Saturday, September 26, 2026
Home Blog Page 1820
ਲੁਧਿਆਣਾ | ਸਹੁਰਾ ਪਰਿਵਾਰ ਦੇ ਜ਼ੁਲਮਾਂ ਤੋਂ ਤੰਗ 28 ਸਾਲਾ ਵਿਆਹੁਤਾ ਨੇ ਆਪਣੇ ਵਿਆਹ ਦੀ ਵਰ੍ਹੇਗੰਢ ਦੇ ਅਗਲੇ ਦਿਨ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਸੰਦੀਪ ਉਰਫ ਸਿੰਮੀ ਦੀ ਲਾਸ਼ ਨਾਮਦੇਵ ਕਾਲੋਨੀ ਸਥਿਤ ਉਸ ਦੀ ਵਿਧਵਾ ਭੈਣ ਦੇ ਘਰ ਲਟਕਦੀ ਹੋਈ ਮਿਲੀ। ਮਰਨ ਤੋਂ ਪਹਿਲਾਂ ਉਸ ਨੇ 6 ਪੇਜਾਂ ਦਾ ਇਕ ਸੁਸਾਈਡ ਨੋਟ ਵੀ ਲਿਖਿਆ, ਜਿਸ ਵਿੱਚ ਉਸ ਨੇ ਆਪਣੀ...
ਬਰੈਂਪਟਨ | ਕੈਨੇਡਾ ਦੇ ਓਂਟਾਰੀਓ ਦੇ ਸ਼ਹਿਰ ਬਰੈਂਪਟਨ ਦੀ ਪੀਲ ਰਿਜਨਲ ਪੁਲਿਸ ਨੇ ਨਾਬਾਲਿਗ ਕੁੜੀਆਂ ਨੂੰ ਜਬਰੀ ਦੇਹ ਵਪਾਰ ਦੇ ਧੰਦੇ 'ਚ ਧੱਕਣ ਦੇ ਆਰੋਪ 'ਚ 3 ਪੰਜਾਬੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ।  ਪੁਲਿਸ ਦੁਆਰਾ ਇੱਕ ਘਰ 'ਚੋਂ ਨਾਬਾਲਗ ਲੜਕੀ ਨੂੰ ਇਨ੍ਹਾਂ ਨੌਜਵਾਨਾਂ ਦੇ ਕਬਜ਼ੇ 'ਚੋਂ ਛੁਡਾਇਆ ਗਿਆ, ਜਿਸ ਨਾਲ ਕੁੱਟਮਾਰ ਵੀ ਕੀਤੀ ਗਈ ਸੀ ਤੇ ਉਸ ਨੂੰ ਹਸਪਤਾਲ ਵੀ ਦਾਖਲ...
ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ 'ਚ ਰਹਿਣ ਵਾਲੀ ਗੁਨੀਤ ਗਰੇਵਾਲ ਨਾਲ ਲੈਣਗੇ ਲਾਵਾਂ ਚੰਡੀਗੜ੍ਹ | ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਨੇ ਆਪਣੀ ਲਵ ਲਾਈਫ ਬਾਰੇ ਖੁਲਾਸਾ ਕਰਦਿਆਂ ਆਪਣੀ ਮੰਗੇਤਰ ਦੀ ਪਹਿਲੀ ਝਲਕ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ। ਇਸ ਤਸਵੀਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਤੋਂ ਬਾਅਦ ਹਰ ਕੋਈ ਪਰਮੀਸ਼ ਵਰਮਾ ਨੂੰ ਵਧਾਈਆਂ ਦੇ ਰਿਹਾ ਹੈ। ਪਰਮੀਸ਼ ਦੀ ਇਸ ਖ਼ਬਰ ਨੇ...
ਮੁੰਬਈ | ਬੰਗਾਲੀ ਫਿਲਮਾਂ ਦੀ ਖੂਬਸੂਰਤ ਨਾਇਕਾ ਤੇ ਤ੍ਰਿਣਮੂਲ ਕਾਂਗਰਸ ਦੀ ਸੰਸਦ ਮੈਂਬਰ ਨੁਸਰਤ ਜਹਾਂ ਗਰਭਵਤੀ ਹੈ। ਉਸ ਦੇ ਇਕ ਕਰੀਬੀ ਜਾਣਕਾਰ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਉਸ ਦੇ ਜਾਣਕਾਰ ਨੇ ਦੱਸਿਆ ਕਿ ਨੁਸਰਤ ਜਹਾਂ ਗਰਭਵਤੀ ਹੈ ਤੇ ਮਾਂ ਬਣਨ ਦੀਆਂ ਤਿਆਰੀਆਂ ਕਰ ਰਹੀ ਹੈ। ਨੁਸਰਤ ਜਹਾਂ ਬਹੁਤ ਮਸ਼ਹੂਰ ਹਸਤੀ ਹੈ।...
ਚੰਡੀਗੜ੍ਹ | ਪੰਜਾਬ 'ਚ ਮੌਸਮ ਦਾ ਮਿਜਾਜ਼ ਫਿਰ ਤੋਂ ਬਦਲੇਗਾ। ਸੂਬੇ ਵਿੱਚ ਬੱਦਲ ਛਾਏ ਰਹਿਣ ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ ਚੰਡੀਗੜ੍ਹ ਮੁਤਾਬਕ 27 ਅਗਸਤ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਅੰਮ੍ਰਿਤਸਰ, ਬਠਿੰਡਾ, ਅਨੰਦਪੁਰ ਸਾਹਿਬ ਤੇ ਜਲੰਧਰ ਨੂੰ ਛੱਡ ਕੇ ਬਾਕੀ ਸਾਰੇ ਜ਼ਿਲ੍ਹਿਆਂ...
ਡੇਰਾਬੱਸੀ | ਪਿੰਡ ਸੈਦਪੁਰਾ 'ਚ ਇਕ ਮਾਸੂਮ ਬੱਚੀ ਦੀ ਪਾਣੀ ਨਾਲ ਭਰੀ ਬਾਲਟੀ 'ਚ ਡੁੱਬਣ ਨਾਲ ਮੌਤ ਹੋ ਗਈ। ਘਟਨਾ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੈ। ਮ੍ਰਿਤਕ ਮਾਸੂਮ ਬੱਚੀ ਦੀ ਪਛਾਣ ਇਕ ਸਾਲ ਦੀ ਅਨੁਸ਼ਕਾ ਬੇਟੀ ਸੀਲੂ ਵਾਸੀ ਡੇਰਾਬੱਸੀ ਵਜੋਂ ਹੋਈ। ਬੱਚੀ ਦੇ ਪਿਤਾ ਨੇ ਦੱਸਿਆ ਕਿ ਉਹ ਇਥੇ ਕਿਰਾਏ ਦੇ ਮਕਾਨ 'ਚ ਰਹਿ ਰਹੇ ਹਨ। ਉਸ...
ਕਾਬੁਲ | ਜਦੋਂ ਤੋਂ ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਰਾਜ ਆਇਆ ਹੈ, ਉਦੋਂ ਤੋਂ ਹਰ ਦਿਨ ਬਹੁਤ ਸਾਰੇ ਭਾਈਚਾਰਿਆਂ ਲਈ ਚਿੰਤਾਵਾਂ ਅਤੇ ਚੁਣੌਤੀਆਂ ਵੱਧ ਗਈਆਂ ਹਨ। ਔਰਤਾਂ ਵਿੱਚ ਡਰ ਦਾ ਮਾਹੌਲ ਹੈ। LGBTQ ਭਾਈਚਾਰੇ ਦੇ ਲੋਕ ਵੀ ਡਰੇ ਹੋਏ ਹਨ। ਇਸ ਭਾਈਚਾਰੇ ਤੋਂ ਆਉਣ ਵਾਲੇ ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਜੇ ਤਾਲਿਬਾਨ ਨੂੰ ਉਨ੍ਹਾਂ ਦੀ sexuality ਬਾਰੇ ਪਤਾ ਲੱਗ...
ਬਟਾਲਾ/ਗੁਰਦਾਸਪੁਰ (ਜਸਵਿੰਦਰ ਬੇਦੀ) | ਬਟਾਲਾ ਦੇ ਬੇੜੀਆਂ ਮੁਹੱਲੇ ਵਿਚ ਬੀਤੇ ਦਿਨੀਂ ਦਿਨ-ਦਿਹਾੜੇ ਅਣਪਛਾਤਿਆਂ ਵੱਲੋਂ ਘਰ 'ਚ ਵੜ ਕੇ ਪ੍ਰਵੇਸ਼ ਕੁਮਾਰੀ ਨਾਂ ਦੀ ਔਰਤ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ 24 ਘੰਟਿਆਂ ਵਿੱਚ ਕਤਲ ਦੀ ਗੁੱਥੀ ਸੁਲਝਾਉਂਦਿਆਂ 2 ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਹੱਤਿਆ ਦਾ ਕਾਰਨ ਲੁੱਟ ਦੱਸਿਆ ਹੈ। ਬਟਾਲਾ ਦੀ ਇਕ ਕੋਲਡਡ੍ਰਿੰਕ...
ਜਲੰਧਰ | ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਅੱਜ ਜਲੰਧਰ ਪੁੱਜੇ, ਜਿਥੇ ਉਨ੍ਹਾਂ ਪਾਰਟੀ ਵਰਕਰਾਂ ਨਾਲ 2022 ਦੀਆਂ ਚੋਣਾਂ ਨੂੰ ਲੈ ਕੇ ਅਹਿਮ ਮੀਟਿੰਗ ਕੀਤੀ। ਇਸ ਦੌਰਾਨ ਕਿਸਾਨਾਂ ਵੱਲੋਂ ਭਾਰੀ ਇਕੱਠ ਕਰਕੇ ਅਸ਼ਵਨੀ ਸ਼ਰਮਾ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਉਨ੍ਹਾਂ ਦਾ ਵਿਰੋਧ ਕੀਤਾ ਗਿਆ। ਕਿਸਾਨਾਂ ਦੇ ਦਿੱਲੀ ਮੋਰਚੇ ਬਾਰੇ ਗੱਲ ਕਰਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਰਕਾਰ ਕਿਸਾਨਾਂ...
ਹੁਸ਼ਿਆਰਪੁਰ (ਅਮਰੀਕ ਕੁਮਾਰ) | ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ 'ਚ ਦਹਿਸ਼ਤ ਵਾਲਾ ਮਾਹੌਲ ਪਾਇਆ ਜਾ ਰਿਹਾ ਹੈ। ਅਜਿਹੇ 'ਚ ਵੱਖ-ਵੱਖ ਦੇਸ਼ਾਂ ਤੋਂ ਅਫਗਾਨਿਸਤਾਨ ਕੰਮ ਕਰਨ ਗਏ ਵਿਅਕਤੀਆਂ ਨੂੰ ਸਬੰਧਿਤ ਦੇਸ਼ ਦੀਆਂ ਸਰਕਾਰਾਂ ਵੱਲੋਂ ਵਾਪਸ ਲਿਆਉਣ 'ਚ ਕੋਈ ਕਸਰ ਨਹੀਂ ਛੱਡੀ ਜਾ ਰਹੀ। ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਅਧੀਨ ਆਉਂਦੇ ਪਿੰਡ ਸ਼ਾਬੂਦੀਨ ਦਾ ਰਹਿਣ ਵਾਲਾ ਨੌਜਵਾਨ ਕੁਲਦੀਪ ਸਿੰਘ ਜੋ ਕਿ ਅਫਗਾਨਿਸਤਾਨ...
- Advertisement -

MOST POPULAR