Wednesday, September 23, 2026
Home Blog Page 1791
ਅੰਮ੍ਰਿਤਸਰ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਦੁਰਗਿਆਣਾ ਮੰਦਰ ਵਿਖੇ ਨਤਮਸਤਕ ਹੋਏ ਤੇ ਅਸ਼ੀਰਵਾਦ ਲਿਆ। ਇਸ ਦੌਰਾਨ ਉਨ੍ਹਾਂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਓਪੀ ਸੋਨੀ ਤੋਂ ਇਲਾਵਾ ਕਈ ਕੈਬਨਿਟ ਮੰਤਰੀ ਅਤੇ ਵਿਧਾਇਕ ਵੀ ਹਾਜ਼ਰ ਸਨ। ਮੁੱਖ ਮੰਤਰੀ ਨੇ ਪੰਜਾਬ ਦੇ ਸੁਨਹਿਰੇ ਭਵਿੱਖ ਤੇ...
ਜਲੰਧਰ | ਮਸ਼ਹੂਰ ਸਿੱਧ ਬਾਬਾ ਸੋਢਲ ਦਾ ਮੇਲਾ ਪੂਰੇ ਜੋਸ਼ ਨਾਲ ਚੱਲ ਰਿਹਾ ਹੈ। ਮੇਲੇ ਦੇ ਤੀਜੇ ਦਿਨ ਮੰਗਲਵਾਰ ਨੂੰ ਵੀ ਲੱਖਾਂ ਸ਼ਰਧਾਲੂਆਂ ਨੇ ਦਰਸ਼ਨ ਕੀਤੇ ਅਤੇ ਮੁਰਾਧਾਂ ਮੰਗੀਆਂ। ਵੀਡੀਓ ਰਾਹੀਂ ਤੁਸੀਂ ਘਰ ਬੈਠੇ ਕਰੋ ਸੋਢਲ ਮੇਲੇ ਦੇ ਦਰਸ਼ਨ... https://www.youtube.com/watch?v=XorMPUxBRoM
ਬਟਾਲਾ/ਗੁਰਦਾਸਪੁਰ (ਜਸਵਿੰਦਰ ਬੇਦੀ) | ਬਟਾਲਾ 'ਚ ਡੇਰਾ ਰੋਡ 'ਤੇ ਮੌਜੂਦ ਇਕ ਹੋਟਲ 'ਚ ਪੁਲਿਸ ਨੇ ਛਾਪੇਮਾਰੀ ਦੌਰਾਨ ਮੌਕੇ ਤੋਂ ਇਤਰਾਜ਼ਯੋਗ ਹਾਲਤ 'ਚ 8 ਜੋੜਿਆਂ ਨੂੰ ਫੜਿਆ। ਐੱਸਐੱਚਓ ਅਮਰੀਕ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਟਾਲਾ ਦੇ ਡੇਰਾ ਰੋਡ 'ਤੇ ਸਥਿਤ ਹੋਟਲ ਸਟਾਰ ਵਿੱਚ ਗਲਤ ਕੰਮ ਹੋ ਰਿਹਾ ਹੈ। ਪੁਲਿਸ ਨੇ ਸੂਚਨਾ ਦੇ ਅਧਾਰ 'ਤੇ ਜਦੋਂ ਉਕਤ ਹੋਟਲ 'ਚ ਰੇਡ...
ਸ੍ਰੀ ਅਨੰਦਪੁਰ ਸਾਹਿਬ (ਦਵਿੰਦਰਪਾਲ ਸਿੰਘ) | ਅੱਜ ਮਾਤਾ ਨੈਣਾ ਦੇਵੀ ਮੁੱਖ ਮਾਰਗ 'ਤੇ ਉਸ ਸਮੇਂ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ ਮਾਤਾ ਸ਼੍ਰੀ ਨੈਣਾ ਦੇਵੀ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਸ਼ਰਧਾਲੂਆਂ ਦੀ ਇਨੋਵਾ ਗੱਡੀ ਉਪਰ ਖਰਾਬ ਮੌਸਮ ਕਾਰਨ ਇਕ ਵੱਡਾ ਦਰੱਖਤ ਡਿੱਗ ਗਿਆ। ਜਾਣਕਾਰੀ ਅਨੁਸਾਰ ਲੁਧਿਆਣਾ ਦੇ ਰਹਿਣ ਵਾਲੇ ਇਕ ਪਰਿਵਾਰ ਨੇ ਦੱਸਿਆ ਕਿ ਉਹ ਸ਼੍ਰੀ ਨੈਣਾ ਦੇਵੀ...
ਮੁੰਬਈ | ਫਿਲਮ ਨਿਰਮਾਤਾ ਅਨੁਰਾਗ ਕਸ਼ਯਪ 'ਤੇ ਯੌਨ ਉਤਪੀੜਨ ਦਾ ਦੋਸ਼ ਲਗਾਉਣ ਤੋਂ ਬਾਅਦ ਸੁਰਖੀਆਂ ਬਣੀ ਅਦਾਕਾਰਾ ਪਾਇਲ ਘੋਸ਼ ਨੇ ਦਾਅਵਾ ਕੀਤਾ ਹੈ ਕਿ ਜਦੋਂ ਉਹ ਮੁੰਬਈ ਤੋਂ ਦਵਾਈਆਂ ਖਰੀਦ ਕੇ ਘਰ ਪਰਤ ਰਹੀ ਸੀ ਤਾਂ ਕੁਝ ਨਕਾਬਪੋਸ਼ਾਂ ਨੇ ਉਸ 'ਤੇ ਤੇਜ਼ਾਬ ਨਾਲ ਹਮਲਾ ਕਰ ਦਿੱਤਾ। ਇਕ ਨਿਊਜ਼ ਏਜੰਸੀ ਨੂੰ ਪਾਇਲ ਨੇ ਦੱਸਿਆ ਕਿ ਉਹ ਸਖਤ ਕਾਰਵਾਈ ਕਰੇਗੀ ਅਤੇ...
ਜਗਰਾਓਂ/ਲੁਧਿਆਣਾ | ਘਰੇਲੂ ਰੰਜਿਸ਼ ਕਾਰਨ ਇਕ ਔਰਤ ਨੇ ਖੌਫਨਾਕ ਕਦਮ ਚੁੱਕਦਿਆਂ ਮਾਮੂਲੀ ਲੜਾਈ ਤੋਂ ਬਾਅਦ ਆਪਣੀ ਦਰਾਣੀ ਦੇ ਘਰ ਨੂੰ ਅੱਗ ਲਗਾ ਦਿੱਤੀ। ਜਦੋਂ ਇਹ ਘਟਨਾ ਵਾਪਰੀ, ਉਦੋਂ ਦਰਾਣੀ ਜਗਰਾਓਂ ਦੇ ਮੁਹੱਲਾ ਅਜੀਤ ਨਗਰ 'ਚ ਪੇਕੇ ਗਈ ਹੋਈ ਸੀ। ਪੁਲਿਸ ਨੇ ਜਠਾਣੀ ਤੇ ਉਸ ਦੇ ਸਾਥੀ ਖਿਲਾਫ ਥਾਣਾ ਸਿੱਧਵਾਂ ਬੇਟ 'ਚ ਮੁਕੱਦਮਾ ਦਰਜ ਕਰ ਲਿਆ ਹੈ। ਸਬ-ਇੰਸਪੈਕਟਰ ਹਰਦੀਪ ਸਿੰਘ ਨੇ...
ਟੋਰਾਂਟੋ | ਕੈਨੇਡੀਅਨਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਸੋਮਵਾਰ ਚੋਣਾਂ ਵਿੱਚ ਲਗਾਤਾਰ ਤੀਜੀ ਵਾਰ ਜਿੱਤ ਦਿਵਾਈ ਪਰ ਉਨ੍ਹਾਂ ਦੀਆਂ ਬਹੁਤੀਆਂ ਸੀਟਾਂ 'ਤੇ ਵੱਡੀ ਜਿੱਤ ਦੀ ਉਮੀਦ ਪੂਰੀ ਨਹੀਂ ਹੋ ਸਕੀ। ਉਨ੍ਹਾਂ ਦੀ ਲਿਬਰਲ ਪਾਰਟੀ ਕੋਲ ਕੁਝ ਸੀਟਾਂ ਹੀ ਘੱਟ ਹੋਣਗੀਆਂ ਤੇ ਟਰੂਡੋ ਦਾ ਚੋਣਾਂ ਤੋਂ ਬਾਅਦ ਸੱਤਾ ’ਤੇ ਕਬਜ਼ਾ ਰਹੇਗਾ। ਲਿਬਰਲ ਪਾਰਟੀ 148 ਸੀਟਾਂ 'ਤੇ ਅੱਗੇ ਚੱਲ ਰਹੀ ਹੈ, ਜਦੋਂਕਿ ਕੰਜ਼ਰਵੇਟਿਵ...
ਜਲੰਧਰ | ਜਲੰਧਰ 'ਚ ਅੱਜ ਭਾਜਪਾ ਵਿਧਾਇਕ ਅਹੁਦੇ ਦੇ ਉਮੀਦਵਾਰ ਦੇ ਕਰੀਬੀ ਨੂੰ ਨਾਕੇ ਦੌਰਾਨ ਨਾਜਾਇਜ਼ ਸ਼ਰਾਬ ਦੇ ਆਰੋਪ 'ਚ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਮੁਤਾਬਕ ਭਾਜਪਾ ਨੇਤਾ ਤੇ ਵੈਸਟ ਇਲਾਕੇ ਦੇ ਵਿਧਾਇਕ ਅਹੁਦੇ ਦੇ ਉਮੀਦਵਾਰ ਦੇ ਕਰੀਬੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਕਾਬੂ ਕੀਤੇ ਗਏ ਆਰੋਪੀਆਂ ਦੀ ਪਛਾਣ ਰਾਕੇਸ਼ ਕੁਮਾਰ ਤੇ ਹਰਪ੍ਰੀਤ ਪਾਲ ਵਜੋਂ ਹੋਈ। (ਨੋਟ- ਜਲੰਧਰ ਦੀਆਂ ਖਬਰਾਂ ਦੇ...
ਚੰਡੀਗੜ੍ਹ | ਸਤੰਬਰ ਮਹੀਨੇ 'ਚ ਪੈ ਰਹੇ ਮੀਂਹ ਨਾਲ ਜਿਥੇ ਇਕ ਪਾਸੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ, ਉਥੇ ਇਹ ਬਾਰਿਸ਼ ਨੁਕਸਾਨ ਵੀ ਪਹੁੰਚਾ ਰਹੀ ਹੈ। ਸੋਮਵਾਰ ਨੂੰ ਹੋਈ ਬਾਰਿਸ਼ ਦੌਰਾਨ ਟਰਾਈਸਿਟੀ 'ਚ 3 ਵੱਡੇ ਹਾਦਸੇ ਵਪਰੇ, ਜਿਨ੍ਹਾਂ 'ਚ 2 ਜ਼ਿੰਦਗੀਆਂ ਖ਼ਤਮ ਹੋ ਗਈਆਂ। ਚੰਡੀਗੜ੍ਹ ਦੇ ਮਨੀਮਾਜਰਾ 'ਚ ਬਿਜਲੀ ਡਿੱਗਣ ਨਾਲ 19 ਸਾਲ ਦੇ ਨੌਜਵਾਨ ਦੀ ਮੌਤ ਹੋ...
ਨਵਾਂਸ਼ਹਿਰ | ਤੜਕਸਾਰ ਨਵਾਂਸ਼ਹਿਰ ਵਿਖੇ ਗੈਸ ਸਿਲੰਡਰ ਲੀਕ ਹੋਣ ਕਾਰਨ ਹੋਏ ਬਲਾਸਟ ਨਾਲ ਪੂਰਾ ਮੁਹੱਲਾ ਕੰਬ ਗਿਆ। ਜਾਣਕਾਰੀ ਅਨੁਸਾਰ ਸਵੇਰੇ ਲਗਭਗ 4 ਵਜੇ ਦੇ ਕਰੀਬ ਰਾਜਾ ਮੁਹੱਲਾ ਦੇ ਇਕ ਘਰ 'ਚ ਜ਼ਬਰਦਸਤ ਧਮਾਕਾ ਹੋਇਆ, ਜਿਸ ਨਾਲ ਪੂਰੇ ਮੁਹੱਲੇ 'ਚ ਦਹਿਸ਼ਤ ਫੈਲ ਗਈ। ਪਰਿਵਾਰ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਇਹ ਕੀ ਹੋਇਆ। ਘਰ ਦੀ ਹਾਲਤ ਦੇਖ ਕੇ...
- Advertisement -

MOST POPULAR