ਰੋਪੜ : ਸਤਲੁਜ ਦਰਿਆ ‘ਚ ਪਲਟੀ ਕਿਸ਼ਤੀ, 2 ਵਿਅਕਤੀ ਰੁੜ੍ਹੇ, 1 ਦੀ ਲਾਸ਼ ਬਰਾਮਦ

0
2218

ਰੋਪੜ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜ਼ਿਲ੍ਹਾ ਰੂਪਨਗਰ ਦੇ ਪਿੰਡ ਚੌਂਤਾ ਦੇ ਨਾਲ ਸਤਿਲੁਜ ਦਰਿਆ ਵਿਚ ਬੀਤੀ ਸ਼ਾਮ ਕਿਸ਼ਤੀ ਪਲਟਣ ਨਾਲ ਵੱਡਾ ਹਾਦਸਾ ਹੋ ਗਿਆ। ਕਿਸ਼ਤੀ ਸਵਾਰ 6 ਲੋਕਾਂ ਵਿਚ 2 ਪਾਣੀ ਵਿਚ ਰੁੜ ਗਏ। 1 ਵਿਅਕਤੀ ਦੀ ਲਾਸ਼ ਬਰਾਮਦ ਹੋ ਗਈ ਹੈ। ਦੂਜੇ ਦੀ ਭਾਲ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਕੱਲ ਸ਼ਾਮ ਦਰਿਆ ਪਾਰ ਤੋਂ ਕੁਝ ਲੋਕ ਖੇਤਾਂ ਦਾ ਕੰਮ ਕਰਕੇ ਘਰ ਵਾਪਸ ਜਾ ਰਹੇ ਸਨ ਤਾਂ ਕਿਸ਼ਤੀ ਦਾ ਸੰਤੁਲਨ ਵਿਗੜ ਗਿਆ। ਸੂਚਨਾ ਮਿਲਣ ‘ਤੇ ਪੁਲਿਸ ਪਹੁੰਚੀ। ਇੱਕ ਵਿਅਕਤੀ ਰਾਮ ਲੁਭਾਇਆ (32) ਪੁੱਤਰ ਹਰਦੇਵ ਚੰਦ ਦੀ ਲਾਸ਼ ਕੱਢੀ ਗਈ। ਕਿਸ਼ਤੀ ਵਿਚ ਔਰਤਾਂ ਵੀ ਸਵਾਰ ਸਨ। ਮੱਲਾਹ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ।

हादसे के बाद मौके पर पहुंची पुलिस व जमा लोग।

ਕਈਆਂ ਨੇ ਆਪਣੀਆਂ ਜਾਨਾਂ ਬਚਾਉਣ ਲਈ ਛਾਲ ਮਾਰ ਦਿੱਤੀ। ਆਲੇ-ਦੁਆਲੇ ਦੇ ਲੋਕਾਂ ਨੂੰ ਪਤਾ ਲੱਗਣ ‘ਤੇ ਉਨ੍ਹਾਂ ਨੇ ਬਚਾਅ ਲਿਆ। ਕਈ ਲੋਕਾਂ ਨੂੰ ਖੁਦ ਮਦਦ ਨਾਲ ਬਾਹਰ ਕੱਢਿਆ। ਪੁਲਿਸ ਵੀ ਉਥੇ ਪੁੱਜ ਗਈ। ਕਈਆਂ ਦੀ ਭਾਲ ਜਾਰੀ ਹੈ, ਜਿਸ ਵਿਚੋਂ ਇੱਕ ਵਿਅਕਤੀ ਰਾਮ ਲੁਭਾਇਆ (32) ਪੁੱਤਰ ਹਰਦੇਵ ਚੰਦ ਦੀ ਲਾਸ਼ ਨੂੰ ਮੌਕੇ ਤੋਂ ਬਾਹਰ ਕੱਢ ਲਿਆ ਗਿਆ ਅਤੇ ਦੂਜਾ ਵਿਅਕਤੀ ਭਗਤ ਰਾਮ (45) ਪੁੱਤਰ ਸਦਾਰਾਮ ਦਰਿਆ ਵਿਚ ਰੁੜ੍ਹ ਗਿਆ, ਜਿਸ ਦੀ ਭਾਲ ਗੋਤਾਖੋਰ ਕਮਲਪ੍ਰੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਉਧਰ ਘਟਨਾ ਦੀ ਸੂਚਨਾ ਮਿਲਦੇ ਹੀ ਏਐਸਆਈ ਹਰੀਪੁਰ ਚੌਕੀ ਇੰਚਾਰਜ ਸੋਹਣ ਸਿੰਘ ਪੁਲਿਸ ਫੋਰਸ ਸਮੇਤ ਮੌਕੇ ’ਤੇ ਪੁੱਜੇ।