Home Blog Page 1741
ਫਿਲੌਰ | ਪਖੰਡੀ ਬਾਬੇ ਦੇ ਦਰਬਾਰ 'ਚ ਬੱਚਿਆਂ ਦੇ ਚੰਗੇ ਭਵਿੱਖ ਤੇ ਕੰਮ ਬਾਰੇ ਪੁੱਛਣ ਗਈ ਔਰਤ ਨਾਲ ਬਾਬੇ ਤੇ ਉਸ ਦੇ 2 ਸਾਥੀਆਂ ਨੇ ਰੇਪ ਕਰ ਦਿੱਤਾ। ਇੰਨਾ ਹੀ ਨਹੀਂ, ਇਸ ਕਰਤੂਤ ਤੋਂ ਬਾਅਦ ਉਨ੍ਹਾਂ ਔਰਤ ਨੂੰ ਮੌਤ ਦੇ ਘਾਟ ਉਤਾਰ ਕੇ ਲਾਸ਼ ਨਹਿਰ 'ਚ ਸੁੱਟ ਦਿੱਤੀ। 6 ਦਿਨਾਂ ਬਾਅਦ ਜਦੋਂ ਬੱਚੇ ਆਪਣੀ ਲਾਪਤਾ ਮਾਂ ਬਾਰੇ ਬਾਬੇ ਤੋਂ...
ਨਵੀਂ ਦਿੱਲੀ | ਕਰਤਾਰਪੁਰ ਸਾਹਿਬ ਕੋਰੀਡੋਰ (ਲਾਂਘਾ) ਖੋਲ੍ਹੇ ਜਾਣ ਨੂੰ ਲੈ ਕੇ ਭਾਰਤ ਦਾ ਵੱਡਾ ਬਿਆਨ ਆਇਆ ਹੈ। ਭਾਰਤ ਸਰਕਾਰ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਨੂੰ ਲੈ ਕੇ ਸਪੱਸ਼ਟ ਕੀਤਾ ਗਿਆ ਹੈ ਕਿ ਅਜੇ ਇਸ ਨੂੰ ਨਹੀਂ ਖੋਲ੍ਹਿਆ ਜਾਵੇਗਾ। ਪਿਛਲੇ ਦਿਨਾਂ ਦੌਰਾਨ ਪੰਜਾਬ ਦੀਆਂ ਕਈ ਸਿਆਸੀ ਧਿਰਾਂ ਦੇ ਆਗੂਆਂ ਵੱਲੋਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਲਈ ਕੇਂਦਰ ਸਰਕਾਰ ਨੂੰ ਮੰਗ ਕੀਤੀ...
ਸੌਰਵ ਅਰੋੜਾ | ਜਲੰਧਰ ਲੁਧਿਆਣਾ ਦੀ ਰਹਿਣ ਵਾਲੀ ਸ਼੍ਰੀਮਤੀ ਰਜਨੀ ਬੈਕਟਰ ਨੂੰ ਰਾਸ਼ਟਰਪਤੀ ਨੇ ਪਦਮਸ਼੍ਰੀ ਐਵਾਰਡ ਨਾਲ ਨਿਵਾਜਿਆ ਹੈ। ਮਿਸੇਜ਼ ਬੈਕਟਰ ਨੇ ਘਰ ਦੇ ਵਿਹੜੇ ਤੋਂ ਆਪਣੇ ਬੇਕਿੰਗ ਦੇ ਸ਼ੌਕ ਦੀ ਸ਼ੁਰੂਆਤ ਕੀਤੀ ਤੇ ਇਸਨੂੰ 700 ਕਰੋੜ ਦੇ ਬਿਜ਼ਨੈੱਸ ਐਂਪਾਇਰ ਤਕ ਪਹੁੰਚਾਇਆ। ਰਜਨੀ ਬੈਕਟਰ ਨੂੰ ਅੱਜ ਲੋਕ ਮਿਸੇਜ਼ ਬੈਕਟਰ ਦੇ ਨਾਂ ਨਾਲ ਜਾਣਦੇ ਹਨ। ਉਨ੍ਹਾਂ ਦਾ ਜਨਮ ਕਰਾਚੀ ਵਿਚ ਹੋਇਆ।...
ਕਪੂਰਥਲਾ | ਆਰਸੀਐੱਫ ਕਮਿਊਨਿਟੀ ਹਾਲ 'ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਮੰਡਪ ਵਿੱਚ ਲਾੜਾ-ਲਾੜੀ ਨੇ ਫੇਰੇ ਲੈਣੇ ਸਨ। ਇਸ ਦੌਰਾਨ ਪਤਾ ਲੱਗਾ ਕਿ ਲਾੜਾ ਪਹਿਲਾਂ ਹੀ ਵਿਆਹਿਆ ਹੋਇਆ ਹੈ ਤੇ ਉਹ 4 ਬੱਚਿਆਂ ਦਾ ਪਿਓ ਹੈ। ਇਸ ਤੋਂ ਬਾਅਦ ਦੁਲਹਨ ਦੇ ਪੱਖ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਜਾਣਕਾਰੀ ਅਨੁਸਾਰ ਆਰਸੀਐੱਫ ਕਪੂਰਥਲਾ ਦੇ ਰਹਿਣ ਵਾਲੇ ਵਿਅਕਤੀ ਦੀ ਲੜਕੀ ਦਾ ਵਿਆਹ...
ਚੰਡੀਗੜ੍ਹ | ਅਕਾਲੀ ਦਲ ‘ਤੇ ਨਿਸ਼ਾਨਾ ਸੇਧਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਸੂਬਿਆਂ ਨੂੰ ਵਧੇਰੇ ਹੱਕ ਦੇਣ, ਚੰਡੀਗੜ੍ਹ ਨੂੰ ਪੰਜਾਬ ਹਵਾਲੇ ਕਰਨ ਤੋਂ ਇਲਾਵਾ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਵਰਗੇ ਪੰਜਾਬ ਦੇ ਅਹਿਮ ਮੁੱਦਿਆਂ ਨੂੰ ਹਮੇਸ਼ਾ ਸਿਆਸਤ ਦੇ ਸੌੜੇ ਨਜ਼ਰੀਏ ਤੋਂ ਦੇਖਿਆ ਹੈ। 15ਵੀਂ ਪੰਜਾਬ ਵਿਧਾਨ ਸਭਾ ਦੇ 16ਵੇਂ ਇਜਲਾਸ...
ਫਿਰੋਜ਼ਪੁਰ | ਗੁਰੂ ਹਰਸਾਏ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਰਦੇਵ ਸਿੰਘ ਨੋਨੀ ਮਾਨ 'ਤੇ ਪੁਲਿਸ ਨੇ ਪਰਚਾ ਦਰਜ ਕੀਤਾ ਹੈ। ਪੁਲਿਸ ਨੇ ਥਾਣਾ ਸਿਟੀ 'ਚ ਨੋਨੀ ਮਾਨ ਤੇ ਉਨ੍ਹਾਂ ਦੇ ਡਰਾਈਵਰ 'ਤੇ ਇਰਾਦਾ ਕਤਲ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਕਿਸਾਨ ਆਗੂ ਹਰਨੇਕ ਸਿੰਘ ਮਹਿਮਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਹੈ। ਜ਼ਿਕਰਯੋਗ...
ਚੰਡੀਗੜ੍ਹ | ਪੰਜਾਬ ਦੇ ਕਾਂਗਰਸ ਆਗੂ ਅਤੇ 2017 'ਚ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਕੇ ਵਿਧਾਇਕ ਬਣੇ ਸੁਖ਼ਪਾਲ ਸਿੰਘ ਖਹਿਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਤਾ ਲੱਗਾ ਹੈ ਕਿ ਭੁਲੱਥ ਤੋਂ ਵਿਧਾਇਕ ਬਣ ਕੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਹੇ ਅਤੇ ਕੁਝ ਹੀ ਦਿਨ ਪਹਿਲਾਂ ਪੰਜਾਬ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਉਨ੍ਹਾਂ ਦਾ ਵਿਧਾਇਕ...
ਲਖਨਊ | ਯੂਪੀ ਦੇ ਘੱਟ ਗਿਣਤੀ ਕਲਿਆਣ ਵਿਭਾਗ 'ਚ ਤਾਇਨਾਤ ਇੱਛਾਰਾਮ ਯਾਦਵ ਨੂੰ ਇਕ ਮਹਿਲਾ ਕੰਟਰੈਕਟ ਵਰਕਰ ਨਾਲ ਛੇੜਛਾੜ ਕਰਨਾ ਮਹਿੰਗਾ ਪੈ ਗਿਆ। ਛੇੜਛਾੜ ਤੋਂ ਤੰਗ ਆ ਕੇ ਮਹਿਲਾ ਕਰਮਚਾਰੀ ਨੇ ਸੈਕਟਰੀ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਵੀਡੀਓ ਵਾਇਰਲ ਹੁੰਦੇ ਹੀ ਪੁਲਿਸ ਨੇ ਉਸ ਨੂੰ ਛੇੜਛਾੜ ਤੇ ਜਿਣਸੀ ਸ਼ੋਸ਼ਣ ਦੇ ਦੋਸ਼ਾਂ 'ਚ 12 ਦਿਨਾਂ...
ਅੰਮ੍ਰਿਤਸਰ | ਸ਼ਹਿਰ ਦੇ ਪੌਸ਼ ਏਰੀਏ ਬਸੰਤ ਐਵੀਨਿਊ 'ਚ ਇਕ ਦੁਕਾਨ 'ਚ ਸਿਲੰਡਰ ਫਟਣ ਨਾਲ ਇਕ ਨੌਜਵਾਨ ਜ਼ਖਮੀ ਹੋ ਗਿਆ। ਮੌਕੇ 'ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਸਿਆਣਪ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ। ਫਾਇਰ ਬ੍ਰਿਗੇਡ ਨੇ 2 ਹੋਰ ਸਿਲੰਡਰ ਅੰਦਰੋਂ ਕੱਢੇ, ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ। ਅੱਗ ਇੰਨੀ ਭਿਆਨਕ ਸੀ ਇਕ 2 ਪਹੀਆ ਵਾਹਨ ਵੀ...
ਜੌਨਪੁਰ (ਉੱਤਰ ਪ੍ਰਦੇਸ਼) | ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲੇ 'ਚ ਸ਼੍ਰੀ ਕ੍ਰਿਸ਼ਨਾ ਨਗਰ ਰੇਲਵੇ ਸਟੇਸ਼ਨ ਨੇੜੇ ਵੀਰਵਾਰ ਸਵੇਰੇ ਇਕ ਵੱਡਾ ਹਾਦਸਾ ਵਾਪਰਿਆ। ਉਦਪੁਰ ਘਾਟਮਪੁਰ ਨੇੜੇ ਸੁਲਤਾਨਪੁਰ ਤੋਂ ਮੁਗਲਸਰਾਏ ਜਾ ਰਹੀ ਮਾਲ ਗੱਡੀ ਦੀਆਂ 21 ਬੋਗੀਆਂ ਪਲਟ ਗਈਆਂ, ਜਿਸ ਕਾਰਨ ਜੌਨਪੁਰ-ਵਾਰਾਨਸੀ ਰੇਲ ਮਾਰਗ ਬੰਦ ਹੋ ਗਿਆ। ਰੂਟ ਦੀਆਂ ਗੱਡੀਆਂ ਵੱਖ-ਵੱਖ ਥਾਵਾਂ 'ਤੇ ਖੜ੍ਹੀਆਂ ਕੀਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਮਾਲ ਗੱਡੀ ਮੁਗਲਸਰਾਏ...
- Advertisement -

MOST POPULAR