ਵਾਸ਼ਿੰਗਟਨ, 21 ਅਕਤੂਬਰ | ਐਫ਼.ਬੀ.ਆਈ. ਨੇ ਨਫ਼ਰਤੀ ਅਪਰਾਧਾਂ ਦੇ ਅੰਕੜਿਆਂ ਦੀ ਆਪਣੀ ਸਾਲਾਨਾ ਰਿਪੋਰਟ ਜਾਰੀ ਕੀਤੀ ਹੈ ਜੋ ਕਿ 2022 ਲਈ ਅਮਰੀਕਾ ’ਚ ਵਾਪਰੇ ਨਫ਼ਰਤੀ ਅਪਰਾਧਾਂ ਬਾਰੇ ਜਾਣਕਾਰੀ ਦਿੰਦੀ ਹੈ। ਰਿਪੋਰਟ ਅਨੁਸਾਰ 2022 ’ਚ ਨਫ਼ਰਤੀ ਅਪਰਾਧ ਦੇ ਸਭ ਤੋਂ ਵੱਧ ਸ਼ਿਕਾਰ ਸਿੱਖ ਸਨ। ਸਿੱਖ ਅਜੇ ਵੀ ਦੂਜੇ ਨਫ਼ਰਤੀ ਹਿੰਸਾ ਦੇ ਸਭ ਤੋਂ ਵੱਧ ਨਿਸ਼ਾਨੇ ’ਤੇ ਸਮੂਹ ਬਣੇ ਹੋਏ ਹਨ।
ਹੋਰ ਧਰਮਾਂ ਦੀ ਗੱਲ ਕਰੀਏ ਤਾਂ ਦੇਸ਼ ’ਚ 1,217 ਯਹੂਦੀ ਵਿਰੋਧੀ ਨਫ਼ਰਤੀ ਅਪਰਾਧ, 200 ਇਸਲਾਮ ਵਿਰੋਧੀ ਨਫ਼ਰਤੀ ਅਪਰਾਧ ਅਤੇ 29 ਹਿੰਦੂ-ਵਿਰੋਧੀ ਨਫਰਤ ਅਪਰਾਧ ਹੋਏ। 2015 ’ਚ ਐਫ਼.ਬੀ.ਆਈ. ਨੇ ਸਿੱਖ ਕੁਲੀਸ਼ਨ ਦੀ ਵਕਾਲਤ ਦੇ ਨਤੀਜੇ ਵਜੋਂ ਧਾਰਮਕ ਤੌਰ ’ਤੇ ਪ੍ਰੇਰਿਤ ਨਫ਼ਰਤੀ ਅਪਰਾਧਾਂ (ਸਿੱਖ-ਵਿਰੋਧੀ, ਹਿੰਦੂ-ਵਿਰੋਧੀ, ਅਤੇ ਹੋਰਾਂ ਸਮੇਤ) ਦੀਆਂ ਹੋਰ ਸ਼੍ਰੇਣੀਆਂ ਬਾਰੇ ਅੰਕੜੇ ਇਕੱਠੇ ਕਰਨੇ ਸ਼ੁਰੂ ਕੀਤੇ ਸਨ।