ਮੰਤਰੀ ਅਮਨ ਅਰੋੜਾ ਨੂੰ ਰਾਹਤ, ਸੰਗਰੂਰ ਅਦਾਲਤ ਨੇ ਸਜ਼ਾ ‘ਤੇ ਲਗਾਈ ਰੋਕ

0
1101

ਸੰਗਰੂਰ, 25 ਜਨਵਰੀ|  ਆਮ ਆਦਮੀ ਪਾਰਟੀ ਵਿਚ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਰਾਹਤ ਮਿਲ ਗਈ ਹੈ। ਪਰਿਵਾਰਕ ਵਿਵਾਦ ਮਾਮਲੇ ਵਿਚ ਮਿਲੀ ਦੋ ਸਾਲ ਦੀ ਸਜ਼ਾ ਉਤੇ ਸੰਗਰੂਰ ਕੋਰਟ ਨੇ ਰੋਕ ਲਗਾ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਸੁਨਾਮ ਅਦਾਲਤ ਨੇ ਅਮਨ ਅਰੋੜਾ ਨੂੰ 2 ਸਾਲ ਦੀ ਸਜ਼ਾ ਸੁਣਾਈ ਸੀ। ਜਿਸ ਦੇ ਵਿਰੁੱਧ ਉਨ੍ਹਾਂ ਨੇ ਸੰਗਰੂਰ ਸੈਸ਼ਨ ਕੋਰਟ ਵਿਚ ਅਰਜ਼ੀ ਲਗਾਈ ਸੀ, ਜਿਸਦੀ ਅੱਜ ਸੁਣਵਾਈ ਹੋਈ ਹੈ।