ਰੋਹਤਕ : ਅਗਨੀ ਦੇ ਪੱਥ ‘ਤੇ ਤੁਰੀ ਕੇਂਦਰ ਦੀ ਸਕੀਮ, ਫੌਜ ‘ਚ ਭਰਤੀ ਹੋਣ ਦੀ ਤਿਆਰੀ ਕਰ ਰਹੇ ਨੌਜਵਾਨ ਨੇ ਕੀਤੀ ਖੁਦਕੁਸ਼ੀ

0
11902

ਰੋਹਤਕ। ਕੇਂਦਰ ਸਰਕਾਰ ਦੀ ਅਗਨੀਪੱਥ ਸਕੀਮ, ਜਿਸ ਤਹਿਤ ਨੌਜਵਾਨਾਂ ਨੂੰ ਸਿਰਫ ਚਾਰ ਸਾਲ ਲਈ ਹੀ ਫੌਜ ਵਿਚ ਆਪਣੀਆਂ ਸੇਵਾਵਾਂ ਦੇਣ ਦਾ ਮੌਕਾ ਮਿਲੇਗਾ, ਦਾ ਪੂਰੇ ਭਾਰਤ ਵਿਚ ਥਾਂ-ਥਾਂ ਵਿਰੋਧ ਹੋ ਰਿਹਾ ਹੈ।

ਅਗਨੀਪੱਥ ਸਕੀਮ ਨੂੰ ਲੈ ਕੇ ਬਿਹਾਰ ਵਿਚ ਬਹੁਤ ਜਿਆਦਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਬਿਹਾਰ ਤੋਂ ਸ਼ੁਰੂ ਹੋਏ ਇਸ ਵਿਰੋਧ ਦੀ ਅੱਗ ਹੁਣ .ਯੂਪੀ ਤੋਂ ਲੈ ਕੇ ਹਰਿਆਣਾ ਤੱਕ ਫੈਲ ਗਈ ਹੈ।

ਇਸੇ ਵਿਚਾਲੇ ਰੋਹਤਕ ਤੋਂ ਇਕ ਨੌਜਵਾਨ ਦੇ ਸਰਕਾਰ ਦੇ ਇਸ ਫੈਸਲੇ ਤੋਂ ਤੰਗ ਆ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਰੋਹਤਕ ਦਾ ਰਹਿਣ ਵਾਲਾ ਸਚਿਨ ਨਾਂ ਦਾ ਇਹ ਨੌਜਵਾਨ ਫੌਜ ਵਿਚ ਭਰਤੀ ਹੋਣ ਲਈ ਤਿਆਰੀ ਕਰ ਕਰ ਰਿਹਾ ਸੀ। ਸਰਕਾਰ ਦੀ ਅਗਨੀਪੱਥ ਸਕੀਮ ਤੋਂ ਨਿਰਾਸ਼ ਹੋ ਕੇ ਇਸ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ।

ਸਰਕਾਰ ਦੀ ਇਸ ਸਕੀਮ ਦਾ ਕਈ ਸੂਬਿਆਂ ਦੇ ਨੌਜਵਾਨ, ਜੋ ਫੌਜ ਵਿਚ ਆਪਣਾ ਭਵਿੱਖ ਦੇਖ ਰਹੇ ਸਨ, ਨੇ ਵਿਰੋਧ ਕੀਤਾ ਹੈ।

ਵੀਡੀਓ ’ਚ ਦੇਖੋ ਕਿਵੇਂ ਸਰਕਾਰ ਦੀ ਇਸ ਸਕੀਮ ਦਾ ਵਿਰੋਧ ਹੋ ਰਿਹਾ ਹੈ-