ਦਿੱਲੀ। ਰਾਸ਼ਟਰੀ ਸਵੈਮ ਸੇਵਕ ਸੰਘ ਨਾਲ ਜੁੜੀ ਦਿ ਆਰਗੇਨਾਈਜ਼ਰ ਨੇ ਆਪਣੇ ਨਵੇਂ ਅੰਕ ਵਿਚ ਇਕ ਕਵਰ ਸਟੋਰੀ ਪ੍ਰਕਾਸ਼ਿਤ ਕੀਤੀ ਹੈ, ਜਿਸ ਵਿਚ ਦਿੱਗਜ ਈ ਕਾਮਰਸ ਕੰਪਨੀ ਐਮਾਜ਼ੋਨ ਉਤੇ ਪੂਰਬ-ਉਤਰ ਸੂਬਿਆਂ ਵਿਚ ਧਰਮ ਬਦਲੀ ਲਈ ਫੰਡਿੰਗ ਕਰਨ ਦਾ ਦੋਸ਼ ਲਗਾਇਆ ਹੈ। ‘ਅਮੇਜ਼ਿੰਗ ਕ੍ਰਾਸ ਕੁਨੈਕਸ਼ਨ’ ਟਾਈਟਲ ਵਾਲੀ ਇਸ ਸਟੋਰੀ ਵਿਚ ਪੱਤ੍ਰਿਕਾ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਕੰਪਨੀ ਦਾ ‘ਅਮਰੀਕਨ ਬੈਪਟਿਸਟ ਚਰਚ’ ਨਾਂ ਦੇ ਇਕ ਸੰਗਠਨ ਨਾਲ ਵਿੱਤੀ ਸਬੰਧ ਹੈ, ਜਿਸ ਉਤੇ ਧਰਮ ਬਦਲੀ ਮਾਡਿਊਲ ਚਲਾਉਣ ਦੇ ਗੰਭੀਰ ਦੋਸ਼ ਲੱਗੇ ਹਨ। ਐਮਾਜ਼ੋਨ ਨੇ ਇਸ ਚਰਚ ਨੂੰ ਕਈ ਮੌਕਿਆਂ ਉਤੇ ਫੰਡਿੰਗ ਕੀਤੀ ਹੈ।
ਅਮਰੀਕਨ ਬੈਪਿਸਟ ਚਰਚ ਉਤੇ ਮਨੀ ਲਾਂਡਰਿੰਗ ਰਾਹੀਂ ਫੰਡਿਗ ਕਰਵਾਉਣ ਦਾ ਦੋਸ਼
ਪੱਤ੍ਰਿਕਾ ਨੇ ਕਿਹਾ ਹੈ ਕਿ ਐਮੇਜ਼ੋਨ ਇਸਾਈ ਧਰਮ ਬਦਲੀ ਮਾਡਿਊਲ ਲਈ ਅਮਰੀਕਨ ਬੈਪਿਸਟ ਚਰਚ ਨੂੰ ਵਿੱਤੀ ਪੋਸ਼ਣ ਕਰ ਰਹੀ ਹੈ। ਇਹ ਚਰਚ ਐਮੇਜ਼ੋਨ ਦੇ ਇਲਾਵਾ ਹੋਰ ਵੀ ਕਈ ਮਲਟੀਨੈਸ਼ਨਲ ਕੰਪਨੀਆਂ ਤੋਂ ਮਨੀ ਲਾਂਡਰਿੰਗ ਜ਼ਰੀਏ ਫੰਡਿੰਗ ਕਰਵਾ ਰਿਹਾ ਹੈ।ਪੱਤ੍ਰਿਕਾ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਚਰਚ ਭਾਰਤ ਵਿਚ ਅਖਿਲ ਭਾਰਤੀ ਮਿਸ਼ਨ ਨਾਂ ਨਾਲ ਇਕ ਮੋਰਚਾ ਚੱਲ ਰਿਹਾ ਸੀ। ਇਹ ਉਨ੍ਹਾਂ ਦਾ ਫਰੰਟਲ ਸੰਗਠਨ ਹੈ, ਜਿਸਨੇ ਆਪਣੀ ਵੈਬਸਾਈਟ ਉਤੇ ਖੁੱਲ੍ਹੇ ਤੌਰ ਉਤੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਪੂਰਬ-ਉਤਰ ਭਾਰਤ ਵਿਚ 25 ਹਜ਼ਾਰ ਲੋਕਾਂ ਨੂੰ ਇਸਾਈ ਧਰਮ ਵਿਚ ਬਦਲਿਆ ਹੈ। ਪੱਤ੍ਰਿਕਾ ਨੇ ਕਿਹਾ ਹੈ ਕਿ ਐਮੇਜ਼ੋਨ ਇਕ ਭਾਰਤੀ ਵਲੋਂ ਹਰੇਕ ਖਰੀਦ ਉਤੇ ਪੈਸੇ ਦਾਨ ਕਰਕੇ ਅਖਿਲ ਭਾਰਤੀ ਮਿਸ਼ਨ ਦੇ ਧਰਮ ਬਦਲੀ ਮਾਡਿਊਲ ਦਾ ਸਮਰਥਨ ਕਰ ਰਿਹਾ ਹੈ।
ਐਮੇਜ਼ੋਨ ਨੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ
ਦਿ ਇੰਡੀਅਨ ਐਕਸਪ੍ਰੈੱਸ ਦੀ ਇਕ ਰਿਪੋਰਟ ਮੁਤਾਬਿਕ, ਐਮੇਜ਼ੋਨ ਨੇ ਇਨ੍ਹਾਂ ਗੰਭੀਰ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕੀਤਾ ਹੈ। ਕੰਪਨੀ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਐਮੇਜ਼ੋਨ ਇੰਡੀਆ ਦਾ ਅਖਿਲ ਭਾਰਤੀ ਮਿਸ਼ਨ ਜਾਂ ਉਸਦੇ ਸਹਿਯੋਗੀਆਂ ਨਾਲ ਕੋਈ ਸਬੰਧ ਨਹੀਂ ਹੈ ਤੇ ਨਾ ਹੀ ਐਮੇਜ਼ੋਨਸਮਾਈਲ ਪ੍ਰੋਗਰਾਮ ਐਮੇਜ਼ੋਨ ਇੰਡੀਆ ਮਾਰਕੀਟਪਲੇਸ ਉਤੇ ਸੰਚਾਲਿਤ ਹੁੰਦਾ ਹੈ।