ਰੋਪੜ : ਕਲਯੁਗੀ ਪਿਤਾ ਨੇ ਆਪਣੇ ਹੀ ਦੋ ਬੱਚਿਆਂ ਨੂੰ ਦਿੱਤਾ ਜ਼ਹਿਰ, ਇਕ ਦੀ ਮੌਤ, ਦੂਜਾ ਸੀਰੀਅਸ

0
896

ਰੂਪਨਗਰ|ਰੋਪੜ ਤੋਂ ਇਕ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ। ਇਥੇ ਇਕ ਕਲਯੁਗੀ ਪਿਤਾ ਨੇ ਆਪਣੇ 5 ਅਤੇ 7 ਸਾਲ ਦੇ ਦੋ ਬੱਚਿਆਂ ਨੂੰ ਪਾਣੀ ਵਿੱਚ ਜ਼ਹਿਰ ਮਿਲਾ ਕੇ ਪਿਲਾ ਦਿੱਤਾ, ਜਿਸ ਕਾਰਨ ਇੱਕ ਬੱਚੇ ਦੀ ਮੌਤ ਹੋ ਗਈ ਜਦਕਿ ਦੂਜੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਿੰਘ ਭਗਵੰਤਪੁਰ ਦੇ ਪਿੰਡ ਪਥਰੇੜੀ ਰਾਜਪੂਤਾਂ ਦੇ ਵਾਸੀ ਧਰਮਪਾਲ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਭਰਾ ਬਿੰਦਰ ਸਿੰਘ ਦੇ ਦੋ ਲੜਕੇ ਗੁਰਤੇਜ ਸਿੰਘ (7) ਅਤੇ ਯੁਵਰਾਜ ਸਿੰਘ (5) ਉਸ ਕੋਲ ਆਏ ਅਤੇ ਕਿਹਾ ਕਿ ਸਾਡੇ ਪਿਤਾ ਨੇ ਸਾਨੂੰ ਪਾਣੀ ਵਿੱਚ ਜ਼ਹਿਰ ਦਿੱਤਾ ਹੈ।

ਉਹ ਤੁਰੰਤ ਦੋਵਾਂ ਬੱਚਿਆਂ ਨੂੰ ਸਿਵਲ ਹਸਪਤਾਲ ਰੂਪਨਗਰ ਲੈ ਕੇ ਆਏ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਪਰ ਰਾਤ ਨੂੰ ਇਲਾਜ ਦੌਰਾਨ ਗੁਰਤੇਜ ਸਿੰਘ ਦੀ ਮੌਤ ਹੋ ਗਈ ਜਦਕਿ ਯੁਵਰਾਜ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੇ ਬੱਚੇ ਦੇ ਪਿਤਾ ਨੂੰ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।