Wednesday, September 30, 2026
Home Blog Page 259
 ਜਲੰਧਰ, 3 ਦਸੰਬਰ | ਭੋਗਪੁਰ ਦੇ ਪਿੰਡ ਕਾਲਾ ਬੱਕਰਾ ਵਿਚ ਪੁਰਾਣੀ ਰੰਜਿਸ਼ ਦੇ ਚੱਲਦੇ ਇੱਕ ਸਰਪੰਚ ਨੇ ਆਪਣੇ ਵਿਰੋਧੀ ਨੂੰ ਗੋਲੀ ਮਾਰ ਦਿੱਤੀ। ਘਟਨਾ 'ਚ ਵਿਅਕਤੀ ਦੀ ਛਾਤੀ 'ਤੇ ਗੋਲੀ ਲੱਗੀ ਹੈ, ਜਿਸ ਦੀ ਹਾਲਤ ਫਿਲਹਾਲ ਸਥਿਰ ਹੈ। ਜ਼ਖਮੀ ਵਿਅਕਤੀ ਦਾ ਜਲੰਧਰ ਪਠਾਨਕੋਟ ਹਾਈਵੇ 'ਤੇ ਸਥਿਤ ਇਕ ਨਿੱਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਇਸ ਮਾਮਲੇ ਵਿਚ ਥਾਣਾ ਭੋਗਪੁਰ ਦੀ...
ਚੰਡੀਗੜ੍ਹ, 3 ਦਸੰਬਰ | ਪੰਜਾਬ ਵਿਚ ਮੀਂਹ ਨੇ ਦਸਤਕ ਦੇ ਦਿੱਤੀ ਹੈ। ਦਰਅਸਲ ਅੱਜ ਸਵੇਰੇ ਅੰਮ੍ਰਿਤਸਰ ਦੇ ਕੁਝ ਇਲਾਕਿਆਂ 'ਚ ਹਲਕੀ ਬਾਰਿਸ਼ ਹੋਈ, ਜਿਸ ਕਾਰਨ ਠੰਡ ਵਧ ਗਈ ਹੈ। ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਵੈਸਟਰਨ ਡਿਸਟਰਬੈਂਸ ਟਰਫ ਪਾਕਿਸਤਾਨ-ਅਫਗਾਨਿਸਤਾਨ ਸਰਹੱਦ ਦੇ ਨਾਲ ਸਰਗਰਮ ਹੋ ਗਿਆ ਹੈ ਪਰ ਇਹ ਬਹੁਤ ਕਮਜ਼ੋਰ ਸਥਿਤੀ ਵਿਚ ਹੈ, ਜਿਸ ਕਾਰਨ ਅੱਜ ਸਵੇਰੇ ਹਲਕੀ ਬਾਰਿਸ਼ ਹੋਈ...
 ਸ੍ਰੀਨਗਰ, 3 ਦਸੰਬਰ | ਦਚੀਗਾਮ ਜੰਗਲੀ ਖੇਤਰ ਵਿਚ ਮੰਗਲਵਾਰ ਨੂੰ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਮੁੱਠਭੇੜ ਸ਼ੁਰੂ ਹੋ ਗਈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਖਾਸ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਦਚੀਗਾਮ ਜੰਗਲ ਦੇ ਉਪਰਲੇ ਇਲਾਕਿਆਂ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਦਾਚੀਗਾਮ ਸ਼ਹਿਰ ਦੇ ਬਾਹਰਵਾਰ ਸਥਿਤ ਇੱਕ ਰਾਸ਼ਟਰੀ...
ਚੰਡੀਗੜ੍ਹ, 3 ਦਸੰਬਰ | ਕੇਂਦਰ ਸਰਕਾਰ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਅੱਜ 8ਵਾਂ ਦਿਨ ਹੈ ਅਤੇ ਉਨ੍ਹਾਂ ਦੀ ਭੁੱਖ ਹੜਤਾਲ ਜਾਰੀ ਹੈ। ਇਸ ਦੌਰਾਨ ਡੱਲੇਵਾਲ ਦਾ ਪਰਿਵਾਰ ਉਸ ਨੂੰ ਲੈ ਕੇ ਚਿੰਤਤ ਹੈ। ਦੇਰ ਰਾਤ ਉਸ ਦੀ ਭੈਣ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਖਨੌਰੀ ਸਰਹੱਦ ਪਹੁੰਚੀ। ਜਿੱਥੇ ਉਨ੍ਹਾਂ ਡੱਲੇਵਾਲ...
ਚੰਡੀਗੜ੍ਹ, 3 ਦਸੰਬਰ | ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਹਿਲੀ ਅਪੀਲੀ ਅਦਾਲਤ ਵੱਲੋਂ ਨਸਬੰਦੀ ਆਪ੍ਰੇਸ਼ਨ ਤੋਂ ਬਾਅਦ ਗਰਭਵਤੀ ਹੋਈ ਔਰਤ ਨੂੰ ਵਿਆਜ ਸਮੇਤ 30 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦੇ ਫੈਸਲੇ ਨੂੰ ਰੱਦ ਕਰ ਦਿੱਤਾ ਹੈ। ਜਸਟਿਸ ਅਨਿਲ ਖੇਤਰਪਾਲ ਨੇ ਫੈਸਲੇ 'ਚ ਕਿਹਾ ਕਿ ਸਰਜਰੀ ਤੋਂ ਪਹਿਲਾਂ ਔਰਤ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਜਾਂਦਾ ਸੀ ਕਿ ਕਈ...
ਅੰਮ੍ਰਿਤਸਰ, 3 ਦਸੰਬਰ | ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਮੰਗਲਵਾਰ ਨੂੰ ਸੇਵਾਦਾਰ ਦਾ ਰੂਪ ਧਾਰ ਕੇ ਹਰਿਮੰਦਰ ਸਾਹਿਬ ਦੇ ਮੁੱਖ ਗੇਟ 'ਤੇ ਨਤਮਸਤਕ ਹੋ ਕੇ ਸੇਵਾ ਕੀਤੀ। ਉਨ੍ਹਾਂ ਦੇ ਗਲੇ ਵਿਚ ਤਖ਼ਤੀ ਵੀ ਸੀ। ਸੁਖਦੇਵ ਸਿੰਘ ਢੀਂਡਸਾ ਨੇ ਵੀ ਉਨ੍ਹਾਂ ਨਾਲ ਸੇਵਾ ਕੀਤੀ। ਬਿਕਰਮ ਮਜੀਠੀਆ ਨੇ ਕੀਤੀ ਗੰਦੇ ਭਾਂਡਿਆਂ ਦੀ ਸਫਾਈ ਦੀ ਸੇਵਾ ਕਰਨ...
ਲੁਧਿਆਣਾ, 3 ਦਸੰਬਰ | ਰਾਜਸ਼੍ਰੀ ਲਾਟਰੀ ਵਿਚ ਹਰ ਰੋਜ਼ ਲੱਖਾਂ ਕਰੋੜ ਰੁਪਏ ਦੇ ਇਨਾਮ ਕੱਢਣ ਦੇ ਰੁਝਾਨ ਨੂੰ ਜਾਰੀ ਰੱਖਦੇ ਹੋਏ ਰਾਜਸ਼੍ਰੀ-50 ਲਾਟਰੀ ਦਾ ਡਰਾਅ 28 ਨਵੰਬਰ ਮਹੀਨੇ ਦੇ ਚੌਥੇ ਵੀਰਵਾਰ ਨੂੰ ਗੋਆ ਵਿਚ ਸਰਕਾਰੀ ਅਧਿਕਾਰੀਆਂ ਦੀ ਮੌਜੂਦਗੀ 'ਚ ਕੱਢਿਆ ਗਿਆ, ਜਿਸ ਦਾ ਪਹਿਲਾਂ 30 ਲੱਖ ਰੁਪਏ ਦਾ ਇਨਾਮ ਕਪੂਰਥਲਾ ਦੇ ਰਿਟੇਲਰ ਯੋਗੇਸ਼ ਵਲੋਂ ਵੇਚੀ ਗਈ ਲਾਟਰੀ 'ਤੇ ਲੱਗਾ। ਇੰਨੀ...
ਚੰਡੀਗੜ੍ਹ, 3 ਦਸੰਬਰ | ਪੰਜਾਬ ਸਰਕਾਰ ਮਿਸ਼ਨ ਰੋਜ਼ਗਾਰ ਤਹਿਤ ਅੱਜ (3 ਦਸੰਬਰ) 485 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਵੇਗੀ। ਇਨ੍ਹਾਂ ਸਾਰੇ ਲੋਕਾਂ ਨੂੰ ਸਿਹਤ ਵਿਭਾਗ ਵਿਚ ਭਰਤੀ ਕਰਵਾਇਆ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਖੁਦ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ। ਇਸ ਲਈ ਪਟਿਆਲਾ ਵਿਚ ਇੱਕ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਸੀਐਮ ਦੇ ਪ੍ਰੋਗਰਾਮ ਕਾਰਨ ਇਲਾਕੇ ਵਿਚ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ...
ਲੁਧਿਆਣਾ, 3 ਦਸੰਬਰ | ਪੁਲਿਸ ਨੇ ਗੈਂਗਸਟਰ ਵਿਸ਼ਾਲ ਗਿੱਲ ਦੇ 6 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗੈਂਗਸਟਰ ਵਿਸ਼ਾਲ ਗਿੱਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਰੈਸਟੋਰੈਂਟ 'ਚ ਜਨਮ ਦਿਨ ਦੀ ਪਾਰਟੀ ਮਨਾ ਰਹੇ ਨੌਜਵਾਨਾਂ 'ਤੇ ਹਮਲਾ ਕਰ ਦਿੱਤਾ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਬਦਮਾਸ਼ਾਂ ਨੂੰ ਰੈਸਟੋਰੈਂਟ 'ਚੋਂ ਬਾਹਰ ਕੱਢ ਦਿੱਤਾ। ਬਦਮਾਸ਼ਾਂ ਨੇ ਪੁਲਿਸ ਮੁਲਾਜ਼ਮਾਂ ਦੇ ਥੱਪੜ ਮਾਰੇ...
ਰਾਜਸਥਾਨ, 2 ਦਸੰਬਰ | ਪਾਲੀ ਜ਼ਿਲ੍ਹੇ ਤੋਂ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਔਰਤ ਸੂਰਿਆਨਗਰੀ ਐਕਸਪ੍ਰੈਸ ਟਰੇਨ ਰਾਹੀਂ ਜੋਧਪੁਰ ਜਾ ਰਹੀ ਸੀ। ਐਤਵਾਰ ਸਵੇਰੇ ਕਰੀਬ 3 ਵਜੇ ਜਦੋਂ ਉਹ ਬਾਥਰੂਮ ਜਾਣ ਲਈ ਉੱਠੀ ਤਾਂ ਰੇਲਗੱਡੀ ਤੋਂ ਡਿੱਗ ਕੇ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਜਿਸ ਤੋਂ ਬਾਅਦ ਹਾਦਸੇ ‘ਚ ਔਰਤ ਦੇ ਸਿਰ ‘ਤੇ...
- Advertisement -

MOST POPULAR