RSS ਪ੍ਰਮੁੱਖ ਮੋਹਨ ਭਾਗਵਤ ਅੱਜ ਲੁਧਿਆਣਾ ‘ਚ, ਸ੍ਰੀ ਭੈਣੀ ਸਾਹਿਬ ਵਿਖੇ ਹੋਣਗੇ ਨਤਮਸਤਕ

0
814

ਲੁਧਿਆਣਾ| ਰਾਸ਼ਟਰੀ ਸਵੈਮ ਸੇਵਕ ਸੰਘ ਮੁਖੀ ਮੋਹਨ ਭਾਗਵਤ ਸ਼ਨੀਵਾਰ ਸ਼ਾਮ ਅਚਾਨਕ ਲੁਧਿਆਣਾ ਪਹੁੰਚੇ। ਆਰਐਸਐਸ ਮੁਖੀ ਦੇ ਲੁਧਿਆਣਾ ਆਉਣ ਦੀ ਸੂਚਨਾ ਮਿਲਦਿਆਂ ਹੀ ਆਰਐਸਐਸ ਵਲੰਟੀਅਰ ਅਤੇ ਭਾਰਤੀ ਜਨਤਾ ਪਾਰਟੀ ਦੇ ਕੁਝ ਆਗੂ ਲੁਧਿਆਣਾ ਰੇਲਵੇ ਸਟੇਸ਼ਨ ’ਤੇ ਪੁੱਜੇ। ਇਸ ਤੋਂ ਬਾਅਦ ਮੋਹਨ ਭਾਗਵਤ ਸਿਵਲ ਲਾਈਨਜ਼ ਸਥਿਤ ਆਰਐਸਐਸ ਦਫ਼ਤਰ ਪੁੱਜੇ, ਜਿੱਥੇ ਉਹ ਰਾਤ ਰੁਕੇ।

ਇੱਥੇ ਰਾਤ ਨੂੰ ਭਾਗਵਤ ਭਾਜਪਾ ਦੇ ਕੁਝ ਚੋਣਵੇਂ ਨੇਤਾਵਾਂ ਅਤੇ ਸੰਘ ਦੇ ਨੇਤਾਵਾਂ ਨਾਲ ਪੰਜਾਬ ਦੇ ਸਿਆਸੀ ਅਤੇ ਸਮਾਜਿਕ ਪਹਿਲੂਆਂ ‘ਤੇ ਚਰਚਾ ਕੀਤੀ। ਅੱਜ ਸਵੇਰੇ ਉਹ ਲੁਧਿਆਣਾ ਤੋਂ ਕਰੀਬ 40 ਕਿਲੋਮੀਟਰ ਦੂਰ ਸ੍ਰੀ ਭੈਣੀ ਸਾਹਿਬ ਵਿਖੇ ਅੱਜ ਕਰਵਾਏ ਜਾ ਰਹੇ ਵਿਸ਼ੇਸ਼ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ। ਇਸ ਦੌਰਾਨ ਉਹ ਕੀਰਤਨ ਸਰਵਣ ਕਰਨਗੇ। ਉਥੇ ਪ੍ਰੋਗਰਾਮ ਨੂੰ ਸੰਬੋਧਨ ਵੀ ਕਰਨਗੇ। ਉਹ 12:00 ਤੋਂ ਬਾਅਦ ਅੱਗੇ ਵਧਣਗੇ।

ਇਸ ਤੋਂ ਪਹਿਲਾਂ ਸ਼ਨੀਵਾਰ ਸ਼ਾਮ ਕਰੀਬ 7 ਵਜੇ ਉਹ ਸੱਚਖੰਡ ਐਕਸਪ੍ਰੈਸ ਰਾਹੀਂ ਲੁਧਿਆਣਾ ਪੁੱਜੇ। ਜਿੱਥੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮੋਹਨ ਭਾਗਵਤ ਦੇ ਲੁਧਿਆਣਾ ਆਉਣ ਦੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਸੀ।