ਨਵੀਂ ਦਿੱਲੀ | ਪ੍ਰਧਾਨ ਮੰਤਰੀ-ਕਿਸਾਨ ਯੋਜਨਾ ਤਹਿਤ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ 6000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ ਪਰ ਬਹੁਤ ਸਾਰੇ ਅਯੋਗ ਕਿਸਾਨ ਇਸ ਯੋਜਨਾ ਦਾ ਲਾਭ ਲੈ ਰਹੇ ਹਨ, ਜਿਸ ਕਰਕੇ ਸਰਕਾਰ ਨੇ ਸਖਤ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ।
ਕੇਂਦਰ ਸਰਕਾਰ ਪੰਜਾਬ ਦੇ 5.62 ਲੱਖ ਕਿਸਾਨਾਂ ਤੋਂ 437 ਕਰੋੜ ਰੁਪਏ ਵਸੂਲ ਕਰੇਗੀ। ਇਹ ਉਹ ਅਯੋਗ ਕਿਸਾਨ...
ਅੰਮ੍ਰਿਤਸਰ
ਕੈਪਟਨ ਅੜੇ, ਕਿਹਾ- ਜਦੋਂ ਤੱਕ ਸਿੱਧੂ ਜਨਤਕ ਤੌਰ ‘ਤੇ ਮੁਆਫੀ ਨਹੀਂ ਮੰਗਦਾ, ਨਹੀਂ ਹੋ ਸਕਦੀ ਮੁਲਾਕਾਤ
Admin - 0
ਜਲੰਧਰ/ਪਟਿਆਲਾ/ਅੰਮ੍ਰਿਤਸਰ | ਕਾਂਗਰਸ ਵੱਲੋਂ ਨਵਜੋਤ ਸਿੰਘ ਸਿੱਧੂ ਦੀ ਪ੍ਰਧਾਨਗੀ ਦੇ ਐਲਾਨ ਤੋਂ ਬਾਅਦ ਵੀ ਕੈਪਟਨ-ਸਿੱਧੂ ਦਾ ਮਾਮਲਾ ਸੁਲਝਦਾ ਨਜ਼ਰ ਨਹੀਂ ਆ ਰਿਹਾ।
ਇੱਕ ਪਾਸੇ ਨਵਜੋਤ ਸਿੱਧੂ ਵਿਧਾਇਕਾਂ ਤੇ ਮੰਤਰੀਆਂ ਨਾਲ ਮੁਲਾਕਾਤ ਕਰਕੇ ਆਪਣੇ ਕਾਫਿਲੇ ਨੂੰ ਵੱਡਾ ਕਰ ਰਹੇ ਹਨ ਤਾਂ ਦੂਜੇ ਪਾਸੇ ਕੈਪਟਨ ਆਪਣੇ ਬਿਆਨ ਉੱਤੇ ਅੜੇ ਹੋਏ ਹਨ।
ਮੰਗਲਵਾਰ ਸ਼ਾਮ ਜਦੋਂ ਚਰਚਾਵਾਂ ਸ਼ੁਰੂ ਹੋਈਆਂ ਕਿ ਨਵਜੋਤ ਸਿੱਧੂ ਨੇ ਕੈਪਟਨ ਤੋਂ...
ਪੰਜਾਬ
ਸਿੱਧੂ ਪਹਿਲਾਂ ਮੁੱਖ ਮੰਤਰੀ ਕੈਪਟਨ ਨਾਲ ਨਿਬੇੜਾ ਕਰਨ, ਫਿਰ ਮੇਰੇ ਦਰਵਾਜ਼ੇ ‘ਤੇ ਆਉਣ : ਬ੍ਰਹਮ ਮਹਿੰਦਰਾ
Admin - 0
ਚੰਡੀਗੜ੍ਹ | ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨੇ ਮੰਗਲਵਾਰ ਨੂੰ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਦਾ ਸਵਾਗਤ ਕੀਤਾ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਆਪਣੇ ਮਸਲਿਆਂ ਨੂੰ ਨਿਪਟਾਉਣ ਤੱਕ ਉਨ੍ਹਾਂ ਨਾਲ ਨਿੱਜੀ ਮੁਲਾਕਾਤ ਕਰਨ ਤੋਂ ਇਨਕਾਰ ਕਰ ਦਿੱਤਾ।
ਮਹਿੰਦਰਾ ਨੇ ਕਿਹਾ, “ਹਾਲਾਂਕਿ, ਮੈਂ ਸਿੱਧੂ ਨੂੰ ਉਦੋਂ ਤੱਕ ਨਹੀਂ ਮਿਲਾਂਗਾ...
ਕ੍ਰਾਇਮ ਅਤੇ ਨਸ਼ਾ
ਸੋਢਲ ਦੇ ਕਰਿਆਨਾ ਸਟੋਰ ਦੇ ਮਾਲਕ ਨੂੰ 9 ਹਜ਼ਾਰ ਲਈ ਸ਼ਹੀਦ ਬਾਬੂ ਲਾਭ ਸਿੰਘ ਦੇ ਅਰਸ਼ਪ੍ਰੀਤ ਤੇ ਆਦਮਪੁਰ ਦੇ ਦੀਪਕ ਨੇ ਮਾਰੀ ਸੀ ਗੋਲੀ, ਅਰੈਸਟ ਲਈ ਛਾਪੇਮਾਰੀ ਤੇਜ਼
Admin - 0
ਜਲੰਧਰ | ਸੋਢਲ ਰੋਡ 'ਤੇ ਮਥੁਰਾ ਨਗਰ ਸਥਿਤ ਜੈਨ ਕਰਿਆਨਾ ਸਟੋਰ ਦੇ ਮਾਲਕ ਸਚਿਨ ਜੈਨ ਦੀ ਮੰਗਲਵਾਰ ਸਵੇਰੇ ਕਰੀਬ 5 ਵਜੇ ਮੌਤ ਹੋ ਗਈ। ਸਚਿਨ ਨੂੰ ਸੋਮਵਾਰ ਰਾਤ ਬਾਈਕ ਸਵਾਰ 3 ਲੁਟੇਰਿਆਂ ਨੇ ਗੋਲੀ ਮਾਰੀ ਸੀ।
ਕਮਿਸ਼ਨਰੇਟ ਪੁਲਿਸ ਨੇ ਅੱਜ ਵਾਰਦਾਤ ਦੇ 24 ਘੰਟਿਆਂ ਦੇ ਅੰਦਰ 2 ਆਰੋਪੀਆਂ ਦੀ ਪਛਾਣ ਕਰ ਲਈ ਹੈ। ਦੋਵਾਂ ਦੀ ਪਛਾਣ ਅਰਸ਼ਪ੍ਰੀਤ ਸਿੰਘ ਉਰਫ਼ ਵੱਡਾ ਪ੍ਰੀਤ ਵਾਸੀ...
ਜਲੰਧਰ
ਅੱਜ ਸਰਕਾਰੀ-ਪ੍ਰਾਈਵੇਟ ਸੰਸਥਾਵਾਂ ਵੱਲੋਂ 30 ਤੋਂ ਵੱਧ ਥਾਵਾਂ ‘ਤੇ 17000 ਕੋਵੀਸ਼ੀਲਡ ਦੀ ਡੋਜ਼ ਲਗਾਉਣ ਦਾ Target
Admin - 0
ਜਲੰਧਰ | ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 'ਚ ਮੰਗਲਵਾਰ ਨੂੰ 8 ਮਰੀਜ਼ਾਂ ਦਾ ਵਾਧਾ ਹੋਇਆ, ਜਦਕਿ 9 ਮਰੀਜ਼ ਠੀਕ ਹੋਏ। ਜ਼ਿਲੇ 'ਚ ਕੁਲ 61418 ਮਰੀਜ਼ ਠੀਕ ਹੋ ਚੁੱਕੇ ਹਨ ਤੇ ਕਿਸੇ ਮਰੀਜ਼ ਦੀ ਜਾਨ ਨਹੀਂ ਗਈ।
ਹੁਣ ਤੱਕ ਜ਼ਿਲੇ 'ਚ ਕੋਰੋਨਾ ਕਾਰਨ 1488 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਸ਼ਹਿਰਵਾਸੀਆਂ ਲਈ ਰਾਹਤ ਦੀ ਖਬਰ ਹੈ ਕਿ ਕੋਵੀਸ਼ੀਲਡ ਦੀ 17000...
ਕ੍ਰਾਇਮ ਅਤੇ ਨਸ਼ਾ
ਜ਼ਮੀਨ ਦੇ ਚੱਕਰ ‘ਚ ਕਲਯੁੱਗੀ ਪੁੱਤਰ ਨੇ ਆਪਣੇ ਬਜ਼ੁਰਗ ਪਿਤਾ ਨੂੰ ਕਰੰਟ ਲਾ ਕੇ ਬੇਰਹਿਮੀ ਨਾਲ ਮਾਰਿਆ
Admin - 0
ਗੁਰਦਾਸਪੁਰ (ਜਸਵਿੰਦਰ ਬੇਦੀ) | ਪਿੰਡ ਜਫ਼ਰਵਾਲ ਵਿੱਚ ਇਕ ਕਲਯੁੱਗੀ ਪੁੱਤ ਨੇ ਜ਼ਮੀਨ ਦੇ ਚੱਕਰ 'ਚ ਆਪਣੇ ਬਜ਼ੁਰਗ ਪਿਤਾ ਨੂੰ ਕਰੰਟ ਲਾ ਕੇ ਬੇਰਹਿਮੀ ਨਾਲ ਮਾਰ ਦਿੱਤਾ ਤੇ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਲਈ ਰਾਤ ਨੂੰ ਹੀ ਸੰਸਕਾਰ ਕਰ ਦਿੱਤਾ।
ਵੱਡੇ ਭਰਾ ਨੇ ਸ਼ੱਕ ਹੋਣ ਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਆਰੋਪੀ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਕੀਤਾ ਦਰਜ ਕਰ ਲਿਆ...
ਐਸਏਐਸ ਨਗਰ/ਮੋਹਾਲੀ
ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ ਦੀ ਤੀਜੀ ਲਹਿਰ ਦੀਆਂ ਤਿਆਰੀਆਂ ਲਈ ਹੋਰ 331 ਕਰੋੜ ਰੁਪਏ ਦਾ ਐਲਾਨ
Admin - 0
ਚੰਡੀਗੜ੍ਹ | ਪੰਜਾਬ ਸਰਕਾਰ ਵੱਲੋਂ ਸੰਭਾਵੀ ਤੀਜੀ ਲਹਿਰ ਤੋਂ ਪਹਿਲਾਂ ਇਸ ਮਹੀਨੇ ਵਿਸ਼ੇਸ਼ ਤੌਰ 'ਤੇ 6-17 ਸਾਲ ਦੀ ਉਮਰ ਦੇ ਬੱਚਿਆਂ 'ਤੇ ਧਿਆਨ ਕੇਂਦਰਿਤ ਕਰਦਿਆਂ ਤੀਜਾ ਸੈਂਟੀਨਲ ਸੀਰੋ-ਸਰਵੇ ਸ਼ੁਰੂ ਕੀਤਾ ਜਾਵੇਗਾ, ਜਿਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਮਰਜੈਂਸੀ ਕੋਵਿਡ ਰਿਸਪਾਂਸ ਲਈ ਪਹਿਲਾਂ ਅਲਾਟ ਕੀਤੀ ਰਾਸ਼ੀ ਤੋਂ ਇਲਾਵਾ ਵਾਧੂ 331 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ...
ਐਸਏਐਸ ਨਗਰ/ਮੋਹਾਲੀ
ਮੁੱਖ ਮੰਤਰੀ ਵੱਲੋਂ ਤਲਵੰਡੀ ਸਾਬੋ ਵਿਖੇ 100 ਬਿਸਤਰਿਆਂ ਦੀ ਸਮਰੱਥਾ ਵਾਲੇ ਕੋਵਿਡ ਹਸਪਤਾਲ ਦਾ ਉਦਘਾਟਨ
Admin - 0
ਚੰਡੀਗੜ੍ਹ | ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਮਹਾਮਾਰੀ ਦੀ ਤੀਜੀ ਲਹਿਰ ਲਈ ਸੂਬੇ ਦੀਆਂ ਤਿਆਰਾਂ ਨੂੰ ਵਧਾਉਂਦੇ ਹੋਏ ਜਿਲ੍ਹਾ ਬਠਿੰਡਾ ਵਿਚ ਤਲਵੰਡੀ ਸਾਬੋ ਵਿਖੇ 100 ਬਿਸਤਰਿਆਂ ਦੀ ਸਮਰੱਥਾ ਵਾਲੇ ਕੋਵਿਡ ਹਸਪਤਾਲ ਦਾ ਵਰਚੂਅਲ ਤੌਰ ਉਤੇ ਉਦਘਾਟਨ ਕੀਤਾ। ਮਹਾਮਾਰੀ ਦੀਆਂ ਭਵਿੱਖੀ ਲਹਿਰਾਂ ਨਾਲ ਨਿਪਟਣ ਲਈ ਹਸਪਤਾਲ ਦੇ ਵਿਕਾਸ ਵਿਚ ਸੂਬਾ ਸਰਕਾਰ ਨੂੰ ਸਹਿਯੋਗ ਕਰਨ ਲਈ ਐਚ.ਪੀ.ਸੀ.ਐਲ....
ਪੰਜਾਬ
ਬੇਅੰਤ ਕੌਰ ਦਾ ਮਾਮਲਾ ਪੱਤਰਕਾਰ ਨੇ ਕੈਨੇਡਾ ‘ਚ ਪ੍ਰਧਾਨ ਮੰਤਰੀ ਟਰੂਡੋ ਸਾਹਮਣੇ ਚੁੱਕਿਆ, PM ਦਾ ਜਵਾਬ- ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ, ਪੜ੍ਹੋ ਹੋਰ ਕੀ-ਕੀ...
Admin - 0
ਕੈਨੇਡਾ/ਬਰਨਾਲਾ | ਲਵਪ੍ਰੀਤ ਸਿੰਘ ਤੇ ਬੇਅੰਤ ਕੌਰ ਦਾ ਮਾਮਲਾ ਇਸ ਸਮੇਂ ਸੋਸ਼ਲ ਮੀਡੀਆ 'ਤੇ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਇਸ ਮਾਮਲੇ ਵਿੱਚ ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਹਨ।
ਪਹਿਲਾਂ ਲਵਪ੍ਰੀਤ ਸਿੰਘ ਦੇ ਪਰਿਵਾਰ ਵੱਲੋਂ ਬੇਅੰਤ ਕੌਰ 'ਤੇ ਆਰੋਪ ਲਗਾਏ ਗਏ ਸਨ ਅਤੇ ਚੈਟ ਦੇ ਆਧਾਰ 'ਤੇ ਉਨ੍ਹਾਂ ਵੱਲੋਂ ਸਬੂਤ ਪੇਸ਼ ਕੀਤੇ ਗਏ ਸਨ, ਜਿਸ ਦੇ ਆਧਾਰ 'ਤੇ ਉਹ ਕਹਿ...
ਹੁਸ਼ਿਆਰਪੁਰ
ਜ਼ਿਲਾ ਰੋਜ਼ਗਾਰ ਅਫਸਰ ਨੇ ਨੌਕਰੀ ਲੈਣ ਵਾਲਿਆਂ ਦੀ ਸੂਚੀ ਦੇਣ ਤੋਂ ਕੀਤੀ ਨਾਂਹ, ਸਰਕਾਰ ਦੀ ‘ਘਰ-ਘਰ ਰੋਜ਼ਗਾਰ’ ਸਕੀਮ ‘ਤੇ ਲੱਗੇ ਪ੍ਰਸ਼ਨ ਚਿੰਨ੍ਹ
Admin - 0
ਜਲੰਧਰ (ਨਰਿੰਦਰ ਕੁਮਾਰ ਚੂਹੜ) | ਪੰਜਾਬ ਦੀ ਕੈਪਟਨ ਸਰਕਾਰ ਦੁਆਰਾ ਘਰ-ਘਰ ਰੋਜ਼ਗਾਰ ਮੁਹਿੰਮ ਨੂੰ ‘ਪਰਦੇ ਪਿੱਛੇ ਰੋਜ਼ਗਾਰ’ ਮੁਹਿੰਮ ਬਣਾ ਦਿੱਤਾ ਗਿਆ ਹੈ।
ਇੱਕ ਪਾਸੇ ਸਰਕਾਰ ਵੱਲੋਂ ਵੱਡੇ ਇਸ਼ਤਿਹਾਰਾਂ ਅਤੇ ਬਿਆਨਾਂ ਰਾਹੀਂ ਦਾਅਵੇ ਕੀਤੇ ਜਾਂਦੇ ਹਨ ਕਿ ਰਾਜ ਵਿੱਚ ਲੱਖਾਂ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ ਨੌਕਰੀ ਲੈਣ ਵਾਲੇ ਨੌਜਵਾਨਾਂ ਦੇ ਵੀਡੀਓ ਵੀ ਮੀਡੀਆ ਰਾਹੀਂ ਦਿਖਾਏ ਜਾਂਦੇ ਹਨ, ਦੂਜੇ ਪਾਸੇ...








































