Home Blog Page 1209
ਤਰਨਤਾਰਨ | ਸ਼ਹਿਰ ਵਿਚ ਵੱਡੀ ਘਟਨਾ ਸਾਹਮਣੇ ਆਈ ਹੈ। ਅੱਜ ਨੌਜਵਾਨ ਨੂੰ ਸ਼ਰੇਆਮ ਗੋਲੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਹਾਸ਼ਿਵਰਾਤਰੀ 'ਤੇ ਪੱਟੀ ਵਿਚ ਸਜਾਈ ਗਈ ਸ਼ੋਭਾ ਯਾਤਰਾ ਤੋਂ ਘਰ ਮੁੜਦੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਜ਼ਖ਼ਮੀ ਕਰ ਦਿੱਤਾ। ਜ਼ਖਮੀ ਦੀ ਪਛਾਣ ਕਬੀਰ ਸਿੰਘ ਜ਼ਿਲਾ ਤਰਨਤਾਰਨ ਵਜੋਂ ਹੋਈ ਹੈ। ਗੋਲੀ ਲੱਗਣ ਕਾਰਨ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।...
ਚੰਡੀਗੜ੍ਹ | ਪੰਜਾਬ ਦੇ ਲੋੜੀਂਦੇ ਗੈਂਗਸਟਰ ਹਰਵਿੰਦਰ ਸਿੰਘ ਉਰਫ ਰਿੰਦਾ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਤਵਾਦੀ ਐਲਾਨ ਕਰ ਦਿੱਤਾ ਹੈ। ਰਿੰਦਾ ਖਾਲਿਸਤਾਨੀ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਲ ਜੁੜਿਆ ਹੋਇਆ ਹੈ। ਉਹ BKI ਦੇ ਭਾਰਤ ਮੁਖੀ ਵਜੋਂ ਕੰਮ ਕਰਦਾ ਹੈ। ਹਰਵਿੰਦਰ ਰਿੰਦਾ ਬਾਰੇ ਦਿਲਚਸਪ ਗੱਲ ਇਹ ਹੈ ਕਿ ਕੁਝ ਸਮਾਂ ਪਹਿਲਾਂ ਪਾਕਿਸਤਾਨ ਦੇ ਲਾਹੌਰ 'ਚ ਉਸ ਦੀ ਮੌਤ...
ਲੁਧਿਆਣਾ | ਇਕ ਹੋਰ ਧਾਰਮਿਕ ਭਾਵਨਾ ਭੜਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਫੇਸਬੁੱਕ 'ਤੇ ਧਰਮ ਗੁਰੂ ਭਗਤ ਤਰਸੇਮ ਲਾਲ ਖ਼ਿਲਾਫ਼ ਗਲਤ ਟਿੱਪਣੀ ਕਰਨ ਵਾਲੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਇਹ ਕਾਰਵਾਈ ਸ਼ਿਮਲਾਪੁਰੀ ਦੇ ਰਹਿਣ ਵਾਲੇ ਦਿਨੇਸ਼ ਕੁਮਾਰ ਦੀ ਸ਼ਿਕਾਇਤ 'ਤੇ ਕੀਤੀ। ਦਿਨੇਸ਼ ਨੇ ਦੱਸਿਆ ਕਿ ਰਾਤ ਸਾਢੇ 9 ਵਜੇ ਦੇ ਕਰੀਬ...
ਅੰਮ੍ਰਿਤਸਰ | ਥਾਣਾ ਅਜਨਾਲਾ ਦੀ ਪੁਲਿਸ ਨੇ ਵਾਰਿਸ ਪੰਜਾਬ ਦੇ ਜੱਥੇਦਾਰ ਅੰਮ੍ਰਿਤਪਾਲ ਸਿੰਘ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵੀਰਵਾਰ ਨੂੰ ਹੀ ਅੰਮ੍ਰਿਤਪਾਲ ਖਿਲਾਫ ਇਕ ਨੌਜਵਾਨ ਨੂੰ ਅਗਵਾ ਅਤੇ ਕੁੱਟਮਾਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਨੇ ਰਾਤ ਸਮੇਂ ਹੀ ਨੌਜਵਾਨ ਦਾ ਮੈਡੀਕਲ ਕਰਵਾ ਕੇ ਕੇਸ ਦਰਜ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਦੀਆਂ ਕੁਝ ਟੀਮਾਂ ਗੁਰਦਾਸਪੁਰ ਵੱਲ...
ਚੰਡੀਗੜ੍ਹ/ਮੋਹਾਲੀ | ਪਿੰਡ ਬੜਾਣਾ ’ਚ ਦੇਰ ਰਾਤ ਪੰਚਾਇਤੀ ਜ਼ਮੀਨ ’ਚ ਹੋ ਰਹੀ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਗਏ ਕਿਸਾਨ ਨੂੰ ਟਰੈਕਟਰ-ਟਰਾਲੀ ਹੇਠ ਦੇ ਕੇ ਮਾਰ ਦਿੱਤਾ ਗਿਆ। ਕਿਸਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਚਰਨ ਸਿੰਘ 65 ਸਾਲ ਪੁੱਤਰ ਸਰਦਾਰਾ ਸਿੰਘ ਵਾਸੀ ਬੜਾਣਾ ਵਜੋਂ ਹੋਈ ਹੈ। ਮ੍ਰਿਤਕ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦਾ ਸਰਗਰਮ ਮੈਂਬਰ...
ਲੁਧਿਆਣਾ | ਇਥੇ ਅੰਤਰਰਾਜੀ ਬੱਸ ਸਟੈਂਡ 'ਤੇ 2 ਨਸ਼ੇੜੀਆਂ ਨੇ ਨੇਪਾਲ ਤੋਂ ਆਏ ਇੱਕ ਯਾਤਰੀ ਤੋਂ ਕਾਲ ਕਰਨ ਲਈ ਮੋਬਾਈਲ ਫੋਨ ਮੰਗਿਆ। ਯਾਤਰੀ ਨੇ ਉਸ ਨੂੰ ਕਾਲ ਕਰਨ ਲਈ ਫ਼ੋਨ ਦਿੱਤਾ। ਮੋਬਾਈਲ ਹੱਥ 'ਚ ਆਉਂਦੇ ਹੀ ਬਦਮਾਸ਼ ਫਰਾਰ ਹੋ ਗਏ। ਇਸ 'ਤੇ ਸਵਾਰੀਆਂ ਨੇ ਬਦਮਾਸ਼ਾਂ ਦਾ ਪਿੱਛਾ ਕਰਨ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਰੌਲਾ ਸੁਣ ਕੇ ਆਸ-ਪਾਸ ਦੇ ਲੋਕਾਂ...
ਚੰਡੀਗੜ੍ਹ | ਪੰਜਾਬ-ਹਰਿਆਣਾ ਹਾਈਕੋਰਟ ਨੇ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਤਿੰਨ ਸਾਲਾਂ ਤੋਂ ਪ੍ਰਾਈਵੇਟ ਕਾਲਜਾਂ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਾਰੀ ਨਾ ਕਰਨ 'ਤੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਉਂਦੇ ਹੋਏ ਪੰਜਾਬ ਦੇ ਮੁੱਖ ਸਕੱਤਰ ਅਤੇ ਸਮਾਜਿਕ ਨਿਆਂ ਵਿਭਾਗ ਦੇ ਡਾਇਰੈਕਟਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ। ਅਦਾਲਤ ਨੇ ਚੇਤਾਵਨੀ ਦਿੱਤੀ ਕਿ ਜੇਕਰ 27 ਮਾਰਚ ਤੱਕ ਜਵਾਬ ਦਾਇਰ ਨਾ ਕੀਤਾ ਗਿਆ...
ਅੰਮ੍ਰਿਤਸਰ | ਇਥੇ ਇੱਕ ਐਨਕਾਊਂਟਰ ਤੋਂ ਬਾਅਦ ਪੁਲਿਸ ਨੇ ਦੋਵਾਂ ਗੈਂਗਸਟਰਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਦੋਵਾਂ ਗੈਂਗਸਟਰਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ 'ਚੋਂ ਇੱਕ ਬਦਨਾਮ ਅਪਰਾਧੀ ਹੈ, ਜਿਸ ਖ਼ਿਲਾਫ਼ ਪਹਿਲਾਂ ਹੀ ਪੰਜ ਕੇਸ ਦਰਜ ਹਨ। ਦੂਜੇ ਖ਼ਿਲਾਫ਼ ਇਹ ਪਹਿਲਾ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਜਸਕਰਨ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ...
ਲੁਧਿਆਣਾ | ਦੇਰ ਰਾਤ ਸਹੁਰੇ ਵਾਲਿਆਂ ਨੇ ਨੂੰਹ ਨੂੰ ਘਰੋਂ ਕੱਢ ਦਿੱਤਾ। ਸਹੁਰੇ ਪੱਖ ਅਤੇ ਨੂੰਹ ਦੇ ਜ਼ਮੀਨੀ ਵਿਵਾਦ ਅਤੇ ਕਤਲ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ। ਔਰਤ ਰੂਪਦੀਪ ਨੇ ਦੱਸਿਆ ਕਿ ਉਸ ਦੇ ਪਤੀ ਗਗਨਦੀਪ ਦਾ 11 ਅਕਤੂਬਰ 2021 ਨੂੰ ਉਸ ਦੇ ਜੀਜਾ ਨੇ ਕਤਲ ਕਰ ਦਿੱਤਾ ਸੀ। ਉਸ ਦੇ ਸਹੁਰੇ ਉਸ 'ਤੇ ਕਤਲ ਦੇ ਮਾਮਲੇ 'ਚ ਗਵਾਹੀ...
ਲੁਧਿਆਣਾ | ਥਾਣੇ ਤੋਂ ਕੁਰਸੀ ਸਮੇਤ ਹੱਥਕੜੀ ਵਾਲਾ ਵਿਅਕਤੀ ਫ਼ਰਾਰ ਹੋ ਗਿਆ। ਕੁਝ ਸਮੇਂ ਬਾਅਦ ਪੁਲਿਸ ਮੁਲਾਜ਼ਮ ਉਸ ਵਿਅਕਤੀ ਨੂੰ ਰਿਕਸ਼ੇ ’ਤੇ ਕੁਰਸੀ ’ਤੇ ਬਿਠਾ ਕੇ ਲੈ ਆਏ। ਪੁਲਿਸ ਨੂੰ ਸ਼ੱਕ ਹੈ ਕਿ ਉਕਤ ਵਿਅਕਤੀ ਸਨੈਚਿੰਗ 'ਚ ਸ਼ਾਮਲ ਹੈ। ਇਸ ’ਤੇ ਥਾਣਾ ਡਵੀਜ਼ਨ ਨੰਬਰ 4 ਦੀ ਪੁਲਿਸ ਉਸ ਨੂੰ ਪੁੱਛਗਿੱਛ ਲਈ ਥਾਣੇ ਲੈ ਆਈ। ਪੁਲਿਸ ਨੇ ਉਸ ਨੂੰ ਕੁਰਸੀ ’ਤੇ...
- Advertisement -

MOST POPULAR