸ ਚੌਕੀ ਚਾਉਕੇ ਥਾਣਾ ਸਦਰ ਰਾਮਪੁਰਾ ਨੂੰ ਸ਼ਿਕਾਇਤ ਕੀਤੀ...
ਅੰਮ੍ਰਿਤਸਰ, 29 ਜਨਵਰੀ| ਅੱਜ ਪੰਜਾਬ ਭਰ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੇਂਦਰ ਸਰਕਾਰ ਦੇ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ ਹੈ। ਅੱਜ ਤੋਂ ਤਿੰਨ ਸਾਲ ਪਹਿਲਾਂ ਖੇਤੀ ਸੁਧਾਰ ਕਾਨੂੰਨ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਸਿੰਘੂ ਬਾਰਡਰ ਤੇ ਕੁੰਡਲੀ ਬਾਰਡਰ ਉੱਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਦੌਰਾਨ ਪ੍ਰਦਰਸ਼ਨ ਕਰਦਿਆਂ 29 ਜਨਵਰੀ ਵਾਲੇ ਦਿਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ...
ਚੰਡੀਗੜ੍ਹ, 29 ਜਨਵਰੀ | ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਦੀ ਅੰਡਰ-23 ਟੀਮ ਦੇ 5 ਕ੍ਰਿਕਟਰਾਂ ਦੀਆਂ ਕਿੱਟਾਂ 'ਚੋਂ ਚੰਡੀਗੜ੍ਹ ਹਵਾਈ ਅੱਡੇ 'ਤੇ ਸ਼ਰਾਬ ਦੀਆਂ 27 ਬੋਤਲਾਂ ਬਰਾਮਦ ਕੀਤੀਆਂ ਗਈਆਂ। ਐਸਸੀਏ ਦੀ ਟੀਮ ਸੀਕੇ ਨਾਇਡੂ ਟਰਾਫੀ ਮੈਚ ਲਈ ਚੰਡੀਗੜ੍ਹ ਆਈ ਸੀ। ਮੈਚ ਜਿੱਤਣ ਤੋਂ ਬਾਅਦ ਟੀਮ ਰਾਜਕੋਟ ਲਈ ਰਵਾਨਾ ਹੋਣੀ ਸੀ। ਇਹ ਬੋਤਲਾਂ ਉਸੇ ਦਿਨ ਬਰਾਮਦ ਕੀਤੀਆਂ ਗਈਆਂ ਸਨ। ਇਸ ਸਬੰਧੀ ਸੌਰਾਸ਼ਟਰ...
ਲੁਧਿਆਣਾ, 29 ਜਨਵਰੀ| ਚੰਗੇ ਭਵਿੱਖ ਦੀ ਭਾਲ ਵਿੱਚ ਵਿਦੇਸ਼ਾਂ ਵਿੱਚ ਗਏ ਪੰਜਾਬੀ ਨੌਜਵਾਨਾਂ ਦੀਆਂ ਅਚਾਨਕ ਹੋ ਰਹੀਆਂ ਮੌ.ਤਾਂ ਪੰਜਾਬ ਵਾਸੀਆਂ ਲਈ ਵੱਡੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਰਾਏਕੋਟ ਦੇ ਪਿੰਡ ਤਾਜਪੁਰ ਵਿਖੇ ਦੇਖਣ ਨੂੰ ਮਿਲਿਆ ਹੈ ਜਿੱਥੋਂ ਦੇ ਨੌਜਵਾਨ ਪ੍ਰਦੀਪ ਸਿੰਘ ਖੰਗੂੜਾ (27) ਦੀ ਇੰਗਲੈਂਡ ਦੇ ਸ਼ਹਿਰ ਲਿਸਟਰ ਵਿੱਚ ਦਿਲ ਦਾ ਦੌਰਾ ਪੈਣ...
ਅੰਮ੍ਰਿਤਸਰ., 29 ਜਨਵਰੀ| ਅੱਜ ਅੰਮ੍ਰਿਤਸਰ ਵਿਚ ਕਾਂਗਰਸ ਦੀ ਮੀਟਿੰਗ ਵਿਚ ਕਾਫੀ ਹੰਗਾਮਾ ਹੋਇਆ। ਲੋਕ ਸਭਾ ਉਮੀਦਵਾਰ ਦੇ ਨਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ਵਿਚਾਲੇ ਕਾਂਗਰਸ ਦੇ ਗੁਰਜੀਤ ਔਜਲਾ ਤੇ ਓਪੀ ਸੋਨੀ ਦੇ ਸਮਰਥਕਾਂ ਵਿਚਾਲੇ ਟਕਰਾਅ ਹੋ ਗਿਆ। ਇਹ ਟਕਰਾਅ ਇੰਨਾ ਵਧ ਗਿਆ ਕਿ ਇਨ੍ਹਾਂ ਨੇ ਇਕ ਦੂਜੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਜ਼ਿਕਰਯੋਗ ਹੈ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਦੇਵੇਂਦਰ...
ਖੰਨਾ, 29 ਜਨਵਰੀ| ਖੰਨਾ ਦੇ ਕਬਜ਼ਾ ਫੈਕਟਰੀ ਰੋਡ 'ਤੇ ਲੁਟੇਰਿਆਂ ਨੇ ਪਰਿਵਾਰ ਨੂੰ ਬੰਧਕ ਬਣਾ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਐਤਵਾਰ ਅੱਧੀ ਰਾਤ ਨੂੰ ਲੁਟੇਰੇ ਘਰ ਅੰਦਰ ਦਾਖਲ ਹੋਏ। ਪਹਿਲਾਂ ਨੌਜਵਾਨ ਨੂੰ ਬੰਨ੍ਹ ਕੇ ਉਸ ਦੇ ਮੂੰਹ 'ਤੇ ਟੇਪ ਲਗਾ ਦਿੱਤੀ ਗਈ। ਫਿਰ ਉਸਦੀ ਮਾਂ ਨੂੰ ਬੰਨ੍ਹ ਦਿੱਤਾ ਗਿਆ। ਇਸ ਤੋਂ ਬਾਅਦ ਪੂਰੇ ਘਰ ਦੀ ਤਲਾਸ਼ੀ...
ਗੁਜਰਾਤ, 29 ਜਨਵਰੀ| ਗਾਇਕ ਭੁਪਿੰਦਰ ਬੱਬਲ ਨੇ ਐਤਵਾਰ ਨੂੰ 69ਵੇਂ ਫਿਲਮਫੇਅਰ ਐਵਾਰਡ ਸਮਾਰੋਹ ਵਿੱਚ ਫਿਲਮ 'ਐਨੀਮਲ' ਦੇ ਗੀਤ 'ਅਰਜਨ ਵੈਲੀ' ਲਈ ਸਰਵੋਤਮ ਪਲੇਬੈਕ ਗਾਇਕ (ਪੁਰਸ਼) ਦਾ ਪੁਰਸਕਾਰ ਜਿੱਤਿਆ। ਇਸ ਸਾਲ ਦਾ ਸ਼ਾਨਦਾਰ ਪੁਰਸਕਾਰ ਸਮਾਰੋਹ ਗਾਂਧੀਨਗਰ, ਗੁਜਰਾਤ ਵਿੱਚ ਹੋਇਆ। ਬੱਬਲ ਨੇ ਇਸਨੂੰ ਗਾਇਆ ਹੀ ਨਹੀਂ, ਲਿਖਿਆ ਵੀ ਸੀ| ਇਸ ਗੀਤ ਦਾ ਸੰਗੀਤ ਮਨਨ ਭਾਰਦਵਾਜ ਨੇ ਤਿਆਰ ਕੀਤਾ ਹੈ। ਇਸ ਤੋਂ ਇਲਾਵਾ...
ਭਿੱਖੀਵਿੰਡ, 29 ਜਨਵਰੀ| ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇਤਿਹਾਸਕ ਨਗਰ ਪਿੰਡ ਪਹੂਵਿੰਡ ਸਾਹਿਬ ਵਿਖੇ ਚੱਲ ਰਹੇ ਜੋੜ ਮੇਲੇ 'ਚੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਉਤਾਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਵਿਵਾਦ ਛਿੜ ਗਿਆ ਹੈ। ਕਥਿਤ ਤੌਰ 'ਤੇ ਵਾਇਰਲ ਵੀਡੀਓ 'ਚ ਕੁਝ ਨੌਜਵਾਨ ਜੋ ਮੇਲੇ 'ਚ ਲੱਗੇ ਪੰਡਾਲ ਵਿੱਚ ਸੰਗਤਾਂ ਦੀਆਂ ਜੁੱਤੀਆਂ...
ਲੁਧਿਆਣਾ, 29 ਜਨਵਰੀ| ਜਨਵਰੀ ਦੇ ਆਖਰੀ ਦਿਨਾਂ 'ਚ ਠੰਡ ਤੋਂ ਰਾਹਤ ਮਿਲਣ ਵਾਲੀ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਅਗਲੇ ਸੱਤ ਦਿਨਾਂ ਤਕ ਦਿਨ ਅਤੇ ਰਾਤ ਦਾ ਤਾਪਮਾਨ ਲਗਾਤਾਰ ਵਧੇਗਾ। ਇਸ ਮਹੀਨੇ ਦੇ ਆਖਰੀ ਦਿਨ ਯਾਨੀ 31 ਜਨਵਰੀ ਨੂੰ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਪਰ ਤਾਪਮਾਨ 'ਚ ਵਾਧਾ ਜਾਰੀ ਰਹੇਗਾ। ਪਿਛਲੇ ਦੋ ਦਿਨਾਂ ਤੋਂ ਤਾਪਮਾਨ ਵਿੱਚ ਲਗਾਤਾਰ...
ਮੋਗਾ, 29 ਜਨਵਰੀ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਬਾਘਾ ਪੁਰਾਣਾ ਦੇ ਇਕ ਪਿੰਡ ’ਚ 5 ਜਣਿਆਂ ਨੇ ਪਿੰਡ ਦੀ ਹੀ ਨਾਬਾਲਗ ਕੁੜੀ ਨੂੰ ਅਗਵਾ ਕਰਕੇ ਸਮੂਹਿਕ ਜਬਰ-ਜ਼ਨਾਹ ਕੀਤਾ। ਦੇਰ ਰਾਤ ਨੂੰ ਕਾਰ ਸਵਾਰ ਨੌਜਵਾਨਾਂ ਨੇ ਉਸ ਨੂੰ ਉਦੋਂ ਅਗਵਾ ਕਰ ਲਿਆ ਜਦੋਂ ਉਹ ਦੁਕਾਨ ’ਤੇ ਸਾਮਾਨ ਖ਼ਰੀਦਣ ਗਈ ਸੀ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ...
- Advertisement -

MOST POPULAR