ਅੰਮ੍ਰਿਤਸਰ
28 ਸਾਲ ਦੀ ਲੜਕੀ ਨੂੰ ਸਿਰ ‘ਚ ਗੋਲੀਆਂ ਮਾਰ ਕੇ ਨੌਜਵਾਨ ਨੇ ਲਈ ਜਾਨ, ਖੁਦ ਨੂੰ ਵੀ ਮਾਰੀ ਗੋਲੀ, ਸੀਰੀਅਸ
Admin - 0
ਹੁਸ਼ਿਆਰਪੁਰ | ਇਥੋਂ ਦੇ ਪਿੰਡ ਪੁਰਹਿਰਾ ਵਿਖੇ ਉਸ ਵੇਲੇ ਮਾਹੌਲ ਤਣਾਵਪੂਰਨ ਹੋ ਗਿਆ ਜਦੋਂ ਇਕ ਬੰਦੇ ਵਲੋਂ ਪੁਰਹਿਰਾ ਨਿਵਾਸੀ ਅਮਰਪ੍ਰੀਤ ਨਾਮ ਦੀ 28 ਸਾਲ ਦੀ ਕੁੜੀ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਗੋਲੀ ਕੁੜੀ ਦੇ ਸਿਰ ਵਿਚ ਮਾਰੀ ਗਈ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੜਕੇ ਵੱਲੋਂ...
ਅੰਮ੍ਰਿਤਸਰ
ਲੁਧਿਆਣਾ : ਨਕਲੀ ਮਹਿਲਾ ਜੱਜ ਤੇ ਪੁਲਿਸ ਮੁਲਾਜ਼ਮ ਪਤੀ ਨੌਕਰੀਆਂ ਲਵਾਉਣ ਦੇ ਨਾਂ ‘ਤੇ ਮਾਰਦੇ ਸੀ ਠੱਗੀਆਂ, ਗ੍ਰਿਫਤਾਰ
Admin - 0
ਲੁਧਿਆਣਾ | ਇਕ ਫਰਜ਼ੀ ਮਹਿਲਾ ਜੱਜ ਅਤੇ ਉਸਦੇ ਡੀ.ਐਸ.ਪੀ. ਪਤੀ ਨੂੰ ਪੁਲਿਸ ਵਿਚ ਭਰਤੀ ਕਰਵਾਉਣ ਦੇ ਨਾਂ ਉੱਤੇ ਨੌਜਵਾਨਾਂ ਨੂੰ ਠੱਗਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਵਾਂ ਨੇ ਨੌਜਵਾਨਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰੀ ਹੈ।
ਔਰਤ ਦਾ ਪਤੀ ਮਾਨਸਾ ਜੇਲ ਵਿਚ ਡਿਪਟੀ ਸੁਪਰਡੈਂਟ ਹੈ। ਮਹਿਲਾ ਨੌਜਵਾਨਾਂ ਨੂੰ ਪੁਲਿਸ ਦਾ ਡਰ ਦਿਖਾਉਂਦੀ ਸੀ। ਪੁਲਿਸ ਨੇ ਮੁਲਜ਼ਮਾਂ ਨੂੰ...
ਲੁਧਿਆਣਾ | ਸ਼ਹਿਰ ਦੀ ਜੇਕਰ ਗੱਲ ਕਰੀਏ ਤਾਂ ਆਏ ਦਿਨ ਲੁੱਟ ਦੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਲੁਟੇਰੇ ਬੇਖੌਫ਼ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਅੱਜ ਦੀ ਤਾਜ਼ਾ ਘਟਨਾ ਸ਼ਿਮਲਾਪੁਰੀ ਦੀ ਹੈ ਜਿਥੇ ਕਿ ਚੌਕੀ ਬਸੰਤ ਪਾਰਕ ਦੇ ਅਧੀਨ ਪੈਂਦੇ ਇਲਾਕੇ ਪ੍ਰੀਤ ਨਗਰ ਵਿਖੇ ਤਿੰਨ ਮੋਟਰਸਾਈਕਲ ਸਵਾਰ ਲੁਟੇਰੇ ਇਕ ਬਜ਼ੁਰਗ ਔਰਤ ਦੀਆਂ ਵਾਲੀਆਂ ਖੋਹ ਕੇ ਫਰਾਰ ਹੋ...
ਫਰੀਦਕੋਟ | ਸੁਖਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਰੰਗਰੇਟਾ ਨਗਰ ਫਰੀਦਕੋਟ ਦੇ ਅੰਮ੍ਰਿਤਸਰ ਦੀ ਜੇਲ ਵਿਚ ਬੰਦ ਭਰਾ ਅਮਨਦੀਪ ਸਿੰਘ ਨੂੰ ਫਰੀਦਕੋਟ ਜੇਲ ਵਿਚ ਸ਼ਿਫਟ ਕਰਵਾਉਣ ਦਾ ਝਾਂਸਾ ਦੇ ਕੇ 2 ਲੱਖ 45 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੀ ਖ਼ਬਰ ਮਿਲੀ ਹੈ। ਡਿਪਟੀ ਇੰਸਪੈਕਟਰ ਜਨਰਲ ਜੇਲਾਂ ਪੰਜਾਬ ਨੂੰ ਕੀਤੀ ਸ਼ਿਕਾਇਤ ਵਿਚ ਸੁਖਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ...
ਕ੍ਰਾਇਮ ਅਤੇ ਨਸ਼ਾ
ਵੱਡੀ ਖਬਰ : ਹਿਮਾਚਲ ਦੇ ਮੁੱਖ ਮੰਤਰੀ ਨੂੰ SFJ ਦੇ ਪੰਨੂ ਨੇ ਜਾਨੋਂ ਮਾਰਨ ਦੀਆਂ ਦਿੱਤੀਆਂ ਧਮਕੀਆਂ, ਪੜ੍ਹੋ ਵਜ੍ਹਾ
Admin - 0
ਹਿਮਾਚਲ | ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਖਾਲਿਸਤਾਨ ਪੱਖੀ ਸਿੱਖ ਫਾਰ ਜਸਟਿਸ ਦੇ ਪ੍ਰਧਾਨ ਅੱਤਵਾਦੀ ਗੁਰਪੰਵਤ ਸਿੰਘ ਪੰਨੂ ਨੇ ਧਮਕੀ ਭਰਿਆ ਪੱਤਰ ਜਾਰੀ ਕੀਤਾ ਹੈ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਨੂ ਨੇ ਮੁੱਖ ਮੰਤਰੀ ਨੂੰ 19 ਜਨਵਰੀ ਨੂੰ ਹਿਮਾਚਲ ਵਿੱਚ ਦਾਖ਼ਲ ਹੋ ਰਹੀ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ...
ਚੰਡੀਗੜ੍ਹ | ਪੰਜਾਬ ਪੁਲਿਸ ਦੀ ਏ.ਟੀ.ਜੀ.ਐਫ. ਤੇ ਮਹਾਰਾਸ਼ਟਰ ਪੁਲਿਸ ਦੀ ਏ.ਟੀ.ਐਸ. ਦੇ ਸਾਂਝੇ ਆਪ੍ਰੇਸ਼ਨ ਸਦਕਾ ਮੁੰਬਈ ਤੋਂ 3 ਗੈਂਗਸਟਰ ਗ੍ਰਿਫ਼ਤਾਰ ਕੀਤੇ ਗਏ ਹਨ। ਇਨ੍ਹਾਂ ਤਿੰਨਾਂ ਦਾ ਨਵਾਂਸ਼ਹਿਰ ਵਿਚ ਮਾਰਚ 2022 ਵਿਚ ਮੱਖਣ ਕਤਲ ਕੇਸ ਨਾਲ ਸਬੰਧ ਹੈ।
ਇਹ ਜਾਣਕਾਰੀ ਆਈ. ਜੀ. ਹੈੱਡ ਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਕਰਕੇ ਦਿੱਤੀ। ਉਨ੍ਹਾਂ ਪੁਲਿਸ ਦੀ ਹਫ਼ਤਾਵਾਰੀ ਰਿਪੋਰਟ ਵੀ ਜਾਰੀ ਕੀਤੀ।...
ਅੰਮ੍ਰਿਤਸਰ
ਈਸਾਈ ਪਰਿਵਾਰ ‘ਤੇ ਅਣਪਛਾਤੇ ਗੋਲੀਆਂ ਚਲਾ ਕੇ ਫਰਾਰ, 24 ਘੰਟਿਆਂ ‘ਚ ਫਿਲੌਰ ‘ਚ ਫਾਇਰਿੰਗ ਦੀ ਦੂਜੀ ਘਟਨਾ
Admin - 0
ਜਲੰਧਰ/ਫਿਲੌਰ | ਪੰਜਾਬ ਵਿਚ ਗੋਲੀਆਂ ਚੱਲਣ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਦਿਨ-ਬ-ਦਿਨ ਸ਼ਰਾਰਤੀ ਅਨਸਰ ਵਾਰਦਾਤਾਂ ਨੂੰ ਅੰਜਾਮ ਦੇ ਕੇ ਨਿਡਰ ਹੋ ਕੇ ਭੱਜ ਰਹੇ ਹਨ ਜੋ ਕਿ ਪੁਲਸ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰ ਰਿਹਾ ਹੈ। ਫਿਲੌਰ 'ਚ 24 ਘੰਟਿਆਂ 'ਚ ਦੂਜੀ ਵਾਰ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ।
ਇਹ ਮਾਮਲਾ ਪਿੰਡ ਮੁਠੱਡਾ ਕਲਾਂ ਤੋਂ ਸਾਹਮਣੇ...
ਕ੍ਰਾਇਮ ਅਤੇ ਨਸ਼ਾ
ਬੇਹੱਦ ਦਰਦਨਾਕ : ਵੱਡੀ ਭੈਣ ਨੂੰ ਲੋਹੜੀ ਦੇ ਕੇ ਆ ਰਹੇ 5 ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ ‘ਚ ਮੌਤ
Admin - 0
ਮੋਗਾ। ਮੋਗਾ ਵਿਚ ਇਕ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ। ਇਥੇ 5 ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇਹ ਨੌਜਵਾਨ ਆਪਣੀ ਵੱਡੀ ਭੈਣ ਨੂੰ ਲੋਹੜੀ ਦੇ ਕੇ ਵਾਪਸ ਆਪਣੇ ਪਿੰਡ ਨੂੰ ਆ ਰਿਹ ਸੀ ਕਿ ਇਕ ਤੇਜ਼ ਰਫਤਾਰ ਕਾਰ ਨੇ ਉਸਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਉਸਦੀ ਮੌਕੇ...
ਅੰਮ੍ਰਿਤਸਰ | ਮਸ਼ਹੂਰ ਕੇਸਰ ਢਾਬੇ ਨੇੜੇ 2 ਐਕਟਿਵਾ ਸਵਾਰਾਂ ਨੇ ਦੁਕਾਨਦਾਰ ਤੋਂ ਨਕਦੀ ਨਾਲ ਭਰਿਆ ਬੈਗ ਖੋਹ ਲਿਆ ਅਤੇ ਫਰਾਰ ਹੋ ਗਏ। ਲੋਕਾਂ ਨੇ ਉਨ੍ਹਾਂ ਦਾ ਪਿੱਛਾ ਵੀ ਕੀਤਾ ਪਰ ਐਕਟਿਵਾ ਸਵਾਰ ਭੱਜਣ ਵਿਚ ਕਾਮਯਾਬ ਹੋ ਗਏ।
ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਹੈ। ਦੁਕਾਨਦਾਰ ਵਿਜੇ ਕੁਮਾਰ ਨੇ...
ਅੰਮ੍ਰਿਤਸਰ
ਚੋਰਾਂ ਦਾ ਖ਼ੌਫ਼ ! ਧਰਨੇ ‘ਤੇ ਬੈਠੇ ਕਿਸਾਨਾਂ ਨੇ ਚਾਹ ਪੀਣ ਲਈ ਰੱਖੇ ਸਿਲੰਡਰ ਨੂੰ ਸੰਗਲ ਬੰਨ੍ਹ ਕੇ ਜੜ੍ਹਿਆ ਤਾਲਾ
Admin - 0
ਫਾਜ਼ਿਲਕਾ | ਇਲਾਕੇ ਵਿਚ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਦਾ ਇੰਨਾ ਖ਼ੌਫ਼ ਫੈਲ ਗਿਆ ਹੈ ਕਿ ਇਸ ਦੀ ਮਿਸਾਲ ਉਸ ਵੇਲੇ ਮਿਲੀ ਜਦੋਂ ਡੀਸੀ ਕੰਪਲੈਕਸ ਸਾਹਮਣੇ ਧਰਨੇ 'ਤੇ ਬੈਠੇ ਕਿਸਾਨ ਆਗੂਆਂ ਨੇ ਆਪਣੇ ਚਾਹ-ਪਾਣੀ ਲਈ ਰੱਖੇ ਗੈਸ ਸਿਲੰਡਰ ਅਤੇ ਭੱਠੀ ਨੂੰ ਚੋਰਾਂ ਦੇ ਡਰ ਤੋਂ ਸੰਗਲ ਮਾਰ ਕੇ ਜਿੰਦਰਾ ਜੜ੍ਹਿਆ ਹੋਇਆ ਹੈ।
ਕਿਸਾਨਾਂ ਨਾਲ ਜਦੋਂ ਇਸ ਬਾਰੇ ਗੱਲ ਕੀਤੀ ਤਾਂ...










































