ਨੈਸ਼ਨਲ
ਅਹਿਮ ਖਬਰ ! CBSE ਨੇ 10ਵੀਂ ਤੇ 12ਵੀਂ ਜਮਾਤ ਦੀ ਡੇਟਸ਼ੀਟ ਕੀਤੀ ਜਾਰੀ, ਜਾਣੋ ਕਦੋਂ ਸ਼ੁਰੂ ਹੋਣਗੀਆਂ ਪ੍ਰੀਖਿਆਵਾਂ
Admin - 0
ਨਵੀਂ ਦਿੱਲੀ, 21 ਨਵੰਬਰ | ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਨੇ ਬੁੱਧਵਾਰ ਦੇਰ ਰਾਤ 10ਵੀਂ ਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ। ਪ੍ਰੀਖਿਆਵਾਂ 15 ਫਰਵਰੀ ਤੋਂ ਹੋਣਗੀਆਂ। 10ਵੀਂ ਜਮਾਤ ਦੀਆਂ ਪ੍ਰੀਖਿਆਵਾਂ 18 ਮਾਰਚ ਤੱਕ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 4 ਅਪ੍ਰੈਲ ਤੱਕ ਜਾਰੀ ਰਹਿਣਗੀਆਂ।
ਪਹਿਲੀ ਵਾਰ ਪ੍ਰੀਖਿਆ ਤੋਂ 86 ਦਿਨ ਪਹਿਲਾਂ ਡੇਟਸ਼ੀਟ ਜਾਰੀ ਕੀਤੀ ਗਈ...
ਲੁਧਿਆਣਾ, 20 ਨਵੰਬਰ | ਲੁਧਿਆਣਾ 'ਚ ਹੋਣ ਵਾਲੀਆਂ ਨਿਗਮ ਚੋਣਾਂ ਲਈ ਪ੍ਰਸ਼ਾਸਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਜ਼ਿਲਾ ਪ੍ਰਸ਼ਾਸਨ ਨੇ ਲੁਧਿਆਣਾ ਨਗਰ ਨਿਗਮ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਸਾਰੇ 95 ਵਾਰਡਾਂ ਅਤੇ ਮਾਛੀਵਾੜਾ, ਮਲੌਦ, ਮੁੱਲਮਪੁਰਾ ਦਾਖਾ, ਸਾਹਨੇਵਾਲ, ਖੰਨਾ ਅਤੇ ਸਮਰਾਲਾ ਦੇ ਨਗਰ ਨਿਗਮਾਂ ਵਿਚ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ (ਈ.ਆਰ.ਓਜ਼) ਅਤੇ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ (ਏ.ਈ.ਆਰ.ਓ.) ਨਿਯੁਕਤ ਕੀਤੇ ਹਨ।
ਵਧੀਕ ਕਮਿਸ਼ਨਰ...
ਅੰਮ੍ਰਿਤਸਰ, 20 ਨਵੰਬਰ | ਅੰਮ੍ਰਿਤਸਰ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਾ ਹੈ ਕਿ ਤਖਤਾਂ ਦੇ ਜਥੇਦਾਰ ਅਸਤੀਫਾ ਦੇ ਰਹੇ ਹਨ, ਜਿਸ ਕਾਰਨ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਘਰ ਪੁੱਜੇ ਹਨ।
ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਐਸਜੀਪੀਸੀ ਪ੍ਰਧਾਨ...
ਮੋਗਾ, 20 ਨਵੰਬਰ | ਜ਼ਿਲੇ ਦੇ ਨਿਹਾਲ ਸਿੰਘ ਵਾਲਾ ਦੀ ਧੀ ਕੈਨੇਡੀਅਨ ਪੁਲਿਸ ’ਚ ਭਰਤੀ ਹੋਈ ਹੈ। ਕੈਨੇਡਾ ਦੇ ਸ਼ਹਿਰ ਵੈਨਕੁਵਰ ‘ਚ ਰਹਿਣ ਵਾਲੀ ਪ੍ਰਦੀਪ ਕੌਰ ਧਾਲੀਵਾਲ ਸਪੁੱਤਰੀ ਰੋਮੀ ਧਾਲੀਵਾਲ ਕੈਨੇਡਾ ਦੀ ਹੀ ਜੰਮਪਲ ਹੈ।
ਇਸ ਮੌਕੇ ਪ੍ਰਦੀਪ ਕੌਰ ਧਾਲੀਵਾਲ ਦੇ ਚਾਚਾ ਪ੍ਰਸਿੱਧ ਕਮੇਡੀਅਨ ਭਾਨਾ ਭਗੌੜਾ ਨੇ ਦੱਸਿਆ ਕਿ ਸਾਡੀ ਬੇਟੀ ਪ੍ਰਦੀਪ ਕੌਰ ਨੇ ਸਖ਼ਤ ਮਿਹਨਤ ਤੇ ਲਗਨ ਸਦਕਾ...
ਕ੍ਰਾਇਮ ਅਤੇ ਨਸ਼ਾ
ਵਿਆਹ ਵਾਲੇ ਘਰ ‘ਚ ਚਲੀਆਂ ਤਲਵਾਰਾਂ; ਬਿਨਾਂ ਸੱਦੇ ਮਹਿਮਾਨਾਂ ਨੇ ਕੀਤਾ ਹਮਲਾ, ਔਰਤ ਸਮੇਤ 5 ਜ਼ਖਮੀ
Admin - 0
ਫਾਜ਼ਿਲਕਾ, 20 ਨਵੰਬਰ | ਜ਼ਿਲੇ ਦੇ ਮਾਧਵ ਨਗਰੀ 'ਚ ਇਕ ਵਿਆਹ ਵਾਲੇ ਘਰ 'ਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦਾ ਦੋਸ਼ ਲੱਗੇ ਹਨ। ਕੁਝ ਲੋਕ ਤੇਜ਼ਧਾਰ ਹਥਿਆਰ ਲੈ ਕੇ ਆਏ ਅਤੇ ਘਰ 'ਚ ਮੌਜੂਦ ਔਰਤਾਂ ਸਮੇਤ ਲੋਕਾਂ 'ਤੇ ਹਮਲਾ ਕੀਤਾ।
ਇਸ ਦੌਰਾਨ ਇਕ ਔਰਤ ਸਮੇਤ 5 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।...
ਜਲੰਧਰ, 20 ਨਵੰਬਰ | ਕੈਂਟ ਦੇ ਮੁਹੱਲਾ ਨੰਬਰ 6 ਤੋਂ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਜਵਾਈ ਵੱਲੋਂ ਆਪਣੇ ਸੁਹਰੇ ਘਰ ਪਹੁੰਚ ਕੇ ਗੁੰਡਾਗਰਦੀ ਤੇ ਭੰਨ-ਤੋੜ ਕੀਤੀ ਗਈ। ਇਸ ਮੌਕੇ ਘਰ ਦੀ ਮਾਲਕ ਮੀਨੂੰ ਨੇ ਦੱਸਿਆ ਕਿ ਮੇਰੀ ਬੇਟੀ ਆਪਣੇ ਪਿਤਾ ਦਾ ਹਾਲਚਾਲ ਜਾਣਨ ਲਈ ਆਈ ਸੀ ਤੇ ਉਸ ਪਿੱਛੋਂ ਉਸ ਦੇ ਪਤੀ ਨੇ ਘਰ ਵੜ 'ਤੇ ਹਮਲਾ ਕਰ...
ਜਲੰਧਰ, 20 ਨਵੰਬਰ | ਉੱਤਰ ਪ੍ਰਦੇਸ਼ ਦੇ ਮਥੁਰਾ ਸਥਿਤ ਸ਼੍ਰੀ ਬਾਂਕੇ ਬਿਹਾਰੀ ਮੰਦਰ 'ਚ ਮੱਥਾ ਟੇਕਣ ਗਏ ਜਲੰਧਰ ਦੇ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 72 ਸਾਲਾ ਰਣਧੀਰ ਤਲਵਾੜ ਵਜੋਂ ਹੋਈ ਹੈ। ਰਣਧੀਰ ਤਲਵਾੜ ਦੀ ਮੌਤ ਦਾ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿਚ ਰਣਧੀਰ ਤਲਵਾੜ ਮਰਦੇ ਹੋਏ ਨਜ਼ਰ ਆ ਰਹੇ ਹਨ।
ਘਟਨਾ ਦੇ ਸਮੇਂ ਮ੍ਰਿਤਕ ਰਣਧੀਰ...
ਅੰਮ੍ਰਿਤਸਰ
ਰੋਜ਼ੀ ਰੋਟੀ ਕਮਾਉਣ ਇਟਲੀ ਗਏ ਤਿੰਨਾਂ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ
Admin - 0
ਅੰਮ੍ਰਿਤਸਰ, 20 ਨਵੰਬਰ | ਘਰ ਦੀ ਮਾਲੀ ਹਾਲਤ ਸੁਧਾਰਨ ਅਤੇ ਰੋਜ਼ੀ ਰੋਟੀ ਕਮਾਉਣ ਲਈ ਇਟਲੀ ਗਏ ਅੰਮ੍ਰਿਤਸਰ ਦੇ ਪਿੰਡ ਬੋਹਲੀਆਂ ਦੇ ਤਿੰਨ ਭੈਣਾਂ ਦੇ ਇਕਲੌਤੇ ਭਰਾ 28 ਸਾਲਾ ਸੁਖਜਿੰਦਰ ਸਿੰਘ ਦੀ ਅਚਾਨਕ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਮ੍ਰਿਤਕ ਨੌਜਵਾਨ ਸੁਖਜਿੰਦਰ ਸਿੰਘ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ, ਉੱਥੇ ਹੀ ਪਿੰਡ ਵਿਚ...
ਐਸਏਐਸ ਨਗਰ/ਮੋਹਾਲੀ
ਅਕਾਲੀ ਦਲ ਨੂੰ ਇਕ ਹੋਰ ਝਟਕਾ ! ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਦਿੱਤਾ ਅਸਤੀਫਾ, ਦੱਸਿਆ ਇਹ ਕਾਰਨ
Admin - 0
ਚੰਡੀਗੜ੍ਹ, 20 ਨਵੰਬਰ | ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਹੈ। ਆਪਣੇ ਅਸਤੀਫੇ ਵਿਚ ਜੋਸ਼ੀ ਨੇ ਪਾਰਟੀ ਦੀਆਂ ਮੌਜੂਦਾ ਨੀਤੀਆਂ ਅਤੇ ਕਾਰਜਸ਼ੈਲੀ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ
ਅਕਾਲੀ ਦਲ ਦੇ ਮੀਤ ਪ੍ਰਧਾਨ ਅਤੇ ਅੰਮ੍ਰਿਤਸਰ ਉੱਤਰੀ ਤੋਂ ਉਮੀਦਵਾਰ ਅਨਿਲ ਜੋਸ਼ੀ ਨੇ ਆਪਣਾ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ ‘ਚ ਟਰੱਕ ਡਰਾਈਵਰ 2 ਭਰਾਵਾਂ ‘ਚ ਪਰਿਵਾਰਕ ਕਲੇਸ਼ ਕਾਰਨ ਹੋਈ ਖੂਨੀ ਝੜਪ, ਇਕ ਦੀ ਮੌਤ, ਦੂਜਾ ਜ਼ਖਮੀ
Admin - 0
ਲੁਧਿਆਣਾ, 20 ਨਵੰਬਰ | ਖੰਨਾ ਦੇ ਸ੍ਰੀ ਮਾਛੀਵਾੜਾ ਸਾਹਿਬ ਦੇ ਝਾੜ ਸਾਹਿਬ ਨੇੜੇ 2 ਟਰੱਕ ਡਰਾਈਵਰਾਂ ਵਿਚਾਲੇ ਖੂਨੀ ਝੜਪ ਹੋ ਗਈ। ਦੋਵੇਂ ਮੌਸੇਰੇ ਭਰਾ ਸਨ। ਇਸ ਝੜਪ ਵਿਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ।
ਮ੍ਰਿਤਕ ਦੀ ਪਛਾਣ ਰਛਪਾਲ ਸਿੰਘ (40) ਵਾਸੀ ਗੁਮਾਨਪੁਰ ਹਲਕਾ ਮਜੀਠਾ, ਅੰਮ੍ਰਿਤਸਰ ਵਜੋਂ ਹੋਈ ਹੈ। ਮੁਲਜ਼ਮ ਚਮਕੌਰ ਸਿੰਘ ਵਾਸੀ...










































