ਕ੍ਰਾਇਮ ਅਤੇ ਨਸ਼ਾ
ਜਲੰਧਰ : ਖਾਂਬਰਾ ‘ਚ ਖੂਨ ਨਾਲ ਲਥਪਥ ਮਿਲੀ ਨੌਜਵਾਨ ਦੀ ਲਾਸ਼, ਗੋਲੀ ਮਾਰ ਕੇ ਕਤਲ ਦਾ ਸ਼ੱਕ
Admin - 0
ਜਲੰਧਰ | ਨਕੋਦਰ ਰੋਡ 'ਤੇ ਖਾਂਬਰਾ ਦੇ ਇਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ, ਜਿਸ ਦੀ ਲਾਸ਼ ਧਰਮਪੁਰਾ 'ਚ ਮੰਗਲਵਾਰ ਬਾਅਦ ਦੁਪਹਿਰ ਸ਼ੱਕੀ ਹਾਲਾਤ 'ਚ ਸੜਕ ਕਿਨਾਰੇ ਖੂਨ ਨਾਲ ਲਥਪਥ ਮਿਲੀ।
ਮ੍ਰਿਤਕ ਦੀ ਪਛਾਣ ਹੰਸਰਾਜ ਕਾਕੂ (32) ਵਾਸੀ ਖਾਂਬਰਾ ਵਜੋਂ ਹੋਈ ਹੈ। ਮ੍ਰਿਤਕ ਸੋਫੇ ਬਣਾਉਣ ਦਾ ਕੰਮ ਕਰਦਾ ਸੀ ਤੇ ਮੰਗਲਵਾਰ ਸਵੇਰੇ ਆਪਣੇ ਕਿਸੇ ਦੋਸਤ ਦੇ ਨਾਲ ਘਰੋਂ ਬਾਹਰ ਨਿਕਲਿਆ...
ਐਸਏਐਸ ਨਗਰ/ਮੋਹਾਲੀ
‘ਯਾਰ ਅਣਮੁੱਲੇ ਰਿਟਰਨਜ਼’ 10 ਸਤੰਬਰ ਨੂੰ ਹੋਵੇਗੀ ਰਿਲੀਜ਼, ਪੜ੍ਹੋ ਫਿਲਮ ਬਾਰੇ ਕੀ ਕਿਹਾ ਪ੍ਰਮੁੱਖ ਕਲਾਕਾਰਾਂ ਨੇ
Admin - 0
ਚੰਡੀਗੜ੍ਹ | ਸ਼੍ਰੀ ਫਿਲਮਜ਼, ਜਰਨੈਲ ਘੁਮਾਣ ਤੇ ਆਦਮਿਆ ਸਿੰਘ ਬੱਤਰਾ ਸ਼ੋਅਬਿਜ਼ 'ਦੇਸੀ ਰਿਕਾਰਡ' ਨਾਲ ਮਿਲ ਕੇ ਆਪਣੀ ਆਉਣ ਵਾਲੀ ਪੰਜਾਬੀ ਫਿਲਮ 'ਯਾਰ ਅਣਮੁੱਲੇ ਰਿਟਰਨਜ਼' 10 ਸਤੰਬਰ ਨੂੰ ਰਿਲੀਜ਼ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।
ਫਿਲਮ ਦਾ ਨਿਰਮਾਣ ਆਦਮਿਆ ਸਿੰਘ, ਅਮਨਦੀਪ ਸਿਹਾਗ, ਮਿੱਠੂ ਝਾਜੜਾ, ਡਾ. ਵਰੁਣ ਮਲਿਕ ਅਤੇ ਪੰਕਜ ਢਾਕਾ ਕਰ ਰਹੇ ਹਨ। ਸਕਰੀਨਪਲੇ, ਕਹਾਣੀ ਅਤੇ ਸੰਵਾਦ ਗੁਰਜਿੰਦ ਮਾਨ ਦੁਆਰਾ ਲਿਖੇ...
ਕ੍ਰਾਇਮ ਅਤੇ ਨਸ਼ਾ
ਔਰਤ ਨੇ ਇਸ਼ਾਰਾ ਕਰਕੇ ਮੋਟਰਸਾਈਕਲ ਰੁਕਵਾਇਆ, ਬਦਮਾਸ਼ਾਂ ਨੇ ਪੇਂਟਰ ‘ਤੇ ਕੀਤਾ ਤਲਵਾਰਾਂ ਨਾਲ ਕਾਤਲਾਨਾ ਹਮਲਾ
Admin - 0
ਜਲੰਧਰ | ਕਾਲਾ ਸੰਘਿਆ ਰੋਡ 'ਤੇ ਗੁਰੂ ਨਾਨਕ ਕਾਲੋਨੀ ਦਾਨਿਸ਼ਮੰਦਾਂ 'ਚ ਕੁਝ ਹਥਿਆਰਬੰਦ ਲੋਕਾਂ ਨੇ ਇਕ ਪੇਂਟਰ ਨੂੰ ਤਲਵਾਰਾਂ ਨਾਲ ਕੱਟ-ਵੱਢ ਕੇ ਜ਼ਖਮੀ ਕਰ ਦਿੱਤਾ, ਜਿਸ ਨੂੰ ਗੰਭੀਰ ਹਾਲਤ 'ਚ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਜੌਵਾਦ ਅਲੀ ਨੇ ਦੱਸਿਆ ਕਿ ਉਹ ਘਰੋਂ ਕੰਮ 'ਤੇ ਜਾ ਰਿਹਾ ਸੀ ਕਿ ਗੁਰੂ ਨਾਨਕ ਕਾਲੋਨੀ 'ਚ ਇਕ ਔਰਤ ਨੇ ਮੋਟਰਸਾਈਕਲ ਰੋਕਣ ਦਾ ਇਸ਼ਾਰਾ...
ਜਲੰਧਰ | ਸ੍ਰੀ ਸਿੱਧ ਬਾਬਾ ਸੋਢਲ ਮੇਲਾ 19 ਸਤੰਬਰ ਨੂੰ ਮਨਾਇਆ ਜਾਏਗਾ। ਸ੍ਰੀ ਸਿੱਧ ਬਾਬਾ ਸੋਢਲ ਟਰੱਸਟ ਦੇ ਸਹਿਯੋਗ ਲਈ ਅਕਾਊਂਟ ਨੰਬਰ ਵੀ ਜਾਰੀ ਕਰ ਦਿੱਤੇ ਗਏ ਹਨ। ਕੁਝ ਸੰਸਥਾਵਾਂ ਬਾਬਾ ਸੋਢਲ ਦੇ ਨਾਂ 'ਤੇ ਸ਼ਹਿਰ ਵਿੱਚ ਵਸੂਲੀ ਕਰਨ ਲੱਗੀਆਂ ਹਨ।
ਮੇਲੇ ਨੂੰ ਲੈ ਕੇ ਟਰੱਸਟ ਦੇ ਲੋਕਾਂ ਨੂੰ ਸਚੇਤ ਹੋਣ ਲਈ ਕਿਹਾ ਗਿਆ ਹੈ। ਇਸ ਸੰਬੰਧ ਵਿੱਚ ਆਯੋਜਿਤ ਬੈਠਕ...
ਅੰਮ੍ਰਿਤਸਰ
ਜਨਮ ਅਸ਼ਟਮੀ ਮੌਕੇ ਵਾਰਦਾਤ ਨੂੰ ਦੇਣਾ ਸੀ ਅੰਜਾਮ, ਤਰਨਤਾਰਨ ‘ਚ 2 ਹੈਂਡ ਗ੍ਰਨੇਡ ਸਮੇਤ ਬਾਈਕ ਸਵਾਰ ਗ੍ਰਿਫ਼ਤਾਰ
Admin - 0
ਤਰਨਤਾਰਨ | ਪਿੰਡ ਕੱਕਾ ਕੰਡਿਆਲਾ ਨੇੜੇ ਰਾਤ ਸਮੇਂ ਪੁਲਿਸ ਨੇ ਬਾਈਕ ਸਵਾਰ ਨੂੰ 2 ਹੈਂਡ ਗ੍ਰਨੇਡ ਸਮੇਤ ਕਾਬੂ ਕੀਤਾ। ਜਾਣਕਾਰੀ ਮੁਤਾਬਕ ਜਨਮ ਅਸ਼ਟਮੀ ਮੌਕੇ ਇਹ ਆਰੋਪੀ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫ਼ਿਰਾਕ 'ਚ ਸੀ। ਆਰੋਪੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਪੁਲਿਸ ਵੱਲੋਂ ਜ਼ਿਲ੍ਹੇ ਭਰ 'ਚ ਚੌਕਸੀ ਵਧਾਈ ਗਈ ਸੀ। ਐੱਸਐੱਚਓ ਸਿਟੀ ਇੰਸਪੈਕਟਰ ਜਸਵੰਤ...
ਚੰਡੀਗੜ੍ਹ | ਮਨੀਮਾਜਰਾ ਦੇ ਮੋਰੀ ਗੇਟ ਦੇ ਕੋਲ ਚਾਹ ਅਤੇ ਪਰੌਂਠੇ ਵੇਚਣ ਵਾਲੇ 70 ਸਾਲਾ ਵਿਅਕਤੀ ਨੂੰ ਪੁਲਿਸ ਨੇ ਨਾਬਾਲਗਾ ਨਾਲ ਬਲਾਤਕਾਰ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ। ਮਨੀਮਾਜਰਾ ਪੁਲਿਸ ਨੇ ਮੁਲਜ਼ਮ ਨੂੰ ਐਤਵਾਰ ਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ, ਜਿੱਥੋਂ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਚੰਡੀਗੜ੍ਹ ਚਾਈਲਡ ਹੈਲਪਲਾਈਨ ਟੀਮ ਨੇ ਮਾਮਲੇ...
ਸਮਰਾਲਾ | 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਤਿਹਾਸਕ ਸ਼ਹਿਰ ਮਾਛੀਵਾੜਾ ਦਾ ਦੌਰਾ ਕੀਤਾ, ਜਿਥੇ ਉਨ੍ਹਾਂ ਸਮਰਾਲਾ ਇਲਾਕੇ ਦੇ ਪਰਮਜੀਤ ਸਿੰਘ ਢਿੱਲੋਂ ਨੂੰ ਉਮੀਦਵਾਰ ਐਲਾਨਿਆ।
ਸੋਮਵਾਰ ਸਵੇਰੇ 11 ਵਜੇ ਸੁਖਬੀਰ ਬਾਦਲ ਇਤਿਹਾਸਕ ਗੁਰਦੁਆਰਾ ਸ੍ਰੀ ਚਰਨ ਕੰਵਲ ਸਾਹਿਬ ਪਹੁੰਚੇ, ਜਿਥੇ ਉਨ੍ਹਾਂ ਦਾ ਸਵਾਗਤ ਇਲਾਕੇ ਦੇ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ, ਜਥੇਦਾਰ ਸੰਤਾ...
ਅੰਮ੍ਰਿਤਸਰ | ਪੁਲਿਸ ਥਾਣਾ ਕੱਥੂਨੰਗਲ ਅਧੀਨ ਆਉਂਦੇ ਇਤਿਹਾਸਕ ਕਸਬਾ ਚਵਿੰਡਾ ਦੇਵੀ ’ਚ ਦਿਓਰ-ਭਰਜਾਈ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ।
ਜਾਣਕਾਰੀ ਅਨੁਸਾਰ ਨੌਜਵਾਨ ਜੀਵਨ ਸਿੰਘ ਤੇ ਉਸ ਦੀ ਭਰਜਾਈ ਕੰਵਲਜੀਤ ਕੌਰ ਵਾਸੀ ਚਵਿੰਡਾ ਦੇਵੀ ਨੇ ਕਸਬਾ ਕੱਥੂਨੰਗਲ ਵਿੱਚ ਆ ਕੇ ਜ਼ਹਿਰੀਲੀ ਚੀਜ਼ ਖਾ ਕੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰ ਦਿੱਤਾ ਕਿ ਉਨ੍ਹਾਂ ਨੇ ਕੋਈ ਜ਼ਹਿਰੀਲੀ ਚੀਜ਼ ਖਾ ਲਈ...
ਹੁਸ਼ਿਆਰਪੁਰ
ਹੁਣ ਪੁਲਿਸ ਮਹਿਕਮੇ ‘ਚ ਨਹੀਂ ਚੱਲੇਗਾ Hair Style, ਮਹਿਲਾ ਪੁਲਿਸ ਮੁਲਾਜ਼ਮਾਂ ਲਈ ਹੁਸ਼ਿਆਰਪੁਰ ਦੀ SSP ਦਾ ਫਰਮਾਨ- ‘ਸਿੰਪਲ ਹੇਅਰ ਸਟਾਈਲ ਬਣਾ ਕੇ ਆਓ, ਨਹੀਂ ਤਾਂ ਹੋਵੇਗੀ ਕਾਰਵਾਈ
Admin - 0
ਹੁਸ਼ਿਆਰਪੁਰ | ਪੁਲਿਸ 'ਚ ਤਾਇਨਾਤ ਮਹਿਲਾ ਮੁਲਾਜ਼ਮਾਂ ਨੂੰ ਹੁਣ ਹੇਅਰ ਸਟਾਈਲ ਬਣਾਉਣ ਦੀ ਮਨਜ਼ੂਰੀ ਨਹੀਂ ਹੋਵੇਗੀ। ਇਸ ਸੰਬੰਧੀ ਇਕ ਆਦੇਸ਼ ਪੱਤਰ 'ਚ ਐੱਸਐੱਸਪੀ ਅਮਨੀਤ ਕੌਂਡਲ ਨੇ ਜ਼ਿਲ੍ਹੇ 'ਚ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਹੁਕਮ ਜਾਰੀ ਕੀਤਾ ਹੈ।
ਪੱਤਰ 'ਚ ਕਿਹਾ ਗਿਆ ਹੈ ਕਿ ਮਹਿਲਾ ਪੁਲਿਸ ਮੁਲਾਜ਼ਮਾਂ ਨੂੰ ਵਰਦੀ ਦੇ ਡੈਕੋਰਮ ਨੂੰ ਧਿਆਨ ਵਿੱਚ ਰੱਖਦਿਆਂ ਵਾਲ਼ਾਂ ਦਾ ਜੂੜਾ ਬਣਾ ਕੇ ਹੀ ਡਿਊਟੀ...
ਕ੍ਰਾਇਮ ਅਤੇ ਨਸ਼ਾ
ਕਾਂਗਰਸੀ ਵਿਧਾਇਕ ਸੁਰਿੰਦਰ ਚੌਧਰੀ, ਪੁਲਿਸ ਅਫ਼ਸਰ ਪੁਸ਼ਪ ਬਾਲੀ ਤੋਂ ਦੁਖੀ ਹੋ ਕੇ Live ਜ਼ਹਿਰ ਪੀਣ ਵਾਲੇ ਧਰਮਵੀਰ ਧੰਮਾ ਦੀ ਮੌਤ, ਵੇਖੋ Video
Admin - 0
ਜਲੰਧਰ | ਲਾਂਬੜਾ ਦੇ ਗਊਸ਼ਾਲਾ ਸੰਚਾਲਕ ਧਰਮਵੀਰ ਧੰਮਾ ਦੀ ਮੰਗਲਵਾਰ ਸਵੇਰੇ ਨਿੱਜੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਦਰਅਸਲ ਧੰਮਾ ਨੇ ਸੋਮਵਾਰ ਸਵੇਰੇ ਫੇਸਬੁੱਕ ’ਤੇ ਲਾਈਵ ਹੋ ਕੇ ਜ਼ਹਿਰ ਨਿਗਲ ਲਿਆ ਸੀ।
ਲਾਈਵ ਹੋ ਕੇ ਖੁਦਕੁਸ਼ੀ ਕਰਨ ਲਈ ਜ਼ਹਿਰ ਪੀਣ ਤੋਂ ਪਹਿਲਾਂ ਉਸ ਨੇ ਹਲਕਾ ਵਿਧਾਇਕ ਤੇ ਸੀਏ ਸਟਾਫ ਜਲੰਧਰ ਦੇ ਇੰਚਾਰਜ ਸਮੇਤ ਕਈ ਕਾਂਗਰਸੀਆਂ ਨੂੰ ਆਪਣੀ ਮੌਤ ਲਈ...








































