5ਵੀਂ ਦਾ ਨਤੀਜਾ : ਸਿੱਧੂ ਮੂਸੇਵਾਲਾ ਦੇ ਜ਼ਿਲ੍ਹੇ ਦੀ ਜਸਪ੍ਰੀਤ ਕੌਰ ਸੂਬੇ ਭਰ ‘ਚੋਂ ਅੱਵਲ

0
541

ਮੋਹਾਲੀ| ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 5ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਵਿਚ ਮਾਨਸਾ ਦੀ ਜਸਪ੍ਰੀਤ ਕੌਰ ਨੇ ਪਹਿਲਾ, ਨਵਦੀਪ ਕੌਰ ਨੇ ਦੂਜਾ ਅਤੇ ਫਰੀਦਕੋਟ ਦੇ ਗੁਰਨੂਰ ਸਿੰਘ ਧਾਲੀਵਾਲ 100 ਫ਼ੀਸਦੀ ਨੰਬਰਾਂ ਨਾਲ ਤੀਜਾ ਨੰਬਰ ਹਾਸਲ ਕੀਤਾ ਹੈ।

ਪ੍ਰੀਖਿਆ ਵਿਚ ਪਾਸ ਪ੍ਰਤੀਸ਼ਤਾ 99.69 ਫ਼ੀਸਦੀ ਰਹੀ। ਇਸ ਵਿਚ ਮੁੰਡਿਆ ਦੀ ਪਾਸ ਫੀਸਦੀ 99.65 ਫ਼ੀਸਦੀ ਅਤੇ ਕੁੜੀਆਂ ਦੀ ਪਾਸ ਪ੍ਰਤੀਸ਼ਤ 99.74 ਫ਼ੀਸਦੀ ਰਹੀ ਹੈ।

ਜ਼ਿਕਰਯੋੋਗ ਹੈ ਕਿ ਪੀਐਸਈਬੀ ਨੇ ਇਹ ਨਤੀਜਾ ਆਪਣੀ ਅਧਿਕਾਰਕ ਵੈੱਬਸਾਈਟ ਉਤੇ ਲਾਂਚ ਕੀਤਾ ਹੈ। ਇਸ ਵਾਰ ਦੇ ਨਤੀਜੇ ਵਿਚ ਕੁੜੀਆਂ ਨੇ ਇਕ ਵਾਰ ਫਿਰ ਬਾਜ਼ੀ ਮਾਰ ਲਈ ਹੈ। ਦੁਨੀਆ ਭਰ ਵਿਚ ਮਸ਼ਹੁਰ ਸਿੱਧੂ ਮੂਸੇਵਾਲਾ ਦੇ ਜ਼ਿਲ੍ਹੇ ਮਾਨਸਾ ਨੇ ਇਹ ਨਾਮਣਾ ਆਪਣੇ ਨਾਂ ਕੀਤਾ ਹੈ।