ਬਾਬਾ ਬਕਾਲਾ. ਧਰਮ ਅਤੇ ਜਾਤ-ਪਾਤ ਦੇ ਨਾਮ ਤੇ ਦੰਗੇ ਫਸਾਦ ਤੇ ਕਤਲੋਗਾਰਤ ਅੱਜ ਹਰ ਪਾਸੇ ਚਿੰਤਾ ਦਾ ਅਹਿਮ ਵਿਸ਼ਾ ਬਣਿਆ ਹੋਇਆ ਹੈ। ਜਿਸਨੂੰ ਹੱਲ ਕਰਨ ਲਈ ਸਰਕਾਰਾਂ ਨੂੰ ਗੰਭੀਰਤਾ ਨਾਲ ਵਿਚਾਰਦਿਆਂ ਇਹ ਲੋਕ ਮਾਰੂ ਮਸਲਿਆਂ ਬਾਰੇ ਅਹਿਮ ਅਤੇ ਠੋਸ ਉਪਰਾਲੇ ਕਰਦਿਆਂ ਇਹਨਾਂ ਨੂੰ ਖਤਮ ਕਰਵਾਉਣ ਲਈ ਸੋਚ ਵਿਚਾਰ ਕਰਨੀ ਚਾਹੀਦੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਖਾਲਸਾ ਸੇਵਕ ਜਥਾ ਵੈਲਫੇਅਰ ਸੁਸਾਇਟੀ ਰਜਿ. ਕਾਲੇਕੇ ਦੇ ਪ੍ਰੈਸ ਸਕੱਤਰ ਹਰਮਿੰਦਰ ਸਿੰਘ ਗਿੱਲ ਕਾਲੇਕੇ ਹੋਰਾਂ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਪਿਛਲੇ ਦਿਨੀਂ ਜੋ ਦਿੱਲੀ ਵਿੱਚ ਹੋਇਆ ਤੇ ਜੋ ਹੋ ਰਿਹਾ ਹੈ, ਬਹੁਤ ਹੀ ਦੁੱਖਦਾਈ ਅਤੇ ਨਿੰਦਣਯੋਗ ਹਨ।
ਗਿੱਲ ਕਾਲੇਕੇ ਨੇ ਕਿਹਾ ਕਿ ਧਰਮ ਆਪਸ ਵਿੱਚ ਜੋੜਦਾ ਹੈ ਤੋੜਦਾ ਨਹੀਂ ਪਰ ਪਤਾ ਨਹੀਂ ਇਹ ਕੌਣ ਤੇ ਕਿਹੋ ਜਿਹੇ ਲੋਕ ਹਨ ਜੋ ਧਰਮਾਂ ਦੇ ਨਾਮ ਤੇ ਦੰਗਾ ਫਸਾਦ ਤੇ ਕਤਲੋਗਾਰਤ ਕਰਵਾ ਕੇ ਵਾਹ ਵਾਹ ਬਟੋਰਨ ਲਈ ਇਹੋ ਜਿਹੇ ਘਿਨਾਉਣੇ ਕਾਰਨਾਮਿਆਂ ਨੂੰ ਅੰਜਾਮ ਦੇ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਦੇਸ਼ ਦੀ ਸ਼ਾਂਤੀ ਭੰਗ ਕਰਣ ਵਾਲੇ ਅਜਿਹੇ ਸ਼ਰਾਰਤੀ ਅਨਸਰਾਂ ਖਿਲਾਫ ਸਖਤੀ ਨਾਲ ਪੇਸ਼ ਆਇਆ ਜਾਵੇ।
ਇਸ ਮੌਕੇ ਤੇ ਰਾਵਲਪੀ੍ਤ ਸਿੰਘ ਗਿੱਲ, ਤਰਸੇਮ ਸਿੰਘ ਖਾਲਸਾ, ਸੰਦੀਪ ਸਿੰਘ, ਗੁਰਮੀਤ ਸਿੰਘ ਕਾਲੇਕੇ, ਸੁਖਵਿੰਦਰ ਸਿੰਘ ਕਾਲਾ, ਹਰਪਰੀਤ ਸਿੰਘ ਬਾਬਾ ਬਕਾਲਾ ਸਾਹਿਬ, ਗੁਰਬੀਰ ਸਿੰਘ, ਅਵਤਾਰ ਸਿੰਘ ਕਾਲੇਕੇ, ਮਨਜੀਤ ਸਿੰਘ ਕਾਲੇਕੇ, ਜੈਮਲ ਸਿੰਘ ਕਾਲੇਕੇ, ਗੁਰਬੀਰ ਸਿੰਘਅਤੇ ਵੀਰਪਾਲ ਸਿੰਘ ਆਦਿ ਹਾਜਰ ਸਨ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।