ਜਲੰਧਰ ‘ਚ ਸਬਜ਼ੀ ਖਰੀਦਣ ਆਈ ਲੜਕੀ ਦਾ ਪਰਸ ਤੇ ਨੌਜਵਾਨ ਦਾ ਮੋਬਾਈਲ ਖੋਹ ਕੇ ਲੈ ਗਏ ਲੁਟੇਰੇ

0
1892

 ਜਲੰਧਰ, 18 ਦਸੰਬਰ| ਲਕਸ਼ਮੀਪੁਰਾ ਮਾਰਕੀਟ ਨੇੜੇ ਐਤਵਾਰ ਦੇਰ ਰਾਤ ਲੁੱਟ-ਖੋਹ ਦੀਆਂ ਦੋ ਘਟਨਾਵਾਂ ਵਾਪਰੀਆਂ। ਬਾਈਕ ਸਵਾਰ ਦੋ ਲੁਟੇਰਿਆਂ ਨੇ ਸਬਜ਼ੀ ਖਰੀਦ ਰਹੀ ਲੜਕੀ ਦਾ ਪਰਸ ਲੁੱਟ ਲਿਆ। ਇਸੇ ਤਰ੍ਹਾਂ ਦੂਜੇ ਪਾਸੇ ਸ੍ਰੀ ਦੇਵੀ ਤਾਲਾਬ ਮੰਦਿਰ ਤੋਂ ਪਰਤ ਰਹੇ ਵਿਅਕਤੀ ਦਾ ਮੋਬਾਈਲ ਫ਼ੋਨ ਵੀ ਲੁੱਟ ਲਿਆ ਗਿਆ।| ਘਟਨਾ ਤੋਂ ਬਾਅਦ ਜਲੰਧਰ ਪੁਲਿਸ ਦੇ ਅਧਿਕਾਰੀ ਜਾਂਚ ਲਈ ਪਹੁੰਚ ਗਏ ਸਨ।

ਪੁਲਿਸ ਨੇ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਇਲਾਕੇ ਦੇ ਕੁਝ ਸੀਸੀਟੀਵੀ ਕੈਮਰੇ ਸਾਹਮਣੇ ਆਏ ਹਨ, ਜਿਸ ਵਿੱਚ ਲੁਟੇਰੇ ਫਰਾਰ ਹੁੰਦੇ ਨਜ਼ਰ ਆ ਰਹੇ ਹਨ। ਪੁਲੀਸ ਨੇ ਸੀਸੀਟੀਵੀ ਦੇ ਆਧਾਰ ’ਤੇ ਲੁਟੇਰਿਆਂ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ।

ਵੇਖੋ ਵੀਡੀਓ

https://www.facebook.com/punjabibulletinworld/videos/1574406313295447