ਜਲੰਧਰ . ਕਵੀ, ਵਾਰਤਕਾਰ ਤੇ ਦਲਿਤ ਚਿੰਤਕ ਬਲਬੀਰ ਮਾਧੋਪੁਰੀ ਦੀ ਕਿਤਾਬ (ਸਵੈ-ਜੀਵਨੀ) ਛਾਂਗਿਆ ਰੁੱਖ ਕਈ ਭਾਸ਼ਾ ਵਿਚ ਅਨੁਵਾਦ ਹੋਈ ਹੈ। ਹਾਲ ਹੀ ਇਹ ਕਿਤਾਬ ਰੂਸੀ ਭਾਸ਼ਾ ਵਿਚ ਅਨੁਵਾਦ ਹੋ ਰਹੀ ਹੈ। ਇਸ ਕਿਤਾਬ ਨੂੰ ਰਸ਼ੀਅਨ prof . Anna Bochkovskaya ਅਨੁਵਾਦ ਕਰ ਰਹੇ ਹਨ। ਇਸ ਕਿਤਾਬ ਦੇ ਕਈ ਚੈਪਟਰ ਰਸ਼ੀਆ ਦੇ ਇਕ ਮੈਗਜ਼ੀਨ ਵਿਚ ਪ੍ਰਕਾਸ਼ਿਤ ਵੀ ਹੋ ਰਹੇ ਹਨ।
ਛਾਂਗਿਆ ਰੁੱਖ ਕਿਤਾਬ ਦੀਆਂ ਹੋਰ ਪ੍ਰਾਪਤੀਆਂ
ਛਾਂਗਿਆ ਰੁੱਖ ਆਕਸਫੋਰਡ ਯੂਨੀਵਰਸਿਟੀ ਪ੍ਰੈੱਸ ਦੁਆਰਾ ਅੰਗਰੇਜ਼ੀ ਹਿੰਦੀ ਤੇ ਸ਼ਾਹਮੁਖੀ ਵਿਚ ਛਾਪਿਆ ਗਿਆ ਹੈ। ਇਸ ਤੋਂ ਇਲਾਵਾ ਮਰਾਠੀ, ਤੇਲਗੂ, ਉਰਦੂ, ਰਾਜਸਥਾਨੀ ਤੇ ਰੂਸੀ ਭਾਸ਼ਾ ਵਿਚ ਅਨੁਵਾਦ ਕਾਰਜ ਚੱਲ ਰਹੇ ਹਨ। ਇੰਡੀਆਂ ਦੀਆਂ ਵੱਖ-ਵੱਖ ਅਖਬਾਰਾਂ ਵਿਚ ਛਾਂਗਿਆ ਰੁੱਖ ਦੇ ਕੁਝ ਹਿੱਸੇ ਵੀ ਛਪ ਚੁੱਕੇ ਹਨ।
ਬਲਬੀਰ ਮਾਧੋਪੁਰੀ ਦੀਆਂ ਰਚਨਾਵਾਂ
ਬਲਬੀਰ ਮਾਧੋਪੁਰੀ ਨੇ ਆਪਣੀ ਪੰਜਾਬੀ ਭਾਸ਼ਾ ਵਿਚ 14 ਕਿਤਾਬਾਂ ਲਿਖੀਆਂ ਹਨ। ਉਹਨਾਂ ਨੇ ਹਿੰਦੀ, ਅੰਗਰੇਜੀ ਭਾਸ਼ਾ ਦੀਆਂ ਦਰਜਨਾਂ ਕਿਤਾਬਾਂ ਦਾ ਪੰਜਾਬੀ ਭਾਸ਼ਾ ਵਿਚ ਅਨੁਵਾਦ ਕੀਤਾ ਹੈ। ਉਹਨਾਂ ਦਾ ਨਵਾਂ ਆ ਰਿਹਾ ਨਾਵਲ “ਮਿੱਟੀ ਬੋਲ ਪਈ” ਦਲਿਤ ਲੋਕਾਂ ਦੁਆਰਾ ਹੰਢਾਇਆ ਦਰਦ ਬਿਆਨ ਕਰੇਗਾ।
ਮਾਣ-ਸਨਮਾਨ
ਬਲਬੀਰ ਮਾਧੋਪੁਰੀ ਦੇ ਕੰਮਕਾਰਜ ਨੂੰ ਦੇਖਦਿਆਂ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੁਆਰਾ 2018 ਵਿਚ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਵਿਚ ਲਾਈਫ਼ ਟਾਇਮ ਆਚੀਵਮੈਂਟ ਐਵਾਰਡ ਨਾਲ ਸਨਮਾਨਤ ਕੀਤਾ ਜਾ ਚੁੱਕਿਆ ਹੈ। ਛਾਂਗਿਆ ਰੁੱਖ ਨੂੰ ਪ੍ਰਸਿੱਧ ਕਿਤਾਬ ਘੋਸ਼ਿਤ ਹੋਣ ‘ਤੇ ਪੰਜਾਬ ਸਰਕਾਰ ਨੇ 2003 ਵਿਚ ਬੈਸਟ ਬੁੱਕ ਦੇ ਸਨਮਾਨ ਨਾਲ ਨਿਵਾਜਿਆ ਤੇ ਅਨੁਵਾਦ ਦੇ ਕੰਮ ਲਈ ਉਹਨਾਂ ਨੂੰ ਸਾਹਿਤ ਅਕਾਦਮੀ ਐਵਾਰਡ ਵੀ ਮਿਲ ਚੁੱਕਿਆ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਇਨਾਮਾਂ ਦੇ ਜੇਤੂ ਹਨ ਬਲਬੀਰ ਮਾਧੋਪੁਰੀ।