ਦਿੱਲੀ ਦੇ ਸ਼ਾਲੀਮਾਰ ਬਾਗ ‘ਚ ਔਰਤ ਨੂੰ 200 ਮੀਟਰ ਤੱਕ ਘੜੀਸਦੇ ਲੈ ਗਏ ਲੁਟੇਰੇ, ਘਟਨਾ CCTV ‘ਚ ਕੈਦ

0
1289

ਨਵੀਂ ਦਿੱਲੀ | 2 ਵਿਅਕਤੀਆਂ ਨੇ ਮੋਬਾਇਲ ਖੋਹਣ ਦੀ ਕੋਸ਼ਿਸ਼ ਵਿੱਚ ਇਕ ਔਰਤ ਨੂੰ ਸਕੂਟਰੀ ਦੇ ਪਿੱਛੇ 200 ਮੀਟਰ ਤੱਕ ਘੜੀਸਿਆ। ਇਹ ਘਟਨਾ ਵੀਰਵਾਰ ਸ਼ਾਮ ਨੂੰ ਦਿੱਲੀ ਦੇ ਸ਼ਾਲੀਮਾਰ ਬਾਗ ਖੇਤਰ ਵਿੱਚ ਵਾਪਰੀ ਤੇ ਕੈਮਰੇ ਵਿੱਚ ਕੈਦ ਹੋ ਗਈ।

ਹੈਰਾਨ ਕਰਨ ਵਾਲੇ ਦ੍ਰਿਸ਼ਾਂ ਵਿੱਚ ਸਕੂਟਰ ਸਵਾਰ 2 ਸਨੈਚਰਾਂ ਨੂੰ ਗਲਤ ਪਾਸੇ ਸੜਕ ਪਾਰ ਕਰਦੇ ਦੇਖਿਆ ਗਿਆ। ਫਿਰ, ਪਿਲੀਅਨ ਸਵਾਰ ਆਦਮੀ ਨੂੰ ਸੜਕ ਦੇ ਵਿਚਕਾਰ ਜਾਣ ਤੋਂ ਪਹਿਲਾਂ ਇਕ ਔਰਤ ਨੂੰ ਫੜ ਕੇ ਅਤੇ ਉਸ ਨੂੰ ਆਪਣੇ ਨਾਲ ਘਸੀਟਦਾ ਦੇਖਿਆ ਜਾ ਸਕਦਾ ਹੈ।

ਹਾਦਸੇ ਦੌਰਾਨ ਸੜਕ ‘ਤੇ ਪਈ ਔਰਤ ਦੀ ਮਦਦ ਲਈ ਰਾਹਗੀਰ ਵੀ ਪੁੱਜੇ ਅਤੇ ਹੰਗਾਮਾ ਦੇਖ ਕੇ ਵਾਹਨ ਵੀ ਰੁਕ ਗਏ। ਪੀੜਤ ਔਰਤ ਸ਼ਾਲੀਮਾਰ ਬਾਗ ਦੇ ਫੋਰਟਿਸ ਹਸਪਤਾਲ ਵਿੱਚ ਕੰਮ ਕਰਦੀ ਹੈ। ਉਥੇ ਹੀ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ