Home Blog Page 2120
ਜਲੰਧਰ. ਪੰਜਾਬ ਵਿੱਚ ਕੋਰੋਨਾ ਵਾਇਰਸ ਤੇਜ਼ੀ ਨਾਲ ਫੈਲਣਾ ਸ਼ੁਰੂ ਹੋ ਗਿਆ ਹੈ। ਹੁਣ ਤੱਕ ਕੋਰੋਨਾ ਕਾਰਨ 7 ਮੌਤਾਂ ਹੋ ਚੁੱਕੀਆਂ ਹਨ ਅਤੇ 79 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। 311 ਮਾਮਲਿਆਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। 68 ਕੇਸ ਹਾਲੇ ਤੱਕ ਐਕਟਿਵ ਹਨ। ਜਿਨ੍ਹਾਂ ਵਿੱਚੋਂ 2 ਮਰੀਜ਼ਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅੱਜ ਸਾਹਮਣੇ ਆਏ 11 ਪਾਜ਼ੀਟਿਵ ਮਾਮਲੇ ਅੱਜ 6 ਅਪ੍ਰੈਲ...
ਸ੍ਰੀ ਮੁਕਤਸਰ ਸਾਹਿਬ . ਕਸਬਾ ਕੋਟ ਈਸੇ ਖਾਂ ਅਧੀਨ ਪੈਂਦੇ ਚੀਮਾ ਪਿੰਡ ਨੇੜੇ ਸਥਿਤ ਇੱਕ ਫੈਕਟਰੀ ਵਿੱਚ 3 ਮਜ਼ਦੂਰਾਂ ਦੀ ਗੈਸ ਚੜਨ ਨਾਲ ਮੌਤ ਹੋ ਗਈ। ਉਨ੍ਹਾਂ ਦੀ ਮੋਤ ਫੈਕਟਰੀ ਵਿੱਚ ਸਥਿਤ 18 ਫੀਟ ਡੂੰਘੀ ਖੂਹੀ ਦੀ ਸਫ਼ਾਈ ਕਰਨ ਦੌਰਾਨ ਹੋਈ। ਮਰਨ ਵਾਲਿਆਂ ਵਿੱਚ ਦੋ ਸਕੇ ਭਰਾ ਸਨ। ਪੁਲਿਸ ਨੇ ਲਾਸ਼ਾਂ ਕਬਜ਼ੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀਆਂ...
ਫਗਵਾੜਾ. ਕਰੋਨਾਵਾਇਰਸ ਦਾ ਖੌਫ ਇੰਨਾ ਜ਼ਿਆਦਾ ਵਧ ਗਿਆ ਹੈ ਕਿ ਲੋਕਾਂ ਵਲੋਂ ਆਏ ਦਿਨ ਖੁਦਕੁਸ਼ੀ ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਕਰੋਨਾਵਾਇਰਸ ਦੇ ਡਰ ਕਾਰਨ ਅੱਜ ਫਗਵਾੜਾ ਵਿਖੇ ਇੱਕ ਮਹਿਲਾ ਨੇ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ। ਬੀਤੇ ਦਿਨੀ ਕੋਰੋਨਾ ਦੇ ਡਰੋਂ ਹੀ ਅੰਮ੍ਰਿਤਸਰ 'ਚ ਪਤੀ-ਪਤਨੀ ਵੱਲੋਂ ਖੁਦਕੁਸ਼ੀ ਕੀਤੀ ਗਈ ਸੀ। ਜਾਣਕਾਰੀ ਮੁਤਾਬਿਕ ਅੱਜ ਹੁਸ਼ਿਆਰਪੁਰ ਰੋਡ 'ਤੇ...
ਰਾਸ਼ਟਰਪਤੀ, ਉਪ ਰਾਸ਼ਟਰਪਤੀ ਵੀ ਸਮਾਜਿਕ ਜ਼ਿੰਮੇਵਾਰੀ ਵਜੋਂ ਲੈਣਗੇ ਘਟ ਤਨਖ਼ਾਹ ਨਵੀਂ ਦਿੱਲੀ. ਨਰਿੰਦਰ ਮੋਦੀ ਸਰਕਾਰ ਨੇ ਕੋਰੋਨਾ ਨਾਲ ਲੜਨ ਲਈ ਸੋਮਵਾਰ ਨੂੰ ਇਕ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਪ੍ਰਧਾਨ ਮੰਤਰੀ ਸਣੇ ਸਾਰੇ ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਦੀ ਤਨਖਾਹ ਵਿਚ 30 ਫ਼ੀਸਦ ਦੀ ਕਟੌਤੀ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਹ ਕਟੌਤੀ ਇਕ ਸਾਲ ਤੱਕ ਰਹੇਗੀ। ਕੈਬਨਿਟ ਦੇ...
ਨਵੀਂ ਦਿੱਲੀ . ਕੋਰੋਨਾ ਸੰਕਟ ਕਾਰਨ ਦੇਸ਼ ਵਿੱਚ ਚੱਲ ਰਹੇ ਤਾਲਾਬੰਦੀ ਕਾਰਨ ਅਰਥਚਾਰੇ ਦੀ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ। ਸਾਰੇ ਉਦਯੋਗ, ਕਾਰੋਬਾਰ ਬੰਦ ਹਨ. ਬਹੁਤ ਸਾਰੇ ਮਾਮਲਿਆਂ ਵਿੱਚ ਕੰਪਨੀਆਂ ਨੇ ਕਰਮਚਾਰੀਆਂ ਦੀ ਤਨਖਾਹ ਵਿੱਚ ਵੀ ਕਟੌਤੀ ਕੀਤੀ ਹੈ। ਅਜਿਹੀ ਸਥਿਤੀ ਵਿੱਚ, ਇੰਪਲਾਈਜ਼ ਪ੍ਰੋਵੀਡੈਂਟ ਫੰਡ ਆਰਗੇਨਾਈਜ਼ੇਸ਼ਨ (ਈਪੀਐਫਓ) ਨੇ ਪੀਐਫ ਖਾਤੇ ਵਿੱਚੋਂ ਅਡਵਾਂਸ ਪੈਸੇ ਕਢਾਉਣ ਦੀ ਸਹੂਲਤ ਦਿੱਤੀ ਹੈ...
ਜਲੰਧਰ . ਪੰਜਾਬ ਦੇ ਜਲੰਧਰ ਤੋਂ ਵੱਡੀ ਖ਼ਬਰ ਮਿਲੀ ਹੈ। ਸੋਮਵਾਰ ਨੂੰ ਨੂਰਮਹਿਲ ਦੇ ਪਿੰਡ ਪੰਡੋਰੀ ਜਾਗੀਰ ਵਿੱਚ ਦੋ ਪੁਲਿਸ ਮੁਲਾਜ਼ਮਾਂ ਉੱਤੇ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ। ਹਮਲੇ ਵਿੱਚ ਏਐਸਆਈ ਸਰੂਪ ਸਿੰਘ ਅਤੇ ਹੋਮ ਗਾਰਡਾਂ ਰਛਪਾਲ ਸਿੰਘ ਝੁਲਸ ਗਏ। ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹਮਲਾ ਕਰਨ ਵਾਲਾ ਤਸਕਰ ਜਿੰਦਾ ਹੈ।...
ਰੂਪਨਗਰ . ਕੋਰੋਨਾ ਵਾਇਰਸ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਇਸ ਤਾਜ਼ਾ ਮਾਮਲੇ ਵਿੱਚ ਇੱਥੋਂ ਦੇ 55 ਸਾਲਾ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਦੱਸਣਯੋਗ ਹੈ ਕਿ ਲੁਧਿਆਣਾ ਵਾਸੀ ਉਕਤ ਵਿਅਕਤੀ 17 ਮਾਰਚ ਨੂੰ ਦਿੱਲੀ ਵਿੱਚ ਹੋਈ ਤਬਲੀਗੀ ਜਮਾਤ ਵਿੱਚ ਗਿਆ ਸੀ ਅਤੇ ਉੱਥੋਂ 19 ਮਾਰਚ ਨੂੰ ਵਾਪਸ ਆਇਆ ਸੀ। ਵਾਪਸ ਆਉਣ ਤੋਂ ਬਾਅਦ ਉਕਤ ਵਿਅਕਤੀ ਦੋ ਦਿਨ...
ਦੇਸ਼ ਚ ਹੁਣ ਤੱਕ 109 ਦੀ ਮੌਤ, ਸੰਕ੍ਰਮਿਤ ਮਰੀਜਾਂ ਦੀ ਗਿਣਤੀ ਹੋਈ 4067 ਨਵੀਂ ਦਿੱਲੀ. ਦੇਸ਼ ਵਿਚ ਕੋਰੋਨਵਾਇਰਸ ਦੇ ਵਧ ਰਹੇ ਮਾਮਲਿਆਂ ਵਿਚ ਮੁੰਬਈ ਦੇ Wockhardt ਹਸਪਤਾਲ ਦੀਆਂ 26 ਨਰਸਾਂ ਅਤੇ 3 ਡਾਕਟਰ Covid-19 ਤੋਂ ਸੰਕਰਮਿਤ ਪਾਏ ਗਏ ਹਨ। ਇਸ ਤੋਂ ਬਾਅਦ, ਪੂਰੇ ਹਸਪਤਾਲ ਨੂੰ ਕਵਾਰੰਟਾਇਨ ਜ਼ੋਨ ਘੋਸ਼ਿਤ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦੇਸ਼ ਵਿਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ...
ਨਵੀਂ ਦਿੱਲੀ . ਜੇਕਰ ਕੋਰੋਨਾਵਾਇਰਸ ਦੇ ਹੁਣ ਤੱਕ ਦੇ ਆਂਕੜਿਆਂ 'ਤੇ ਨਜ਼ਰ ਪਾਈਏ ਤਾਂ ਭਾਰਤ 'ਚ ਇਸ ਮਹਾਮਾਰੀ ਦੇ ਹੁਣ ਤੱਕ 4067 ਪਾਜ਼ੀਟਿਵ ਕੇਸ, 109 ਮੌਤਾਂ ਅਤੇ 292 ਲੋਕਾਂ ਦੀ ਰਿਕਵਰੀ ਸਾਹਮਣੇ ਆਈ ਹੈ। ਇੱਥੇ ਜੇਕਰ ਦੁਨੀਆਭਰ ਦੀ ਗੱਲ ਕਰੀਏ ਤਾਂ ਕੋਰੋਨਾ ਦੇ 1,276,117 ਪਾਜ਼ੀਟਿਵ ਕੇਸਾਂ ਸਾਹਮਣੇ ਆ ਚੁੱਕੇ ਹਨ। ਇਸ ਨਾਲ ਪੂਰੀ ਦੁਨੀਆ 'ਚ 69,509 ਮੌਤਾਂ ਹੋ ਚੁੱਕੀਆਂ...
ਨਵੀਂ ਦਿੱਲੀ. ਭਾਰਤੀ ਜਨਤਾ ਪਾਰਟੀ ਦੇ 40ਵੇਂ ਸਥਾਪਨਾ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ, ਪ੍ਰਧਾਨ ਮੰਤਰੀ ਮੋਦੀ ਨੇ ਸਾਰਿਆਂ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਵਿਰੁੱਧ ਚੱਲ ਰਹੀ ਲੜਾਈ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ। ਨਾਲ ਹੀ, ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਵਿਰੁੱਧ ਲੜਾਈ ਬਹੁਤ ਲੰਬੀ ਹੈ, ਇਸ ਲਈ ਥੱਕਣਾ ਅਤੇ ਹਾਰਨਾ ਨਹੀਂ,...
- Advertisement -

MOST POPULAR