ਹੁਸ਼ਿਆਰਪੁਰ ‘ਚ ਲੁਟੇਰਿਆਂ ਨੇ ਪੁਲਿਸ ‘ਤੇ ਕੀਤੀ ਫਾ.ਇ.ਰਿੰਗ, ਜਵਾਬੀ ਕਾਰਵਾਈ ‘ਚ 2 ਬਦਮਾਸ਼ਾਂ ਨੂੰ ਲੱਗੀਆਂ ਗੋ.ਲੀਆਂ

0
2147

ਹੁਸ਼ਿਆਰਪੁਰ, 18 ਫਰਵਰੀ | ਹੁਸ਼ਿਆਰਪੁਰ ਤੋਂ ਪੁਲਿਸ ਅਤੇ ਲੁਟੇਰਿਆਂ ਦੇ ਵਿਚਕਾਰ ਮੁੱਠਭੇੜ ਹੋਣ ਦੀ ਖ਼ਬਰ ਹੈ। ਇਸ ‘ਚ 2 ਲੁਟੇਰਿਆਂ ਦੇ ਗੋਲੀਆਂ ਵੀ ਲੱਗੀਆਂ ਹਨ। ਜ਼ਖ਼ਮੀ ਹਾਲਤ ‘ਚ ਪੁਲਿਸ ਵਲੋਂ ਲੁਟੇਰਿਆਂ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਥੇ ਡਾਕਟਰਾਂ ਵਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਹੁਸਿ਼ਆਰਪੁਰ ਤੋਂ ਸਾਹਮਣੇ ਆਈ ਵੱਡੀ ਖ਼ਬਰ : ਲੁਟੇਰਿਆਂ ਤੇ ਪੁਲਿਸ ਵਿਚਕਾਰ ਮੁੱਠ ਭੇੜ, 2 ਲੁਟੇਰਿਆਂ ਨੂੰ ਲੱਗੀਆਂ ਗੋਲ਼ੀਆਂ

ਘਟਨਾ ਤੋਂ ਬਾਅਦ ਪੁਲਿਸ ਦੇ ਵੱਡੇ ਅਫਸਰ ਵੀ ਮੌਕੇ ਉਤੇ ਪਹੁੰਚੇ ਤੇ ਸਥਿਤੀ ਦਾ ਜਾਇਜ਼ਾ ਲਿਆ। ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਪੁਲਿਸ ਉਕਤ ਲੁਟੇਰਿਆਂ ਦਾ ਪਿੱਛਾ ਕਰ ਰਹੀ ਸੀ, ਇਸ ਦੌਰਾਨ ਜਦੋਂ ਪੁਲਿਸ ਦਾ ਲੁਟੇਰਿਆਂ ਨਾਲ ਨਸਰਾਲਾ ਦੇ ਪਿੰਡ ਤਾਰਾਗੜ੍ਹ ਨਜ਼ਦੀਕ ਸਾਹਮਣਾ ਹੋਇਆ ਤਾਂ ਲੁਟੇਰਿਆਂ ਵਲੋਂ ਪੁਲਿਸ ਉਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ।

ਗੱਲਬਾਤ ਦੌਰਾਨ ਐਸਪੀ ਸਰਬਜੀਤ ਸਿੰਘ ਬਾਹੀਆ ਨੇ ਦੱਸਿਆ ਕਿ ਹੁਸ਼ਿਆਰਪੁਰ ਦੇ ਪੈਟਰੋਲ ਪੰਪ ਉਤੇ ਇਨ੍ਹਾਂ ਲੁਟੇਰਿਆਂ ਵਲੋਂ ਲੁੱਟ ਕੀਤੀ ਗਈ ਸੀ ਤੇ ਲਗਾਤਾਰ ਪੁਲਿਸ ਦੀਆਂ ਵੱਖ-ਵੱਖ ਟੀਮਾਂ ਇਨ੍ਹਾਂ ਦਾ ਪਿੱਛਾ ਕਰ ਰਹੀਆਂ ਸਨ। ਇਸ ਮੁੱਠਭੇੜ ਵਿਚ 2 ਲੁਟੇਰੇ ਕਾਬੂ ਆ ਗਏ। ਦੂਜੇ ਪਾਸੇ ਜੇਕਰ ਸੂਤਰਾਂ ਦੀ ਮੰਨੀਏ ਤਾਂ ਕੱਲ੍ਹ ਐਸਐਸਪੀ ਹੁਸ਼ਿਆਰਪੁਰ ਸੁਰਿੰਦਰ ਲਾਂਬਾ ਵਲੋਂ ਇਸ ਮਾਮਲੇ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਜਾਣਗੇ।