ਗੁਰਦਾਸਪੁਰ (ਜਸਵਿੰਦਰ ਬੇਦੀ) | ਤੜਕੇ 4 ਵਜੇ ਦੇ ਕਰੀਬ ਅਵਾਰਾ ਕੁੱਤਿਆਂ ਨੇ ਇਕ ਪ੍ਰਵਾਸੀ ਮਜ਼ਦੂਰ ਨੂੰ ਨੋਚ-ਨੋਚ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਐਂਬੂਲੈਂਸ ਬੁਲਾ ਕੇ ਜ਼ਖ਼ਮੀ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੀ ਮੌਤ ਹੋ ਗਈ।
ਹਲਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਨ੍ਹਾਂ ਅਵਾਰਾ ਕੁੱਤਿਆਂ ਕਰਕੇ ਪਹਿਲਾਂ ਵੀ ਕਈ ਲੋਕ ਜ਼ਖ਼ਮੀ...
ਫਾਜ਼ਿਲਕਾ | ਅਬੋਹਰ ਦੀ ਨਵੀਂ ਆਬਾਦੀ ਗਲੀ ਨੰ. 14 ਦੀ ਇੱਕ ਔਰਤ ਨੇ ਆਪਣੇ ਪਤੀ ਅਤੇ ਪੁੱਤਾਂ 'ਤੇ ਸ਼ਰੇਆਮ ਚੱਪਲਾਂ ਅਤੇ ਲਾਠੀਆਂ ਨਾਲ ਕੁੱਟਣ ਦਾ ਆਰੋਪ ਲਾਇਆ ਹੈ। ਔਰਤ ਨੇ ਆਰੋਪ ਲਾਇਆ ਕਿ ਉਸ ਦਾ ਪਤੀ ਅਤੇ ਪੁੱਤਰਾਂ ਨੇ ਕਈ ਵਾਰ ਉਸ ਦੀ ਕੁੱਟਮਾਰ ਕੀਤੀ ਹੈ।
ਉਸ ਨੇ ਕਿਹਾ ਕਿ ਮੇਰੇ ਪਤੀ ਨਾਲ ਉਸ ਦਾ ਕੋਰਟ ਕੇਸ ਚੱਲ ਰਿਹਾ ਹੈ।...
ਫਿਲੌਰ | ਸ਼ਹਿਰ ਦੇ ਵਾਰਡ ਨੰ. 10 'ਚ ਐਤਵਾਰ ਸਵੇਰੇ 4 ਅਤੇ 6 ਸਾਲ ਦੀਆਂ 2 ਬੱਚੀਆਂ ਨੇ ਗਲਤੀ ਨਾਲ ਜ਼ਹਿਰ ਖਾ ਲਿਆ।
ਮਾਮਲੇ ਦਾ ਜਾਣਕਾਰੀ ਮਿਲਣ 'ਤੇ ਪਰਿਵਾਰ ਵਾਲੇ ਜਦੋਂ ਬੱਚੀਆਂ ਨੂੰ ਡੀਐੱਮਸੀ ਲੁਧਿਆਣਾ ਲਿਜਾ ਰਹੇ ਸਨ ਤਾਂ ਰਸਤੇ 'ਚ ਛੋਟੀ ਬੱਚੀ ਨੇ ਦਮ ਤੋੜ ਦਿੱਤਾ। 6 ਸਾਲ ਅਨੀਸ਼ਾ ਦੀ ਹਾਲਤ ਗੰਭੀਰ ਹੈ।
ਬੱਚੀਆਂ ਦੇ ਪਿਤਾ ਗੌਰਵ ਦੀ 3 ਹਫਤੇ...
ਜਲੰਧਰ
ਆਪ ਨੇ 14 ਹਲਕਿਆਂ ਦੇ ਇੰਚਾਰਜ ਐਲਾਨੇ, ਖਰੜ ਤੋਂ ਅਨਮੋਲ ਗਗਨ ਮਾਨ ਤੇ ਕਰਤਾਰਪੁਰ ਤੋਂ ਡੀਸੀਪੀ ਬਲਕਾਰ ਸਿੰਘ, ਇਹੀ ਹੋ ਸਕਦੇ ਨੇ ਇਨ੍ਹਾਂ ਸੀਟਾਂ ਤੋਂ ਉਮੀਦਵਾਰ
Admin - 0
ਚੰਡੀਗੜ੍ਹ/ਜਲੰਧਰ/ਰੋਪੜ/ਪਟਿਆਲਾ/ਮਾਨਸਾ/ਪੱਟੀ/ਤਰਨਤਾਰਨ | ਆਪ ਨੇ ਚੋਣ ਮੁਹਿੰਮ ਦਾ ਆਗਾਜ਼ ਕਰਦਿਆਂ 14 ਹਲਕਿਆਂ ਦੇ ਇੰਚਾਰਜ ਐਲਾਨੇ, ਜੋ ਇਨ੍ਹਾਂ ਸੀਟਾਂ ਤੋਂ ਹੀ ਚੋਣ ਲੜ ਸਕਦੇ ਹਨ। ਆਪ ਵੱਲੋਂ ਜਾਰੀ ਲਿਸਟ 'ਚ 14 ਉਮੀਦਵਾਰਾਂ ਦੇ ਨਾਂ ਸ਼ਾਮਿਲ ਹਨ, ਜਿਨ੍ਹਾਂ 'ਚ ਮੁੱਖ ਗਾਇਕਾ ਅਨਮੋਲ ਗਗਨ ਮਾਨ ਨੂੰ ਖਰੜ ਤੋਂ ਅਤੇ ਡੀਸੀਪੀ ਬਲਕਾਰ ਸਿੰਘ ਨੂੰ ਕਰਤਾਰਪੁਰ ਦਾ ਇੰਚਾਰਜ ਲਾਇਆ ਗਿਆ ਹੈ।
ਮਾਨਸਾ ਤੋਂ ਵਿਜੇ ਸਿੰਗਲਾ, ਰਾਜਪੁਰਾ...
ਲੁਧਿਆਣਾ | ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਉਸ ਦੇ ਪੀ.ਏ. ਗੋਗੀ ਸ਼ਰਮਾ ਸਮੇਤ 6 ਲੋਕਾਂ ਖਿਲਾਫ ਦੁਸ਼ਕਰਮ ਅਤੇ ਛੇੜਛਾੜ ਸਮੇਤ ਹੋਰਨਾਂ ਧਾਰਾਵਾਂ ਤਹਿਤ ਡਵੀਜ਼ਨ ਨੰਬਰ 8 ਦੀ ਪੁਲਸ ਨੇ ਕੇਸ ਦਰਜ ਕੀਤਾ ਹੈ।
ਨਾਮਜ਼ਦ ਹੋਰ ਲੋਕਾਂ ਦੀ ਪਛਾਣ ਕਰਮਜੀਤ ਸਿੰਘ, ਬਲਜਿੰਦਰ ਕੌਰ, ਜਸਬੀਰ ਕੌਰ, ਸੁਖਚੈਨ ਸਿੰਘ, ਪਰਮਜੀਤ ਸਿੰਘ, ਵਾਸੀ ਕੋਟ...
ਕ੍ਰਾਇਮ ਅਤੇ ਨਸ਼ਾ
ਤਰਨਤਾਰਨ ‘ਚ 65 ਸਾਲਾ ਬਜ਼ੁਰਗ ਨੇ ਘਰ ‘ਚ ਕੰਮ ਕਰਦੀ 12 ਸਾਲ ਦੀ ਬੱਚੀ ਨਾਲ ਕੀਤਾ ਬਲਾਤਕਾਰ
Admin - 0
ਤਰਨਤਾਰਨ (ਬਲਜੀਤ ਸਿੰਘ) | ਤਰਨਤਾਰਨ 'ਚ 65 ਸਾਲਾ ਇੱਕ ਬਜ਼ੁਰਗ ਵਿਅਕਤੀ ਵੱਲੋਂ ਹਵਸ 'ਚ ਅੰਨ੍ਹੇ ਹੁੰਦਿਆਂ 12 ਸਾਲਾਂ ਲੜਕੀ ਨਾਲ ਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ ਬਜ਼ੁਰਗ ਵਿਅਕਤੀ ਦੇ ਘਰ ਬੱਚੇ ਖਿਡਾਉਣ ਦਾ ਕੰਮ ਕਰਦੀ ਸੀ ਅਤੇ ਦਿਨ-ਰਾਤ ਉੱਥੇ ਹੀ ਰਹਿੰਦੀ ਸੀ।
ਪੀੜਤ ਲੜਕੀ ਨੇ ਦੱਸਿਆ ਕਿ ਜਿਸ ਸਮੇਂ ਉਸ ਨਾਲ ਇਹ ਘਟਨਾ ਵਾਪਰੀ, ਉਸ ਵੇਲੇ ਘਰ ਵਿੱਚ...
ਜਲੰਧਰ
ਕੋਰੋਨਾ ਪਾਬੰਦੀਆਂ ਘੱਟਣ ਤੋਂ ਬਾਅਦ ਹੁਣ ਹੋਟਲਾਂ, ਰੈਸਟੋਰੈਂਟਾਂ ਤੇ IELTS ਸੈਂਟਰਾਂ ਦੀ ਜਾਂਚ ਤੇਜ਼ ਕਰੇਗੀ ਜਲੰਧਰ ਪੁਲਿਸ
Admin - 0
ਜਲੰਧਰ | ਕੋਰੋਨਾ ਪਾਬੰਦੀਆਂ ਦੀ ਸਖਤੀ ਘਟਣ ਤੋਂ ਬਾਅਦ ਹੁਣ ਜਲੰਧਰ ਪੁਲਿਸ ਦੇ ਨਿਸ਼ਾਨੇ 'ਤੇ ਹੋਟਲ, ਰੈਸਟੋਰੈਂਟਾਂ ਅਤੇ ਬਾਰ ਹਨ। ਪੁਲਿਸ ਹੁਣ ਇਨ੍ਹਾਂ ਥਾਵਾਂ 'ਤੇ ਚੈਕਿੰਗ ਵਧਾ ਕੇ ਸਖਤੀ ਕਰੇਗੀ, ਇਸ ਲਈ ਵਿਸ਼ੇਸ਼ ਜਾਂਚ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਹੋਟਲਾਂ, ਰੈਸਟੋਰੈਂਟਾਂ ਅਤੇ ਬਾਰਾਂ ਵਿੱਚ ਕੋਵਿਡ ਪ੍ਰੋਟੋਕਾਲ ਦੀ ਉਲੰਘਣਾ ਨੂੰ ਰੋਕਣ ਲਈ ਪੁਲਿਸ ਅਤੇ...
ਬਰਨਾਲਾ
24 ਲੱਖ ਖਰਚ ਕੇ IELTS ਪਾਸ ਪਤਨੀ ਭੇਜੀ ਕੈਨੇਡਾ, ਪਹੁੰਚਦਿਆਂ ਹੀ ਛੱਡਿਆ ਫੋਨ ਕਰਨਾ, ਦੁਖੀ ਪਤੀ ਨੇ ਕੀਤੀ ਖੁਦਕੁਸ਼ੀ
Admin - 0
ਬਰਨਾਲਾ (ਕਮਲਜੀਤ ਸਿੰਘ ਸੰਧੂ)| ਕਸਬਾ ਧਨੌਲਾ ਦੇ ਪਿੰਡ ਕੋਠੇ ਗੋਬਿੰਦਪੁਰਾ ਦੇ 24 ਸਾਲਾ ਲਵਪ੍ਰੀਤ ਦਾ 2 ਸਾਲ ਪਹਿਲਾਂ ਬੇਅੰਤ ਕੌਰ ਨਾਂ ਦੀ ਕੁੜੀ ਨਾਲ ਵਿਆਹ ਹੋਇਆ ਸੀ। ਵਿਆਹ ਕਰਵਾਉਣ ਤੋਂ ਬਾਅਦ ਆਈਲੈਟਸ ਪਾਸ ਬੇਅੰਤ ਕੌਰ ਨੂੰ ਕੈਨੇਡਾ ਭੇਜਣ ਲਈ ਲਵਪ੍ਰੀਤ ਦੇ ਪਰਿਵਾਰ ਨੇ 24 ਲੱਖ ਖਰਚਾ ਕੀਤਾ।
ਲੜਕੇ ਦੇ ਪਰਿਵਾਰ ਨੇ ਦੱਸਿਆ ਕਿ ਲਵਪ੍ਰੀਤ ਨਾਲ ਵਿਆਹ ਕਰਨ ਤੋਂ ਬਾਅਦ ਕੈਨੇਡਾ...
ਜਲੰਧਰ | ਕਿਊ. ਆਰ. ਕੋਡ ਵਾਲੀ ਯੂਨੀਕ ਆਈ. ਡੀ. ਪਲੇਟ ਲਾਉਣ ਲਈ ਜਲਦ ਹੀ ਟੀਮ ਤੁਹਾਡੇ ਘਰ ਆ ਸਕਦੀ ਹੈ। ਇਹ ਟੀਮ ਸਮਾਰਟ ਸਿਟੀ ਕੰਪਨੀ ਦੇ ਪ੍ਰਾਜੈਕਟ ਲਈ ਨਿਗਮ ਦੇ ਅਥਾਰਟੀ ਲੈਟਰ ਲੈ ਕੇ ਆਏਗੀ।
ਮੇਅਰ ਜਗਦੀਸ਼ ਰਾਜਾ ਅਤੇ ਨਗਰ ਨਿਗਮ ਕਮਿਸ਼ਨਰ ਕਰਨੇਸ਼ ਸ਼ਰਮਾ ਨੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਟੀਮਾਂ ਦਾ ਸਹਿਯੋਗ ਕਰਨ ਅਤੇ...
ਚੰਡੀਗੜ੍ਹ | ਭਾਜਪਾ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਕਿਸਾਨਾਂ ਦੇ ਹੱਕ 'ਚ ਆਵਾਜ਼ ਚੁੱਕਣ ਦਾ ਖਮਿਆਜ਼ਾ ਭੁੱਗਤਣਾ ਪਿਆ ਹੈ, ਜਿਸ ਕਰਕੇ ਉਨ੍ਹਾਂ ਨੂੰ 6 ਸਾਲ ਲਈ ਪਾਰਟੀ 'ਚੋਂ ਕੱਢ ਦਿੱਤਾ ਗਿਆ ਹੈ।
ਪਾਰਟੀ ਵੱਲੋਂ ਜਾਰੀ ਬਿਆਨ ਅਨੁਸਾਰ ਇਹ ਜਾਣਕਾਰੀ ਦਿੱਤੀ ਗਈ ਕਿ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸੂਬਾ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਅਨਿਲ ਜੋਸ਼ੀ...








































