Home Blog Page 1787
ਚੰਡੀਗੜ੍ਹ | ਆਮ ਆਦਮੀ ਪਾਰਟੀ ਪੰਜਾਬ ਦੇ ਮਹਿਲਾ ਵਿੰਗ ਦੀਆਂ ਵਰਕਰਾਂ ਨੇ ਔਰਤਾਂ ਅਤੇ ਕਿਸਾਨਾਂ ਖਿਲਾਫ ਭਾਜਪਾ ਆਗੂਆਂ ਵੱਲੋਂ ਭੱਦੀ ਸ਼ਬਦਾਵਲੀ ਬੋਲਣ ਤੇ ਹਮਲੇ ਕਰਨ ਦੇ ਵਿਰੋਧ ਵਿਚ ਚੰਡੀਗੜ੍ਹ ਸਥਿਤ ਭਾਜਪਾ ਦੇ ਸੂਬਾਈ ਦਫਤਰ ਦਾ ਘਿਰਾਓ ਕੀਤਾ। ਮਹਿਲਾ ਵਰਕਰਾਂ ਨੇ ਨਰਿੰਦਰ ਮੋਦੀ, ਅਮਿਤ ਸ਼ਾਹ, ਮਨੋਹਰ ਲਾਲ ਖੱਟਰ ਤੇ ਭਾਜਪਾ ਖਿਲਾਫ ਨਾਅਰੇਬਾਜ਼ੀ ਕੀਤੀ। ਭਾਜਪਾ ਦਫਤਰ ਵੱਲ ਜਾ ਰਹੀਆਂ ਆਪ ਵਰਕਰਾਂ ਨੂੰ...
ਜਲੰਧਰ/ਨਕੋਦਰ | ਪੰਜਾਬੀ ਗਾਇਕ ਗੁਰਦਾਸ ਮਾਨ ਦਾ ਵਿਵਾਦ ਦਿਨੋ-ਦਿਨ ਵੱਧਦਾ ਜਾ ਰਿਹਾ ਹੈ। ਹੁਣ ਗੁਰਦਾਸ ਮਾਨ ਦੇ ਸਮਰਥਕ ਵੀ ਉਨ੍ਹਾਂ ਦੇ ਹੱਕ 'ਚ ਉਤਰ ਆਏ ਹਨ। ਉਨ੍ਹਾਂ ਮੰਗ ਕੀਤੀ ਕਿ ਸਿੱਖ ਆਗੂ ਪਰਮਜੀਤ ਸਿੰਘ ਅਕਾਲੀ, ਜਿਨ੍ਹਾਂ ਨੇ ਗੁਰਦਾਸ ਮਾਨ ਵਿਰੁੱਧ ਕੇਸ ਦਰਜ ਕਰਵਾਇਆ ਸੀ, ਦੇ ਖਿਲਾਫ ਵੀ ਕੇਸ ਦਰਜ ਕੀਤਾ ਜਾਵੇ। ਗੁਰਦਾਸ ਮਾਨ ਦੇ ਸਮਰਥਕਾਂ ਨੇ DSP ਨੂੰ ਸੌਂਪੀ ਸ਼ਿਕਾਇਤ ਉਨ੍ਹਾਂ...
ਸ੍ਰੀ ਅਨੰਦਪੁਰ ਸਾਹਿਬ (ਦਵਿੰਦਰਪਾਲ ਸਿੰਘ/ਅੰਕੁਸ਼) | ਸ੍ਰੀ ਅਨੰਦਪੁਰ ਸਾਹਿਬ ਨਾਲ ਲੱਗਦੇ ਪਿੰਡ ਮਾਂਗੇਵਾਲ ਵਿਖੇ ਟੈਂਪੂ ਅਤੇ ਐਕਟਿਵਾ ਵਿਚਾਲੇ ਭਿਆਨਕ ਟੱਕਰ ਹੋ ਗਈ। ਥਾਣਾ ਮੁਖੀ ਰੁਪਿੰਦਰ ਸਿੰਘ ਨੇ ਦੱਸਿਆ ਕਿ ਜਸ਼ਨਪ੍ਰੀਤ ਸਿੰਘ ਪੁੱਤਰ ਬਸਾਖਾ ਸਿੰਘ ਅਤੇ ਵਿਕਰਾਂਤ ਪੁੱਤਰ ਦੇਵਕੀ ਨੰਦਨ ਪਿੰਡ ਜਿੰਦਵੜੀ ਜੋ ਐਕਟਿਵਾ ਨੰਬਰ PB-74B-7967 'ਤੇ ਅਨੰਦਪੁਰ ਸਾਹਿਬ ਤੋਂ ਪਿੰਡ ਜਾ ਰਹੇ ਸਨ ਤਾਂ ਪਿੰਡ ਮਾਂਗੇਵਾਲ ਨੇੜੇ ਨੰਗਲ ਵੱਲੋਂ...
ਜਲੰਧਰ (ਨਰਿੰਦਰ ਕੁਮਾਰ ਚੂਹੜ) | ਪੰਜਾਬ ਸਰਕਾਰ ਨੇ ਪਟਿਆਲਾ ਤੋਂ ਚੰਦਰੇਸ਼ਵਰ ਸਿੰਘ ਚੈਰੀ ਮੋਹੀ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦਾ ਮੈਂਬਰ ਨਿਯੁਕਤ ਕੀਤਾ ਹੈ। 35 ਸਾਲਾ ਚੈਰੀ ਮੋਹੀ ਸ਼ੁਤਰਾਣਾ ਹਲਕੇ ਤੋਂ ਵਿਧਾਇਕ ਡਾ. ਸਤਵੰਤ ਸਿੰਘ ਮੋਹੀ ਦੇ ਪੁੱਤਰ ਹਨ ਤੇ ਉਹ ਮੌਜੂਦਾ ਖੇਡ ਮੰਤਰੀ ਰਾਣਾ ਗੁਰਮੀਤ ਸੋਢੀ ਦੇ ਖਾਸ ਮੰਨੇ ਜਾਂਦੇ ਹਨ। ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਨ ਉਪਰੰਤ ਚੈਰੀ...
ਜਲੰਧਰ | ਸ਼ਹਿਰ 'ਚ ਪਹਿਲੀ ਵਾਰ ਰੇਲਵੇ ਓਵਰਬ੍ਰਿਜ ਤੋੜਿਆ ਜਾ ਰਿਹਾ ਹੈ। ਨਵੇਂ ਫੋਰਲੇਨ ਪੁਲ ਬਣਾਉਣ ਦੇ ਲਈ PAP ਕੈਂਪਸ ਦੇ ਸਾਹਮਣੇ ਬਣੇ ਲੋਅ ਲੈਵਲ ਰੇਲਵੇ ਬ੍ਰਿਜ ਨੂੰ ਤੋੜੇ ਜਾਣ ਦੀ ਯੋਜਨਾ ਫਾਈਨਲ ਹੋ ਗਈ ਹੈ। ਜਲੰਧਰ ਤੋਂ ਜੰਮੂ ਜਾਣ ਵਾਲੀ ਰੇਲ ਲਾਈਨ 'ਤੇ 1970 'ਚ ਪੁਲ ਬਣਾਇਆ ਗਿਆ ਸੀ। ਸਾਲ 2010 'ਚ ਹਾਈਵੇ ਦੀ ਸਿਕਸ ਲੇਨਿੰਗ ਦਾ ਪ੍ਰਾਜੈਕਟ ਤਿਆਰ...
ਚੰਡੀਗੜ੍ਹ | ਹਰਿਆਣਾ 'ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉੱਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੌਰਾਨ 10 ਲੋਕ ਜ਼ਖਮੀ ਹੋਏ ਹਨ। ਇਹ ਘਟਨਾ ਉਦੋਂ ਵਾਪਰੀ, ਜਦੋਂ ਕਿਸਾਨ ਕਰਨਾਲ 'ਚ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਸਨ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਇਸ ਪ੍ਰੋਗਰਾਮ ਤੋਂ ਪਹਿਲਾਂ ਉੱਥੋਂ ਦੇ ਉਪ ਮੰਡਲ ਮੈਜਿਸਟਰੇਟ (SDM) ਨੇ ਆਦੇਸ਼ ਦਿੱਤਾ...
ਕਰਨਾਲ | ਕਰਨਾਲ ਵਿੱਚ ਸ਼ਨੀਵਾਰ ਨੂੰ ਕਿਸਾਨਾਂ 'ਤੇ ਹੋਏ ਲਾਠੀਚਾਰਜ ਮਗਰੋਂ ਹਰਿਆਣਾ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ 130 ਕਿਸਾਨਾਂ ਖਿਲਾਫ ਸੜਕ ਜਾਮ ਕਰਨ ਤੇ ਪਥਰਾਅ ਕਰਨ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਹੈ। ਇਸ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚਾ ਨੇ ਅੱਜ ਪੰਜਾਬ ਵਿੱਚ ਸੜਕਾਂ ਜਾਮ ਕੀਤੀਆਂ। ਇਸ ਦੇ ਨਾਲ ਹੀ ਨੂਹ ਵਿੱਚ ਮਹਾਪੰਚਾਇਤ ਵੀ ਸੱਦੀ ਗਈ...
ਜਲੰਧਰ (ਨਰਿੰਦਰ ਕੁਮਾਰ ਚੂਹੜ) | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਪਾਰਟੀ ਦੇ 3 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਸੁਖਬੀਰ ਸਿੰਘ ਬਾਦਲ ਵੱਲੋਂ 3 ਹੋਰ ਉਮੀਦਵਾਰਾਂ ਦਾ ਐਲਾਨ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਬਠਿੰਡਾ ਦਿਹਾਤੀ ਐੱਸ ਸੀ ਹਲਕੇ ਤੋਂ ਪ੍ਰਕਾਸ਼ ਸਿੰਘ ਭੱਟੀ ਅਤੇ...
ਚੰਡੀਗੜ੍ਹ | ਐਮੀ ਵਿਰਕ ਨੂੰ ਇਨ੍ਹੀਂ ਦਿਨੀਂ ਕੁਝ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਭ ਵਿਚਾਲੇ ਜਿਥੇ ਉਸ ਦਾ ਵਿਰੋਧ ਹੋ ਰਿਹਾ ਹੈ, ਉਥੇ ਕੁਝ ਲੋਕ ਐਮੀ ਦੇ ਹੱਕ 'ਚ ਵੀ ਆਏ ਹਨ। ਬੀਤੇ ਦਿਨੀਂ ਕਿਸਾਨ ਏਕਤਾ ਮੋਰਚਾ ਵੱਲੋਂ ਵੀ ਐਮੀ ਵਿਰਕ ਦਾ ਸਮਰਥਨ ਕੀਤਾ ਗਿਆ ਹੈ। ਐਮੀ ਦੇ ਬਿਆਨ ਨੂੰ ਦਰਸਾਉਂਦੀ ਇਕ ਤਸਵੀਰ ਸਾਂਝੀ ਕਰਦਿਆਂ...
ਲੁਧਿਆਣਾ | ਚੰਡੀਗੜ੍ਹ ਰੋਡ 'ਤੇ ਸਥਿਤ ਭਾਮੀਆਂ ਕਬੀਲੇ ਦੇ ਇਲਾਕੇ 'ਚ ਸ਼ਨੀਵਾਰ ਦੇਰ ਸ਼ਾਮ ਪਤੀ ਨੇ ਆਪਣੀ ਪਤਨੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ। ਪਤਨੀ ਵੱਲੋਂ ਰੌਲਾ ਪਾਉਣ 'ਤੇ ਆਰੋਪੀ ਪਤੀ ਮੌਕੇ ਤੋਂ ਭੱਜ ਗਿਆ। ਰੌਲਾ ਸੁਣ ਕੇ ਜ਼ਖਮੀ ਔਰਤ ਦੇ ਬੱਚੇ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਤੁਰੰਤ ਆਪਣੀ ਮਾਂ ਨੂੰ ਸਿਵਲ ਹਸਪਤਾਲ ਦਾਖਲ...
- Advertisement -

MOST POPULAR