Home Blog Page 504
ਚੰਡੀਗੜ੍ਹ, 7 ਫਰਵਰੀ| ਪੰਜਾਬ ਵਿੱਚ ਅਜੇ ਠੰਡ ਤੋਂ ਰਾਹਤ ਨਹੀਂ ਹੈ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਲਈ ਇੱਕ ਵਾਰ ਫਿਰ ਯੈਲੋ ਕੋਲਡ ਅਲਰਟ ਜਾਰੀ ਕੀਤਾ ਹੈ। ਹਿਮਾਚਲ ਤੋਂ ਇਲਾਵਾ ਜੰਮੂ-ਕਸ਼ਮੀਰ ਅਤੇ ਉੱਤਰਾਖੰਡ ‘ਚ ਬਰਫਬਾਰੀ ਦਾ ਅਸਰ ਹੁਣ ਮੈਦਾਨੀ ਇਲਾਕਿਆਂ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਦਾ ਮੰਨਣਾ ਹੈ ਕਿ ਆਉਣ ਵਾਲੇ ਕੁਝ...
ਲੁਧਿਆਣਾ, 6 ਫਰਵਰੀ । ਮਾਛੀਵਾੜਾ ਸਾਹਿਬ ਦੇ ਨੇੜਲੇ ਪਿੰਡ ਰਤੀਪੁਰ ਵਿਚ ਮਾਪਿਆਂ ਦੇ ਇਕਲੌਤੇ ਪੁੱਤ ਦੀ ਓਵਰਡੋਜ਼ ਨਾਲ ਮੌਤ ਹੋ ਗਈ। 2 ਦਿਨ ਪਹਿਲਾਂ ਲਾਸ਼ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਨੇੜਿਓਂ ਮਿਲੀ, ਜਿਸ ਦੀ ਪੁਲਿਸ ਨੂੰ ਪਛਾਣ ਨਹੀਂ ਹੋ ਸਕੀ। ਜਦੋਂ ਨੌਜਵਾਨ ਦੀ ਤਸਵੀਰ ਅਖ਼ਬਾਰ ਵਿਚ ਪ੍ਰਕਾਸ਼ਿਤ ਹੋਈ ਤਾਂ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਜਾਣਕਾਰੀ ਅਨੁਸਾਰ ਪਿੰਡ ਰਤੀਪੁਰ...
ਹੁਸ਼ਿਆਰਪੁਰ, 6 ਫਰਵਰੀ | ਸੀਐਮ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਤਹਿਤ ਅੱਜ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਹੁਸ਼ਿਆਰਪੁਰ ਤੋਂ ਸ਼੍ਰੀ ਸਾਲਾਸਰ ਧਾਮ ਅਤੇ ਸ਼੍ਰੀ ਖਾਟੂ ਸ਼ਿਆਮ ਜੀ ਦੇ ਦਰਸ਼ਨਾਂ ਲਈ ਜਾਣ ਵਾਲੀ ਬੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਕਮਿਸ਼ਨਰ ਨਗਰ ਨਿਗਮ...
ਤਰਨਤਾਰਨ, 6 ਫਰਵਰੀ | ਵਿਦੇਸ਼ ਤੋਂ ਇਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ। ਕੈਨੇਡਾ ਵਿਚ ਹਾਦਸੇ ਦੌਰਾਨ 7 ਮਹੀਨੇ ਪਹਿਲਾਂ ਵਿਦੇਸ਼ ਗਏ ਪੰਜਾਬੀ ਦੀ ਮੌਤ ਹੋ ਗਈ। ਇਹ ਹਾਦਸਾ ਕੈਨੇਡਾ ਦੇ ਸਸਕੈਚਵਨ ਸੂਬੇ ਦੇ ਸ਼ਹਿਰ ਉੱਤਰੀ ਰੀਜਾਈਨਾ ਵਿਖੇ ਵਾਪਰਿਆ। ਮ੍ਰਿਤਕ ਦੀ ਪਛਾਣ 33 ਸਾਲ ਦੇ ਟਰੱਕ ਡਰਾਈਵਰ ਸੁਬੇਗ ਸਿੰਘ ਵਜੋਂ ਹੋਈ ਹੈ। ਇਸ ਹਾਦਸੇ ਵਿਚ ਇਕ ਹੋਰ ਪੰਜਾਬੀ ਟਰੱਕ...
ਚੰਡੀਗੜ੍ਹ, 6 ਫਰਵਰੀ | ਪੰਜਾਬ ਦੇ ਕਿਸਾਨਾਂ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਭਾਰੀ ਮੀਂਹ ਅਤੇ ਗੜੇਮਾਰੀ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦਾ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾ ਰਿਹਾ ਹੈ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪਿਛਲੇ ਦਿਨੀਂ ਪੂਰੇ ਸੂਬੇ ਵਿਚ ਝੱਖੜ, ਮੀਂਹ ਅਤੇ ਗੜੇਮਾਰੀ ਕਾਰਨ ਫਸਲਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ, ਜਿਸ ਲਈ ਜਲਦੀ ਹੀ...
ਚੰਡੀਗੜ੍ਹ, 6 ਫਰਵਰੀ | ਸਮਾਜ ਸੇਵੀ ਅਨਮੋਲ ਕਵਾਤਰਾ ਨੇ ਕਿਹਾ ਹੈ ਕਿ ਜੇਕਰ ਲੋਕ ਸਭਾ ਚੋਣਾਂ ਵਿਚ ਕੰਗਨਾ ਰਣੌਤ ਚੰਡੀਗੜ੍ਹ ਤੋਂ ਚੋਣ ਲੜੇਗੀ ਤਾਂ ਉਹ ਉਸ ਵਿਰੁੱਧ ਖੜ੍ਹਨਗੇ। ਅਨਮੋਲ ਕਵਾਤਰਾ ਨੇ ਕਿਹਾ ਕਿ ਨਾ ਤਾਂ ਉਹ ਭਾਜਪਾ ਵਿਰੁੱਧ ਹਨ ਅਤੇ ਨਾ ਹੀ ਕਾਂਗਰਸ ਵਿਰੁੱਧ ਹਨ ਪਰ ਕੰਗਨਾ ਰਣੌਤ ਨੇ ਸਿੱਖਾਂ ਦੇ ਅਕਸ ਨੂੰ ਲੈ ਕੇ ਬਹੁਤ ਗਲਤ ਬਿਆਨ ਦਿੱਤੇ...
ਜਲੰਧਰ, 6 ਫਰਵਰੀ | 2 ਦਿਨ ਪਹਿਲਾਂ ਪੰਜਾਬ ਵਿਚ ਡੀਐਸਪੀ ਬਣੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਵਰੁਣ ਕੁਮਾਰ ਉਤੇ ਇਕ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਦਾ ਇਲਜ਼ਾਮ ਲੱਗਾ ਹੈ। ਲੜਕੀ ਦਾ ਇਲਜ਼ਾਮ ਹੈ ਕਿ ਵਰੁਣ ਨੇ ਉਸ ਨੂੰ ਇੰਸਟਾਗ੍ਰਾਮ ‘ਤੇ ਫਸਾਇਆ ਸੀ। ਇਸ ਤੋਂ ਬਾਅਦ ਉਸ ਨੇ 5 ਸਾਲ ਤੱਕ ਉਸ ਨਾਲ ਬਲਾਤਕਾਰ ਕੀਤਾ। ਵਰੁਣ ਖਿਲਾਫ ਕਰਨਾਟਕ ਦੇ ਬੈਂਗਲੁਰੂ ‘ਚ...
ਦਿੱਲੀ, 6 ਫਰਵਰੀ | ਦਿੱਲੀ ਸਰਕਾਰ ਨੇ ਟਰਾਂਸਜੈਂਡਰ ਲਈ ਅੱਜ ਵੱਡਾ ਐਲਾਨ ਕੀਤਾ ਹੈ। ਆਪ ਸੁਪਰੀਮੋ ਕੇਜਰੀਵਾਲ ਨੇ ਕਿਹਾ ਕਿ ਟਰਾਂਸਜੈਂਡਰਾਂ ਨਾਲ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਨੂੰ ਵੀ ਬਰਾਬਰ ਦਾ ਹੱਕ ਮਿਲਣਾ ਚਾਹੀਦਾ ਹੈ। ਇਸ ਲਈ ਅਰਵਿੰਦ ਕੇਜਰੀਵਾਲ ਨੇ ਟਰਾਂਸਜੈਂਡਰ ਭਾਈਚਾਰੇ ਲਈ ਡੀਟੀਸੀ ਵਿਚ ਮੁਫ਼ਤ ਯਾਤਰਾ ਦਾ ਐਲਾਨ ਕੀਤਾ ਹੈ। ਟਰਾਂਸਜੈਂਡਰ ਭਾਈਚਾਰਾ ਜਲਦੀ ਹੀ ਇਸ ਯੋਜਨਾ ਦਾ...
ਖੰਨਾ, 6 ਫਰਵਰੀ | ਖੰਨਾ ਵਿਚ ਇਕ ਐਨਆਰਆਈ ਦੀ ਨਾਲੇ ਵਿਚ ਡਿੱਗਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਉਹ ਕਿਸੇ ਰਿਸ਼ਤੇਦਾਰ ਦੇ ਵਿਆਹ 'ਚ ਸ਼ਾਮਲ ਹੋਣ ਲਈ ਆਇਆ ਸੀ। ਇਕ ਦਿਨ ਪਹਿਲਾਂ ਜਾਗੋ ਸਮਾਗਮ ਵਿਚ ਉਸ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ ਅਤੇ ਨਸ਼ੇ ਵਿਚ ਨਾਲੇ ਵਿਚ ਡਿੱਗ ਗਿਆ। ਪੁਲਿਸ ਨੇ ਸ਼ੱਕੀ ਹਾਲਾਤ 'ਚ ਮੌਤ...
ਗੁਰਦਾਸਪੁਰ, 6 ਫਰਵਰੀ| ਭਾਰਤ ਵਿੱਚ ਵਿਆਹ ਕਰਵਾ ਕੇ ਕੈਨੇਡਾ ਜਾਣ ਵਾਲੀਆਂ ਕੁੜੀਆਂ ਅਕਸਰ ਉੱਥੇ ਜਾ ਕੇ ਦੂਜੀ ਵਾਰ ਵਿਆਹ ਕਰਵਾ ਲੈਂਦੀਆਂ ਹਨ ਅਤੇ ਆਪਣੇ ਪਤੀਆਂ ਨੂੰ ਆਪਣੇ ਕੋਲ ਬੁਲਾਉਣ ਵਿੱਚ ਦੇਰੀ ਕਰਦੀਆਂ ਹਨ। ਅਜਿਹਾ ਹੀ ਇੱਕ ਮਾਮਲਾ ਬਟਾਲਾ ਨੇੜਲੇ ਪਿੰਡ ਪੈਰੋਸ਼ਾਹ ਤੋਂ ਸਾਹਮਣੇ ਆਇਆ ਹੈ। ਇਸੇ ਤਰ੍ਹਾਂ ਦੀ ਘਟਨਾ ਇੱਥੋਂ ਦੇ ਵਸਨੀਕ ਹਰਮਿੰਦਰ ਸਿੰਘ ਨਾਲ ਵਾਪਰੀ, ਉਸ ਦੀ ਪਤਨੀ ਕੈਨੇਡਾ...
- Advertisement -

MOST POPULAR