ਦੁੱਖਦਾਈ ਖਬਰ : ਦੋ ਟਰੈਕਟਰਾਂ ਦੀ ਭਿਆਨਕ ਟੱਕਰ ‘ਚ ਤਾਏ-ਭਤੀਜੇ ਦੀ ਮੌਤ

0
727

ਪਿੰਡ ਬੁਸ਼ਹਿਰਾ ਦੀ ਅਨਾਜ ਮੰਡੀ ਨੇੜੇ ਇਕ ਸੜਕ ਹਾਦਸੇ ਚ ਤਾਇਆ-ਭਤੀਜਾ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਮਕਾਨ ਬਣਾਉਣ ਲਈ ਮੂਨਕ ਤੋਂ ਕੁਝ ਸਾਮਾਨ ਖ਼ਰੀਦ ਕੇ ਨਾਜਰ ਸਿੰਘ (45) ਪੁੱਤਰ ਹਰਦੇਵ ਸਿੰਘ ਵਾਸੀ ਬੁਸ਼ਹਿਰਾ ਤੇ ਉਸ ਦਾ ਭਤੀਜਾ ਅਮਨਜੋਤ ਸਿੰਘ (14) ਪੁੱਤਰ ਰਾਜਵੀਰ ਸਿੰਘ ਟਰੈਕਟਰ ’ਤੇ ਆਪਣੇ ਪਿੰਡ ਆ ਰਹੇ ਸਨ।

ਜਦੋਂ ਉਹ ਪਿੰਡ ਦੀ ਅਨਾਜ ਮੰਡੀ ਕੋਲ ਪਹੁੰਚੇ ਤਾਂ ਪਿੱਛੋਂ ਆ ਰਹੇ ਸੀਮੈਂਟ ਦੇ ਭਰੇ ਇਕ ਟਰੈਕਟਰ ਨੇ ਇਨ੍ਹਾਂ ਦੇ ਟਰੈਕਟਰ ਨੂੰ ਟੱਕਰ ਮਾਰ ਦਿੱਤੀ, ਜਿਸ ਨੂੰ ਧਰਮਪਾਲ ਪੁੱਤਰ ਜਗਜੀਤ ਸਿੰਘ ਵਾਸੀ ਕੌਹਰੀਆਂ ਚਲਾ ਰਿਹਾ ਸੀ। ਟੱਕਰ ਲੱਗਣ ਉਪਰੰਤ ਨਾਜਰ ਸਿੰਘ ਦੇ ਟਰੈਕਟਰ ਦਾ ਸੰਤੁਲਨ ਵਿਗੜ ਜਾਣ ਕਾਰਨ ਪਲਟ ਗਿਆ, ਜਿਸ ਨਾਲ ਤਾਇਆ ਤੇ ਭਤੀਜਾ ਟਰੈਕਟਰ ਦੇ ਥੱਲੇ ਦੱਬ ਗਏ, ਜਿਨ੍ਹਾਂ ਨੂੰ ਰਾਹਗੀਰਾਂ ਨੇ ਬਾਹਰ ਕੱਢਿਆ ਤੇ ਤੁਰੰਤ ਮੂਨਕ ਦੇ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਮੂਨਕ ਪੁਲਸ ਨੇ ਮੌਕੇ ’ਤੇ ਜਾਂਚ ਸ਼ੁਰੂ ਕਰ ਕੇ ਮਾਮਲਾ ਦਰਜ ਕਰ ਲਿਆ ਹੈ।