ਧਰਮਕੋਟ| ਇਟਲੀ ਤੋਂ ਇਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਟਲੀ ਵਿਖੇ ਪੰਜਾਬੀ ਨੌਜਵਾਨ ਦੀ ਅਚਾਨਕ ਮੌਤ ਹੋ ਗਈ। ਉਸਨੇ ਅੱਜ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਤਰਨਾ ਸੀ। ਪਰ ਇਹ ਅਣਹੋਣੀ ਹੋ ਗਈ। ਮ੍ਰਿਤਕ ਧਰਮਕੋਟ ਦੇ ਪਿੰਡ ਦੋਸਾਂਝ ਦਾ ਦੱਸਿਆ ਜਾ ਰਿਹਾ ਹੈ।
ਇਸ ਮੰਦਭਾਗੀ ਖਬਰ ਨਾਲ ਪਿੰਡ ਦੋਸਾਂਝ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਇਟਲੀ ਵਿਚ ਰਹਿੰਦੇ ਪੰਜਾਬੀ ਨੌਜਵਾਨ ਵਾਹਿਗੁਰੂ ਪ੍ਰੀਤ ਸਿੰਘ ਪੁੱਤਰ ਸੁਖਮੰਦਰ ਸਿੰਘ ਫੌਜੀ ਦੀ ਅਚਾਨਕ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਵਾਹਿਗੁਰੂ ਪ੍ਰੀਤ ਸਿੰਘ ਨੇ ਅੱਜ ਸਵੇਰੇ ਤਿੰਨ ਵਜੇ ਅੰਮ੍ਰਿਤਸਰ ਏਅਰਪੋਰਟ ਤੋਂ ਉਤਰ ਕੇ ਖੁਸ਼ੀ ਖੁਸ਼ੀ ਘਰ ਆਉਣਾ ਸੀ ਪਰ ਅਚਾਨਕ ਦੁਖਦਾਈ ਭਾਣਾ ਵਰਤ ਗਿਆ। ਸਮੂਹ ਸੰਘਾ ਪਰਿਵਾਰ ਪਿਤਾ ਸੁਖਮੰਦਰ ਸਿੰਘ ਫੌਜੀ ਅਤੇ ਸਿਆਸਤ ਦੇ ਖੇਤਰ ਵਿਚ ਉੱਚਾ ਰੁਤਬਾ ਰੱਖਣ ਵਾਲੇ ਭਰਾ ਸਾਬਕਾ ਸਰਪੰਚ ਗੁਰਚਰਨ ਸਿੰਘ ਗੋਗੀ ਨਾਲ ਵੱਖ ਵੱਖ ਰਾਜਨੀਤਕ, ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਤੇ ਸਮੂਹ ਪੱਤਰਕਾਰ ਭਾਈਚਾਰੇ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਨੌਜਵਾਨ ਦੀ ਲਾਸ਼ ਭਾਰਤ ਲਿਆਉਣ ਦੀ ਕਾਰਵਾਈ ਕੀਤੀ ਜਾ ਰਹਾ ਹੈ।