ਅੰਮ੍ਰਿਤਸਰ
ਗੁਰੂ ਨਗਰੀ ‘ਚ ਗਣਤੰਤਰ ਦਿਵਸ ‘ਤੇ ਕਿਸਾਨਾਂ ਨੇ ਬੇਰੁਜ਼ਗਾਰੀ ‘ਤੇ ਘੇਰੀ ਸੂਬਾ ਤੇ ਕੇਂਦਰ ਸਰਕਾਰ, MSP ‘ਤੇ ਕਾਨੂੰਨ ਬਣਾਉਣ ਦੀ ਕੀਤੀ ਮੰਗ
Admin - 0
ਅੰਮ੍ਰਿਤਸਰ | 74ਵੇਂ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਕਿਸਾਨਾਂ ਨੇ ਕੇਂਦਰ ਅਤੇ ਸੂਬਾ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤੇ। ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਸਥਿਤ ਪ੍ਰਦਰਸ਼ਨੀ ਮੈਦਾਨ ਵਿਚ ਮਹਿਲਾ ਕਿਸਾਨ ਵੀ ਪਹੁੰਚੀਆਂ, ਜਿਸ ਵਿਚ ਸਾਰਿਆਂ ਨੇ ਇਕਜੁੱਟ ਹੋ ਕੇ ਵਾਤਾਵਰਨ ਨੂੰ ਬਚਾਉਣ, ਕਿਸਾਨਾਂ ਦੀ ਘੱਟੋ-ਘੱਟ ਸਮਰਥਨ ਮੁੱਲ ਗਾਰੰਟੀ ਕਾਨੂੰਨ ਅਤੇ ਬੇਰੁਜ਼ਗਾਰੀ ਵਰਗੇ ਮੁੱਦਿਆਂ 'ਤੇ ਸਰਕਾਰ ਨੂੰ ਘੇਰਿਆ।
ਕਿਸਾਨ ਮਜ਼ਦੂਰ ਸੰਘਰਸ਼...
ਸੰਗਰੂਰ
ਵੱਡੀ ਖਬਰ : ਪੁਲ ‘ਤੇ ਗੁਬਾਰੇ ਭਰਦਿਆਂ ਸਿਲੰਡਰ ਬਲਾਸਟ, ਪਿਓ-ਪੁੱਤ ਦੀਆਂ ਲੱਤਾਂ-ਬਾਹਾਂ ਧਮਾਕੇ ਨਾਲ ਹੋਈਆਂ ਵੱਖ, ਹਾਲਤ ਸੀਰੀਅਸ
Admin - 0
ਸੰਗਰੂਰ | ਇਥੇ ਇਕ ਵੱਡਾ ਦਰਦਨਾਕ ਹਾਦਸਾ ਵਾਪਰਿਆ ਹੈ। ਸੰਗਰੂਰ ਤੋਂ ਧੂਰੀ ਨੂੰ ਜਾਣ ਵਾਲੇ ਫਲਾਈਓਵਰ 'ਤੇ ਗੁਬਾਰੇ ਭਰਨ ਵਾਲਾ ਸਿਲੰਡਰ ਫਟਣ ਕਾਰਨ 3 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਗੁਬਾਰੇ ਵੇਚਣ ਵਾਲਾ ਪਿਤਾ ਅਤੇ 9ਵੀਂ ਜਮਾਤ ਵਿਚ ਪੜ੍ਹਦਾ ਉਸ ਦਾ ਬੱਚਾ ਭਿਆਨਕ ਧਮਾਕੇ ਵਿਚ ਆਪਣੀਆਂ ਦੋਵੇਂ ਲੱਤਾਂ ਗੁਆ ਬੈਠਾ।
ਧਮਾਕੇ 'ਚ ਦੋਵੇਂ ਪਿਓ-ਪੁੱਤ ਦੀਆਂ ਲੱਤਾਂ ਕੱਟੀਆਂ ਗਈਆਂ ਅਤੇ ਹੱਥਾਂ...
ਐਸਏਐਸ ਨਗਰ/ਮੋਹਾਲੀ
ਚੰਡੀਗੜ੍ਹ : ਗਣਤੰਤਰ ਦਿਵਸ ‘ਤੇ ਬੇਅੰਤ ਸਿੰਘ ਮੈਮੋਰੀਅਲ ‘ਤੇ ਲਿਖੇ ਮਿਲੇ ਖਾਲਿਸਤਾਨੀ ਨਾਅਰੇ
Admin - 0
ਚੰਡੀਗੜ੍ਹ | ਇਥੇ ਬੇਅੰਤ ਸਿੰਘ ਮੈਮੋਰੀਅਲ ‘ਤੇ ਖਾਲਿਸਤਾਨ ਜ਼ਿੰਦਾਬਾਦ’ ਤੇ ‘SFJ ਜ਼ਿੰਦਾਬਾਦ’ ਦੇ ਨਾਅਰੇ ਲਿਖੇ ਮਿਲੇ ਹਨ। ਇਸ ਦੀ ਜ਼ਿੰਮੇਵਾਰੀ ਖਾਲਿਸਤਾਨੀ ਜਥੇਬੰਦੀ ਸਿੱਖ ਫੋਰ ਜਸਟਿਸ ਨੇ ਲਈ ਹੈ। ਮਾਮਲਾ ਚੰਡੀਗੜ੍ਹ ਦੇ ਸੈਕਟਰ 42 ਦਾ ਹੈ, ਜਿਥੇ ਮੈਮੋਰੀਅਲ ਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਗਏ ਹਨ।
ਇਸ ਦੌਰਾਨ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪਨੂੰ ਨੇ ਇਕ ਵੀਡੀਓ...
ਸਿੱਖਿਆ
ਲੁਧਿਆਣਾ : ਘੱਟ ਬੈਂਡ ਆਉਣ ‘ਤੇ ਵੀ ਯੂਥ ਨੂੰ ਵਿਦੇਸ਼ ਭੇਜਣ ਦਾ ਦਾਅਵਾ ਕਰਨ ਵਾਲਾ ਨਿਕਲਿਆ ਨਕਲੀ ਏਜੰਟ, 9 ਲੱਖ ਦੀ ਮਾਰੀ ਨੌਜਵਾਨ ਨਾਲ ਠੱਗੀ
Admin - 0
ਲੁਧਿਆਣਾ | ਇਕ ਟ੍ਰੈਵਲ ਏਜੰਟ ਵੱਲੋਂ ਨੌਜਵਾਨ ਨੂੰ ਜਾਅਲੀ ਆਫਰ ਲੈਟਰ ਦਿਖਾ ਕੇ ਸਟੱਡੀ ਵੀਜ਼ਾ 'ਤੇ ਕੈਨੇਡਾ ਭੇਜਣ ਦਾ ਝਾਂਸਾ ਦਿੱਤਾ ਗਿਆ ਅਤੇ ਉਸ ਕੋਲੋਂ ਸਾਢੇ 9 ਲੱਖ ਲੈ ਲਏ। ਇਸ ਤੋਂ ਬਾਅਦ ਨਾ ਤਾਂ ਉਸਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ । ਥਾਣਾ ਦੁੱਗਰੀ ਦੀ ਪੁਲਿਸ ਨੇ ਤਫਤੀਸ਼ ਤੋਂ ਬਾਅਦ ਠੱਗੀ ਦਾ ਸ਼ਿਕਾਰ ਹੋਏ ਨੌਜਵਾਨ ਤੇਜਪਾਲ...
ਪੰਜਾਬ
ਲੁਧਿਆਣਾ : ਪਤੰਗ ਉਡਾਉਂਦਾ ਲੜਕਾ ਦੂਜੀ ਮੰਜ਼ਿਲ ਤੋਂ ਡਿੱਗਾ, ਪੈਰ ‘ਚ ਫਸੀ ਚਾਈਨਾ ਡੋਰ, ਹਾਲਤ ਨਾਜ਼ੁਕ
Admin - 0
ਲੁਧਿਆਣਾ, ਖੰਨਾ | ਇਥੇ ਪਤੰਗ ਉਡਾ ਰਿਹਾ ਲੜਕਾ ਦੂਜੀ ਮੰਜ਼ਿਲ ਤੋਂ ਡਿੱਗ ਗਿਆ। ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਹਾਲਤ ਗੰਭੀਰ ਹੋਣ ਕਰਕੇ ਖੰਨਾ ਦੇ ਟਰਾਮਾ ਸੈਂਟਰ ਭਰਤੀ ਕਰਾਇਆ ਗਿਆ, ਜਿਥੇ ਉਸ ਦਾ ਸੀਟੀ ਸਕੈਨ ਕਰਵਾਇਆ ਜਾ ਰਿਹਾ ਹੈ ਤੇ ਹਾਲਤ ਨਾਜ਼ੁਕ ਬਣੀ ਹੋਈ ਹੈ। ਸਿਰ ਵਿਚ ਬਹੁਤ ਸੱਟਾਂ ਲੱਗੀਆਂ ਹਨ। ਦੱਸ ਦਈਏ ਕਿ ਚਾਈਨਾ ਡੋਰ ਦੀ ਲਪੇਟ...
ਖੇਤੀਬਾੜੀ
ਲਤੀਫਪੁਰਾ ‘ਚ ਮਕਾਨਾਂ ਨੂੰ ਢਾਹੁਣ ਦੇ ਵਿਰੋਧ ‘ਚ ਰਾਜਪਾਲ ਨੂੰ ਮਿਲਣ ਜਾਂਦੇ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ, ਇਕ ਕਿਸਾਨ ਬੇਹੋਸ਼
Admin - 0
ਜਲੰਧਰ | ਲਤੀਫਪੁਰਾ ਵਿਚ ਮਕਾਨਾਂ ਨੂੰ ਢਾਹੇ ਜਾਣ ਦੇ ਵਿਰੋਧ ਵਿਚ ਰਾਜਪਾਲ ਨੂੰ ਮੰਗ-ਪੱਤਰ ਸੌਂਪਣ ਜਾ ਰਹੇ ਲੋਕਾਂ ਅਤੇ ਕਿਸਾਨਾਂ ਨੂੰ ਪੁਲਿਸ ਨੇ ਰੋਕ ਲਿਆ। ਇਸ ਦੌਰਾਨ ਇਕ ਕਿਸਾਨ ਬੇਹੋਸ਼ ਹੋ ਗਿਆ। ਪ੍ਰਦਰਸ਼ਨਕਾਰੀ ਸਾਂਝੀ ਰੈਲੀ ਕੱਢਦੇ ਹੋਏ ਗੁਰੂ ਗੋਬਿੰਦ ਸਿੰਘ ਸਟੇਡੀਅਮ ਵੱਲ ਆ ਰਹੇ ਸਨ। ਪੁਲਿਸ ਨੇ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਅੱਗੇ ਜਾਣ ਤੋਂ ਰੋਕ ਦਿੱਤਾ। ਮੌਕੇ 'ਤੇ...
ਐਸ ਬੀ ਐਸ ਨਗਰ/ਨਵਾਂਸ਼ਹਿਰ
ਬਸੰਤ ‘ਤੇ ਆਸਮਾਨ ‘ਤੇ ਉਡਦੀਆਂ ਗੁੱਡੀਆਂ ‘ਚ ਵੀ ਛਾ ਰਿਹਾ ਟਿੱਭਿਆਂ ਦਾ ਪੁੱਤ, ਸਿੱਧੂ ਦੀ ਤਸਵੀਰ ਵਾਲੇ ਜ਼ਿਆਦਾ ਵਿਕ ਰਹੇ ਪਤੰਗ
Admin - 0
ਰੋਪੜ | ਬਸੰਤ ਪੰਚਮੀ ਦਾ ਤਿਉਹਾਰ ਮਿੱਠਾ ਤਿਉਹਾਰ ਮੰਨਿਆ ਜਾਂਦਾ ਹੈ, ਉਥੇ ਪਤੰਗਾਂ ਦੇ ਸ਼ੌਕੀਨ ਇਸ ਨੂੰ ਖੂਬ ਮਸਤੀ ਨਾਲ ਮਨਾਉਂਦੇ ਹਨ। ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਸਮਾਨ ਵਿਚ ਪਤੰਗ ਛਾਏ ਰਹੇ। ਬੱਚੇ ਤੇ ਨੌਜਵਾਨ ਖੂਬ ਪਤੰਗ ਉਡਾ ਰਹੇ ਹਨ। ਸਵੇਰ ਤੋਂ ਹੀ ਪਤੰਗਾਂ ਦੀਆਂ ਦੁਕਾਨਾਂ 'ਤੇ ਕਤਾਰਾਂ ਲੱਗੀਆਂ ਰਹੀਆਂ। ਛੁੱਟੀ ਹੋਣ ਕਾਰਨ ਸਕੂਲੀ ਬੱਚਿਆਂ ਨੇ ਸਭ ਤੋਂ...
ਪੰਜਾਬ
CM ਮਾਨ ਨੇ ਲਹਿਰਾਇਆ ਤਿਰੰਗਾ : ਕਿਹਾ – ਜੇ ਮੇਰੇ ਕਿਸੇ ਰਿਸ਼ਤੇਦਾਰ ਨੂੰ ਵੀ ਰੇਤ ਦੀ ਖਾਨ ਦੇਣ ‘ਤੇ ਦਸਤਖਤ ਕੀਤੇ ਤਾਂ ਇਸ ਨੂੰ ਮੇਰਾ ਡੈੱਥ ਵਾਰੰਟ ਸਮਝੀਓ
Admin - 0
ਬਠਿੰਡਾ | ਪੰਜਾਬ ਦੇ ਬਠਿੰਡਾ ਵਿੱਚ ਦੇਸ਼ ਦੇ 74ਵੇਂ ਗਣਤੰਤਰ ਦਿਵਸ ਮੌਕੇ ਸ਼ਹੀਦ ਭਗਤ ਸਿੰਘ ਸਪੋਰਟਸ ਸਟੇਡੀਅਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਤਿਰੰਗਾ ਲਹਿਰਾਇਆ। ਉਪਰੰਤ ਪਰੇਡ ਦਾ ਨਿਰੀਖਣ ਕਰਨ ਉਪਰੰਤ ਸਲਾਮੀ ਲਈ। ਉਨ੍ਹਾਂ ਸਟੇਜ ਤੋਂ ਲੋਕਾਂ ਨੂੰ ਸੰਬੋਧਨ ਕਰਦਿਆਂ ਦਿੱਲੀ ਵਿੱਚ ਪੰਜਾਬ ਦੀ ਝਾਂਕੀ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਨੂੰ ਘੇਰਿਆ। ਇਹ ਵੀ ਕਿਹਾ ਕਿ ਜੇਕਰ...
ਐਸਏਐਸ ਨਗਰ/ਮੋਹਾਲੀ
ਗਣਤੰਤਰ ਦਿਵਸ ‘ਤੇ ਪੰਜਾਬ ਪੁਲਿਸ ਦੇ ਅਨੇਕਾਂ ਅਧਿਕਾਰੀਆਂ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਕੀਤਾ ਜਾਵੇਗਾ ਸਨਮਾਨਿਤ
Admin - 0
ਚੰਡੀਗੜ੍ਹ | ਪੰਜਾਬ ਪੁਲਿਸ ਦੀਆਂ ਸ਼ਾਨਦਾਰ ਸੇਵਾਵਾਂ ਨੂੰ ਮਾਨਤਾ ਦਿੰਦਿਆਂ, ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ 74ਵੇਂ ਗਣਤੰਤਰ ਦਿਵਸ ਦੀ ਪੂਰਵ ਸੰਧਿਆ ਮੌਕੇ ਪੰਜਾਬ ਪੁਲਿਸ ਦੇ ਅਧਿਕਾਰੀਆਂ/ਕਰਮਚਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ, ਜਿਨ੍ਹਾਂ ਨੂੰ ਵਿਲੱਖਣ ਸੇਵਾਵਾਂ ਬਦਲੇ ਰਾਸ਼ਟਰਪਤੀ ਪੁਲਿਸ ਮੈਡਲ (ਪੀਪੀਐਮਡੀਐਸ) ਅਤੇ ਸ਼ਾਨਦਾਰ ਸੇਵਾਵਾਂ ਬਦਲੇ ਪੁਲਿਸ ਮੈਡਲ (ਪੀਐਮਐਮਐਸ) ਨਾਲ ਸਨਮਾਨਿਤ ਕੀਤਾ ਜਾਵੇਗਾ।
ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਪ੍ਰੋਵੀਜ਼ਨਿੰਗ...
ਗੁਰਦਾਸਪੁਰ | ਇਥੋਂ ਦੇ ਪਿੰਡ ਭਰੋ ਹਾਰਨੀ ਦੇ ਨੌਜਵਾਨ ਦੀ ਵਿਦੇਸ਼ ਵਿਚ ਮੌਤ ਹੋ ਗਈ। ਗੁਰਪ੍ਰਤਾਪ ਸਿੰਘ ਕੈਨੇਡਾ ਵਿਚ ਪੜ੍ਹਨ ਲਈ ਗਿਆ ਸੀ। ਉਹ ਪਿਛਲੇ 5 ਸਾਲਾਂ ਤੋਂ ਇਥੇ ਰਹਿ ਰਿਹਾ ਸੀ। ਅਚਾਨਕ ਇਸ ਨੌਜਵਾਨ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਉਸਦੀ ਕੈਨੇਡਾ ਵਿਚ ਭੇਦਭਰੀ ਹਾਲਤ ਵਿਚ ਮੌਤ ਹੋ ਗਈ ਹੈ। ਨੌਜਵਾਨ ਦੀ ਮੌਤ ਨਾਲ ਇਲਾਕੇ ਅਤੇ ਪਿੰਡ ਵਿਚ ਸੋਗ ਦੀ...










































