Saturday, September 26, 2026
Home Blog Page 1838
ਜਲੰਧਰ | ਗਾਖਲ ਗਰੁੱਪ ਦੇ ਚੇਅਰਮੈਨ ਅਮੋਲਕ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਤੇ ਇਕਬਾਲ ਸਿੰਘ ਗਾਖਲ ਨੇ ਆਪਣੀ ਦਾਦੀ ਸਵ. ਗੁਰਭਾਗ ਕੌਰ ਤੇ ਮਾਤਾ ਸਵ. ਗੁਰਦੇਵ ਕੌਰ ਦੀ ਯਾਦ 'ਚ ਟੋਕੀਓ ਓਲੰਪਿਕ ਸ਼ੁਰੂ ਹੁੰਦਿਆਂ ਹੀ ਐਲਾਨ ਕੀਤਾ ਸੀ ਕਿ ਜੇਕਰ ਭਾਰਤ ਦੀ ਹਾਕੀ ਟੀਮ ਓਲੰਪਿਕ 'ਚ ਗੋਲਡ ਮੈਡਲ ਜਿੱਤਦੀ ਹੈ ਤਾਂ ਅਸੀਂ ਉਸ ਨੂੰ 11 ਲੱਖ ਰੁਪਏ ਦੇ ਕੇ...
ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ)- ਜ਼ਿਲੇ ਦੇ ਪਿੰਡ ਕਬਰਵਾਲਾ ਦੀ ਕਮਲਪ੍ਰੀਤ ਕੌਰ ਦਾ ਓਲੰਪਿਕ 'ਚ ਡਿਸਕਸ ਥ੍ਰੋ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਅੱਜ ਆਪਣੇ ਪਿੰਡ ਵਾਪਸ ਪਰਤਣ 'ਤੇ ਜ਼ਿਲਾ ਪ੍ਰਸ਼ਾਸਨ, ਪੰਜਾਬ ਦੇ ਡਿਪਟੀ ਸਪੀਕਰ ਤੇ ਹਲਕਾ ਮਲੋਟ ਦੇ ਵਿਧਾਇਕ ਅਜਇਬ  ਸਿੰਘ ਭੱਟੀ ਅਤੇ ਸਮਾਜਸੇਵੀ ਜਥੇਬੰਦੀਆਂ ਨੇ ਢੋਲ-ਧਮਾਕੇ ਨਾਲ ਸਵਾਗਤ ਕੀਤਾ। ਕਮਲਪ੍ਰੀਤ ਨੂੰ ਇਕ ਵੱਡੇ ਕਾਫਿਲੇ ਵਿਚ ਉਨ੍ਹਾਂ ਦੇ ਘਰ...
ਜਲੰਧਰ | ਫੋਕਲ ਪੁਆਇੰਟ ਤੋਂ ਚੱਲਦੇ 66 KV ਫੀਡਰ ਦੀ ਮੁਰੰਮਤ ਕਾਰਨ ਐਤਵਾਰ ਨੂੰ ਜਲੰਧਰ ਦੇ ਕਈ ਇਲਾਕਿਆਂ 'ਚ ਬਿਜਲੀ ਬੰਦ ਰਹੇਗੀ। ਬਿਜਲੀ ਸਪਲਾਈ ਸਵੇਰੇ 10 ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਬਾਬਾ ਮੋਹਨ ਦਾਸ ਨਗਰ, ਕਾਲੀਆ ਕਾਲੋਨੀ, ਫਾਜ਼ਿਲਪੁਰ ਇੰਡਸਟਰੀ, ਗਲੋਬ ਕਾਲੋਨੀ, ਸੈਨਿਕ ਕਾਲੋਨੀ, ਵਿਵੇਕਾਨੰਦ ਪਾਰਕ, ਨਿਊ ਫੋਕਲ ਪੁਆਇੰਟ ਐਕਸਟੈਂਸ਼ਨ, ਕਰਨਾਲ-2, ਗਦਾਈਪੁਰ ਤੇ ਸ਼ੀਤਲ ਨਗਰ ਇਲਾਕਿਆਂ 'ਚ ਬਿਜਲੀ ਬੰਦ...
ਗੁਰਦਾਸਪੁਰ (ਜਸਵਿੰਦਰ ਬੇਦੀ) | ਡੇਰਾ ਬਾਬਾ ਨਾਨਕ ਰੋਡ 'ਤੇ ਪੈਂਦੇ ਪਿੰਡ ਗੱਜੂ-ਗਾਜੀ ਦੇ ਰਹਿਣ ਵਾਲੇ ਮੰਗਲ ਸਿੰਘ ਜੋ ਕਿ ਦਲਿਤ ਪਰਿਵਾਰ ਨਾਲ ਸਬੰਧਿਤ ਸੀ, ਪਿੰਡ ਜੌੜਾ ਸਿੰਘਾਂ ਦੇ ਇਕ ਕਿਸਾਨ ਦੇ ਘਰ ਮਿਹਨਤ-ਮਜ਼ਦੂਰੀ ਦਾ ਕੰਮ ਕਰਦਾ ਸੀ, ਦੀ ਭੇਤਭਰੇ ਹਾਲਾਤ ਵਿਚ ਮੌਤ ਹੋ ਗਈ। ਪਰਿਵਾਰ ਦਾ ਆਰੋਪ ਹੈ ਕਿ ਸ਼ੁੱਕਰਵਾਰ ਦੇਰ ਸ਼ਾਮ ਮੰਗਲ ਸਿੰਘ ਨੂੰ ਕਿਸਾਨ ਬੇਹੋਸ਼ੀ ਦੀ ਹਾਲਤ ਵਿਚ...
ਮੋਹਾਲੀ | ਸੈਕਟਰ-71 'ਚ ਕਮਿਊਨਿਟੀ ਸੈਂਟਰ ਨੇੜੇ ਦਿਨ-ਦਿਹਾੜੇ ਅਣਪਛਾਤੇ ਕਾਰ ਸਵਾਰ ਬਦਮਾਸ਼ਾਂ ਨੇ ਯੁਵਾ ਅਕਾਲੀ ਨੇਤਾ 'ਤੇ ਤਾਬੜਤੋੜ ਫਾਇਰਿੰਗ ਕੀਤੀ। ਬਦਮਾਸ਼ਾਂ ਨੇ ਕਰੀਬ 10 ਗੋਲੀਆਂ ਮਾਰ ਕੇ ਅਕਾਲੀ ਨੇਤਾ ਦੀ ਹੱਤਿਆ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਕਾਰ ਸਵਾਰਾਂ ਨੇ ਕਈ ਰਾਊਂਡ ਫਾਇਰ ਕੀਤੇ। ਪੁਲਿਸ ਮੁਤਾਬਕ ਅਕਾਲੀ ਦਲ ਦੇ ਯੁਵਾ ਨੇਤਾ ਵਿੱਕੀ ਮਿੱਡੂਖੇੜਾ ਨੂੰ ਬਦਮਾਸ਼ਾਂ ਨੇ ਘੇਰ ਕੇ ਗੋਲੀ...
ਗੋਰਾਇਆ | ਥਾਣਾ ਗੋਰਾਇਆ ਦੇ ਪਿੰਡ ਡਢਵਾੜ 'ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਉਥੇ ਲਗਾਤਾਰ ਫਾਇਰਿੰਗ ਹੋਈ। ਕੁਝ ਮਹੀਨੇ ਪਹਿਲਾਂ ਹੀ ਅਕਾਲੀ ਦਲ 'ਚ ਸ਼ਾਮਿਲ ਹੋਏ ਉਂਕਾਰ ਸਿੰਘ 'ਤੇ ਇਹ ਹਮਲਾ ਹੋਇਆ। ਉਂਕਾਰ ਸਿੰਘ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਆਪਣੇ 3 ਦੋਸਤਾਂ ਨਾਲ ਫਗਵਾੜਾ ਤੋਂ ਰਾਤ 9 ਵਜੇ ਵਾਪਸ ਆ ਰਿਹਾ ਸੀ, ਜਿਵੇਂ ਹੀ...
ਟੋਕੀਓ : ਰੈਸਲਿੰਗ ਫੈੱਡਰੇਸ਼ਨ ਆਫ ਇੰਡੀਆ (WFI) ਨੇ ਸ਼ੁੱਕਰਵਾਰ ਦੀਪਕ ਪੂਨੀਆ ਦੇ ਵਿਦੇਸ਼ੀ ਕੋਚ ਮੁਰਾਦ ਗਾਇਦਾਰੋਵ ਨੂੰ ਬਰਖਾਸਤ ਕਰ ਦਿੱਤਾ ਕਿਉਂਕਿ ਰੈਫਰੀ ਨਾਲ ਝਗੜੇ ਕਾਰਨ ਪੂਨੀਆ ਟੋਕੀਓ ਓਲੰਪਿਕਸ ਤੋਂ ਬਾਹਰ ਹੋ ਗਏ ਸਨ। ਇਹ ਰੈਫਰੀ ਭਾਰਤੀ ਪਹਿਲਵਾਨ ਦੇ ਕਾਂਸੀ ਤਮਗਾ ਪਲੇਅ-ਆਫ ਵਿੱਚ ਮੌਜੂਦ ਸੀ, ਜਿਸ ਵਿੱਚ ਦੀਪਕ ਪੂਨੀਆ ਸੈਨ ਮੈਰੀਨੋ ਦੇ ਮਾਈਲਜ਼ ਨਾਜ਼ਿਮ ਅਮੀਨ ਤੋਂ ਹਾਰ ਗਏ। ਇਸ ਮੈਚ ਤੋਂ ਬਾਅਦ...
ਚੰਡੀਗੜ੍ਹ/ਲੁਧਿਆਣਾ | ਹੁਣ ਮਕਾਨ ਮਾਲਕਾਂ ਨੂੰ ਨੌਕਰਾਂ ਅਤੇ ਕਿਰਾਏਦਾਰਾਂ ਦੀ ਜਾਂਚ ਲਈ ਸਾਂਝ ਕੇਂਦਰਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਪੁਲਿਸ ਕਮਿਸ਼ਨਰੇਟ ਲੁਧਿਆਣਾ ਨੇ ਪੂਰੇ ਸੂਬੇ ਲਈ ਇੱਕ ਮੋਬਾਈਲ ਐਪ ਲਾਂਚ ਕੀਤੀ ਹੈ। ਇਸ ‘ਪੀਪੀਸਾਂਝ ਐਪ’ ਨੂੰ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਐਪ ਰਾਹੀਂ ਮਕਾਨ ਮਾਲਕ ਮੋਬਾਈਲ 'ਚ ਰਜਿਸਟਰ ਕਰਕੇ ਫੀਸ ਅਦਾ ਕਰ ਸਕਣਗੇ। ਡੀਜੀਪੀ...
ਚੰਡੀਗੜ੍ਹ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੁਤੰਤਰਤਾ ਦਿਵਸ ਮੌਕੇ 15 ਅਗਸਤ ਨੂੰ ਅੰਮ੍ਰਿਤਸਰ ਵਿਖੇ ਰਾਸ਼ਟਰੀ ਝੰਡਾ ਲਹਿਰਾਉਣਗੇ, ਜਦਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਰੂਪਨਗਰ ਵਿਖੇ ਅਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਫ਼ਰੀਦਕੋਟ ਵਿਖੇ ਰਾਸ਼ਟਰੀ ਝੰਡਾ ਲਹਿਰਾਉਣਗੇ। ਪੰਜਾਬ ਸਰਕਾਰ ਦੇ ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਜਾਰੀ ਕੀਤੇ ਪ੍ਰੋਗਰਾਮ ਅਨੁਸਾਰ ਸਥਾਨਕ ਸਰਕਾਰਾਂ ਮੰਤਰੀ...
ਚੰਡੀਗੜ੍ਹ | ਟੋਕੀਓ ਵਿਖੇ ਓਲੰਪਿਕ ਖੇਡਾਂ ਵਿੱਚ 41 ਵਰ੍ਹਿਆਂ ਬਾਅਦ ਤਮਗਾ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੰਦਿਆਂ ਲੋਕ ਨਿਰਮਾਣ ਤੇ ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਖੇਡਾਂ ਦੇ ਸਭ ਤੋਂ ਵੱਡੇ ਮੰਚ ਉਤੇ ਨਾਮ ਚਮਕਾਉਣ ਵਾਲੀ ਟੀਮ ਦੇ ਪੰਜਾਬੀ ਖਿਡਾਰੀਆਂ ਦੇ ਪਿੰਡਾਂ/ਸ਼ਹਿਰਾਂ ਨੂੰ ਜਾਣ ਵਾਲੀਆਂ ਸੜਕਾਂ ਅਤੇ ਇਨ੍ਹਾਂ...
- Advertisement -

MOST POPULAR