ਅਯੁੱਧਿਆ ਪਹੁੰਚੇ ਸਦਗੁਰੂ : ਬੋਲੇ- ਇਹ ਭਾਰਤੀ ਸੱਭਿਅਤਾ ਦੇ ਇਤਿਹਾਸ ਦਾ ਮਹੱਤਵਪੂਰਨ ਦੌਰ ਹੈ, ਰਾਮ ਭਵਿੱਖ ਲਈ ਪ੍ਰੇਰਨਾ ਸਰੋਤ

0
858

ਅਯੁੱਧਿਆ, 12 ਫਰਵਰੀ| ਅਧਿਆਤਮਿਕ ਗੁਰੂ ਸਦਗੁਰੂ ਜੱਗੀ ਵਾਸੂਦੇਵ ਸੋਮਵਾਰ ਨੂੰ ਰਾਮਲੱਲਾ ਦੇ ਦਰਸ਼ਨਾਂ ਲਈ ਅਯੁੱਧਿਆ ਪਹੁੰਚੇ।

ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਮੇਰੇ ਲਈ ਬਹੁਤ ਸੌਭਾਗ ਦੀ ਗੱਲ ਹੈ। ਅਯੁੱਧਿਆ ‘ਚ 500 ਸਾਲਾਂ ਦੇ ਸੰਘਰਸ਼ ਤੋਂ ਬਾਅਦ ਰਾਮ ਮੰਦਰ ਬਣਿਆ ਹੈ।

ਉਨ੍ਹਾਂ ਕਿਹਾ ਕਿ ਇਹ ਭਾਰਤੀ ਸੱਭਿਅਤਾ ਦੇ ਇਤਿਹਾਸ ਦਾ ਮਹੱਤਵਪੂਰਨ ਦੌਰ ਹੈ। ਇਹ ਕਿਸੇ ਵਿਸ਼ੇਸ਼ ਧਰਮ ਦੇ ਵਿਰੁੱਧ ਨਹੀਂ ਹੈ। ਭਗਵਾਨ ਸ਼੍ਰੀ ਰਾਮ ਪ੍ਰਾਚੀਨ ਭਾਰਤ ਦੀ ਪਛਾਣ ਹਨ ਪਰ ਉਹ ਭਵਿੱਖ ਦੇ ਪ੍ਰੇਰਨਾ ਸਰੋਤ ਵੀ ਹਨ।