ਦਰਦਨਾਕ : ਟੂਰ ‘ਤੇ ਜਾਂਦੀਆਂ 2 ਸਕੂਲੀ ਬੱਸਾਂ ਪਲਟੀਆਂ, 15 ਵਿਦਿਆਰਥੀਆਂ ਦੀ ਮੌਤ, ਕਈ ਸੀਰੀਅਸ, ਪਿਆ ਚੀਕ-ਚਿਹਾੜਾ

0
896

ਮਨੀਪੁਰ | ਇਥੋਂ ਦੇ ਨੋਨੀ ਜ਼ਿਲੇ ‘ਚ ਅੱਜ ਟੂਰ ‘ਤੇ ਜਾਂਦੀਆਂ 2 ਸਕੂਲੀ ਬੱਸਾਂ ਪਲਟ ਗਈਆਂ। ਹਾਦਸੇ ‘ਚ 15 ਵਿਦਿਆਰਥੀਆਂ ਦੀ ਮੌਤ ਹੋ ਗਈ। ਕਈ ਵਿਦਿਆਰਥੀ ਗੰਭੀਰ ਜ਼ਖਮੀ ਹੋ ਗਏ । ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਰਿਪੋਰਟਾਂ ਮੁਤਾਬਕ ਬੱਸ ਥੰਬਲਾਨੂ ਹਾਇਰ ਸੈਕੰਡਰੀ ਸਕੂਲ, ਯਾਰੀਪੋਕ ‘ਤੇ ਸੀ। ਉਹ ਖਪੁਮ ਵੱਲ ਟੂਰ ‘ਤੇ ਜਾ ਰਹੀ ਸੀ। 22 ਵਿਦਿਆਰਥੀਆਂ ਨੂੰ ਇੰਫਾਲ ਦੇ ਮੈਡੀਸਿਟੀ ਹਸਪਤਾਲ ‘ਚ ਭਰਤੀ ਕਰਵਾਇਆ ਹੈ। ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਥੇ ਮੌਕੇ ‘ਤੇ ਚੀਕ ਚਿਹਾੜਾ ਪੈ ਗਿਆ।