ਲੁੱਟਖੋਹ ਦੀ ਵਾਰਦਾਤ ‘ਚ ਨਵਾਂ ਮੋੜ : ਪਤਨੀ ਨੇ ਹੀ ਦਿੱਤੀ ਸੀ ਦੁਬਈ ਤੋਂ ਪਰਤੇ ਪਤੀ ਦੇ ਕਤਲ ਦੀ ਸੁਪਾਰੀ

0
3666

ਅੰਮ੍ਰਿਤਸਰ। ਛੇਹਰਟਾ ਦੇ 7 ਦਿਨ ਪਹਿਲਾਂ ਦੁਬਈ ਤੋਂ ਆਏ ਹਰਪਿੰਦਰ ਦੇ ਕਤਲ ਨੇ ਇਕ ਨਵਾਂ ਮੋੜ ਲੈ ਲਿਆ ਹੈ। ਪੁਲਸ ਵਲੋਂ ਸਖਤੀ ਨਾਲ ਕੀਤੀ ਗਈ ਪੁਛਗਿਛ ਵਿਚ ਪਤਨੀ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।

ਪੁਲਸ ਨੇ ਹਰਪਿੰਦਰ ਦੇ ਗੋਲੀਆਂ ਮਾਰਨ ਵਾਲੇ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਤਾਂ ਇਨ੍ਹਾਂ ਨੇ ਵੀ ਆਪਣਾ ਜੁਰਮ ਕਬੂਲ ਕਰ ਲਿਆ ਹੈ। ਦੁਬਈ ਤੋਂ ਆਏ ਨੌਜਵਾਨ ਦੀ ਪਤਨੀ ਨੇ ਆਪਣੇ ਆਸ਼ਕ ਨਾਲ ਮਿਲ ਕੇ ਹੀ ਆਪਣੇ ਪਤੀ ਦਾ ਕਤਲ ਕਰਵਾਇਆ ਹੈ।

ਜਿਕਰਯੋਗ ਹੈ ਕਿ ਮ੍ਰਿਤਕ ਹਰਪਿੰਦਰ ਕੁਝ ਦਿਨ ਪਹਿਲਾਂ ਹੀ ਦੁਬਈ ਤੋਂ ਵਾਪਸ ਆਇਆ ਸੀ। ਅੱਜ ਸਵੇਰੇ ਉਹ ਆਪਣੀ ਪਤਨੀ ਤੇ ਬੱਚਿਆਂ ਨਾਲ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ ਕਿ ਰਸਤੇ ਵਿਚ ਉਸਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਪਹਿਲਾਂ ਤਾਂ ਇਹ ਮਾਮਲਾ ਲੁੱਟਖੋਹ ਦਾ ਲੱਗਾ ਪਰ ਪੁਲਸ ਜਾਂਚ ਵਿਚ ਮ੍ਰਿਤਕ ਦੀ ਪਤਨੀ ਨੇ ਮੰਨਿਆ ਕਿ ਉਸਦੇ ਹਰਸ਼ਦੀਪ ਸਿੰਘ ਨਾਂ ਦੇ ਨੌਜਵਾਨ ਨਾਲ ਨਾਜਾਇਜ ਸਬੰਧ ਸਨ, ਜਿਸਦੇ ਚਲਦਿਆਂ ਉਸਨੇ ਹੀ ਆਪਣੇ ਪਤੀ ਦੀ ਸੁਪਾਰੀ ਦਿੱਤੀ ਸੀ।