ਕ੍ਰਾਇਮ ਅਤੇ ਨਸ਼ਾ
ਰਿਕਸ਼ਾ ਸਵਾਰ ਔਰਤ ਤੋਂ ਪਰਸ ਖੋਹ ਕੇ ਭੱਜ ਰਿਹਾ ਲੁਟੇਰਾ ਲੋਕਾਂ ਨੇ ਫੜਿਆ, ਕੀਤਾ ਪੁਲਿਸ ਹਵਾਲੇ, ਰਿਕਸ਼ੇ ਤੋਂ ਡਿੱਗਣ ਨਾਲ ਔਰਤ ਜ਼ਖਮੀ
Admin - 0
ਜਲੰਧਰ (ਕਮਲ) | ਗੜ੍ਹਾ ਦੇ ਐੱਸਜੀਐੱਲ ਹਸਪਤਾਲ ਨੇੜੇ ਬੀਤੀ ਰਾਤ ਇਕ ਔਰਤ ਜੋ ਬਾਜ਼ਾਰ ਤੋਂ ਆਪਣੇ ਘਰ ਰਿਕਸ਼ਾ 'ਤੇ ਜਾ ਰਹੀ ਸੀ ਕਿ ਪਿੱਛੋਂ ਇਕ ਬਿਨਾਂ ਨੰਬਰ ਪਲੇਟ ਬਾਈਕ ਸਵਾਰ ਨੇ ਉਸ ਤੋਂ ਪਰਸ ਖੋਹ ਲਿਆ, ਜਿਸ 'ਤੇ ਔਰਤ ਰਿਕਸ਼ੇ ਤੋਂ ਡਿੱਗ ਗਈ ਅਤੇ ਉਸ ਦੇ ਸਿਰ 'ਚ ਸੱਟ ਵੀ ਲੱਗੀ।
ਥੋੜ੍ਹਾ ਅੱਗੇ ਜਾ ਕੇ ਲੋਕਾਂ ਦੀ ਮਦਦ ਨਾਲ ਉਸ...
ਹੈਲਥ ਐਂਡ ਫਿਟਨੈਸ
ਬਟਾਲਾ : ਪ੍ਰਾਈਵੇਟ ਹਸਪਤਾਲ ‘ਚੋਂ ਨਵਜੰਮੇ ਬੱਚੇ ਨੂੰ ਚੁੱਕ ਕੇ ਫਰਾਰ 2 ਔਰਤਾਂ, ਘਟਨਾ CCTV ‘ਚ ਕੈਦ, ਹਸਪਤਾਲ ਪ੍ਰਸ਼ਾਸਨ ਨੇ ਜ਼ਿੰਮੇਵਾਰੀ ਤੋਂ ਝਾੜਿਆ ਪੱਲਾ
Admin - 0
ਬਟਾਲਾ/ਗੁਰਦਾਸਪੁਰ (ਜਸਵਿੰਦਰ ਬੇਦੀ) | ਬਟਾਲਾ ਦੇ ਗੁਰਦਾਸਪੁਰ ਰੋਡ 'ਤੇ ਉਸ ਵੇਲੇ ਸਨਸਨੀ ਫੈਲ ਗਈ, ਜਦੋਂ 2 ਔਰਤਾਂ 3 ਦਿਨ ਦੇ ਇਕ ਨਵਜੰਮੇ ਬੱਚੇ ਨੂੰ ਚੁੱਕ ਕੇ ਫਰਾਰ ਹੋ ਗਈਆਂ। ਔਰਤਾਂ ਵੱਲੋਂ ਚੁੱਕਿਆ ਗਿਆ ਬੱਚਾ ਮੁੰਡਾ ਦੱਸਿਆ ਗਿਆ ਹੈ।
ਕੁਝ ਦਿਨ ਪਹਿਲਾਂ ਗੁਰਦਾਸਪੁਰ ਰੋਡ 'ਤੇ ਸਥਿਤ ਇਕ ਪ੍ਰਾਈਵੇਟ ਅਕਾਲ ਹਸਪਤਾਲ 'ਚ ਚੀਮਾ ਖੁੱਡੀ ਦੀ ਰਹਿਣ ਵਾਲੀ ਗੋਗੀ ਨਾਂ ਦੀ ਔਰਤ ਦਾ...
ਕ੍ਰਾਇਮ ਅਤੇ ਨਸ਼ਾ
ਜਲੰਧਰ : SAI Overseas ਦੇ ਦਫਤਰ ਤੇ ਮਾਲਕ ਦੇ ਘਰ ਇਨਕਮ ਟੈਕਸ ਦੀ ਛਾਪੇਮਾਰੀ, J&K ਦੀ ਪੁਲਿਸ ਵੀ ਪਹੁੰਚੀ ਮੌਕੇ ‘ਤੇ
Admin - 0
ਜਲੰਧਰ | ਜਲੰਧਰ 'ਚ ਠੱਗ ਤੇ ਧੋਖੇਬਾਜ਼ ਟ੍ਰੈਵਲ ਏਜੰਟਾਂ ਖਿਲਾਫ ਪੁਲਿਸ ਸਮੇਤ ਕਈ ਸਰਕਾਰੀ ਏਜੰਸੀਆਂ ਛਾਪੇਮਾਰੀ ਕਰਦੀਆਂ ਰਹਿੰਦੀਆਂ ਹਨ ਪਰ ਉਨ੍ਹਾਂ ਦਾ ਕਾਰੋਬਾਰ ਨਿਰੰਤਰ ਜਾਰੀ ਹੈ।
ਅੱਜ ਸਵੇਰੇ ਇਨਕਮ ਟੈਕਸ ਵਿਭਾਗ ਨੇ ਜਲੰਧਰ ਦੇ ਬੱਸ ਸਟੈਂਡ ਨੇੜੇ ਸਹੋਤਾ ਕੰਪਲੈਕਸ 'ਚ ਸਥਿਤ SAI Overseas ਦੇ ਦਫਤਰ ਤੇ ਮਾਲਕ ਦੇ ਘਰ ਛਾਪੇਮਾਰੀ ਕੀਤੀ।
ਜਾਣਕਾਰੀ ਅਨੁਸਾਰ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਦੀ ਇਕ...
ਐਸਏਐਸ ਨਗਰ/ਮੋਹਾਲੀ
Breaking : ਰਣਜੀਤ ਸਿੰਘ ਕਤਲ ਮਾਮਲੇ ‘ਚ CBI ਦੀ ਵਿਸ਼ੇਸ਼ ਅਦਾਲਤ ਨੇ ਰਾਮ ਰਹੀਮ ਸਣੇ ਸਾਰੇ ਦੋਸ਼ੀਆਂ ਨੂੰ ਸੁਣਾਈ ਉਮਰਕੈਦ, 19 ਸਾਲ ਬਾਅਦ ਪੀੜਤ ਪਰਿਵਾਰ ਨੂੰ ਮਿਲਿਆ ਇਨਸਾਫ਼
Admin - 0
ਪੰਚਕੂਲਾ | ਡੇਰਾ ਸੱਚਾ ਸੌਦਾ ਦੇ ਸਾਬਕਾ ਪ੍ਰਬੰਧਕ ਰਣਜੀਤ ਸਿੰਘ ਦੀ ਹੱਤਿਆ ਦੇ 19 ਸਾਲ ਪੁਰਾਣੇ ਮਾਮਲੇ 'ਚ ਪੰਚਕੂਲਾ ਦੀ ਸੀਬੀਆਈ ਅਦਾਲਤ ਵੱਲੋਂ ਗੁਰਮੀਤ ਰਾਮ ਰਹੀਮ ਸਮੇਤ ਸਾਰੇ ਪੰਜਾਂ ਦੋਸ਼ੀਆਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ, ਨਾਲ ਹੀ ਰਾਮ ਰਹੀਮ ਨੂੰ 31 ਲੱਖ ਰੁਪਏ ਜੁਰਮਾਨਾ ਤੇ ਬਾਕੀਆਂ ਨੂੰ 50-50 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਗਿਆ ਹੈ।
ਕੋਈ ਅਣਸੁਖਾਵੀਂ ਘਟਨਾ ਨਾ...
ਖੇਤੀਬਾੜੀ
ਪੰਜਾਬ, ਹਰਿਆਣਾ ‘ਚ ਕਿਸਾਨਾਂ ਨੇ ਟ੍ਰੇਨਾਂ ਦੇ ਕੀਤੇ ਚੱਕੇ ਜਾਮ, ਯੂਪੀ ‘ਚ PSC ਦੀਆਂ 160 ਤੇ 9 ਅਰਧ ਸੈਨਿਕ ਕੰਪਨੀਆਂ ਤਾਇਨਾਤ
Admin - 0
ਨਵੀਂ ਦਿੱਲੀ | ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਨੂੰ ਕੇਂਦਰੀ ਮੰਤਰੀ ਮੰਡਲ ਤੋਂ ਹਟਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ 6 ਘੰਟੇ ਦਾ ਦੇਸ਼ ਵਿਆਪੀ 'ਰੇਲ ਰੋਕੋ ਅੰਦੋਲਨ' ਕੀਤਾ ਗਿਆ।
ਕਿਸਾਨ ਜਥੇਬੰਦੀਆਂ ਦਾ ਇਹ ਅੰਦੋਲਨ ਸੋਮਵਾਰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਚੱਲਿਆ। ਵਿਰੋਧ ਪ੍ਰਦਰਸ਼ਨ ਕਾਰਨ ਯੂਪੀ, ਪੰਜਾਬ ਅਤੇ ਹਰਿਆਣਾ 'ਚ ਰੇਲ ਗੱਡੀਆਂ ਦੀ ਆਵਾਜਾਈ ਵਿੱਚ...
ਚੰਡੀਗੜ੍ਹ | ਪੰਜਾਬ ਸੰਗੀਤ ਖੇਤਰ ਲਈ ਇਕ ਬੁਰੀ ਖ਼ਬਰ ਹੈ ਕਿ ਡੇਂਗੂ ਬਿਮਾਰੀ ਕਾਰਨ ਪੰਜਾਬੀ ਦੇ ਮਸ਼ਹੂਰ ਗੀਤਕਾਰ ਦੀਪਾ ਘੋਲੀਆ ਦੀ ਮੌਤ ਹੋ ਗਈ।
ਗੀਤਕਾਰ ਦੀਪਾ ਘੋਲੀਆ ਵੱਲੋਂ ਲਿਖੇ ਗਏ ਗੀਤਾਂ ਨੂੰ ਬਹੁਤ ਪ੍ਰਸਿੱਧੀ ਮਿਲੀ ਸੀ। ਦੀਪਾ ਘੋਲੀਆ ਨੂੰ ਬਿਮਾਰੀ ਕਾਰਨ ਬਠਿੰਡਾ ਦੇ ਆਦੇਸ਼ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਦਾ ਅੱਜ ਦਿਹਾਂਤ ਹੋ ਗਿਆ।
ਇਹ ਖਬਰ...
ਜਲੰਧਰ (ਕਮਲ) | ਕਿਸਾਨ ਮੋਰਚਾ ਵੱਲੋਂ ਜੋ ਰੇਲ ਰੋਕੋ ਦੀ ਕਾਲ ਦਿੱਤੀ ਗਈ ਸੀ, ਨੂੰ ਲੈ ਕੇ ਅੱਜ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਕਿਸਾਨਾਂ ਵੱਲੋਂ ਟ੍ਰੇਨਾਂ ਰੋਕ ਕੇ ਕੇਂਦਰ ਸਰਕਾਰ ਖਿਲਾਫ ਵਿਰੋਧ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਲੰਧਰ ਦੇ ਦਕੋਹਾ ਫਾਟਕ 'ਤੇ ਕਿਸਾਨਾਂ ਨੇ ਰੇਲ ਟ੍ਰੈਕ 'ਤੇ ਬੈਠ ਕੇ ਕੇਂਦਰ ਅਤੇ ਯੂਪੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਲਖੀਮਪੁਰ...
ਕ੍ਰਾਇਮ ਅਤੇ ਨਸ਼ਾ
ਜਲੰਧਰ-ਫਗਵਾੜਾ ਹਾਈਵੇ ‘ਤੇ ਤੇਜ਼ ਰਫਤਾਰ ਕਾਰ ਨੇ ਕੁਚਲੀਆਂ 2 ਕੁੜੀਆਂ, ਇਕ ਦੀ ਮੌਤ, ਪਰਿਵਾਰਕ ਮੈਂਬਰਾਂ ਨੇ ਕੀਤਾ Highway ਜਾਮ
Admin - 0
ਜਲੰਧਰ | ਅੱਜ ਸਵੇਰੇ ਜਲੰਧਰ-ਫਗਵਾੜਾ ਹਾਈਵੇ 'ਤੇ ਧੰਨੋਵਾਲੀ ਨੇੜੇ ਇਕ ਤੇਜ਼ ਰਫਤਾਰ ਬਰੇਜ਼ਾ ਕਾਰ ਨੇ 2 ਲੜਕੀਆਂ ਨੂੰ ਕੁਚਲ ਦਿੱਤਾ। ਹਾਦਸੇ 'ਚ ਇਕ ਲੜਕੀ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਮ੍ਰਿਤਕਾ ਦੀ ਪਛਾਣ ਧੰਨੋਵਾਲੀ ਦੀ ਰਹਿਣ ਵਾਲੀ ਨਵਜੋਤ ਕੌਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਨਵਜੋਤ ਕੌਰ ਕੌਸਮੋ ਹੁੰਡਈ ਵਿੱਚ ਕੰਮ ਕਰਦੀ ਸੀ।
ਉਹ ਆਪਣੀ ਸਹੇਲੀ ਨਾਲ...
ਅੰਮ੍ਰਿਤਸਰ
ਪੰਜਾਬ ‘ਚ ਫਿਰ ਵਿਗੜਿਆ ਮੌਸਮ, ਵਿਭਾਗ ਵੱਲੋਂ ਅਲਰਟ, ਕਿਸਾਨਾਂ ਦੀਆਂ ਵਧੀਆਂ ਚਿੰਤਾਵਾਂ, ਪੜ੍ਹੋ ਮੌਸਮ ਦਾ ਹਾਲ
Admin - 0
ਚੰਡੀਗੜ੍ਹ | ਪੰਜਾਬ 'ਚ ਬਦਲਦੇ ਮੌਸਮ ਨੇ ਕਿਸਾਨਾਂ ਨੂੰ ਫਿਰ ਫਿਕਰਾਂ 'ਚ ਪਾ ਦਿੱਤਾ ਹੈ। ਕੱਲ੍ਹ ਗਰਮੀ ਵਧਣ ਮਗਰੋਂ ਅੱਜ ਮੌਸਮ ਮੁੜ ਖਰਾਬ ਹੋ ਗਿਆ। ਕਈ ਥਾਵਾਂ ਤੋਂ ਕਿਣਮਿਣ ਦੀਆਂ ਰਿਪੋਰਟਾਂ ਹਨ। ਇਸ ਨਾਲ ਝੋਨੇ ਦੀ ਕਟਾਈ ਤੇ ਮੰਡੀਆਂ ਵਿੱਚ ਪਈ ਫਸਲ ਦੀ ਵਿਕਰੀ ਪ੍ਰਭਾਵਿਤ ਹੋ ਸਕਦੀ ਹੈ।
ਇਸ ਵੇਲੇ ਪੂਰੇ ਪੰਜਾਬ ਵਿੱਚ ਝੋਨੇ ਦੀ ਕਟਾਈ, ਤੁਲਾਈ ਤੇ ਨਰਮੇ ਦੀ...
ਅੰਮ੍ਰਿਤਸਰ
ਸ਼ਹਿਰਾਂ ‘ਚ ਪਾਣੀ ਦੇ ਪੁਰਾਣੇ ਬਕਾਏ ਬਿੱਲ ਮੁਆਫ਼, ਚੰਨੀ ਸਰਕਾਰ ਨੇ 700 ਕਰੋੜ ਦੇ ਬਕਾਏ ‘ਤੇ ਮਾਰੀ ਲੀਕ, ਪੜ੍ਹੋ ਕੈਬਨਿਟ ਮੀਟਿੰਗ ‘ਚ ਹੋਰ ਕੀ-ਕੀ ਲਏ ਫੈਸਲੇ
Admin - 0
ਚੰਡੀਗੜ੍ਹ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿ ਸ਼ਹਿਰਾਂ ਤੇ ਪਿੰਡਾਂ ਦੇ ਲੋਕਾਂ ਲਈ ਕਈ ਚੰਗੇ ਫੈਸਲੇ ਲਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸ਼ਹਿਰਾਂ 'ਚ ਪਾਣੀ ਦੇ ਬਿੱਲਾਂ ਦੇ 700 ਕਰੋੜ ਦੇ ਬਕਾਏ ਖੜ੍ਹੇ ਹਨ ਤੇ ਸਮਰੱਥ ਨਾ ਹੋਣ ਕਾਰਨ ਲੋਕ ਦੇ ਨਹੀਂ ਪਾ ਰਹੇ। ਇਸ ਲਈ ਅੱਜ ਅਸੀਂ ਉਸ 700...









































