ਜਲੰਧਰ ਦੇ ਇੰਡਸਟਰੀ ਏਰਿਆ ਦੀ ਯੂਕੋ ਬੈਂਕ ਚੋਂ ਲੁਟੇਰਿਆਂ ਨੇ ਹਥਿਆਰਾਂ ਦੇ ਜ਼ੋਰ ‘ਤੇ ਲੁੱਟੇ 15 ਲੱਖ ਰੁਪਏ

0
1146

ਜਲੰਧਰ | ਸ਼ਹਿਰ ਦੇ ਇੰਡਸਟਰੀ ਏਰਿਆ ‘ਚ ਸਥਿਤ ਯੂਕੋ ਬੈਂਕ ‘ਚ ਅੱਜ ਦਿਨ-ਦਿਹਾੜੇ 15 ਲੱਖ ਦੀ ਲੁੱਟ ਹੋੋਈ ਹੈ। ਇਹ ਵਾਰਦਾਤ ਨੂੰ ਤਿੰਨ ਲੁਟੇਰਿਆਂ ਨੇ ਹਥਿਆਰਾਂ ਦੇ ਜ਼ੋਰ ‘ਤੇ ਅੰਜਾਮ ਦਿੱਤਾ ਹੈ। ਲੁਟੇਰਿਆਂ ਨੇ ਬੈਂਕ ਚੋਂ ਤਾਂ 15 ਲੱਖ ਤਾਂ ਲੁੱਟੇ ਹੀ ਨਾਲ ਹੀ ਮਹਿਲਾ ਕਰਮਚਾਰੀ ਦੀ ਸੋਨੀ ਦੀ ਚੇਨ ਤੇ ਅੰਗੂਠੀ ਵੀ ਲੁੱਟ ਕੇ ਫਰਾਰ ਹੋ ਗਏ।

ਇਸ ਵਾਰਦਾਤ ਤੋਂ ਬਾਅਦ ਜਲੰਧਰ ਦੀ ਪੁਲਿਸ ‘ਚ ਹੜਕੰਪ ਮਚ ਗਿਆ ਹੈ। ਜਾਣਕਾਰੀ ਮੁਤਾਬਿਕ ਤਿੰਨ ਲੁਟੇਰੇ ਬੈਂਕ ਵਿਚ ਬੜੇ ਅਤੇ ਹਥਿਆਰਾਂ ਦੇ ਜ਼ੋਰ ਤੇ ਉਹਨਾਂ ਨੇ ਬੈਂਕ ਚੋਂ 15 ਲੱਖ ਰੁਪਏ ਦੀ ਚੋਰੀ ਕਰ ਲਈ। ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੇ ਹਨ।