Home Blog Page 324
ਨੈਸ਼ਨਲ ਡੈਸਕ, 26 ਅਕਤੂਬਰ | ਭਾਰਤ ਅਤੇ ਜਰਮਨੀ ਦੇ ਸਬੰਧਾਂ ਨੂੰ ਉਦੋਂ ਵੱਡੀ ਮਜ਼ਬੂਤੀ ਮਿਲੀ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਜਰਮਨੀ ਹੁਨਰਮੰਦ ਭਾਰਤੀ ਕਾਮਿਆਂ ਲਈ ਆਪਣੇ ਸਾਲਾਨਾ ਵੀਜ਼ਾ ਨੂੰ 20,000 ਤੋਂ ਵਧਾ ਕੇ 90,000 ਕਰ ਦੇਵੇਗਾ। ਇਹ ਐਲਾਨ ਜਰਮਨ ਬਿਜ਼ਨੈਸ ਦੀ 18ਵੀਂ ਏਸ਼ੀਆ-ਪ੍ਰਸ਼ਾਂਤ ਕਾਨਫ਼ਰੰਸ 2024 ’ਚ ਕੀਤਾ ਗਿਆ, ਜਿੱਥੇ ਪ੍ਰਧਾਨ ਮੰਤਰੀ ਮੋਦੀ ਅਤੇ ਜਰਮਨੀ ਦੇ...
ਲੁਧਿਆਣਾ, 26 ਅਕਤੂਬਰ | ਪੁਲਿਸ ਨੇ ਦੇਰ ਰਾਤ ਇੱਕ ਬਦਨਾਮ ਗੈਂਗਸਟਰ ਅਤੇ ਉਸ ਦੇ 3 ਸਾਥੀਆਂ ਸਮੇਤ 4 ਅਣਪਛਾਤੇ ਬਦਮਾਸ਼ਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਬਦਮਾਸ਼ਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਜੂਏ 'ਚ ਹਾਰਨ ਤੋਂ ਬਾਅਦ ਜੂਏਬਾਜ਼ ਦੀ ਕਾਰ ਨੂੰ ਘੇਰ ਲਿਆ ਅਤੇ ਉਸ ਨੂੰ ਬੰਧਕ ਬਣਾ ਲਿਆ। ਬਦਮਾਸ਼ਾਂ ਨੇ ਜੂਏਬਾਜ਼ ਦੀ ਕੁੱਟਮਾਰ ਕੀਤੀ ਅਤੇ 7 ਲੱਖ ਰੁਪਏ ਅਤੇ...
ਲੁਧਿਆਣਾ, 26 ਅਕਤੂਬਰ | ਮੋਤੀ ਨਗਰ ਦੀ ਭਗਤ ਸਿੰਘ ਕਾਲੋਨੀ ਵਿਚ ਬੀਤੀ ਰਾਤ ਕਰੀਬ ਸਾਢੇ 10 ਵਜੇ ਸਿਲੰਡਰ ਧਮਾਕਾ ਹੋਇਆ। ਧਮਾਕੇ ਨਾਲ ਪੂਰਾ ਇਲਾਕਾ ਹਿੱਲ ਗਿਆ। ਹਾਦਸੇ ਵਿਚ ਪਤੀ-ਪਤਨੀ ਬੁਰੀ ਤਰ੍ਹਾਂ ਝੁਲਸ ਗਏ। ਔਰਤ 90 ਫੀਸਦੀ ਸੜ ਗਈ ਹੈ ਅਤੇ ਉਸ ਦੇ ਪਤੀ ਦਾ ਹੱਥ ਵੀ ਸੜ ਗਿਆ ਹੈ। ਇਸ ਧਮਾਕੇ ਤੋਂ ਬਾਅਦ ਇਲਾਕੇ ਦੇ ਲੋਕਾਂ 'ਚ ਦਹਿਸ਼ਤ ਫੈਲ ਗਈ।...
ਚੰਡੀਗੜ੍ਹ/ਜਲੰਧਰ, 25 ਅਕਤੂਬਰ | ਪੰਜਾਬ ਪੁਲਿਸ ਦੇ ਪਬਲਿਕ ਆਊਟਰੀਚ ਪ੍ਰੋਗਰਾਮ 'ਸਹਿਯੋਗ' ਦਾ ਜ਼ਮੀਨੀ ਪੱਧਰ 'ਤੇ ਹੋਰ ਵਿਸਤਾਰ ਕਰਨ ਲਈ ਪੁਲਿਸ ਕਮਿਸ਼ਨਰ (ਸੀ.ਪੀਜ਼) ਅਤੇ ਸੀਨੀਅਰ ਪੁਲਿਸ ਸੁਪਰਡੈਂਟ (ਐਸ.ਐਸ.ਪੀਜ਼) ਵੱਲੋਂ ਪਿੰਡਾਂ ਅਤੇ ਮੁਹੱਲਿਆਂ ਦਾ ਦੌਰਾ ਕਰ ਕੇ ਜਨਤਕ ਮੀਟਿੰਗਾਂ ਕੀਤੀਆਂ ਜਾਣਗੀਆਂ, ਸਥਾਨਕ ਲੋਕਾਂ ਤੋਂ ਫੀਡਬੈਕ ਲਈ ਜਾਵੇਗੀ। ਇਸ ਪਹਿਲਕਦਮੀ ਦਾ ਉਦੇਸ਼ ਪੁਲਿਸ ਅਤੇ ਆਮ ਜਨਤਾ ਦਰਮਿਆਨ ਪਾੜੇ ਨੂੰ ਪੂਰਨਾ ਹੈ। ਇਸ ਸਬੰਧੀ...
ਚੰਡੀਗੜ੍ਹ, 25 ਅਕਤੂਬਰ | ਵਿਸ਼ਵ ਭਰ ਦੀਆਂ 31 ਰਾਸ਼ਟਰ ਪੱਧਰੀ ਸਿੱਖ ਸੰਸਥਾਵਾਂ ਦੀ ਨੁਮਾਇੰਦਾ ਸੰਸਥਾ, ਗਲੋਬਲ ਸਿੱਖ ਕੌਂਸਲ (ਜੀ.ਐਸ.ਸੀ.) ਨੇ ਸਰਬਸੰਮਤੀ ਨਾਲ ਸਿੱਖਾਂ ਦੇ ਦੋ ਇਤਿਹਾਸਕ ਤਖ਼ਤ ਸਾਹਿਬਾਨ - ਤਖ਼ਤ ਸ੍ਰੀ ਪਟਨਾ ਸਾਹਿਬ, ਬਿਹਾਰ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ, ਮਹਾਰਾਸ਼ਟਰ ਨੂੰ ਸਥਾਨਕ ਸਿੱਖ ਸੰਗਤ ਅਤੇ ਗੁਰਦੁਆਰਾ ਕਮੇਟੀਆਂ ਦੇ ਸਰਗਰਮ ਸਹਿਯੋਗ ਨਾਲ ਸਰਕਾਰੀ ਕੰਟਰੋਲ ਤੋਂ ਮੁਕਤ ਕਰਵਾਉਣ ਦਾ ਫੈਸਲਾ ਲਿਆ...
ਚੰਡੀਗੜ੍ਹ, 25 ਅਕਤੂਬਰ | ਕੈਨੇਡਾ (PR) ਵਿਚ ਸੈਟਲ ਹੋਣ ਦੇ ਚਾਹਵਾਨਾਂ ਨੂੰ ਇੱਕ ਹੋਰ ਝਟਕਾ ਲੱਗਾ ਹੈ। ਕੈਨੇਡਾ ਸਰਕਾਰ ਦੇ ਵੱਡੇ ਫੈਸਲੇ ਤੋਂ ਬਾਅਦ ਪੰਜਾਬੀਆਂ ਨੂੰ ਕੈਨੇਡਾ ਪੀਆਰ ਲਈ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਜਾਣਕਾਰੀ ਮੁਤਾਬਕ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਉਹ ਕੈਨੇਡਾ ‘ਚ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਨੂੰ ਅਸਥਾਈ ਤੌਰ ‘ਤੇ ਘੱਟ...
ਅੰਮ੍ਰਿਤਸਰ, 25 ਅਕਤੂਬਰ | ਦੇਰ ਰਾਤ ਤਿੰਨ ਨੌਜਵਾਨਾਂ ਦੀ ਇਕੱਠੇ ਮੌਤ ਹੋ ਗਈ। ਮੌਤ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਉਹ ਹਾਦਸੇ ਦਾ ਸ਼ਿਕਾਰ ਹੋਏ, ਜਦਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਤਿੰਨਾਂ ਦਾ ਕਤਲ ਕੀਤਾ ਗਿਆ ਹੈ। ਫਿਲਹਾਲ ਤਿੰਨਾਂ ਦਾ ਪੋਸਟਮਾਰਟਮ ਕਰਵਾ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰ ਨੂੰ ਸ਼ੱਕ ਹੈ ਕਿ ਉਨ੍ਹਾਂ ਦੇ...
ਮੋਗਾ, 25 ਅਕਤੂਬਰ | ਪੰਜਾਬ ਪੁਲਿਸ ਨੇ ਮਹਿਲਾ SHO ਅਰਸ਼ਪ੍ਰਤੀ ਕੌਰ ਗਰੇਵਾਲ ਨੂੰ ਮੁਅੱਤਲ ਕਰ ਦਿੱਤਾ ਹੈ। ਮੋਗਾ ਜ਼ਿਲੇ ਦੇ ਕੋਟ ਈਸੇਖਾਂ ਥਾਣੇ ਦੇ ਐੱਸਐੱਚਓ ਅਰਸ਼ਪ੍ਰੀਤ ਗਰੇਵਾਲ 'ਤੇ ਨਸ਼ਾ ਤਸਕਰਾਂ ਨੂੰ 5 ਲੱਖ ਰੁਪਏ ਲੈ ਕੇ ਛੱਡਣ ਦਾ ਦੋਸ਼ ਹੈ। ਇਸ ਮਾਮਲੇ ਵਿਚ ਉਸ ਦੇ ਨਾਲ 2 ਕਲਰਕਾਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਹੁਣ ਇਸ ਮਾਮਲੇ 'ਚ...
ਸ੍ਰੀ ਮੁਕਤਸਰ ਸਾਹਿਬ, 25 ਅਕਤੂਬਰ | ਹਲਕਾ ਮਲੋਟ ਦੇ ਰਹਿਣ ਵਾਲੇ ਇੱਕ ਵਿਅਕਤੀ ਨਾਲ ਕਰੀਬ 2 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੇ ਸਾਈਬਰ ਕ੍ਰਾਈਮ ਥਾਣੇ 'ਚ ਮਾਮਲਾ ਦਰਜ ਕਰਵਾਇਆ ਹੈ। ਜਾਣਕਾਰੀ ਅਨੁਸਾਰ ਸਰਕਾਰੀ ਨੌਕਰੀ ਕਰਦੇ ਰਮਨਦੀਪ ਗੁਪਤਾ ਨੂੰ ਵਟਸਐਪ ਗਰੁੱਪ 'ਤੇ ਇਕ ਮੈਸੇਜ ਆਇਆ, ਜਿਸ 'ਚ ਉਸ ਨੂੰ ਬਜਾਜ ਵਿਜੇ ਡਿਸਕਸ਼ਨ ਗਰੁੱਪ ਅਤੇ ਵੈੱਬਸਾਈਟ...
ਬਰਨਾਲਾ, 25 ਅਕਤੂਬਰ | ਬਰਨਾਲਾ ਵਿਧਾਨ ਸਭਾ ਦੀ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਤਾਪਮਾਨ ਸਿਖਰਾਂ 'ਤੇ ਹੈ। ਨਾਮਜ਼ਦਗੀ ਪੱਤਰ ਦਾਖਲ ਕਰਨ ਦਾ ਅੱਜ ਆਖਰੀ ਦਿਨ ਹੈ। ਇਸ ਸਿਆਸੀ ਮਾਹੌਲ ਵਿਚ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਗਾਇਬ ਹਨ। ਦੱਸਿਆ ਜਾ ਰਿਹਾ ਹੈ ਕਿ ਉਹ ਕਈ ਦਿਨਾਂ ਤੋਂ ਬਿਮਾਰ ਸਨ। ਆਮ ਆਦਮੀ ਪਾਰਟੀ ਦੇ...
- Advertisement -

MOST POPULAR