Home Blog Page 1302
ਚੰਡੀਗੜ੍ਹ | ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ  ਨਸ਼ਿਆਂ ਵਿਰੁੱਧ ਚੱਲ ਰਹੀ ਫੈਸਲਾਕੁੰਨ ਜੰਗ ਦੌਰਾਨ, ਪੰਜਾਬ ਪੁਲਿਸ ਨੇ ਪਿਛਲੇ ਹਫ਼ਤੇ ਸੂਬੇ ਭਰ ’ਚ ਐਨ.ਡੀ.ਪੀ.ਐਸ. ਐਕਟ ਤਹਿਤ 194 ਐਫਆਈਆਰ ਦਰਜ ਕਰਕੇ, ਜਿਸ ਵਿੱਚ 31 ਵਪਾਰਕ ਮਾਮਲੇ ਹਨ,  258 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੰਸਪੈਕਟਰ ਜਨਰਲ ਆਫ਼ ਪੁਲਿਸ (ਹੈਡਕੁਆਰਟਰ) ਸੁਖਚੈਨ ਸਿੰਘ ਗਿੱਲ ਨੇ ਅੱਜ ਇੱਥੇ ਆਪਣੀ ਹਫ਼ਤਾਵਾਰੀ ਪ੍ਰੈੱਸ ਕਾਨਫਰੰਸ ਨੂੰ...
ਲੁਧਿਆਣਾ/ਅੰਬਾਲਾ | ਸੋਮਵਾਰ ਸਵੇਰੇ ਅੱਠ ਵਜੇ ਅੰਬਾਲਾ ਦੇ ਟੇਪਲਾ, ਸਾਹਾ ਦੇ ਜਗਾਧਰੀ ਰੋਡ 'ਤੇ ਸੜਕ ਹਾਦਸੇ 'ਚ ਮਾਂ-ਪੁੱਤ ਦੀ ਮੌਤ ਹੋ ਗਈ। ਲੁਧਿਆਣਾ ਦੇ ਮਾਛੀਵਾੜਾ 'ਚ ਆਪਣੀ ਭਤੀਜੀ ਦੇ ਵਿਆਹ ਤੋਂ ਪਰਤ ਰਹੇ ਪਰਿਵਾਰ ਦੀ ਆਰਟਿਗਾ ਕਾਰ ਸੜਕ ਕਿਨਾਰੇ ਖੜ੍ਹੇ ਟਰੱਕ ਦੇ ਵਿਚਕਾਰ ਜਾ ਟਕਰਾਈ। ਇਸ ਹਾਦਸੇ 'ਚ ਯਮੁਨਾਨਗਰ ਦੇ ਲਾਲੜਵਾੜਾ ਨਿਵਾਸੀ 2 ਪਰਿਵਾਰਕ ਮੈਂਬਰਾਂ ਦੀ ਮੌਤ ਹੋ ਗਈ,...
ਮੋਗਾ | ਕੈਨੇਡਾ ਤੋਂ ਇਕ ਹੋਰ ਮਾੜੀ ਖਬਰ ਆਈ ਹੈ, ਉਥੇ ਪਿੰਡ ਪੱਤੋ ਹੀਰਾ ਸਿੰਘ ਦੇ ਨਾਮੀ ਕਬੱਡੀ ਰੇਡਰ ਅਮਰਪ੍ਰੀਤ ਅਮਰੀ ਦੀ ਸਰੀ 'ਚ ਦਿਲ ਦਾ ਦੌਰਾ ਪੈਣ ਕਾਰਨ ਅੱਜ ਸਵੇਰੇ ਮੌਤ ਹੋ ਗਈ। ਉਸ ਦੀ ਉਮਰ 28 ਸਾਲਾਂ ਦੀ ਸੀ ਅਤੇ ਉਹ ਦਸੰਬਰ ਮਹੀਨੇ ਹੀ ਵਿਆਹ ਕਰਵਾਉਣ ਕੈਨੇਡਾ ਗਿਆ ਸੀ। ਪਿਛਲੇ ਸਾਲ ਉਸ ਦਾ ਵਿਆਹ ਹੋਇਆ ਸੀ। ਅਮਰਪ੍ਰੀਤ...
ਚੰਡੀਗੜ੍ਹ | ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਇੱਕ ਵਾਰ ਫਿਰ ਜੇਲ੍ਹ ਤੋਂ ਬਾਹਰ ਆ ਸਕਦਾ ਹੈ। ਡੇਰਾਮੁਖੀ ਨੇ ਹਰਿਆਣਾ ਸਰਕਾਰ ਨੂੰ ਪੈਰੋਲ ਲਈ ਅਰਜ਼ੀ ਦਿੱਤੀ ਹੈ। ਫਿਲਹਾਲ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ 'ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ। ਕੁਝ ਮਹੀਨੇ ਪਹਿਲਾਂ ਰਾਮ ਰਹੀਮ ਪੈਰੋਲ ਪੂਰੀ ਕਰ...
ਨੈਸ਼ਨਲ ਡੈਸਕ। ਜਿੱਥੇ ਲੋਕ ਪਤਨੀ ਦੇ ਗਰਭਵਤੀ ਹੋਣ 'ਤੇ ਉਸ ਦਾ ਖਾਸ ਖਿਆਲ ਰੱਖਦੇ ਹਨ, ਉੱਥੇ ਹੀ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਪਤੀ ਆਪਣੀ ਗਰਭਵਤੀ ਪਤਨੀ ਨਾਲ ਜਲਾਦ ਵਰਗਾ ਵਿਵਹਾਰ ਕਰਦਾ ਹੈ। ਇਹ ਮਾਮਲਾ ਯੂਪੀ ਦੇ ਪੀਲੀਭੀਤ ਦਾ ਹੈ, ਜਿਥੇ ਇਕ ਸ਼ਰਾਬੀ ਪਤੀ ਨੇ ਆਪਣੀ 8 ਮਹੀਨਿਆਂ ਦੀ ਗਰਭਵਤੀ ਪਤਨੀ ਨੂੰ ਬਾਈਕ ਨਾਲ ਬੰਨ੍ਹ ਕੇ ਸੜਕ...
ਚੰਡੀਗੜ੍ਹ | ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ। ਇਸ ਦੌਰਾਨ ਮੁੱਖ ਮੰਤਰੀ ਵੱਲੋਂ ਕੁਝ ਵੱਡੇ ਐਲਾਨ ਵੀ ਕੀਤੇ ਗਏ । ਸੀਐਮ ਮਾਨ ਨੇ ਕਿਹਾ ਕਿ ਵਾਹਨਾਂ ਅਤੇ ਮੋਟਰਸਾਈਕਲਾਂ ਵਿੱਚ ਫਸਟ ਏਡ ਕਿੱਟਾਂ ਜ਼ਰੂਰ ਰੱਖਣੀਆਂ ਚਾਹੀਦੀਆਂ ਹਨ। ਅਸੀਂ ਫ਼ਰਿਸ਼ਤੇ ਸਕੀਮ ਸ਼ੁਰੂ ਕੀਤੀ ਹੈ, ਇਸ ਦੌਰਾਨ ਜੇਕਰ ਕਿਸੇ ਨਾਲ ਕੋਈ ਹਾਦਸਾ ਹੁੰਦਾ ਹੈ ਤਾਂ ਉਸ ਨੂੰ ਹਸਪਤਾਲ...
ਨਵੀਂ ਦਿੱਲੀ/ਚੰਡੀਗੜ੍ਹ | ਚੋਣ ਕਮਿਸ਼ਨ ਨੇ ਸੋਮਵਾਰ ਨੂੰ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਰਿਮੋਟ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਆਰਵੀਐਮ) ਦਾ ਪ੍ਰੋਟੋਟਾਈਪ ਦਿਖਾਇਆ। ਕਮਿਸ਼ਨ ਨੇ ਇਸ ਪ੍ਰਣਾਲੀ ਦੇ ਪ੍ਰਦਰਸ਼ਨ ਲਈ 8 ਮਾਨਤਾ ਪ੍ਰਾਪਤ ਰਾਸ਼ਟਰੀ ਪਾਰਟੀਆਂ ਅਤੇ 57 ਖੇਤਰੀ ਪਾਰਟੀਆਂ ਨੂੰ ਬੁਲਾਇਆ ਸੀ। ਹਾਲਾਂਕਿ, ਕਾਂਗਰਸ ਸਮੇਤ ਕਈ ਵਿਰੋਧੀ ਪਾਰਟੀਆਂ ਨੇ ਆਰਵੀਐਮ ਪ੍ਰਣਾਲੀ ਨੂੰ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕੀਤਾ ਹੈ। ਰਿਮੋਟ ਈਵੀਐਮ...
ਬਠਿੰਡਾ | ਤਲਵੰਡੀ ਸਾਬੋ ਵਿਖੇ ਡਾਕਟਰ ਦਿਨੇਸ਼ ਬਾਂਸਲ 'ਤੇ ਗੋਲੀਆਂ ਚਲਾਉਣ ਵਾਲੇ 2 ਦੋਸ਼ੀਆਂ ਸਮੇਤ ਕੁੱਲ 7 ਵਿਅਕਤੀਆਂ ਨੂੰ ਪੁਲਿਸ ਨੇ ਐਤਵਾਰ ਰਾਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਸੱਤ ਮੁਲਜ਼ਮ ਕੈਨੇਡਾ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਗੈਂਗ ਦੇ ਮੈਂਬਰ ਦੱਸੇ ਜਾਂਦੇ ਹਨ। ਸੋਮਵਾਰ ਸਵੇਰੇ ਐਸਐਸਪੀ ਜੇ ਐਲੇਨਚੇਲੀਅਨ ਨੇ ਇਸ ਦੀ...
ਚੰਡੀਗੜ੍ਹ | ਸ਼ਨੀਵਾਰ ਰਾਤ 11.39 ਵਜੇ ਫਰਨੀਚਰ ਮਾਰਕੀਟ ਵਾਲੇ ਪਾਸੇ ਬੇਸਹਾਰਾ ਕੁੱਤਿਆਂ ਨੂੰ ਖਾਣਾ ਖੁਆ ਰਹੀ 25 ਸਾਲਾ ਲੜਕੀ ਤੇਜਸਵਿਤਾ ਕੌਸ਼ਲ ਨੂੰ ਇਕ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ। ਸੀਸੀਟੀਵੀ ਫੁਟੇਜ 'ਚ ਦੇਖਿਆ ਜਾ ਰਿਹਾ ਹੈ ਕਿ ਤੇਜਸਵਿਤਾ ਫੁੱਟਪਾਥ 'ਤੇ ਆਵਾਰਾ ਕੁੱਤਿਆਂ ਨੂੰ ਖਾਣਾ ਪਾ ਰਹੀ ਸੀ। ਇਸੇ ਦੌਰਾਨ ਫੇਜ਼-2 ਮੁਹਾਲੀ ਵੱਲੋਂ ਗਲਤ ਸਾਈਡ ਤੋਂ ਆ ਰਹੇ...
ਜਲੰਧਰ | ਜੇਕਰ ਤੁਸੀਂ ਲੁਧਿਆਣਾ ਜਾਣ ਦੀ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਜਲੰਧਰ-ਲੁਧਿਆਣਾ ਹਾਈਵੇ ਅੱਜ ਚਾਰ ਘੰਟਿਆਂ ਲਈ ਬੰਦ ਰਹੇਗਾ। ਲਤੀਫਪੁਰਾ ਦੇ ਲੋਕਾਂ ਵਲੋਂ ਅੱਜ ਕਿਸਾਨ ਮੋਰਚੇ ਨਾਲ ਸਵੇਰੇ 11.30 ਵਜੇ ਤੋਂ ਧਨੋਵਾਲੀ ਫਾਕਟ ਦੇ ਕੋਲ ਧਰਨਾ ਲਗਾ ਦਿੱਤਾ ਗਿਆ ਹੈ। ਇਸ ਦੌਰਾਨ ਟਰੇਨਾਂ ਵੀ ਰੋਕੀਆਂ ਜਾਣਗੀਆਂ ਭਾਵ ਕਿ 4 ਘੰਟੇ ਤੱਕ ਇਹ ਧਰਨਾ ਚੱਲੇਗਾ...
- Advertisement -

MOST POPULAR